Dec 1, 2020 8:19 PM -

ਵੈਨਕੂਵਰ ਅਤੇ ਵਿਕਟੋਰੀਆ 'ਚ ਪੁਲਿਸ ਦਾ ਕਹਿਣਾ ਹੈ ਕਿ ਉਹ ਪਾਰਟੀਆਂ 'ਤੇ ਵੱਧ ਤੋਂ ਵੱਧ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਦੱਸਿਆ ਗਿਆ ਕਿ ਕੋਵਿਡ-19 ਪਬੰਦੀਆਂ ਦੇ ਬਾਵਜੂਦ ਪਾਰਟੀਆਂ ਦਾ ਹੋਣਾ ਜਾਰੀ ਹੈ।
ਵੈਨਕੂਵਰ ਪੁਲਿਸ ਨੇ ਜਾਣਕਾਰੀ ਦਿੱਤੀ ਕਿ, ਉਨ੍ਹਾਂ 16, 15 ਅਤੇ 8 ਤੋਂ 10 ਲੋਕਾਂ ਦੇ ਇਕੱਠ ਵਾਲੀਆਂ ਪਾਰਟੀਆਂ ਨੂੰ ਇਸ ਵੀਕਐਂਡ ਦੌਰਾਨ $2,300 ਤੱਕ ਦੇ ਜੁਰਮਾਨੇ ਲਗਾਏ ਹਨ।
ਵਿਕਟੋਰੀਆ 'ਚ ਪੁਲਿਸ ਨੇ 2 ਅਜਿਹੀਆਂ ਪਾਰਟੀਆਂ 'ਤੇ ਕਾਰਵਾਈ ਕੀਤੀ।
ਇੱਕ ਪਾਰਟੀ 'ਚ ਕਈ ਲੋਕ ਇੱਕ ਕਲੋਜ਼ੈਟ 'ਚ ਲੁਕੇ ਹੋਏ ਮਿਲੇ।
ਯਾਦ ਰਹੇ ਪ੍ਰੋਵਿੰਸ਼ੀਅਲ ਸਿਹਤ ਨਿਰਦੇਸ਼ਾਂ ਅਨੁਸਾਰ, ਕਿਸੇ ਵੀ ਘਰ 'ਚ ਇਸ ਪ੍ਰਕਾਰ ਦੀਆਂ ਪਾਰਟੀਆਂ ਜਾਂ ਇਕੱਠ ਨਹੀਂ ਕੀਤੇ ਜਾ ਸਕਦੇ।




