Dec 30, 2024 3:39 PM - The Canadian Press

ਸਰੀ ਦੇ ਨਿਊਟਨ ਖੇਤਰ ਵਿਚ ਬੀਤੇ ਕੱਲ੍ਹ ਦੋ ਲੋਕਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ, ਸਰੀ ਪੁਲਿਸ ਸਰਵਿਸ ਮੁਤਾਬਕ, ਗੋਲੀਬਾਰੀ ਦੀ ਇਹ ਘਟਨਾ 132 ਸਟਰੀਟ ਦੇ 8500-ਬਲਾਕ ਵਿਚ ਇੱਕ ਪੱਬ ਦੇ ਬਾਹਰ ਹੋਈ, ਪੁਲਿਸ ਨੂੰ ਐਤਵਾਰ ਤੜਕੇ 2:30 ਵਜੇ ਦੇ ਆਸਪਾਸ ਪੱਬ ਦੇ ਬਾਹਰ ਲੜਾਈ ਦੌਰਾਨ ਗੋਲੀਆਂ ਚੱਲਣ ਦੀਆਂ ਰਿਪੋਰਟ ਮਿਲੀਆਂ, ਪੁਲਿਸ ਨੇ ਇਸ ਮਾਮਲੇ ਵਿਚ ਦੋ ਸ਼ੱਕੀਆਂ ਦੀ ਪਛਾਣ ਦੱਖਣੀ ਏਸ਼ੀਆਈ ਵਜੋਂ ਦੱਸੀ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਨੇ ਕਿਹਾ ਕਿ ਸ਼ੱਕੀ ਮੌਕੇ ਤੋਂ ਇੱਕ ਗੂੜ੍ਹੇ ਰੰਗ ਦੀ ਸੇਡਾਨ ਵਿਚ ਭੱਜੇ। ਇਸ ਘਟਨਾ ਦੀ ਜਾਂਚ ਸਰੀ ਪੁਲਿਸ ਸਰਵਿਸ ਅਤੇ ਬੀ.ਸੀ.ਆਰ.ਸੀ.ਐਮ.ਪੀ. ਵਲੋਂ ਮਿਲ ਕੇ ਕੀਤੀ ਜਾ ਰਹੀ ਹੈ।
ਇਨਵੈਸਟੀਗੇਟਰਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਉਨਾਂ ਕੋਲ ਇਸ ਸਬੰਧ ਵਿਚ ਕੋਈ ਸੀ.ਸੀ.ਟੀ.ਵੀ. ਫੁਟੇਜ ਜਾਂ ਮੋਬਾਇਲ ਫੋਨ ਜਾਂਡੈਸ਼-ਕੈਮ ਫੁਟੇਜ ਹੋਵੇ ਤਾਂ ਇਸ ਬਾਰੇ ਸਰੀ ਪੁਲਿਸ ਨਾਲ ਸੰਪਰਕ ਕੀਤਾ ਜਾਵੇ।




