11.14C Vancouver
ADS

Jul 28, 2026 2:16 PM - Connect Newsroom - Ramanpreet kaur with files from The Canadian Press

ਜਾਪਾਨ ਵਿੱਚ 7.1 ਤੀਬਰਤਾ ਦਾ ਭੂਚਾਲ, ਬਿਜਲੀ ਸਪਲਾਈ ਪ੍ਰਭਾਵਿਤ ਤੇ ਬਚਾਅ ਕਾਰਜ ਜਾਰੀ

Share On
power-outages-infrastructure-damage-reported-after-7-1-magnitude-earthquake-strikes-japans-kumamoto-region
Emergency responders assess damage following a 7.1-magnitude earthquake in Japan's Kumamoto region on July 28, 2026. (Photo: The Canadian Press)

ਜਾਪਾਨ ਦੇ Southern Kumamoto ਸੂਬੇ ਵਿੱਚ ਮੰਗਲਵਾਰ ਨੂੰ 7.1 ਤੀਬਰਤਾ ਦਾ ਜ਼ੋਰਦਾਰ ਭੂਚਾਲ ਆਇਆ, ਜਿਸ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ, ਸੜਕਾਂ ਵਿੱਚ ਦਰਾਰਾਂ ਪੈ ਗਈਆਂ ਅਤੇ ਇੱਕ ਸ਼ਾਪਿੰਗ ਮਾਲ ਵਿੱਚ ਧਮਾਕੇ ਤੋਂ ਬਾਅਦ ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਪੁਲਿਸ ਮੁਤਾਬਕ ਮਲਬੇ ਹੇਠ ਕਈ ਲੋਕ ਫਸੇ ਹੋਏ ਹਨ, ਜਦਕਿ ਅਧਿਕਾਰੀਆਂ ਨੇ ਜ਼ੋਰਦਾਰ ਝਟਕਿਆਂ ਦੀ ਚੇਤਾਵਨੀ ਜਾਰੀ ਕੀਤੀ ਹੈ।

ਜਾਣਕਾਰੀ ਅਨੁਸਾਰ ਇੱਕ ਹਸਪਤਾਲ ਵਿੱਚ ਹੀ 50 ਤੋਂ ਵੱਧ ਜ਼ਖ਼ਮੀਆਂ ਨੂੰ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਭੂਚਾਲ ਕਾਰਨ ਇੱਕ ਬੁਲੇਟ ਟਰੇਨ ਦੇ ਪਟੜੀ ਤੋਂ ਉਤਰ ਜਾਣ ਨਾਲ ਵੀ ਕਈ ਲੋਕ ਜ਼ਖ਼ਮੀ ਹੋਏ ਹਨ। ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ ਵਾਪਸ ਲੈ ਲਿਆ ਗਿਆ। ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਨੇ ਕਿਹਾ ਕਿ ਭੂਚਾਲ ਕਾਰਨ ਕਈ ਲੋਕ ਜ਼ਖ਼ਮੀ ਹੋਏ ਹਨ, ਕਈ ਇਲਾਕਿਆਂ ਵਿੱਚ ਬਿਜਲੀ ਬੰਦ ਹੈ, ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਸੜਕਾਂ, ਪੁਲਾਂ ਤੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਉਨ੍ਹਾਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਅਤੇ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜਾਂ ਲਈ 3,600 ਸੈਨਿਕ ਤਾਇਨਾਤ ਕੀਤੇ ਜਾ ਰਹੇ ਹਨ। ਆਫ਼ਤ ਪ੍ਰਬੰਧਨ ਏਜੰਸੀ ਮੁਤਾਬਕ ਕਰੀਬ 3 ਲੱਖ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਜਾਣ ਲਈ ਕਿਹਾ ਗਿਆ ਹੈ।

Latest news

calgary-police-seize-cache-of-weapons-arrest-3-20-charges-laid
Punjabi

ਕੈਲਗਰੀ 'ਚ ਘਰ 'ਤੇ ਪੁਲਿਸ ਦਾ ਛਾਪਾ, ਭਾਰੀ ਮਾਤਰਾ 'ਚ ਹਥਿਆਰ ਬਰਾਮਦ, 3 ਗ੍ਰਿਫ਼ਤਾਰ

ਕੈਲਗਰੀ ਦੇ ਨੌਰਥ ਈਸਟ ਇਲਾਕੇ ਵਿੱਚ ਪੁਲਿਸ ਨੇ ਇੱਕ ਘਰ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੁੱਲ 20 ਦੋਸ਼ ਤੈਅ ਕੀਤੇ ਹਨ। ਪੁਲਿਸ ਮੁਤਾਬਕ 10 ਸਤੰਬਰ ਨੂੰ ਕੋਵਿੰਗਟਨ ਰਾਈਜ਼ ਐਨ.ਈ. ਦੇ 100 ਬਲਾਕ ਵਿੱਚ ਸਥਿਤ ਇੱਕ ਘਰ ਵਿਚ ਛਾਪਾ ਮਾਰਿਆ ਗਿਆ ਸੀ।
pedestrian-killed-after-being-struck-by-ford-pickup-in-hope
Punjabi

ਬੀ. ਸੀ. ਦੇ ਹੋਪ 'ਚ ਫੋਰਡ ਪਿਕਅੱਪ ਟਰੱਕ ਦੀ ਟੱਕਰ ਨਾਲ ਪੈਦਲ ਯਾਤਰੀ ਦੀ ਮੌਤ

ਬੀ. ਸੀ. ਦੇ ਹੋਪ ਇਲਾਕੇ ਵਿਚ ਹਾਈਵੇਅ-3 'ਤੇ ਬੁੱਧਵਾਰ ਰਾਤ ਫੋਰਡ ਪਿਕਅੱਪ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਇੱਕ ਪੈਦਲ ਯਾਤਰੀ ਦੀ ਮੌਤ ਹੋ ਗਈ। ਹੋਪ ਆਰ.ਸੀ.ਐਮ.ਪੀ. ਮੁਤਾਬਕ ਪੁਲਿਸ ਨੂੰ ਰਾਤ ਲਗਭਗ 8:38 ਵਜੇ ਇਸ ਹਾਦਸੇ ਦੀ ਇਤਲਾਹ ਮਿਲੀ ਅਤੇ ਜਦੋਂ ਤੱਕ ਟੀਮ ਮੌਕੇ 'ਤੇ ਪਹੁੰਚੀ ਉਦੋਂ ਤੱਕ ਪੀੜਤ ਦੀ ਮੌਤ ਹੋ ਚੁੱਕੀ ਸੀ।
canada-lifts-deportation-pause-for-four-middle-eastern-countries
Punjabi

ਕੈਨੇਡਾ ਨੇ 4 ਮਿਡਲ ਈਸਟ ਦੇਸ਼ਾਂ ਲਈ ਡਿਪੋਰਟੇਸ਼ਨ 'ਤੇ ਲੱਗੀ ਆਰਜ਼ੀ ਰੋਕ ਹਟਾਈ

ਕੈਨੇਡਾ ਨੇ ਮਿਡਲ ਈਸਟ ਦੇ ਕਈ ਦੇਸ਼ਾਂ ਦੇ ਲੋਕਾਂ ਲਈ ਦੇਸ਼-ਨਿਕਾਲੇ 'ਤੇ ਲਗਾਈ ਆਰਜ਼ੀ ਪਾਬੰਦੀ ਨੂੰ ਹਟਾ ਦਿੱਤਾ ਹੈ, ਜਿਸ ਨਾਲ ਹੁਣ ਉੱਥੋਂ ਦੇ ਗੈਰ-ਕਾਨੂੰਨੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਤੁਰੰਤ ਪ੍ਰਭਾਵ ਨਾਲ ਦੁਬਾਰਾ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਈਰਾਨ ਖਿਲਾਫ ਅਮਰੀਕਾ-ਇਜ਼ਰਾਈਲ ਦੀ ਜੰਗ ਕਾਰਨ ਪੈਦਾ ਹੋਈਆਂ ਸਥਿਤੀਆਂ ਨੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕੀਤਾ ਸੀ, ਜਿਸ ਨੂੰ ਦੇਖਦੇ ਹੋਏ ਕੈਨੇਡਾ ਨੇ ਕੁਵੈਤ, ਬਹਿਰੀਨ,ਯੂ.ਏ.ਈ. ਅਤੇ ਕਤਰ ਦੇ ਨਾਗਰਿਕਾਂ ਲਈ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਨੂੰ ਆਰਜ਼ੀ ਤੌਰ 'ਤੇ ਰੋਕਣ ਦਾ ਫੈਸਲਾ ਕੀਤਾ ਸੀ।
trumps-possible-u-s-diesel-export-ban-could-drive-up-global-prices
Punjabi

ਟਰੰਪ ਦੇ ਡੀਜ਼ਲ ਐਕਸਪੋਰਟ ਬੈਨ ਨਾਲ ਦੁਨੀਆ ਭਰ ’ਚ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਸਮੇਤ ਦੁਨੀਆ ਭਰ ਦੇ ਖਪਤਕਾਰਾਂ ਨੂੰ ਟਰੰਪ ਦੇ ਅਮਰੀਕੀ ਡੀਜ਼ਲ ਨਿਰਯਾਤ ਦੇ ਸੰਭਾਵਿਤ ਬੈਨ ਦੀ ਮਹਿੰਗੀ ਕੀਮਤ ਚੁਕਾਉਣੀ ਪੈ ਸਕਦੀ ਹੈ। ਡੌਨਲਡ ਟਰੰਪ ਨੇ ਹਾਲ ਹੀ ਵਿਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਅਮਰੀਕੀਆਂ ਲਈ ਕੀਮਤਾਂ ਘਟਾਉਣ ਲਈ ਉਹ ਦੇਸ਼ ਦੇ ਡੀਜ਼ਲ ਨੂੰ ਬਾਹਰ ਭੇਜਣ ਤੋਂ ਰੋਕ ਸਕਦੇ ਹਨ।
former-bc-conservative-leader-john-rustad-will-not-seek-re-election
Punjabi

ਬੀ.ਸੀ. ਕੰਜ਼ਰਵੇਟਿਵ ਵੱਲੋਂ ਪਵਨੀਤ ਸਿੰਘ ਨੂੰ ਐਲਾਨਿਆ ਉਮੀਦਵਾਰ ,ਜੌਨ ਰਸਟੈਡ ਨਹੀਂ ਲੜਨਗੇ ਚੋਣ

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਚੋਣ ਨਹੀਂ ਲੜਨਗੇ। ਉਨ੍ਹਾਂ ਦੀ ਰਾਈਡਿੰਗ ਤੋਂ ਪਾਰਟੀ ਨਵਾਂ ਉਮੀਦਵਾਰ ਉਤਾਰੇਗੀ। ਉਥੇ ਹੀ, ਇਸ ਸਿਆਸੀ ਘਟਨਾਕ੍ਰਮ ਦੇ ਨਾਲ ਹੀ ਬੀ.ਸੀ. ਕੰਜ਼ਰਵੇਟਿਵਜ਼ ਨੇ Kelowna-Lake Country-Coldstream ਵਿਧਾਨ ਸਭਾ ਹਲਕੇ ਤੋਂ ਕਾਰੋਬਾਰੀ ਅਤੇ ਸਿਆਸੀ ਆਗੂ ਪਵਨੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link