Jun 27, 2025 12:51 PM - The Canadian Press

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੂਬੇ ਵਿੱਚ ਕੈਨੇਡਾ ਛੱਡਣ ਦੀ ਜਨਤਾ ਦੀ ਇੱਛਾ ਪਹਿਲਾਂ ਕਦੇ ਵੀ ਇੰਨੀ ਜ਼ਿਆਦਾ ਨਹੀਂ ਦੇਖੀ। ਉਨ੍ਹਾਂ ਦੱਸਿਆ ਕਿ ਓਲਡਸ-ਡਿੱਡਸਬਰੀ-ਥ੍ਰੀ ਹਿਲਜ਼ ਵਿਚ ਹੋਈ ਜ਼ਿਮਨੀ ਚੋਣ ਵਿਚ ਵੱਖਵਾਦੀ ਉਮੀਦਵਾਰ ਨੂੰ 18 ਫੀਸਦੀ ਵੋਟਾਂ ਮਿਲੀਆਂ ਹਨ। ਇਹ ਲੋਕ ਔਟਵਾ ਵਲੋਂ ਸੂਬੇ ਨਾਲ ਹੋ ਰਹੇ ਗਲਤ ਵਿਵਹਾਰ ਕਾਰਨ ਗੁੱਸੇ ਵਿਚ ਹਨ।
ਸਮਿਥ ਨੇ ਇਹ ਟਿੱਪਣੀ ਫੈਡਰਲ ਇੰਟਰਨਲ ਟਰੇਡ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨਾਲ ਕੈਲਗਰੀ ਵਿਚ ਨਿਊਜ਼ ਕਾਨਫਰੰਸ ਵਿਚ ਕੀਤੀ। ਉਨ੍ਹਾਂ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇਸ ਪ੍ਰਤੀ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ।
ਫ੍ਰੀਲੈਂਡ ਦਾ ਕਹਿਣਾ ਹੈ ਕਿ ਸੰਸਦ ਨੇ ਹਾਲ ਹੀ ਵਿੱਚ ਰਾਸ਼ਟਰੀ ਹਿੱਤ ਦੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਲਈ ਕਾਨੂੰਨ ਪਾਸ ਕੀਤਾ ਹੈ ਅਤੇ ਐਲਬਰਟਾ ਵਾਸੀਆਂ ਨੂੰ ਇਸ ਨੂੰ ਇੱਕ ਸੰਕੇਤ ਵਜੋਂ ਲੈਣਾ ਚਾਹੀਦਾ ਹੈ ਕਿ ਕੈਨੇਡਾ ਆਰਥਿਕ ਵਿਕਾਸ 'ਤੇ ਕੇਂਦ੍ਰਿਤ ਹੈ। ਸਮਿਥ ਨੇ ਕਿਹਾ ਕਿ ਜੇਕਰ ਔਟਵਾ ਉਨ੍ਹਾਂ ਨਾਲ ਵੱਖਵਾਦੀ ਭਾਵਨਾ ਨੂੰ ਸ਼ਾਂਤ ਕਰਨ ਲਈ ਕੰਮ ਕਰਨਾ ਚਾਹੁੰਦਾ ਹੈ ਤਾਂ ਨਕਾਰਾਤਮਕ ਮਾਹੌਲ ਦੂਰ ਕਰਨ ਲਈ 9 ਬੁਰੇ ਕਾਨੂੰਨਾਂ ਦਾ ਹੱਲ ਕਰਨਾ ਪਵੇਗਾ।




