19.92C Vancouver
ADS

Dec 24, 2025 6:51 PM - Connect Newsroom - Ramandeep Kaur with files from The Canadian Press

ਪ੍ਰੀਮੀਅਰ ਡੇਵਿਡ ਈਬੀ ਅਤੇ ਪੀ.ਐਮ. ਮਾਰਕ ਕਾਰਨੀ ਨੇ ਕ੍ਰਿਸਮਸ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Share On
premier-david-eby-and-prime-minister-mark-carney-deliver-christmas-messages-focused-on-unity-and-compassion
In his recorded Christmas message, Prime Minister Mark Carney said the holiday season serves as a reminder of hope and renewal.(Photo: The Canadian Press)

ਪ੍ਰੀਮੀਅਰ ਡੇਵਿਡ ਈਬੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕ੍ਰਿਸਮਸ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇਸ ਸਾਲ ਦੌਰਾਨ ਆਈਆਂ ਆਰਥਿਕ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕੈਨੇਡੀਅਨਜ਼ ਦੀ ਆਪਸੀ ਸਾਂਝ ਅਤੇ ਉਦਾਰਤਾ ਦੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਕਾਰਨੀ ਨੇ ਆਪਣੇ ਰਿਕਾਰਡ ਸੰਦੇਸ਼ ਵਿਚ ਕਿਹਾ ਕਿ ਛੁੱਟੀਆਂ ਦਾ ਇਹ ਸੀਜ਼ਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਨੇਰੇ ਤੋਂ ਬਾਅਦ ਹਮੇਸ਼ਾ ਰੋਸ਼ਨੀ ਆਉਂਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਜਦੋਂ ਕੈਨੇਡੀਅਨ ਇੱਕ-ਦੂਜੇ ਦਾ ਖਿਆਲ ਰੱਖਦੇ ਹਨ ਅਤੇ ਇੱਕਜੁੱਟ ਹੁੰਦੇ ਹਨ ਤਾਂ ਦੇਸ਼ ਸਭ ਤੋਂ ਮਜ਼ਬੂਤ ਹੁੰਦਾ ਹੈ।

ਦੂਜੇ ਪਾਸੇ, ਪ੍ਰੀਮੀਅਰ ਡੇਵਿਡ ਈਬੀ ਨੇ ਕ੍ਰਿਸਮਸ ਨੂੰ ਖੁਸ਼ੀਆਂ ਅਤੇ ਨਿਮਰਤਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਯਿਸੂ ਮਸੀਹ ਦੇ ਜਨਮ ਦੀ ਯਾਦ ਵਿਚ ਮਨਾਇਆ ਜਾਣ ਵਾਲਾ ਇਹ ਦਿਨ ਸ਼ਾਂਤੀ ਤੇ ਮਨੁੱਖਤਾ ਦੀ ਸੇਵਾ ਵਰਗੀਆਂ ਕਦਰਾਂ-ਕੀਮਤਾਂ ਨੂੰ ਦ੍ਰਿੜ ਕਰਦਾ ਹੈ।

ਪ੍ਰੀਮੀਅਰ ਨੇ ਕਿਹਾ ਇਹ ਸਾਲ ਚੁਣੌਤੀਆਂ ਅਤੇ ਅਨਿਸ਼ਚਿਤਤਾਵਾਂ ਭਰਿਆ ਰਿਹਾ ਹੈ ਪਰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਔਖੇ ਸਮੇਂ ਵਿਚ ਉਹ ਹਮੇਸ਼ਾ ਇੱਕ-ਦੂਜੇ ਦੀ ਮਦਦ ਲਈ ਅੱਗੇ ਆਉਂਦੇ ਹਨ। ਦੋਵਾਂ ਲੀਡਰਸ ਨੇ ਸਾਰਿਆਂ ਲਈ ਸੁਰੱਖਿਅਤ, ਸ਼ਾਂਤੀਪੂਰਨ ਅਤੇ ਖੁਸ਼ਹਾਲ ਛੁੱਟੀਆਂ ਦੇ ਸੀਜ਼ਨ ਦੀ ਕਾਮਨਾ ਕੀਤੀ ਹੈ।

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link