14.68C Vancouver
ADS

Jan 29, 2025 7:51 PM - Connect Newsroom

ਪ੍ਰੀਮੀਅਰ ਡੈਨੀਅਲ ਸਮਿਥ ਅੱਜ ਸੂਬੇ ਦੇ ਨਵੇਂ ਫੰਡ ਬਾਰੇ ਕਰੇਗੀ ਘੋਸ਼ਣਾ

Share On
premier-danielle-smith-to-announce-new-provincial-fund-today
Smith’s government has promised to cut interest on the province’s general revenue each year and increase investment.(Photo: The Canadian Press)

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਸੂਬੇ ਦੇ ਨਵੇਂ ਫੰਡ ਬਾਰੇ ਘੋਸ਼ਣਾ ਕਰੇਗੀ। ਉਨ੍ਹਾਂ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਹੈਰੀਟੇਜ ਸੇਵਿੰਗ ਟਰੱਸਟ ਫੰਡ ਨੂੰ ਸਾਲ 2050 ਤੱਕ $250 ਬਿਲੀਅਨ ਤੋਂ $400 ਬਿਲੀਅਨ ਤੱਕ ਲੈ ਜਾਣਗੇ। ਵਿੱਤ ਮੰਤਰੀ ਨੈਟ ਹੌਰਨਰ ਵੀ ਉਨ੍ਹਾਂ ਨਾਲ ਕੈਲਗਰੀ ਵਿਚ ਮੌਜੂਦ ਰਹਿਣਗੇ।

ਸਮਿਥ ਦੀ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਉਹ ਹਰ ਸਾਲ ਸੂਬੇ ਦੇ ਆਮ ਆਮਦਨ ਵਿਚੋਂ ਵਿਆਜ ਵਿਚ ਕਟੌਤੀ ਕਰੇਗੀ ਅਤੇ ਨਿਵੇਸ਼ ਵਿਚ ਵਾਧਾ ਕਰਦੀ ਰਹੇਗੀ। ਇਹ ਫੰਡ 1976 ਵਿਚ ਸਾਬਕਾ ਪ੍ਰੀਮੀਅਰ ਪੀਟਰ ਲੌਹੀਡ ਵਲੋਂ ਸ਼ੁਰੂ ਕੀਤਾ ਗਿਆ ਸੀ ਤਾਂ ਕਿ ਰਵੈਨਿਊ ਵੱਖਰਾ ਰੱਖਿਆ ਜਾਵੇ ਪਰ ਬਾਅਦ ਦੀਆਂ ਸਰਕਾਰਾਂ ਨੇ ਇਸ ਵਿਚੋਂ ਪੈਸੇ ਕੱਢਣੇ ਸ਼ੁਰੂ ਕਰ ਦਿੱਤੇ।

ਗੌਰਤਲਬ ਹੈ ਕਿ ਸਤੰਬਰ ਤੱਕ ਇਹ $23.4 ਬਿਲੀਅਨ ਸੀ ਅਤੇ ਹੌਰਨਰ ਨੇ $2 ਬਿਲੀਅਨ ਹੋਰ ਦੇਣ ਦਾ ਵਾਅਦਾ ਕੀਤਾ ਸੀ।

Latest news

ircc-pauses-final-processing-of-some-citizenship-cases-approved-under-bill-c-3
Punjabi

ਕੈਨੇਡਾ ਸਰਕਾਰ ਨੇ ਬਿੱਲ C-3 ਤਹਿਤ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਕੁਝ ਮਾਮਲਿਆਂ ਦੀ ਪ੍ਰੋਸੈਸਿੰਗ ਆਰਜ਼ੀ ਤੌਰ 'ਤੇ ਰੋਕੀ

ਕੈਨੇਡਾ ਸਰਕਾਰ ਨੇ ਬਿੱਲ C-3 ਯਾਨੀ ਲੋਸਟ ਕੈਨੇਡੀਅਨ ਕਾਨੂੰਨ ਤਹਿਤ ਨਾਗਰਿਕਤਾ ਲੈਣ ਵਾਲੇ ਨਵੇਂ ਬਿਨੈਕਾਰਾਂ ਦੇ ਕੁਝ ਕੇਸਾਂ ਦੀ ਫਾਈਨਲ ਪ੍ਰੋਸੈਸਿੰਗ 'ਤੇ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ। ਆਈ.ਆਰ.ਸੀ.ਸੀ. ਨੇ ਇਹ ਕਦਮ ਉਦੋਂ ਚੁੱਕਿਆ ਹੈ ਜਦੋਂ ਵਿਭਾਗ ਨੇ ਕੁਝ ਦਰਜਨ ਲੋਕਾਂ ਨੂੰ ਅਚਾਨਕ ਨੋਟਿਸ ਭੇਜ ਕੇ ਉਨ੍ਹਾਂ ਨੂੰ ਜਾਰੀ ਕੀਤੇ ਜਾ ਚੁੱਕੇ ਸਿਟੀਜ਼ਨਸ਼ਿਪ ਸਰਟੀਫਿਕੇਟ ਸਰੰਡਰ ਕਰਨ ਲਈ ਕਿਹਾ ਹੈ।
b-c-launches-hydroelectric-upgrades-aimed-at-boosting-power-supply-by-7
Punjabi

ਬੀ.ਸੀ.ਸਰਕਾਰ ਨੇ ਬਿਜਲੀ ਸਪਲਾਈ 'ਚ 7 ਫੀਸਦੀ ਵਾਧੇ ਲਈ ਹਾਈਡ੍ਰੋ ਪ੍ਰੋਜੈਕਟਾਂ ਦੇ ਅੱਪਗ੍ਰੇਡ ਦਾ ਕੀਤਾ ਐਲਾਨ

ਬੀ.ਸੀ. ਦੇ ਐਨਰਜੀ ਅਤੇ ਕਲਾਈਮੇਟ ਸਲਿਊਸ਼ਨ ਮੰਤਰੀ ਐਡਰੀਅਨ ਡਿਕਸ ਨੇ ਸੂਬੇ ਵਿਚ ਪਾਵਰ ਸਪਲਾਈ ਨੂੰ 7 ਫੀਸਦੀ ਹੋਰ ਵਧਾਉਣ ਲਈ ਕਈ ਹਾਈਡ੍ਰੋ ਡੈਮ ਨੂੰ ਅੱਪਗ੍ਰੇਡ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਸਭ ਤੋਂ ਵੱਡਾ ਪ੍ਰੋਜੈਕਟ ਰੇਵਲਸਟੋਕ ਡੈਮ ਵਿਖੇ ਸ਼ੁਰੂ ਕੀਤਾ ਜਾਵੇਗਾ, ਜਿੱਥੇ ਸਾਲ 2032 ਤੱਕ 500 ਮੈਗਾਵਾਟ ਵਾਧੂ ਬਿਜਲੀ ਪੈਦਾ ਕਰਨ ਲਈ ਛੇਵਾਂ ਜਨਰੇਟਿੰਗ ਸਟੇਸ਼ਨ ਲਗਾਇਆ ਜਾਵੇਗਾ ਅਤੇ ਪਹਿਲੇ ਚਾਰ ਯੂਨਿਟਾਂ ਨੂੰ ਵੀ ਅਪਡੇਟ ਕੀਤਾ ਜਾਵੇਗਾ।
smith-says-timing-may-prevent-coal-mining-referendum-question-from-appearing-on-october-ballot
Punjabi

ਕੋਲੇ ਦੀ ਮਾਈਨਿੰਗ ਦੇ ਵਿਰੋਧ ਵਾਲੀ ਪਟੀਸ਼ਨ ਦੇ ਸਵਾਲ ਨੂੰ ਸ਼ਾਮਲ ਕਰਨ ਲਈ ਦੇਰ ਹੋ ਚੁੱਕੀ ਹੈ: ਪ੍ਰੀਮੀਅਰ ਸਮਿਥ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੰਕੇਤ ਦਿੱਤਾ ਹੈ ਕਿ ਇਸ ਵਾਰ ਫਾਲ ਵਿੱਚ ਹੋਣ ਵਾਲੀ ਰਿਫਰੈਂਡਮ ਵਿੱਚ ਕੋਲੇ ਦੀ ਮਾਈਨਿੰਗ ਦੇ ਵਿਰੋਧ ਵਾਲੀ ਪਟੀਸ਼ਨ ਦੇ ਸਵਾਲ ਨੂੰ ਸ਼ਾਮਲ ਕਰਨ ਲਈ ਦੇਰ ਹੋ ਚੁੱਕੀ ਹੈ।ਇਸ ਮਹੀਨੇ ਦੇ ਸ਼ੁਰੂ ਵਿੱਚ, ਐਲਬਰਟਾ ਦੇ ਸੰਗੀਤਕਾਰ Corb Lund ਨੇ ਆਪਣੀ ਪਟੀਸ਼ਨ ਦੇ ਸਮਰਥਨ ਵਿੱਚ 2,00,000 ਤੋਂ ਵੱਧ ਦਸਤਖਤ ਸਰਕਾਰ ਨੂੰ ਸੌਂਪੇ ਸਨ।
carney-to-announce-housing-and-infrastructure-measures-in-vancouver-attend-fifa-world-cup-match
Punjabi

ਪੀ.ਐਮ. ਕਾਰਨੀ ਵੈਨਕੂਵਰ ਦੌਰੇ 'ਤੇ, ਪ੍ਰੀਮੀਅਰ ਈਬੀ ਨਾਲ ਵੀ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਵੈਨਕੂਵਰ ਦੌਰੇ 'ਤੇ ਹਨ, ਜਿੱਥੇ ਉਹ ਦੁਪਹਿਰ ਨੂੰ ਪ੍ਰੀਮੀਅਰ ਡੇਵਿਡ ਈਬੀ ਨਾਲ ਮਿਲ ਕੇ ਨਵੇਂ ਘਰਾਂ ਅਤੇ ਲੋਕਲ ਇਨਫਰਾਸਟਕਚਰ ਸਬੰਧੀ ਨਵੇਂ ਕਦਮਾਂ ਦਾ ਐਲਾਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਇਸ ਸਾਂਝੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰ ਈਬੀ ਵਿਚਕਾਰ ਇੱਕ ਅਹਿਮ ਨਿੱਜੀ ਮੀਟਿੰਗ ਵੀ ਹੋਵੇਗੀ।
surrey-police-board-media-policy-sparks-controversy-after-first-meeting-under-new-chair
Punjabi

ਸਰੀ ਪੁਲਿਸ ਬੋਰਡ ਦੇ ਮੀਡੀਆ ਨਿਯਮਾਂ 'ਤੇ ਵਿਵਾਦ, ਆਲੋਚਕਾਂ ਨੇ ਫੈਸਲੇ ਨੂੰ ਠਹਿਰਾਇਆ ਗਲਤ

ਸਰੀ ਪੁਲਿਸ ਬੋਰਡ ਦੀ ਨਵੀਂ ਚੇਅਰ ਪਰਮ ਜਵਾਂਡਾ ਦੀ ਅਗਵਾਈ ਹੇਠ ਬੁੱਧਵਾਰ ਨੂੰ ਹੋਈ ਪਹਿਲੀ ਮੀਟਿੰਗ ਵਿਚ ਇੱਕ ਮਤਾ ਪਾਸ ਹੋਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਤਹਿਤ ਹੁਣ ਸਰੀ ਦਾ ਪੁਲਿਸ ਚੀਫ਼ ਸਿਰਫ਼ ਪੁਲਿਸ ਦੇ ਕੰਮਕਾਜ ਨਾਲ ਜੁੜੇ ਮੁੱਦਿਆਂ 'ਤੇ ਹੀ ਮੀਡੀਆ ਜਾਂ ਜਨਤਾ ਵਿਚ ਬੋਲ ਸਕਦਾ ਹੈ, ਜਦੋਂ ਕਿ ਬੋਰਡ, ਸਿਟੀ ਹਾਲ ਅਤੇ ਸਰਕਾਰ ਦੇ ਪ੍ਰਸ਼ਾਸਨਿਕ ਜਾਂ ਸ਼ਾਸਨ ਦੇ ਮਾਮਲਿਆਂ 'ਤੇ ਟਿੱਪਣੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link