11.11C Vancouver
ADS

Feb 14, 2022 10:32 PM - The Canadian Press

ਕੈਨੇਡਾ ਦੇ ਇਤਿਹਾਸ 'ਚ ਪਹਿਲੀ ਵਾਰ ਐਮਰਜੈਂਸੀ ਐਕਟ ਲਾਗੂ; ਪ੍ਰਧਾਨ ਮੰਤਰੀ ਟਰੂਡੋ ਨੇ ਬਲੌਕੇਡਸ ਨੂੰ ਹਟਾਉਣ ਲਈ ਲਿਆ ਫੈਸਲਾ

Share On
pm-trudeau-invokes-emergencies-act-to-bring-to-an-end-to-antigovernment-blockades
Prime Minister Justin Trudeau says he has invoked the Emergencies Act to bring to an end to antigovernment blockades he says are illegal and not about peaceful protest. (Photo - The Canadian Press)

ਕੈਨੇਡਾ ਦੇ ਇਤਿਹਾਸ 'ਚ ਪਹਿਲੀ ਵਾਰ ਐਮਰਜੈਂਸੀ ਐਕਟ ਇਨਵੋਕ ਕਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਐਮਰਜੈਂਸੀ ਐਕਟ ਇਨਵੋਕ ਕਰਨ ਦਾ ਐਲਾਨ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਕਿ ਇਸ ਐਕਟ ਆਸਰੇ ਦੇਸ਼ ਦੀਆਂ ਲਾਅ ਐਨਫੋਰਸਮੈਂਟ ਏਜੈਂਸੀਆਂ ਨੂੰ ਮਜਬੂਤ ਕੀਤਾ ਜਾਵੇਗਾ।

ਟਰੂਡੋ ਨੇ ਦੱਸਿਆ ਕਿ ਹੁਣ ਪੁਲਿਸ ਕੋਲ ਵਧੇਰੇ ਔਜ਼ਾਰ ਹੋਣਗੇ ਕਿ ਬਲੌਕੇਡਸ ਅਤੇ ਪ੍ਰਦਰਸ਼ਨਾਂ ਸੰਬੰਧੀ ਸਥਿਤੀ 'ਤੇ ਕਾਬੂ ਪਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਪੁਲਿਸ ਕੋਲ ਵਧੇਰੇ ਜੁਰਮਾਨੇ ਲਗਾਉਣ ਸੰਬੰਧੀ ਜਾਂ ਗ੍ਰਿਫਤਾਰੀਆਂ ਸੰਬੰਧੀ ਤਾਕਤ ਹੋਵੇਗੀ।

ਉਨ੍ਹਾਂ ਕਿਹਾ ਕਿ ਅਸੀਂ ਗੈਰਕਨੂੰਨੀ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਇਜਾਜਤ ਨਹੀਂ ਦੇ ਸਕਦੇ।

ਟਰੂਡੋ ਨੇ ਕਿਹਾ ਕਿ ਹੁਣ ਪ੍ਰਦਰਸ਼ਨਾਂ 'ਚ ਰੋਕੇ ਵਾਹਨਾਂ ਨੂੰ ਟੋਅ ਕਰ ਕੇ ਕੱਢਣ ਦੀ ਇਜਾਜਤ ਹੋਵੇਗੀ।

ਉਨ੍ਹਾਂ ਕਿਹਾ ਕਿ ਇਸ ਆਸਰੇ ਅਸੈਂਸ਼ੀਅਲ ਸੇਵਾਵਾਂ 'ਚ ਅੜਿੱਕਿਆਂ ਨੂੰ ਖਤਮ ਕੀਤਾ ਜਾ ਸਕੇਗਾ।

ਇਸ ਸੰਬੰਧੀ ਐਲਾਨ ਉਸ ਵੇਲੇ ਕੀਤਾ ਗਿਆ ਹੈ ਜਦ ਟਰੂਡੋ ਨੇ ਅੱਜ ਦੇਸ਼ ਦੇ ਵੱਖੋ-ਵੱਖਰੇ ਸੂਬਿਆਂ ਦੇ ਪ੍ਰੀਮਿਅਰਸ ਨਾਲ ਵੀ ਗੱਲਬਾਤ ਕੀਤੀ ਸੀ।

ਟਰੂਡੋ ਵੱਲੋਂ ਆਪਣੇ ਕੈਬਿਨੇਟ, ਟੈਰੀਟੋਰੀਅਲ ਲੀਡਰਸ ਅਤੇ ਸੀਨੀਅਰ ਐਡਵਾਈਜ਼ਰਸ ਦੇ ਨਾਲ ਵੀ ਐਮਰਜੈਂਸੀ ਐਕਟ ਇਨਵੋਕ ਕਰਨ ਸੰਬੰਧੀ ਸਲਾਹ ਕੀਤੀ ਗਈ ਸੀ।

ਟਰੂਡੋ ਨੇ ਕਿਹਾ ਹੈ ਕਿ ਆਰ.ਸੀ.ਐਮ.ਪੀ. ਕੋਲ ਮਿਊਨਿਸਿਲਪ ਬਾਈਲਾਸ ਨੂੰ ਲਾਗੂ ਕਰਨ ਦੀ ਤਾਕਤ ਹੋਵੇਗੀ।

ਟਰੂਡੋ ਨੇ ਦੱਸਿਆ ਸਥਿਤੀ 'ਤੇ ਕਾਬੂ ਪਾਉਣ ਲਈ ਨਹੀਂ ਲਿਆਂਦੀ ਜਾਵੇਗੀ ਮਿਲਟਰੀ

ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਹੈ ਕਿ ਐਮਰਜੈਂਸੀ ਐਕਟ ਦਾ ਇਹ ਅਰਥ ਨਹੀਂ ਹੈ ਕਿ ਇਕੱਠਾਂ ਨੂੰ ਹਟਾਉਣ ਲਈ ਮਿਲਟਰੀ ਲਿਆਂਦੀ ਜਾਵੇਗੀ।

ਟਰੂਡੋ ਨੇ ਦੱਸਿਆ ਕਿ ਚਾਰਟਰ ਆਫ ਰਾਈਟਸ 'ਚ ਵੀ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ।

ਟਰੂਡੋ ਨੇ ਕਿਹਾ ਕਿ ਇਸ ਐਕਟ ਆਸਰੇ ਲੋਕਾਂ ਦਾ ਸ਼ਾਂਤਮਈ ਢੰਗ ਨਾਲ ਇਕੱਤਰ ਹੋਣਾ ਵੀ ਨਹੀਂ ਰੋਕਿਆ ਜਾ ਰਿਹਾ।

ਯਾਦ ਰਹੇ ਦੇਸ਼ 'ਚ ਐਮਰਜੈਂਸੀ ਐਕਟ ਨੂੰ 1988 'ਚ ਸ਼ਾਮਿਲ ਕੀਤਾ ਗਿਆ ਸੀ ਅਤੇ ਇਸ ਨੂੰ ਕਦੀ ਇਨਵੋਕ ਕਰਨ ਦੀ ਲੋੜ ਨਹੀਂ ਪਈ ਹੈ।

ਇਸ ਤੋਂ ਪਹਿਲਾਂ ਦੇਸ਼ 'ਚ 'ਵਾਰ ਮੈਜ਼ਰਸ ਐਕਟ' ਲਾਗੂ ਕੀਤਾ ਜਾਂਦਾ ਸੀ ਜੋ ਕਿ ਸਾਲ 1914 'ਚ ਸ਼ਾਮਿਲ ਕੀਤਾ ਗਿਆ ਸੀ ਅਤੇ ਇਸ ਨੂੰ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਅਤੇ 1970 ਅਕਤੂਬਰ ਕਰਾਈਸਿਸ ਦੌਰਾਨ ਲਾਗੂ ਕੀਤਾ ਗਿਆ ਸੀ।

Latest news

canada-makes-history-becomes-first-team-to-reach-fifa-world-cup-2026-round-of-16
Punjabi

ਕੈਨੇਡਾ ਨੇ ਰਚਿਆ ਇਤਿਹਾਸ, ਫੀਫਾ ਵਰਲਡ ਕੱਪ 2026 ਦੇ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ

ਕੈਨੇਡਾ ਦੀ ਫੁੱਟਬਾਲ ਟੀਮ ਫੀਫਾ ਵਰਲਡ ਕੱਪ 2026 ਦੇ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਸੋਮਵਾਰ ਨੂੰ ਆਪਣੇ ਆਖਰੀ ਸਕੂਲ ਮੈਚ ਵਿਚ ਕੈਨੇਡਾ ਨੇ ਦੱਖਣੀ ਅਫਰੀਕਾ ਦੀ ਮਜ਼ਬੂਤ ਟੀਮ ਨੂੰ ਇਕ ਗੋਲ ਨਾਲ ਹਰਾ ਦਿੱਤਾ। ਇਹ ਪਹਿਲਾ ਮੌਕਾ ਹੈ ਜਦੋਂ ਕੈਨੇਡਾ ਨੇ ਇਸ ਟੂਰਨਾਮੈਂਟ ਦਾ ਨਾਕਆਊਟ ਮੈਚ ਜਿੱਤਿਆ ਹੈ।
chinese-ev-maker-lotus-to-begin-deliveries-in-canada-next-month-ambassador-says
Punjabi

ਚੀਨੀ ਇਲੈਕਟ੍ਰਿਕ ਵਾਹਨ ਅਗਲੇ ਮਹੀਨੇ ਪਹੁੰਚਣਗੇ ਕੈਨੇਡਾ ਲੋਟਸ ਬ੍ਰਾਂਡ ਮਾਂਟਰੀਅਲ ਤੋਂ ਕਰੇਗਾ ਸ਼ੁਰੂਆਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਚੀਨੀ ਰਾਸ਼ਟਰਪਤੀ Xi Jinping ਵਿਚਕਾਰ ਹੋਏ ਸਮਝੌਤੇ ਤਹਿਤ ਬੀਜਿੰਗ ਦੇ ਗੀਲੀ ਹੋਲਡਿੰਗ ਗਰੁੱਪ ਦੀ ਲੋਟਸ ਬ੍ਰਾਂਡ ਦੀਆਂ ਇਲੈਕਟ੍ਰਿਕ ਕਾਰਾਂ ਅਗਲੇ ਮਹੀਨੇ ਕੈਨੇਡਾ ਪਹੁੰਚ ਰਹੀਆਂ ਹਨ। ਕੈਨੇਡਾ ਵਿਚ ਚੀਨ ਦੇ ਰਾਜਦੂਤ ਵਾਂਗ ਡੀ ਨੇ ਇੱਕ ਇੰਟਰਵਿਊ ਦੌਰਾਨ ਇਸ ਦੀ ਪੁਸ਼ਟੀ ਕੀਤੀ ਹੈ।
one-arrested-after-targeted-shooting-in-surreys-newton-neighbourhood
Punjabi

ਸਰੀ ਦੇ ਨਿਊਟਨ ਇਲਾਕੇ ਵਿੱਚ ਟਾਰਗੇਟਿਡ ਗੋਲੀਬਾਰੀ, ਇੱਕ ਵਿਅਕਤੀ ਗ੍ਰਿਫ਼ਤਾਰ

ਸਰੀ ਦੇ ਨਿਊਟਨ ਇਲਾਕੇ ਵਿਚ ਐਤਵਾਰ ਰਾਤ ਇੱਕ ਘਰ ਦੇ ਬਾਹਰ ਗੱਡੀ ਵਿਚ ਸਵਾਰ ਵਿਅਕਤੀ 'ਤੇ ਗੋਲੀਆਂ ਚਲਾਈਆਂ ਗਈਆਂ। ਸ਼ੂਟਿੰਗ ਦੀ ਇਹ ਵਾਰਦਾਤ ਕੱਲ ਦੇਰ ਰਾਤ 12.30 ਵਜੇ ਦੇ ਆਸਪਾਸ 75 ਐਵੇਨਿਊ ਦੇ 14500-ਬਲਾਕ ਵਿਚ ਵਾਪਰੀ। ਇਸ ਦੌਰਾਨ ਇਲਾਕੇ ਵਿਚ ਗਸ਼ਤ ਕਰ ਰਹੀ ਸਰੀ ਪੁਲਿਸ ਸਰਵਿਸ ਦੀ Project Assurance ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ੱਕੀ ਗੱਡੀ ਨੂੰ ਰੋਕਿਆ ਅਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ।
rustad-backs-alberta-pipeline-project-criticizes-b-c-governments-opposition
Punjabi

ਜੌਨ ਰਸਟੈਡ ਨੇ ਐਲਬਰਟਾ ਦੇ ਪਾਈਪਲਾਈਨ ਪ੍ਰੋਜੈਕਟ ਦੀ ਕੀਤੀ ਹਿਮਾਇਤ, ਈਬੀ ਸਰਕਾਰ 'ਤੇ ਸਾਧਿਆ ਨਿਸ਼ਾਨਾ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਨੇ 1 ਜੁਲਾਈ ਤੱਕ ਐਲਬਰਟਾ ਵਲੋਂ ਪਾਈਪਲਾਈਨ ਪ੍ਰੋਜੈਕਟ ਲਈ ਦਾਇਰ ਕੀਤੀ ਜਾਣ ਵਾਲੀ ਅਰਜ਼ੀ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਉਨ੍ਹਾਂ ਪ੍ਰੀਮੀਅਰ ਡੇਵਿਡ ਈਬੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਬੇ ਨੂੰ ਇਸ ਪ੍ਰੋਜੈਕਟ ਦੇ ਰਾਹ ਵਿਚ ਰੋੜਾ ਬਣਨ ਦੀ ਬਜਾਏ ਇਸ ਲਈ ਅੱਗੇ ਆਉਣਾ ਚਾਹੀਦਾ ਹੈ।
rcmp-investigating-stabbing-near-port-place-mall-in-nanaimo
Punjabi

ਨੈਨਾਇਮੋ ਦੇ ਪੋਰਟ ਪਲੇਸ ਮਾਲ ਨੇੜੇ ਛੁਰੇਬਾਜ਼ੀ ਦੀ ਵਾਪਰੀ ਘਟਨਾ,ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਵੈਨਕੂਵਰ ਆਈਲੈਂਡ ਦੇ ਸ਼ਹਿਰ ਨੈਨਾਇਮੋ ਵਿਚ ਪੋਰਟ ਪਲੇਸ ਮਾਲ ਨੇੜੇ ਬੱਸ ਸਟੌਪ 'ਤੇ ਛੁਰੇਬਾਜ਼ੀ ਦੀ ਵਾਰਦਾਤ ਸਾਹਮਣੇ ਆਈ ਹੈ। ਘਟਨਾ ਵੀਰਵਾਰ ਰਾਤ ਲਗਭਗ 8:30 ਵਜੇ ਵਾਪਰੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ, ਜਿਥੇ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਜ਼ਖਮੀ ਮਿਲਿਆ, ਜਿਸ ਦੀ ਬਾਂਹ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link