9.03C Vancouver
ADS

Feb 3, 2022 10:35 PM - Connect News

ਵੈਨਕੂਵਰ 'ਚ 2 ਦਰਜਨ ਤੋਂ ਵਧੇਰੇ ਟ੍ਰਾਂਜ਼ਿਟ ਬੱਸਾਂ ਨਾਲ ਤੋੜਭੰਨ ਦੀ ਪੁਲਿਸ ਕਰ ਰਹੀ ਜਾਂਚ

Share On
police-investigate-after-26-transit-buses-damaged
Vancouver Police and Metro Vancouver Transit Police are investigating after more than two dozen windows were broken on buses driving through the Downtown Eastside. (File photo - Cst. Shiraaz Hanif/Twitter)

ਵੈਨਕੂਵਰ 'ਚ ਪੁਲਿਸ ਦਾ ਕਹਿਣਾ ਹੈ ਕਿ 2 ਹਫਤਿਆਂ ਵਿਚਾਲੇ ਸ਼ਹਿਰ 'ਚ 2 ਦਰਜਨ ਤੋਂ ਵਧੇਰੇ ਟ੍ਰਾਂਜ਼ਿਟ ਬੱਸਾਂ ਨਾਲ ਤੋੜਭੰਨ ਕੀਤੀ ਗਈ ਹੈ।

ਜਾਣਕਾਰੀ ਦਿੱਤੀ ਗਈ ਕਿ ਜਨਵਰੀ ਦੇ ਮੱਧ ਤੋਂ 26 ਬੱਸਾਂ ਦਾ ਨੁਕਸਾਨ ਕੀਤਾ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਸਟ੍ਰੀਟ 'ਚ ਕਿਸੇ ਵੱਲੋਂ ਬੱਸਾਂ 'ਤੇ ਕੁਝ ਆਈਟਮ ਸੁੱਟ ਕੇ ਬੱਸਾਂ ਦਾ ਨੁਕਸਾਨ ਕੀਤਾ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਘਟਨਾਵਾਂ ਈਸਟ ਹੇਸਟਿੰਗਸ ਸਟ੍ਰੀਟ ਦੇ ਇਲਾਕੇ 'ਚ ਗੋਰ ਅਤੇ ਕੈਂਬੀ ਸਟ੍ਰੀਟਸ ਵਿਚਾਲੇ ਵਾਪਰੀਆਂ।

ਜਾਣਕਾਰੀ ਦਿੱਤੀ ਗਈ ਕਿ ਵੈਨਕੂਵਰ ਪੁਲਿਸ ਡਿਪਾਰਟਮੈਂਟ ਅਤੇ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਵੱਲੋਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਕਾਂਸਟੇਬਲ ਅਮੈਂਡਾ ਸਟੀਡ ਦਾ ਕਹਿਣਾ ਸੀ ਕਿ ਇਨ੍ਹਾਂ ਮਾਮਲਿਆਂ 'ਚ ਬੱਸ ਚਲਾਉਂਦੇ ਹੋਏ ਨੁਕਸਾਨ ਦਾ ਪਤਾ ਨਹੀਂ ਲੱਗਿਆ ਸੀ, ਬਲਕਿ ਜਦੋਂ ਵਾਹਨ ਚਾਲਕਾਂ ਨੇ ਆਪਣੀ ਸ਼ਿਫਟ ਖਤਮ ਕੀਤੀ ਤਾਂ ਉਸ ਵੇਲੇ ਨੁਕਸਾਨ ਦਾ ਪਤਾ ਲੱਗਿਆ ਸੀ।

ਵੀ.ਪੀ.ਡੀ. ਦੀ ਨਿਊਜ ਰਿਲੀਜ਼ ਲਈ ਲਿੰਕ ਕਲਿਕ ਕਰੋ:

https://vpd.ca/news/2022/02/03/police-investigate-after-26-transit-buses-damaged/

Latest news

motorcyclist-seriously-injured-after-surrey-police-attempted-traffic-stop-iio-investigating
Punjabi

ਸਰੀ 'ਚ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਤੋਂ ਬਾਅਦ ਮੋਟਰਸਾਈਕਲ ਸਵਾਰ ਹਾਦਸੇ ਵਿੱਚ ਜ਼ਖ਼ਮੀ, IIO ਨੇ ਸੰਭਾਲੀ ਜਾਂਚ

ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ, ਸ਼ੁੱਕਰਵਾਰ ਤੜਕੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੀ ਜਾਂਚ ਬੀ.ਸੀ. ਦੇ Independent Investigations Office ਵਲੋਂ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ।
canadian-dairy-farmers-urge-ottawa-not-to-make-dairy-concessions-in-u-s-trade-talks
Punjabi

ਅਮਰੀਕਾ ਨਾਲ ਵਪਾਰਕ ਗੱਲਬਾਤ ਦੌਰਾਨ ਡੇਅਰੀ ਸੈਕਟਰ 'ਤੇ ਕੋਈ ਰਿਆਇਤ ਨਾ ਦਿੱਤੀ ਜਾਵੇ: ਡੇਅਰੀ ਫਾਰਮਰ ਔਫ ਕੈਨੇਡਾ

ਕੈਨੇਡੀਅਨ ਕਿਸਾਨਾਂ ਨੇ ਅਮਰੀਕੀ ਟੈਰਿਫ ਡੈੱਡਲਾਈਨ ਤੋਂ ਪਹਿਲਾਂ ਚੱਲ ਰਹੀ ਵਪਾਰਕ ਗੱਲਬਾਤ ਵਿਚ ਡੇਅਰੀ ਸੈਕਟਰ ਵਿਚ ਵਾਸ਼ਿੰਗਟਨ ਨੂੰ ਕੋਈ ਵੀ ਰਿਆਇਤਾਂ ਦੇਣ ਵਿਰੁੱਧ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਡੇਅਰੀ ਫਾਰਮਰ ਔਫ ਕੈਨੇਡਾ ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ food sovereignty ਵਿਕਾਊ ਨਹੀਂ ਹੈ ਅਤੇ ਕੋਈ ਵੀ ਮਾੜਾ ਸਮਝੌਤਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।
punjab-seeks-centres-intervention-over-canadian-work-permit-issues-affecting-students
Punjabi

ਕੈਨੇਡਾ ਵਿੱਚ ਵਰਕ ਪਰਮਿਟ ਮੁਸ਼ਕਲਾਂ: ਪੰਜਾਬ ਸਰਕਾਰ ਨੇ ਕੇਂਦਰ ਤੋਂ ਕੂਟਨੀਤਕ ਦਖ਼ਲ ਦੀ ਮੰਗ ਕੀਤੀ

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕੈਨੇਡਾ ’ਚ ਵਰਕ ਪਰਮਿਟ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ।
rcmp-investigating-five-suspicious-brush-fires-near-shuswap-lake-amid-extreme-wildfire-danger
Punjabi

ਸ਼ੁਸਵਾਪ ਲੇਕ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ ਜੰਗਲੀ ਅੱਗਾਂ, ਆਰਸੀਐਮਪੀ ਨੇ ਜਾਂਚ ਸ਼ੁਰੂ ਕੀਤੀ

ਬੀ.ਸੀ. ਵਿਚ ਜੰਗਲੀ ਅੱਗ ਦੇ ਭਾਰੀ ਖਤਰੇ ਵਿਚਕਾਰ ਸ਼ੁਸਵਾਪ ਲੇਕ ਦੇ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ brush fires ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਪਿੱਛੇ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੋਨਾ ਦੇ ਇੱਕ ਲੋਕਲ ਅਰਬਨ ਪਾਰਕ ਵਿਚ ਅੱਗ ਲਗਾਉਣ ਦੀਆਂ ਸ਼ੱਕੀ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
canada-weighs-trade-concessions-as-it-seeks-relief-from-u-s-tariffs
Punjabi

ਕੈਨੇਡਾ ਟਰੰਪ ਟੈਰਿਫ ਵਿਵਾਦ ਸੁਲਝਾਉਣ ਲਈ ਵਪਾਰਕ ਰਿਆਇਤਾਂ 'ਤੇ ਕਰ ਰਿਹਾ ਹੈ ਵਿਚਾਰ

ਕੈਨੇਡਾ ਸਰਕਾਰ ਟਰੰਪ ਪ੍ਰਸ਼ਾਸਨ ਦੇ ਟੈਰਿਫਸ ਤੋਂ ਰਾਹਤ ਪਾਉਣ ਲਈ ਕੁਝ ਸੂਬਿਆਂ ਵਿਚ ਅਮਰੀਕੀ ਸ਼ਰਾਬ 'ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨ, autos 'ਤੇ ਜਵਾਬੀ ਟੈਰਿਫ ਹਟਾਉਣ ਅਤੇ ਅਮਰੀਕੀ ਡੇਅਰੀ ਆਯਾਤ ਦੀ ਪਹੁੰਚ ਵਧਾਉਣ ਸਮੇਤ ਕਈ ਹੋਰ ਮੰਗਾਂ ਨੂੰ ਮੰਨਣ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕਾਰਨੀ ਸਰਕਾਰ ਟਰੰਪ ਪ੍ਰਸ਼ਾਸਨ ਨੂੰ ਇਹ ਜਤਾਉਣਾ ਚਾਹੁੰਦੀ ਹੈ ਕਿ ਉਹ ਵਪਾਰਕ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link