Dec 1, 2025 4:42 PM - Connect Newsroom - Ramandeep Kaur with files from The Canadian Press

ਸਰੀ ਦੇ ਗਿਲਡਫੋਰਡ ਖੇਤਰ ਵਿਚ ਸ਼ੁੱਕਰਵਾਰ ਦੇਰ ਰਾਤ ਹੋਈ ਸ਼ੂਟਿੰਗ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸਰੀ ਪੁਲਿਸ ਸਰਵਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਸੌਂਪੀ ਗਈ ਹੈ।
ਪੁਲਿਸ ਨੇ ਕਿਹਾ 28 ਨਵੰਬਰ ਦੀ ਰਾਤ ਕਰੀਬ 11:40 ਵਜੇ ਉਹਨਾਂ ਨੂੰ 152 ਸਟ੍ਰੀਟ ਦੇ 10400 ਬਲਾਕ ਵਿਚ ਗੋਲੀ ਚੱਲਣ ਦੀਆਂ ਰਿਪੋਰਟਸ ਮਿਲੀਆਂ, ਜੋ ਕਿ ਗਿਲਡਫੋਰਡ ਟਾਊਨ ਸੈਂਟਰ ਨੇੜੇ ਹੋਈ।
ਮੌਕੇ 'ਤੇ ਪਹੁੰਚੇ ਫਰੰਟਲਾਈਨ ਅਧਿਕਾਰੀਆਂ ਨੂੰ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ ਅਤੇ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ। ਆਈ.ਐੱਚ.ਆਈ.ਟੀ. ਮੁਤਾਬਕ, ਘਟਨਾ ਦਾ ਮਕਸਦ ਅਜੇ ਵੀ ਜਾਂਚ ਅਧੀਨ ਹੈ। ਸਰੀ ਪੁਲਿਸ ਸਰਵਿਸ ਅਨੁਸਾਰ, ਇਹ 2025 ਵਿਚ ਸਰੀ ਵਿਚ ਛੇਵਾਂ ਕਤਲ ਹੈ।




