Dec 20, 2024 8:21 PM - Connect Newsroom

ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਪੀਅਰ ਪੌਲੀਐਵ ਨੇ ਜਗਮੀਤ ਸਿੰਘ ਦੀ ਘੋਸ਼ਣਾ ਤੋਂ ਬਾਅਦ ਟਰੂਡੋ ਸਰਕਾਰ ਦਾ ਬਹੁਮਤ ਖੁਸਣ ਦੇ ਮੱਦੇਨਜ਼ਰ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ।
ਪੌਲੀਐਵ ਨੇ ਕਿਹਾ ਕਿ ਉਹ ਅੱਜ ਹੀ ਗਵਰਨਰ ਜਨਰਲ ਨੂੰ ਇਸ ਲਈ ਲਿਖ ਰਹੇ ਹਨ, ਤਾਂ ਜੋ ਪ੍ਰਧਾਨ ਮੰਤਰੀ ਨੂੰ ਇਹ ਪਤਾ ਲੱਗ ਸਕੇ ਕਿ ਉਹ ਸੱਤਾ ਵਿਚ ਬਣੇ ਰਹਿਣਗੇ ਜਾਂ ਫਿਰ ਦੇਸ਼ ਇਲੈਕਸ਼ਨ ਵਿਚ ਜਾਵੇਗਾ।
ਪੌਲੀਐਵ ਨੇ ਇਹ ਵੀ ਕਿਹਾ ਕਿ ਲਿਬਰਲ ਸਰਕਾਰ ਦੇ ਜਿਸ ਤਰ੍ਹਾਂ ਦੇ ਹਾਲਾਤ ਹਨ, ਇਸ ਸਥਿਤੀ ਵਿਚ ਦੇਸ਼ ਨਹੀਂ ਚੱਲ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਜਗਮੀਤ ਸਿੰਘ ’ਤੇ ਵੀ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ ਐੱਨਡੀਪੀ ਲੀਡਰ ਨੇ ਸਤੰਬਰ ਵਿਚ ਵੀ ਇਸੇ ਤਰ੍ਹਾਂ ਦਾ ਸਟੰਟ ਕੀਤਾ ਸੀ ਅਤੇ ਇਹ ਦਾਅਵਾ ਕੀਤਾ ਸੀ ਕਿ ਹੁਣ ਟਰੂਡੋ ਦਾ ਸਮਰਥਨ ਨਹੀਂ ਕਰਨਗੇ ਪਰ ਆਪਣੀ ਗੱਲ ’ਤੇ ਨਹੀਂ ਰਹੇ ਅਤੇ ਟਰੂਡੋ ਨੂੰ ਲਗਾਤਾਰ ਬਚਾਇਆ।
ਗੌਰਤਲਬ ਹੈ ਕਿ ਕੰਜ਼ਰਵੇਟਿਵ ਦੇ ਹਾਲ ਹੀ ਦੇ ਸਰਕਾਰ ਖਿਲਾਫ ਮਤੇ ਵਿਚ ਵੀ ਐੱਨਡੀਪੀ ਨੇ ਲਿਬਰਲਸ ਦੀ ਸਪੋਰਟ ਕੀਤੀ ਸੀ।




