19.01C Vancouver
ADS

May 19, 2020 10:39 PM -

ਪ੍ਰਧਾਨ ਮੰਤਰੀ ਨੇ ਕਿਹਾ ਹਾਊਸ ਆਫ ਕਾਮਨਜ਼ ਦੀਆਂ ਵਰਚੁਅਲ ਅਤੇ ਘੱਟ ਇਨ-ਪਰਸਨ ਬੈਠਕਾਂ ਦੇ ਚੰਗੇ ਸਿੱਟੇ

Share On
pm-trudeau-says-virtual-and-reduced-in-person-house-of-commons-sittings-have-been-effective
Prime Minister Justin Trudeau speaks during a daily briefing on COVID-19 outside Rideau Cottage in Ottawa, Thursday, May 14, 2020. THE CANADIAN PRESS/Adrian Wyld

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਵਿਡ-19 ਪੈਂਡੇਮਿਕ ਵਿਚਾਲੇ ਕੈਨੇਡਾ ਦੀ ਰੀ-ਓਪਨਿੰਗ (re-opening) ਦੌਰਾਨ, ਸਾਵਧਾਨੀ ਵਰਤਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਹੀ ਹਾਊਸ ਆਫ ਕਾਮਨਜ਼ ਲਈ ਵੀ ਕਰਨ ਦੀ ਲੋੜ ਹੈ।

ਵਿਰੋਧੀ ਧਿਰ ਦੇ ਲੀਡਰ ਐਂਡਰਿਊ ਸ਼ੀਅਰ, ਲਗਾਤਾਰ ਮੰਗ ਕਰਦੇ ਰਹੇ ਹਨ ਕਿ ਇਨ-ਪਰਸਨ ਬੈਠਕਾਂ (in-person sittings) ਦੀ ਵਾਪਸੀ ਹੋਣੀ ਚਾਹੀਦੀ ਹੈ।

ਸ਼ੀਅਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਹੋ ਰਹੀਆਂ ਕੋਵੀਡ-19 ਕਮੇਟੀ ਦੀਆਂ ਹਫ਼ਤੇ 'ਚ ਤਿੰਨ ਬੈਠਕਾਂ, ਕਾਫੀ ਨਹੀਂ ਹਨ ਜਿਸ ਦੇ ਨਾਲ ਸਰਕਾਰ ਦੇ ਪੈਂਡੇਮਿਕ ਨਾਲ ਨਜਿੱਠਣ ਸੰਬੰਧੀ ਪੂਰੀ ਪੜਤਾਲ ਹੋ ਸਕੇ।

ਹਾਲਾਂਕਿ ਟਰੂਡੋ ਦਾ ਕਹਿਣਾ ਹੈ ਕਿ, ਦੋ ਵਰਚੁਅਲ ਬੈਠਕਾਂ (virtual sittings) ਅਤੇ ਇੱਕ ਇਨ-ਪਰਸਨ ਬੈਠਕ ਦਾ ਚੰਗਾ ਪ੍ਰਭਾਵ ਵੇਖਣ ਨੂੰ ਮਿਲਿਆ ਹੈ, ਅਤੇ ਇਸ ਦੇ ਨਾਲ ਵੱਖੋ-ਵੱਖਰੇ ਐਮ.ਪੀ. ਇਸ ਦਾ ਹਿੱਸਾ ਬਣ ਸਕੇ ਹਨ।


ਪ੍ਰਧਾਨ ਮੰਤਰੀ ਨੇ ਕੈਪਟਨ ਜੈੱਨ ਕੇਸੀ ਨੂੰ ਕੀਤਾ ਯਾਦ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਪਣੇ ਅਤੇ ਸਾਰੇ ਕਨੇਡੀਅਨਸ ਦੇ ਦਿਲ ਅਤੇ ਸੋਚ ਵਿੱਚ ਅੱਜ ਕੈਪਟਨ ਜੈੱਨ ਕੇਸੀ ਦਾ ਪਰਿਵਾਰ ਅਤੇ ਦੋਸਤ ਹਨ, ਅਤੇ ਸਾਰੇ ਹੀ ਉਨ੍ਹਾਂ ਦੇ ਦੁੱਖ ਨੂੰ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਸਾਰੀ ਸਨੋਬਰਡਜ਼ ਟੀਮ ਨੂੰ ਵੀ ਹੌਂਸਲਾ ਰੱਖਣ ਲਈ ਆਖਿਆ ਅਤੇ ਕੈਪਟਨ ਰਿਚਰਡ ਮੈਕਡੁਗਲ ਦੇ ਜਲਦੀ ਠੀਕ ਹੋਣ ਸੀ ਆਸ ਜ਼ਾਹਿਰ ਕੀਤੀ।

ਯਾਦ ਰਹੇ ਕਨੇਡੀਅਨ ਫੋਰਸਿਜ਼ ਦੀ ਪਬਲਿਕ ਅਫੇਅਰਜ਼ ਅਫਸਰ (public affairs officer with the Canadian Forces), ਕੈਪਟਨ ਜੈੱਨ ਕੇਸੀ ਦੀ ਐਤਵਾਰ ਨੂੰ ਕੈਮਲੂਪਸ ਵਿੱਚ ਵਾਪਰੇ ਹਵਾਈ ਕ੍ਰੈਸ਼ ਦੌਰਾਨ ਜਾਨ ਜਾਂਦੀ ਰਹੀ ਸੀ।

ਘਟਨਾ 'ਚ ਕੈਪਟਨ ਰਿਚਰਡ ਮੈਕਡੁਗਲ ਗੰਭੀਰ ਜ਼ਖਮੀ ਹੋਏ ਹਨ।

Latest news

european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link