13.66C Vancouver
ADS

Jan 20, 2025 2:01 PM - The Canadian Press

ਪ੍ਰੀਮੀਅਰ ਸਮਿਥ ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਨਹੀਂ ਹੋਣਗੇ ਸ਼ਾਮਲ

Share On
premier-smith-wont-attend-trump-inauguration
Blackett says the premier still plans to attend an event at the Canadian Embassy today

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਮੈਰਿਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ਼ ਟਰੰਪ ਦੀ ਤਾਜਪੋਸ਼ੀ ਦੇਖਣ ਲਈ ਅਮੈਰਿਕਾ ਗਈ ਹੈ ਪਰ ਉਹ ਇਸ ਵਿਚ ਮੌਜੂਦ ਨਹੀਂ ਹੋ ਸਕੇਗੀ।

ਤਾਜ਼ਾ ਜਾਣਕਾਰੀ ਮੁਤਾਬਕ ਕੜਾਕੇ ਦੀ ਠੰਡ ਕਾਰਨ ਟਰੰਪ ਦੀ ਸਰੇਮਨੀ ਲਈ ਥਾਂ ਬਦਲ ਦਿੱਤੀ ਗਈ ਹੈ ਅਤੇ ਇਹ ਇਨਡੋਰ ਹੋਣ ਕਾਰਨ ਬਹੁਤੇ ਗੈਸਟ ਇਸ ਵਿਚ ਸ਼ਾਮਿਲ ਨਹੀਂ ਹੋ ਸਕਣਗੇ। ਸਮਿਥ ਕੈਨੇਡੀਅਨ ਅੰਬੈਸੀ ਵਿਚ ਬੈਠ ਕੇ ਔਨਲਾਈਨ ਇਸ ਸਰੇਮਨੀ ਨੂੰ ਦੇਖੇਗੀ। ਉਨ੍ਹਾਂ ਦੇ ਔਫਿਸ ਵਲੋਂ ਜਾਣਕਾਰੀ ਦਿੱਤੀ ਕਿ ਸਮਿਥ 5 ਦਿਨ ਦੇ ਡਿਪਲੋਮੈਟਿਕ ਯਾਤਰਾ ਲਈ ਵਾਸ਼ਿੰਗਟਨ 'ਚ ਹਨ। ਉਨ੍ਹਾਂ ਨੇ ਐਨਰਜੀ ਇੰਡਸਟਰੀ ਦੇ ਲੀਡਰਜ਼, ਚੁਣੇ ਗਏ ਔਫੀਸ਼ੀਅਲਜ਼ ਅਤੇ ਹੋਰ ਕੁਝ ਖਾਸ ਲੋਕਾਂ ਨਾਲ ਮੀਟਿੰਗ ਕਰਨੀ ਹੈ। ਇੱਥੇ ਉਹ ਟਰੰਪ ਵਲੋਂ ਲਾਏ ਗਏ 25 ਫੀਸਦੀ ਟੈਰਿਫ ਦੀ ਧਮਕੀ ਦੇ ਸਬੰਧ ਵਿਚ ਗੱਲਬਾਤ ਕਰੇਗੀ।

ਸਮਿਥ ਨੇ ਪੀ. ਐੱਮ. ਜਸਟਿਨ ਟਰੂਡੋ ਅਤੇ ਹੋਰ ਪ੍ਰੀਮੀਅਰਜ਼ ਵਲੋਂ ਪੇਸ਼ ਪ੍ਰਸਤਾਵ ਦਾ ਵਿਰੋਧ ਕੀਤਾ ਹੈ, ਜੋ ਅਮੈਰਿਕਾ 'ਤੇ ਜਵਾਬੀ ਟੈਕਸ ਲਾਉਣ ਲਈ ਕਹਿੰਦਾ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਅਮੈਰਿਕਾ ਨੂੰ ਜਵਾਬ ਦੇਣ ਲਈ ਤਿਆਰ ਹੈ ਪਰ ਸਮਿਥ ਕੈਨੇਡੀਅਨਜ਼ ਨੂੰ ਪਹਿਲ ਨਹੀਂ ਦੇ ਰਹੀ।

Latest news

evacuation-alert-issued-for-10-properties-as-konni-lake-wildfire-burns-out-of-control-in-b-c
Punjabi

ਬੀ.ਸੀ. ਦੇ ਕੈਰੀਬੂ ਇਲਾਕੇ ਵਿੱਚ ਜੰਗਲੀ ਅੱਗ ਕਾਰਨ 10 ਪ੍ਰਾਪਰਟੀਜ਼ ਲਈ ਇਵੈਕੂਏਸ਼ਨ ਆਰਡਰ ਜਾਰੀ

ਬੀ. ਸੀ. ਵਿਚ ਵਾਈਲਡ ਫਾਇਰ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਕੈਰੀਬੂ ਇਲਾਕੇ ਵਿਚ ਬੇਕਾਬੂ ਅੱਗ ਕਾਰਨ ਵੀਰਵਾਰ ਦੇਰ ਰਾਤ ਪ੍ਰਸ਼ਾਸਨ ਨੇ ਇਵੈਕੂਏਸ਼ਨ ਆਰਡਰ ਜਾਰੀ ਕੀਤੇ। ਇਹ ਜੰਗਲੀ ਅੱਗ ਕੋਨੀ ਲੇਕ ਵਿਖੇ ਲੱਗੀ ਹੋਈ ਹੈ, ਜਿਸ ਕਾਰਨ 10 ਪ੍ਰਾਪਰਟੀਆਂ ਨੂੰ ਖਤਰੇ ਦੀ ਚਿਤਾਵਨੀ ਦਿੱਤੀ ਗਈ ।
ceasefire-extension-in-lebanon-followed-by-continued-strikes-in-southern-areas
Punjabi

ਲੇਬਨਾਨ ਵਿੱਚ ਜੰਗਬੰਦੀ ਵਧਾਉਣ ਦੇ ਐਲਾਨ ਦੇ ਬਾਵਜੂਦ ਦੱਖਣੀ ਖੇਤਰਾਂ ਵਿੱਚ ਹਮਲੇ ਜਾਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲੇਬਨਾਨ ਵਿੱਚ ਜੰਗਬੰਦੀ ਨੂੰ ਤਿੰਨ ਹਫ਼ਤਿਆਂ ਲਈ ਵਧਾਉਣ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਮੈਦਾਨੀ ਹਾਲਾਤ ਇਸ ਦੇ ਉਲਟ ਨਜ਼ਰ ਆ ਰਹੇ ਹਨ। ਦੱਖਣੀ ਲੇਬਨਾਨ ਦੇ ਪਿੰਡ Deir Aames ਵਿੱਚ ਹਾਲ ਹੀ ਵਿੱਚ ਇਜ਼ਰਾਈਲ ਵੱਲੋਂ ਇੱਕ ਹਵਾਈ ਹਮਲਾ ਹੋਇਆ ਹੈ।
abbotsford-police-arrest-repeat-break-and-enter-suspect-allege-breaches-of-court-ordered-conditions
Punjabi

ਅਦਾਲਤੀ ਸ਼ਰਤਾਂ ਦੀ ਉਲੰਘਣਾ ਤੇ ਹੋਰ ਦੋਸ਼ਾਂ ਤਹਿਤ ਐਬਟਸਫੋਰਡ ਪੁਲਿਸ ਨੇ 35 ਸਾਲਾ ਨੌਜਵਾਨ ਕੀਤਾ ਗ੍ਰਿਫ਼ਤਾਰ

ਐਬਟਸਫੋਰਡ ਪੁਲਿਸ ਨੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਕਰਨ ਅਤੇ ਚੋਰੀ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਵਿਚ 35 ਸਾਲਾ ਜਸਕਰਨ ਸਿੰਘ ਨੂੰ ਮੁੜ ਗ੍ਰਿਫ਼ਤਾਰ ਕੀਤਾ ਹੈ। ਜਸਕਰਨ ਨੂੰ ਪਹਿਲਾਂ ਨਵੰਬਰ 2025 ਵਿਚ ਪੀਰਡਨਵਿਲੇ ਰੋਡ 'ਤੇ 32500 ਬਲਾਕ ਵਿਚ ਪੈਂਦੇ ਇੱਕ ਘਰ ਵਿਚ ਸੰਨ੍ਹ ਲਾਉਣ ਦੇ ਮਾਮਲੇ ਵਿਚ ਫੜਿਆ ਗਿਆ ਸੀ, ਜਿਸ ਤੋਂ ਬਾਅਦ ਮਾਰਚ 2026 ਵਿਚ ਅਦਾਲਤ ਨੇ ਉਸ ਨੂੰ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਹਾਊਸ ਅਰੈਸਟ ਦੀਆਂ ਸਖ਼ਤ ਸ਼ਰਤਾਂ 'ਤੇ ਰਿਹਾਅ ਕੀਤਾ ਸੀ।
federal-deficit-reaches-25-5b-in-first-11-months-of-2025-26-fiscal-year
Punjabi

2025–26 ਦੇ ਪਹਿਲੇ 11 ਮਹੀਨਿਆਂ ਵਿੱਚ ਫੈਡਰਲ ਘਾਟਾ $25.5 ਬਿਲੀਅਨ ਤੱਕ ਪਹੁੰਚਿਆ

ਕੈਨੇਡਾ ਦੀ ਫੈਡਰਲ ਸਰਕਾਰ ਨੇ ਵਿੱਤੀ ਸਾਲ 2025-26 ਦੇ ਪਹਿਲੇ 11 ਮਹੀਨਿਆਂ ਯਾਨੀ ਅਪ੍ਰੈਲ ਤੋਂ ਫਰਵਰੀ ਦੌਰਾਨ $25.5 ਬਿਲੀਅਨ ਦਾ ਘਾਟਾ ਦਰਜ ਕੀਤਾ ਹੈ। ਵਿੱਤੀ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਇਹ ਘਾਟਾ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਰਹੇ $19.3ਬਿਲੀਅਨ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।
flood-alert-issued-for-downtown-peace-river-as-heart-river-levels-rise
Punjabi

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਜਾਰੀ ਕੀਤੀ ਗਈ ਹੜ੍ਹ ਦੀ ਗੰਭੀਰ ਚਿਤਾਵਨੀ

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਵੀਰਵਾਰ ਸ਼ਾਮ ਨੂੰ ਹੜ੍ਹ ਦੀ ਗੰਭੀਰ ਚਿਤਾਵਨੀ ਜਾਰੀ ਕੀਤੀ ਗਈ। ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਬਹੁਤ ਹੀ ਥੋੜ੍ਹੇ ਸਮੇਂ ਦੇ ਨੋਟਿਸ'ਤੇ ਘਰ ਖਾਲੀ ਕਰਨ ਲਈ ਤਿਆਰ ਰਹਿਣ। ਇਹ ਅਲਰਟ ਸ਼ਾਮ 4:49 ਵਜੇ ਜਾਰੀ ਕੀਤਾ ਗਿਆ, ਜਿਸ ਤੋਂ ਤੁਰੰਤ ਬਾਅਦ ਕਸਬੇ ਵਿੱਚ ਸਟੇਟ ਔਫ ਲੋਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link