20.08C Vancouver
ADS

Jun 18, 2025 2:18 PM - The Canadian Press

ਚੀਨੀ ਸ਼ਿਪਯਾਰਡ ਨੂੰ ਕਿਰਾਏ 'ਤੇ ਲੈਣ ਦਾ ਸੌਦਾ 'ਤਰਜੀਹੀ'ਨਹੀਂ ਹੈ ਪਰ ਦਖਲ ਨਹੀਂ ਦੇਵੇਗਾ:ਡੇਵਿਡ ਈਬੀ

Share On
premier-eby-says-deal-to-hire-chinese-shipyard-not-preferred-but-will-not-interfere
The decision by BC Ferries, a company that operates independently of the provincial government but is wholly owned by it, has drawn widespread criticism from groups including the BC Federation of Labour..(Photo: The Canadian Press)

ਬੀ.ਸੀ.ਦੇ ਪ੍ਰੀਮੀਅਰ ਡੇਵਿਡ ਈਬੀਦਾ ਕਹਿਣਾ ਹੈ ਕਿ ਉਹ ਬੀ.ਸੀ.ਫੈਰੀਜ਼ ਦੇ ਚਾਰ ਨਵੇਂ ਸਮੁੰਦਰੀ ਜਹਾਜ਼ ਬਣਾਉਣ ਲਈ ਚੀਨ ਦੀ ਸਰਕਾਰੀ ਸ਼ਿਪਯਾਰਡ ਨੂੰ ਕਿਰਾਏ 'ਤੇ ਲੈਣ ਦੇ ਫੈਸਲੇ ਵਿੱਚ ਦਖ਼ਲ ਨਹੀਂ ਦੇਣਗੇ। ਜਦਕਿ ਇਸ ਫੈਸਲੇ ਦੀ ਵਿਰੋਧੀ ਆਲੋਚਕਾਂ ਅਤੇ ਯੂਨੀਅਨਾਂ ਵਲੋਂ ਆਲੋਚਨਾ ਕੀਤੀ ਜਾ ਰਹੀ ਹੈ। ਬੀ.ਸੀ. ਫੈਰੀਜ਼ ਸੁਤੰਤਰ ਤੌਰ 'ਤੇ ਕੰਮ ਕਰਦੀਆਂ ਹਨ ਪਰ ਸੂਬਾ ਇਸ ਦਾ ਇਕੱਲਾ ਸ਼ੇਅਰਧਾਰਕ ਹੈ ਅਤੇ ਸੂਬਾ ਅਤੇ ਫੈ਼ਡਰਲ ਸਰਕਾਰ ਵਲੋਂ ਇਸ ਨੂੰ ਫੰਡਿੰਗ ਕੀਤੀ ਜਾਂਦੀ ਹੈ। ਈ.ਬੀ.ਨੇ ਕਿਹਾ ਕਿ ਹਾਲਾਂਕਿ ਉਹ ਬੀ.ਸੀ.ਫੈਰੀਜ਼ ਦੇ ਇਸ ਫੈਸਲੇ ਨਾਲ ਖੁਸ਼ ਨਹੀਂ ਹਨ ਪਰ ਉਨ੍ਹਾਂ ਨੂੰ ਨਵੇਂ ਜਹਾਜ਼ਾਂ ਦੀ ਜ਼ਰੂਰਤ ਹੈ।

ਉਨ੍ਹਾਂ ਦੱਸਿਆ ਕਿ ਕਿਸੇ ਵੀ ਕੈਨੇਡੀਅਨ ਕੰਪਨੀ ਨੇ ਫੈਰੀਜ਼ ਤਿਆਰ ਕਰਨ ਲਈ ਬੋਲੀ ਨਹੀਂ ਲਗਾਈ ਸੀ। ਸੂਬੇ ਦੇ ਮੁੱਖ ਜਹਾਜ਼ ਨਿਰਮਾਤਾ ਸੀਸਪੈਨ ਮੁਤਾਬਕ ਉਹ ਮਿਲਟਰੀ ਲਈ ਤਿਆਰੀ ਵਿਚ ਰੁੱਝੇ ਹਨ ਅਤੇ ਸਮੇਂ ਦੀ ਕਮੀ ਹੈ।

ਟਰਾਂਸਪੋਰਟੇਸ਼ਨ ਮੰਤਰੀ ਮਾਈਕ ਫਾਰਨਵਰਥ ਨੇ ਪਹਿਲਾਂ ਦੱਸਿਆ ਸੀ ਕਿ ਜੇਕਰ ਇਸ ਨੂੰ ਯੂਰਪ ਵਿਚ ਤਿਆਰ ਕੀਤਾ ਜਾਂਦਾ ਹੈ ਤਾਂ ਇਸ ਲਈ $1 ਬਿਲੀਅਨ ਵਾਧੂ ਖਰਚਾ ਆਵੇਗਾ,ਹਾਲਾਂਕਿ ਉਨ੍ਹਾਂ ਨੇ ਵੀ ਚੀਨ ਨਾਲ ਕੰਟਰੈਕਟ ਲਈ ਚਿੰਤਾ ਪ੍ਰਗਟਾਈ ਸੀ। ਬੀ.ਸੀ.ਫੈਰੀਜ਼ ਨੇ ਚੀਨ ਵਪਾਰੀ ਉਦਯੋਗ ਵੇਈਹਾਈ ਸ਼ਿਪਯਾਰਡ ਨਾਲ ਇਹ ਸੌਦਾ ਕਿੰਨੇ ਵਿਚ ਕੀਤਾ,ਇਸ ਸਬੰਧੀ ਸਟੀਕ ਜਾਣਕਾਰੀ ਨਹੀਂ ਮਿਲ ਸਕੀ।

Latest news

european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link