13.71C Vancouver
ADS

Jul 25, 2022 2:10 PM - THE CANADIAN PRESS

ਪੋਪ ਫਰਾਂਸਿਸ ਦਾ ਕੈਨੇਡਾ ਦੌਰਾ, ਰੈਂਜ਼ੀਡੈਂਸ਼ਲ ਸਕੂਲ ਨਾਲ ਸਬੰਧਤ ਇਤਿਹਾਸਕ ਮੁਆਫੀ ਮੰਗਣ ਦੀ ਉਮੀਦ

Share On
pope-in-edmonton-expected-to-deliver-historic-apology
Pope visit to include stops at a former residential school (Photo: The Canadian Press)

ਪੋਪ ਫਰਾਂਸਿਸ ਅੱਜ ਸਾਊਥ ਐਡਮਿੰਟਨ ਦੇ ਮਾਸਕਵੈਸਿਸ ਕਮਿਊਨਿਟੀ ਵਿਚ ਸਾਬਕਾ ਇਰਮਿਨਸਕਿਨ ਇੰਡੀਅਨ ਰੈਂਜ਼ੀਡੈਂਸ਼ਲ ਸਕੂਲ ਦੇ ਦੌਰੇ 'ਤੇ ਹਨ।

ਜਿੱਥੇ ਉਹ ਕੈਨੇਡਾ ਵਿਚ ਆਪਣੀ ਪਹਿਲੀ ਪਬਲਿਕ ਸਟੇਟਮੈਂਟ ਦੇਣਗੇ। ਇਸ ਦੌਰਾਨ ਉਨ੍ਹਾਂ ਵੱਲੋਂ ਇੰਡਜਨਸ ਲੋਕਾਂ ਤੋਂ ਉਨ੍ਹਾਂ ਨਾਲ ਹੋਏ ਦੁਰਵਿਵਹਾਰ ਲਈ ਮੁਆਫੀ ਮੰਗਣ ਦੀ ਉਮੀਦ ਹੈ।

ਪੋਪ ਫਰਾਂਸਿਸ ਬੀਤੇ ਦਿਨ ਐਡਮਿੰਟਨ ਪਹੁੰਚੇ ਸਨ।

ਫਰਾਂਸਿਸ ਦੁਪਹਿਰ ਨੂੰ ਐਡਮਿੰਟਨ ਦੇ ਚਰਚ ਆਫ਼ ਸੈਕਰਡ ਹਾਰਟ ਵਿਖੇ ਇੰਡਜਨਸ ਲੋਕਾਂ ਅਤੇ ਪੈਰਿਸ਼ ਮੈਂਬਰਾਂ ਨਾਲ ਗੱਲ ਕਰਨਗੇ।

ਗੌਰਤਲਬ ਹੈ ਕਿ ਕਿਊਬਿਕ ਸਿਟੀ ਤੇ ਇਕਾਲੁਇਟ ਦੀ ਯਾਤਰਾ ਤੋਂ ਪਹਿਲਾਂ ਪੋਪ ਐਡਮਿੰਟਨ ਸਿਟੀ ਦੇ ਫੁੱਟਬਲ ਸਟੇਡੀਅਮ ਵਿਚ ਇੱਕ ਵੱਡੀ ਭੀੜ ਨੂੰ ਸੰਬੋਧਨ ਕਰਨ ਵਾਲੇ ਹਨ ਅਤੇ ਲੈਕ ਸੈਟ. ਐਨੀ ਨੇੜੇ ਇੱਕ ਧਾਰਮਿਕ ਯਾਤਰਾ ਵਿਚ ਵੀ ਹਿੱਸਾ ਲੈਣਗੇ।

Latest news

canada-to-introduce-new-bill-targeting-imports-made-with-forced-labour
Punjabi

ਟਰੰਪ ਦੀ ਟੈਰਿਫ ਚਿਤਾਵਨੀ ਤੋਂ ਬਾਅਦ ਕੈਨੇਡਾ ਲਾਵੇਗਾ ਨਵਾਂ ਬੈਨ

ਕੈਨੇਡਾ ਦੀ ਲਿਬਰਲ ਸਰਕਾਰ ਟਰੰਪ ਪ੍ਰਸ਼ਾਸਨ ਵੱਲੋਂ ਮਿਲੀ 10 ਫ਼ੀਸਦੀ ਵਾਧੂ ਟੈਰਿਫ ਦੀ ਚੇਤਾਵਨੀ ਤੋਂ ਬਾਅਦ forced labour ਜ਼ਰੀਏ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਦੇ ਮਾਲ ਨੂੰ ਇੰਪੋਰਟ ਕਰਨ 'ਤੇ ਸਖ਼ਤੀ ਨਾਲ ਬੈਨ ਲਾਗੂ ਕਰਨ ਜਾ ਰਹੀ ਹੈ।
canada-to-introduce-new-forced-labour-import-ban-amid-u-s-tariff-warning
Punjabi

ਸਰੀ ਵਿੱਚ ਦੋ ਕਥਿਤ ਬੈਂਕ ਡਕੈਤੀਆਂ ਦੇ ਮਾਮਲੇ ਵਿੱਚ 22 ਸਾਲਾ ਨੌਜਵਾਨ ਗ੍ਰਿਫਤਾਰ

ਸਰੀ ਵਿਚ ਬੈਂਕ ਡਕੈਤੀਆਂ ਦੀਆਂ ਦੋ ਘਟਨਾਵਾਂ ਦੇ ਮਾਮਲੇ ਵਿਚ ਪੁਲਿਸ ਨੇ ਇੱਕ 22 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਸਰੀ ਪੁਲਿਸ ਸਰਵਿਸ ਮੁਤਾਬਕ ਪਹਿਲੀ ਵਾਰਦਾਤ 6 ਜੂਨ ਨੂੰ ਸਵੇਰੇ ਲਗਭਗ 10:50 ਵਜੇ 104 ਐਵੇਨਿਊ ਅਤੇ ਕਿੰਗ ਜਾਰਜ ਬੁਲੇਵਾਰਡ ਨੇੜੇ ਸਥਿਤ ਇੱਕ ਬੈਂਕ ਵਿਚ ਵਾਪਰੀ, ਜਿੱਥੇ ਸ਼ੱਕੀ ਨੇ ਬੈਂਕ ਸਟਾਫ਼ ਨੂੰ ਹਥਿਆਰ ਹੋਣ ਦੀ ਧਮਕੀ ਦਿੱਤੀ ਅਤੇ ਕੈਸ਼ ਲੈ ਕੇ ਫਰਾਰ ਹੋ ਗਿਆ। ਇਸ ਤੋਂ ਠੀਕ ਦੋ ਦਿਨ ਬਾਅਦ 8 ਜੂਨ ਨੂੰ ਸਵੇਰੇ 11 ਵਜੇ ਦੇ ਕਰੀਬ 128 ਸਟ੍ਰੀਟ ਅਤੇ 96 ਐਵੇਨਿਊ ਨੇੜੇ ਇੱਕ ਹੋਰ ਬੈਂਕ ਨੂੰ ਬਿਲਕੁਲ ਇਸੇ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ।
rcmp-prioritize-investigation-after-plaques-stolen-from-first-world-war-internment-memorial-in-banff-national-park
Punjabi

ਬੈਨਫ਼ ਨੈਸ਼ਨਲ ਪਾਰਕ ਵਿਚੋਂ ਚੋਰੀ ਹੋਈਆਂ ਪਹਿਲੇ ਵਿਸ਼ਵ ਯੁੱਧ ਨਾਲ ਸਬੰਧਤ ਤਖਤੀਆਂ

ਲੇਕ ਲੂਈਸ ਨੇੜੇ ਪਹਿਲੇ ਵਿਸ਼ਵ ਯੁੱਧ ਦੌਰਾਨ ਨਜ਼ਰਬੰਦ ਕੀਤੇ ਗਏ ਲੋਕਾਂ ਦੀ ਯਾਦ ਵਿੱਚ ਬਣਾਏ ਗਏ ਇੱਕ ਸਮਾਰਕ ਤੋਂ ਦੋ ਤਖ਼ਤੀਆਂ ਚੋਰੀ ਹੋ ਗਈਆਂ, ਜਿਨ੍ਹਾਂ ਦੀ ਜਾਂਚ ਆਰ.ਸੀ.ਐਮ.ਪੀ. ਵਲੋਂ ਕੀਤੀ ਜਾ ਰਹੀ ਹੈ। ਬੈਂਫ ਨੈਸ਼ਨਲ ਪਾਰਕ ਵਿੱਚ ਸਥਿਤ 'ਕੈਸਲ ਮਾਊਂਟੇਨ ਇੰਟਰਨਮੈਂਟ ਕੈਂਪ' ਦੀ ਬਚੀ ਹੋਈ ਜਗ੍ਹਾ 'ਤੇ ਇੱਕ ਯਾਦਗਾਰੀ ਬੋਰਡ ਲਗਾਇਆ ਗਿਆ ਸੀ, ਜਿਸ 'ਤੇ ਇਸ ਦਾ ਸੰਖੇਪ ਇਤਿਹਾਸ ਲਿਖਿਆ ਹੋਇਆ ਸੀ।
calgary-police-classify-deaths-of-woman-and-child-as-murder-suicide
Punjabi

ਔਰਤ ਨੇ ਆਪਣੇ ਬੱਚੇ ਦਾ ਕਤਲ ਕਰਕੇ ਕੀਤੀ ਆਤਮ ਹੱਤਿਆ: ਕੈਲਗਰੀ ਪੁਲਿਸ

ਕੈਲਗਰੀ ਦੇ ਨੌਰਥਈਸਟ ਇਲਾਕੇ ਦੀ ਟੈਂਪਲ ਕਮਿਊਨਿਟੀ ਦੇ ਇੱਕ ਘਰ ਵਿੱਚੋਂ ਬੁੱਧਵਾਰ ਬੱਚੇ ਸਣੇ ਦੋ ਜਾਣਿਆਂ ਦੀ ਸ਼ੱਕੀ ਮੌਤ ਮਰਡਰ-ਸੁਸਾਈਡ ਦਾ ਮਾਮਲਾ ਦੱਸਿਆ ਜਾ ਰਿਹਾ ਹੈ।ਪੁਲਿਸ ਅਧਿਕਾਰੀ ਬੁੱਧਵਾਰ ਨੂੰ ਘਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੀ ਸਲਾਮਤੀ ਦੀ ਜਾਂਚ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨੂੰ ਦੇ ਉੱਥੇ ਇੱਕ 42 ਸਾਲਾ ਔਰਤ ਅਤੇ ਇੱਕ 7 ਸਾਲਾ ਮਾਸੂਮ ਬੱਚੇ ਦੀਆਂ ਲਾਸ਼ਾਂ ਬਰਾਮਦ ਹੋਈਆਂ।
cockroach-janata-party-founder-abhijeet-deepke-to-visit-amritsar-calls-for-protest-over-neet-and-cbse-concerns
Punjabi

ਕਾਕਰੋਚ ਜਨਤਾ ਪਾਰਟੀ ਦੀ ਪੰਜਾਬ ’ਚ ਐਂਟਰੀ, ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ 13 ਜੂਨ ਨੂੰ ਪ੍ਰਦਰਸ਼ਨ ਦਾ ਐਲਾਨ

ਪੰਜਾਬ ਵਿੱਚ ਵੀ ਕਾਕਰੋਚ ਜਨਤਾ ਪਾਰਟੀ ਦੀ ਐਂਟਰੀ ਹੋ ਗਈ ਹੈ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ 13 ਜੂਨ ਨੂੰ ਅੰਮ੍ਰਿਤਸਰ ਪਹੁੰਚਣਗੇ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਵੀਡੀਓ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link