18.89C Vancouver
ADS

Jun 30, 2021 9:52 AM -

ਪੀਐੱਮ ਮੋਦੀ 1 ਜੁਲਾਈ ਨੂੰ ਕਰਨਗੇ ਡਿਜੀਟਲ ਇੰਡੀਆ ਦੇ ਲਾਭਪਾਤਰੀਆਂ ਨਾਲ ਗੱਲਬਾਤ

Share On
pm-modi-to-interact-with-beneficiaries-of-digital-india-campaign-on-july-1
PM Modi to interact with beneficiaries of Digital India campaign on July 1

ਬਿਜਲਈ ਅਤੇ ਆਈਟੀ ਮਹਿਕਮੇ ਵੱਲੋਂ ਅੱਜ ਬੁੱਧਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ, ਡਿਜਿਟਲ ਇੰਡੀਆ ਮੁਹਿੰਮ ਦੀ ਛੇਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, 1 ਜੁਲਾਈ ਨੂੰ ਇਸਦੀਆਂ ਵੱਖਰੀਆਂ ਸਕੀਮਾਂ ਦੇ ਲਾਭਪਾਤਰੀਆਂ ਨਾਲ ਵੀਡੀਓ ਕਾਨਫਰੈਂਸ ਰਾਹੀਂ ਗੱਲ ਕਰਨਗੇ।

ਅਧਿਕਾਰਿਤ ਰਿਲੀਜ਼ 'ਚ ਲਿਖਿਆ ਗਿਆ ਹੈ,"ਡਿਜੀਟਲ ਇੰਡੀਆ, ਨਵੇਂ ਭਾਰਤ ਦੀ ਸਭ ਤੋਂ ਵੱਡੀ ਕਾਮਯਾਬੀ ਹੈ, ਜਿਸ ਵਿੱਚ- ਸੇਵਾਵਾਂ ਦੇਣੀਆਂ, ਸਰਕਾਰ ਨੂੰ ਨਾਗਰਿਕਾਂ ਦੇ ਨਜ਼ਦੀਕ ਲਿਆਉਣਾ, ਨਾਗਰਿਕਾਂ ਦੀ ਸ਼ਮੂਲੀਅਤ ਨੂੰ ਵਧਾਉਣਾ ਅਤੇ ਲੋਕਾਂ ਨੂੰ ਹੋਰ ਸਸ਼ਕਤੀਕ੍ਰਿਤ ਕਰਨਾ ਸ਼ਾਮਲ ਹੈ।"

ਬਿਜਲਈ ਅਤੇ ਆਈਟੀ ਵਜ਼ੀਰ ਰਵੀ ਸ਼ੰਕਰ ਪ੍ਰਸਾਦ ਵੀ ਇਸ ਮੌਕੇ ਸ਼ੁਰੂਆਤੀ ਸੰਬੋਧਨ ਕਰਨਗੇ।

ਗੱਲ-ਬਾਤ ਦੇ ਇਸ ਦੌਰ ਤੋਂ ਬਾਅਦ ਪੀਐੱਮ ਸੰਬੋਧਨ ਕਰਨਗੇ ਅਤੇ ਡਿਜੀਟਲ ਇੰਡੀਆ ਦੀਆਂ ਕਈ ਪ੍ਰਾਪਤੀਆਂ ਬਾਰੇ ਅਤੇ ਲੋਕਾਂ ਨਾਲ ਜੁੜਨ ਦੀ ਇਸਦੀ ਕਈ ਸਾਲਾਂ ਦੀ ਸਫ਼ਲਤਾ ਦੀ ਕਹਾਣੀ ਵੀ ਦੱਸਣਗੇ।

ਉਹ ਹੋਰ ਕਈ ਵਿਕਾਸ ਕਾਰਜਾਂ ਅਤੇ ਇਸ ਯੋਜਨਾ ਦੇ ਤਹਿਤ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਵੀ ਇੱਕ ਝਲਕ ਦੇਣਗੇ।

"ਇਹ ਸੈਸ਼ਨ ਬਹੁਤ ਹੀ ਜਾਣਕਾਰੀ ਨਾਲ ਭਰੀ ਗੱਲ ਬਾਤ ਵਾਲਾ ਹੋਵੇਗਾ, ਜਿਥੇ ਪੀਐੱਮ ਪੂਰੇ ਮੁਲਕ ਦੇ ਡਿਜੀਟਲ ਇੰਡੀਆ ਦੇ ਲਾਭਪਾਤਰੀਆਂ ਨਾਲ ਗੱਲ ਕਰਨਗੇ। ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ, ਕਿਉਂਕਿ ਪ੍ਰਧਾਨ ਮੰਤਰੀ ਤੋਂ ਮਿਲੇ ਮਾਰਗਦਰਸ਼ਨ ਅਤੇ ਸਹਿਯੋਗ ਦੀ ਕੋਈ ਤੁਲਨਾ ਹੀ ਨਹੀਂ ਹੈ। ਉਹਨਾਂ ਦੀ ਗਤੀਸ਼ੀਲ ਅਗਵਾਈ ਹੇਠ ਡਿਜੀਟਲ ਇੰਡੀਆ ਮੁਹਿੰਮ ਨੂੰ ਅਸੀਂ ਬਹੁਤ ਅੱਗੇ ਲੈਕੇ ਜਾਵਾਂਗੇ,"ਡਿਜੀਟਲ ਇੰਡੀਆ ਕਾਰਪੋਰੇਸ਼ਨ ਦੇ ਐੱਮਡੀ ਅਤੇ ਸੀਈਓ ਅਤੇ ਐੱਨਈਜੀਡੀ, ਐੱਮਈਆਈਟੀਵਾਈ ਦੇ ਪ੍ਰਧਾਨ ਤੇ ਸੀਈਓ, ਅਭਿਸ਼ੇਕ ਸਿੰਘ ਨੇ ਪ੍ਰੋਗਰਾਮ ਤੋਂ ਪਹਿਲਾਂ ਆਖਿਆ।

ਐੱਮਈਆਈਟੀਵਾਈ ਦੇ ਸਕੱਤਰ, ਅਜੈ ਸਾਹਨੀ ਨੇ ਆਖਿਆ ਕਿ ਇਸ ਪ੍ਰੋਗਰਾਮ ਵਿੱਚ ਡਿਜੀਟਲ ਇੰਡੀਆ ਦੀਆਂ ਮੁੱਖ ਪ੍ਰਾਪਤੀਆਂ ਬਾਰੇ ਇੱਕ ਵੀਡੀਓ ਰਾਹੀਂ ਦੱਸਿਆ ਜਾਵੇਗਾ, ਜਿਸ ਦੇ ਨਾਲ ਹੀ ਪ੍ਰਧਾਨ ਮੰਤਰੀ ਵੱਲੋਂ ਡਿਜੀਟਲ ਇੰਡੀਆ ਦੀਆਂ ਵੱਖੋ-ਵੱਖਰੀਆਂ ਸਕੀਮਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਦਾ ਦੌਰ ਚੱਲੇਗਾ।

ਗ਼ੌਰਤਲਬ ਹੈ ਕਿ ਡਿਜੀਟਲ ਇੰਡੀਆ, ਭਾਰਤ ਸਰਕਾਰ ਦੇ, ਮੁਲਕ ਨੂੰ ਡਿਜੀਟਲੀ ਸਸ਼ਕਤੀਕਰਨ ਸਮਾਜ ਅਤੇ ਜਾਣਕਾਰੀ ਨਾਲ ਭਰਪੂਰ ਅਰਥਚਾਰਾ ਬਣਾਉਣ ਦੇ ਦੂਰਦਰਸ਼ੀ ਪ੍ਰੋਗਰਾਮਾਂ ਵਿੱਚੋਂ ਪ੍ਰਮੁੱਖ ਪ੍ਰੋਗਰਾਮ ਹੈ।

ਦੱਸਣਯੋਗ ਹੈ ਕਿ ਇਸ ਉਤਸ਼ਾਹ ਭਰਪੂਰ ਪ੍ਰੋਗਰਾਮ ਦੀ ਘੁੰਡ ਚੁਕਾਈ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 1 ਜੁਲਾਈ, 2015 ਨੂੰ ਕੀਤੀ ਗਈ ਸੀ।

Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link