15.83C Vancouver
ADS

Sep 28, 2026 1:28 PM - Connect Newsroom - Ramandeep Kaur with files from The Canadian Press

ਪੀਅਰ ਪੌਲੀਐਵ ਨੇ ਡੀਜ਼ਲ 'ਤੇ ਫੈਡਰਲ ਟੈਕਸ ਹਟਾਉਣ ਦੀ ਕੀਤੀ ਮੰਗ

Share On
poilievre-calls-for-federal-taxes-on-diesel-to-be-removed
Pierre Poilievre calls for federal taxes on diesel to be removed. (Photo: The Canadian Press)

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਡੀਜ਼ਲ 'ਤੇ ਸਾਰੇ ਤਰ੍ਹਾਂ ਦੇ ਫੈਡਰਲ ਟੈਕਸ ਹਟਾਉਣ ਅਤੇ ਇਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਪੌਲੀਐਵ ਮੁਤਾਬਕ, ਕੈਨੇਡਾ ਆਪਣੀ ਘਰੇਲੂ ਮੰਗ ਪੂਰੀ ਕਰਨ ਲਈ ਲੋੜੀਂਦੀ ਮਾਤਰਾ ਵਿਚ ਡੀਜ਼ਲ ਪੈਦਾ ਕਰਦਾ ਹੈ ਪਰ ਆਵਾਜਾਈ ਦੀਆਂ ਰੁਕਾਵਟਾਂ ਕਾਰਨ ਕੁਝ ਸੂਬਿਆਂ ਅਜੇ ਵੀ ਅਮਰੀਕਾ ਤੋਂ ਇੰਪੋਰਟ 'ਤੇ ਨਿਰਭਰ ਹਨ।

ਉਨ੍ਹਾਂ ਡੀਜ਼ਲ 'ਤੇ ਫਿਊਲ ਐਕਸਾਈਜ਼ ਟੈਕਸ ਦੀ ਛੋਟ ਨੂੰ ਅਗਲੇ ਸਾਲ 1 ਜੁਲਾਈ ਤੱਕ ਵਧਾਉਣ ਅਤੇ ਇਸ 'ਤੇ ਜੀ.ਐਸ.ਟੀ. ਸਮੇਤ ਹੋਰ ਸਾਰੇ ਟੈਕਸਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਪ੍ਰਸਤਾਵ ਦਿੱਤਾ। ਐਤਵਾਰ ਨੂੰ suburban Ottawa ਵਿਖੇ ਇੱਕ ਗੈਸ ਸਟੇਸ਼ਨ 'ਤੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੌਲੀਐਵ ਨੇ ਕਿਹਾ ਕਿ ਜਦੋਂ ਕਿਸਾਨਾਂ ਅਤੇ ਟਰੱਕ ਡਰਾਈਵਰਾਂ ਨੂੰ ਤੇਲ ਲਈ ਵੱਧ ਪੈਸੇ ਦੇਣੇ ਪੈਂਦੇ ਹਨ ਤਾਂ ਉਹ ਬੋਝ ਅਖੀਰ ਵਿਚ ਆਮ ਖ਼ਪਤਕਾਰਾਂ ਦੀ ਜੇਬ 'ਤੇ ਹੀ ਪੈਂਦਾ ਹੈ।

ਉਨ੍ਹਾਂ ਸਵਾਲ ਉਠਾਇਆ ਕਿ ਅਸੀਂ ਆਪਣੇ ਨਾਗਰਿਕਾਂ ਦੀ ਸਹੂਲਤ ਲਈ ਆਪਣੇ ਹੀ ਤੇਲ ਦੀ ਪੂਰੀ ਵਰਤੋਂ ਕਿਉਂ ਨਹੀਂ ਕਰ ਰਹੇ? ਜਦੋਂ ਕਿ ਸਾਨੂੰ ਐਨਰਜੀ ਦੇ ਖੇਤਰ ਵਿਚ ਆਤਮ-ਨਿਰਭਰ ਹੋਣਾ ਚਾਹੀਦਾ ਹੈ। ਪੌਲੀਐਵ ਨੇ ਇਸ ਦੇ ਨਾਲ ਹੀ ਫੈਡਰਲ ਉਦਯੋਗਿਕ ਕਾਰਬਨ ਟੈਕਸ ਅਤੇ ਸਵੱਛ ਬਾਲਣ ਮਿਆਰ ਨੂੰ ਪੱਕੇ ਤੌਰ 'ਤੇ ਰੱਦ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਦਾ ਤਰਕ ਹੈ ਕਿ ਇਹ ਟੈਕਸ ਅਤੇ ਨਿਯਮ ਡੀਜ਼ਲ ਉਤਪਾਦਨ ਲਈ ਰਿਫਾਇਨਰੀਆਂ ਵਿਚ ਨਵੇਂ ਨਿਵੇਸ਼ ਨੂੰ ਰੋਕਦੇ ਹਨ।

Latest news

carney-signals-controlled-increase-in-immigration
Punjabi

ਪੀ.ਐਮ.ਕਾਰਨੀ ਨੇ ਇਮੀਗ੍ਰੇਸ਼ਨ ਵਿੱਚ ਨਿਯੰਤਰਿਤ ਵਾਧੇ ਦੇ ਦਿੱਤੇ ਸੰਕੇਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਿਯੰਤਰਿਤ ਤਰੀਕੇ ਨਾਲ ਇਮੀਗ੍ਰੇਸ਼ਨ ਵਿਚ ਵਾਧਾ ਕਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਵਲੋਂ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦਾ ਇੱਕ ਹੋਰ ਪਾਰਟ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਦੇਸ਼ ਦਾ ਇਮੀਗ੍ਰੇਸ਼ਨ ਸਿਸਟਮ ਕੰਟਰੋਲ ਵਿਚ ਆ ਚੁੱਕਾ ਹੈ ਅਤੇ ਹੁਣ ਅਗਲਾ ਸਵਾਲ ਦੇਸ਼ ਦੀ ਆਬਾਦੀ ਵਿਚ ਇੱਕ ਨਿਯੰਤਰਿਤ ਵਾਧਾ ਸ਼ੁਰੂ ਕਰਨ ਦਾ ਹੈ।
calgary-chamber-warns-of-economic-fallout-from-alberta-split
Punjabi

ਐਲਬਰਟਾ ਦੇ ਵੱਖ ਹੋਣ ਨਾਲ ਆਰਥਿਕ ਨੁਕਸਾਨ ਦਾ ਖ਼ਦਸ਼ਾ, ਕੈਲਗਰੀ ਚੈਂਬਰ ਦੀ ਚੇਤਾਵਨੀ

ਕੈਲਗਰੀ ਚੈਂਬਰ ਆਫ਼ ਕਾਮਰਸ ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਮੁਤਾਬਕ ਜੇਕਰ ਐਲਬਰਟਾ ਕੈਨੇਡਾ ਤੋਂ ਵੱਖ ਹੋ ਜਾਂਦਾ ਹੈ ਅਤੇ ਵਪਾਰਕ ਲਾਗਤਾਂ ਵਧਦੀਆਂ ਹਨ, ਤਾਂ ਕੈਲਗਰੀ ਵਿੱਚ 44,000 ਤੋਂ 69,000 ਦੇ ਕਰੀਬ ਨੌਕਰੀਆਂ ਖ਼ਤਰੇ ਵਿੱਚ ਪੈ ਸਕਦੀਆਂ ਹਨ।ਯੂਨੀਵਰਸਿਟੀ ਆਫ਼ ਕੈਲਗਰੀ ਦੇ ਅਰਥ ਸ਼ਾਸਤਰੀ Trevor Tombe ਵਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਕੈਨੇਡਾ ਛੱਡਣ ਦੇ ਵਪਾਰ, ਨਿਵੇਸ਼, ਕਰਮਚਾਰੀਆਂ ਅਤੇ ਸਰਕਾਰੀ ਵਿੱਤ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਕੀਤੀ ਗਈ ਹੈ। ਕੈਲਗਰੀ ਵਿੱਚ 3,60,000 ਤੋਂ ਵੱਧ ਨੌਕਰੀਆਂ ਦੂਜੇ ਸੂਬਿਆਂ ਜਾਂ ਦੇਸ਼ਾਂ ਨੂੰ ਐਕਸਪੋਰਟ ਉੱਤੇ ਨਿਰਭਰ ਹਨ। ਇਹ ਸਬੰਧ ਸਿਰਫ਼ ਤੇਲ ਅਤੇ ਗੈਸ ਤੱਕ ਸੀਮਤ ਨਹੀਂ ਸਗੋਂ ਪ੍ਰੋਫ਼ੈਸ਼ਨਲ ਸੇਵਾਵਾਂ, ਮੈਨੂਫੈਕਚਰਿੰਗ, ਟਰਾਂਸਪੋਰਟ ਅਤੇ ਟੂਰਿਜ਼ਮ ਵਿੱਚ ਵੀ ਫੈਲੇ ਹੋਏ ਹਨ। ਜੇਕਰ ਵਪਾਰਕ ਲਾਗਤਾਂ 5 ਫ਼ੀਸਦੀ ਵਧਦੀਆਂ ਹਨ ਤਾਂ ਕੈਲਗਰੀ ਵਿੱਚ ਲਗਭਗ 44,000 ਨੌਕਰੀਆਂ ਘੱਟ ਹੋ ਸਕਦੀਆਂ ਹਨ, ਅਤੇ 8 ਫ਼ੀਸਦੀ ਦੇ ਵਾਧੇ ਨਾਲ ਇਹ ਅੰਕੜਾ 69,000 ਤੱਕ ਪਹੁੰਚ ਸਕਦਾ ਹੈ।ਚੈਂਬਰ ਦੀ ਪ੍ਰਧਾਨ ਅਤੇ ਸੀ.ਈ.ਓ. ਡੇਬੋਰਾ ਯੇਡਲਿਨ ਦਾ ਕਹਿਣਾ ਹੈ ਕਿ ਇਹ ਰਿਪੋਰਟ ਕਾਰੋਬਾਰੀ ਭਾਈਚਾਰੇ ਵਿੱਚ ਚੱਲ ਰਹੀਆਂ ਚਿੰਤਾਵਾਂ ਨੂੰ ਅਸਲ ਅੰਕੜਿਆਂ ਸਾਹਮਣੇ ਰੱਖਦੀ ਹੈ।ਵੱਖ ਹੋਣ ਤੋਂ ਬਾਅਦ ਅਲਬਰਟਾ ਦੀ ਵਿੱਤੀ ਸਥਿਤੀ ਆਰਥਿਕ ਗੜਬੜੀ ਅਤੇ ਫੈਡਰਲ ਜ਼ਿੰਮੇਵਾਰੀਆਂ ਸੰਭਾਲਣ ਦੇ ਖਰਚੇ 'ਤੇ ਨਿਰਭਰ ਕਰੇਗੀ। ਰਿਪੋਰਟ ਮੁਤਾਬਕ ਸਾਲਾਨਾ ਲਗਭਗ $9 ਬਿਲੀਅਨ ਦਾ ਘਾਟਾ ਪੈ ਸਕਦਾ ਹੈ।
rcmp-charges-16-in-major-quebec-cocaine-trafficking-investigation
Punjabi

ਆਰ.ਸੀ.ਐਮ.ਪੀ. ਦੀ ਵੱਡੀ ਕਾਰਵਾਈ, ਕੋਕੀਨ ਤਸਕਰੀ ਮਾਮਲੇ ’ਚ 16 ਵਿਅਕਤੀਆਂ’ਤੇ ਲੱਗੇ ਚਾਰਜ

ਕਿਊਬੈਕ ਵਿਚ ਆਰ.ਸੀ.ਐਮ.ਪੀ. ਨੇ ਕੋਕੀਨ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 16 ਵਿਅਕਤੀਆਂ ਖਿਲਾਫ਼ ਚਾਰਜਿਜ਼ ਲਗਾਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ, ਇਹ ਕਾਰਵਾਈ ਪ੍ਰੋਜੈਕਟ ਕ੍ਰੋਮ ਨਾਮਕ ਇੱਕ ਵਿਸ਼ੇਸ਼ ਜਾਂਚ ਦਾ ਨਤੀਜਾ ਹੈ, ਜੋ ਸਾਲ 2022 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਵਿਚ ਕੈਨੇਡਾ ਰੈਵੇਨਿਊ ਏਜੰਸੀ ਨੇ ਵੀ ਅਹਿਮ ਸਹਿਯੋਗ ਦਿੱਤਾ।
langley-shooting-leaves-one-person-injured-police-investigating
Punjabi

ਲੈਂਗਲੀ 'ਚ ਵਾਪਰੀ ਟਾਰਗੇਟਿਡ ਸ਼ੂਟਿੰਗ ਦੀ ਘਟਨਾ, ਇੱਕ ਵਿਅਕਤੀ ਜ਼ਖਮੀ

ਲੈਂਗਲੀ ਵਿਚ ਸ਼ੂਟਿੰਗ ਦੀ ਇੱਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਪੁਲਿਸ ਮੁਤਾਬਕ, ਘਟਨਾ ਸੋਮਵਾਰ ਵੱਡੇ ਤੜਕੇ ਬਰੂਕਸਵੁੱਡ ਇਲਾਕੇ ਦੀ 205 ਸਟ੍ਰੀਟ ਦੇ 3000 ਬਲੌਕ ਵਿਚ ਵਾਪਰੀ। ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਲੈਂਗਲੀ ਆਰ.ਸੀ.ਐਮ.ਪੀ.ਅਤੇ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਇੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ।
b-c-conservatives-accuse-eby-of-breaking-1-000-grocery-rebate-promise
Punjabi

$1,000 ਦੀ ਗ੍ਰੋਸਰੀ ਰਿਬੇਟ ਦਾ ਵਾਅਦਾ ਪੂਰਾ ਨਾ ਕਰਨ ’ਤੇ ਘਿਰੇ ਡੇਵਿਡ ਈਬੀ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਸੂਬੇ ਵਿਚ ਚੱਲ ਰਹੀ ਕੰਪੇਨ ਦੌਰਾਨ ਬੀ.ਸੀ.ਐਨ.ਡੀ.ਪੀ. ਅਤੇ ਇਸ ਦੇ ਲੀਡਰ ਡੇਵਿਡ ਈਬੀ 'ਤੇ ਚੋਣ ਵਾਅਦਾ ਖਿਲਾਫ਼ੀ ਅਤੇ ਨਾਕਾਮ ਆਰਥਿਕ ਨੀਤੀਆਂ ਦਾ ਦੋਸ਼ ਲਗਾਉਂਦੇ ਹੋਏ ਤਿੱਖਾ ਹਮਲਾ ਕੀਤਾ ਹੈ। ਬੀ.ਸੀ. ਕੰਜ਼ਰਵੇਟਿਵ ਮੁਤਾਬਕ, ਠੀਕ ਦੋ ਸਾਲ ਪਹਿਲਾਂ ਬੀ. ਸੀ.ਐਨ.ਡੀ.ਪੀ. ਨੇ ਬ੍ਰਿਟਿਸ਼ ਕੋਲੰਬੀਆ ਦੇ ਹਰ ਪਰਿਵਾਰ ਨੂੰ $1,000 ਦੀ ਗ੍ਰੋਸਰੀ ਰਿਬੇਟ ਦੇਣ ਦਾ ਚੋਣ ਵਾਅਦਾ ਕੀਤਾ ਸੀ ਪਰ ਇਲੈਕਸ਼ਨ ਜਿੱਤਣ ਤੋਂ ਬਾਅਦ ਈਬੀ ਇਸ ਵਾਅਦੇ ਤੋਂ ਮੁੱਕਰ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link