Dec 16, 2020 8:34 PM -

ਕੈਨੇਡਾ ਦੇ ਡਿਪਟੀ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਹੌਵਰਡ ਨਿਊ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਹਫ਼ਤੇ ਫਾਈਜ਼ਰ ਵੈਕਸੀਨ ਦਾ ਰੋਲਆਊਟ ਜਾਰੀ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਤਿਆਰੀ ਕੀਤੀ ਜਾ ਰਹੀ ਹੈ ਕਿ ਜਿਵੇਂ ਹੀ ਮੌਡਰਨਾ ਵੈਕਸੀਨ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਸ ਨੂੰ ਹਾਸਿਲ ਕਰਨ ਅਤੇ ਵੰਢ ਲਈ ਕੰਮ ਸ਼ੁਰੂ ਕੀਤਾ ਜਾਵੇ।
ਡਾ. ਨਿਊ ਨੇ ਕਿਹਾ ਕਿ ਵੈਕਸੀਨ ਨਾਲ ਇਸ ਬਿਮਾਰੀ ਤੋਂ ਬਚਾਅ 'ਚ ਮਦਦ ਮਿਲਦੀ ਹੈ, ਪਰ ਇਹ ਜਾਂਚ ਜਾਰੀ ਹੈ ਕਿ ਵੈਕਸੀਨ ਨਾਲ ਇਸ ਦੇ ਟ੍ਰਾਂਸਮਿਸ਼ਨ ਤੋਂ ਵੀ ਬਚਾਅ ਹੁੰਦਾ ਹੈ ਜਾਂ ਨਹੀਂ।
"ਐਡਵਾੰਸਮੈਂਟ ਅਤੇ ਇਨੋਵੇਸ਼ਨ ਦੀ ਰਫ਼ਤਾਰ ਬੇਹੱਦ ਪ੍ਰਭਾਵਿਤ ਕਰਨ ਵਾਲੀ"
ਡਾ. ਹੌਵਰਡ ਨਿਊ ਦਾ ਕਹਿਣਾ ਹੈ ਕਿ ਉਨ੍ਹਾਂ ਕਦੀ ਵੀ ਗਲੋਬਲ ਹੈਲਥ ਕਮਿਊਨਿਟੀ ਨੂੰ ਇਸ ਤਰ੍ਹਾਂ ਇਕੱਠਿਆਂ ਖੜੇ ਨਹੀਂ ਵੇਖਿਆ, ਜਿਵੇਂ ਕੋਵਿਡ-19 ਖਿਲਾਫ ਲੜਾਈ 'ਚ ਵੇਖਣ ਨੂੰ ਮਿਲਿਆ ਹੈ।
ਡਾ. ਹੌਵਰਡ ਨਿਊ ਦਾ ਕਹਿਣਾ ਹੈ ਕਿ ਐਡਵਾੰਸਮੈਂਟ ਅਤੇ ਇਨੋਵੇਸ਼ਨ ਦੀ ਰਫ਼ਤਾਰ ਬੇਹੱਦ ਪ੍ਰਭਾਵਿਤ ਕਰਨ ਵਾਲੀ ਰਹੀ ਹੈ।
ਹਾਲਾਂਕਿ ਡਾ. ਨਿਊ ਨੇ ਕਿਹਾ ਕਿ ਫ਼ਿਲਹਾਲ ਅਸੀਂ ਕੋਵਿਡ-19 ਨਾਲ ਜਿਉਣ ਸੇ ਅੰਤ 'ਤੇ ਨਹੀਂ ਪਹੁੰਚੇ ਹਾਂ, ਪਰ ਉਨ੍ਹਾਂ ਕਿਹਾ ਕਿ ਇਸ ਨੂੰ ਅੰਤ ਵੱਲ ਵਧਣ ਦੀ ਸ਼ੁਰੂਆਤ ਜ਼ਰੂਰ ਕਿਹਾ ਜਾ ਸਕਦਾ ਹੈ।
ਉਨ੍ਹਾਂ ਕਨੇਡੀਅਨ ਲੋਕਾਂ ਨੂੰ ਪਬਲਿਕ ਹੈਲਥ ਨਿਰਦੇਸ਼ਾਂ ਦਾ ਪਾਲਣ ਕਰਦੇ ਰਹਿਣ ਦੀ ਸਲਾਹ ਦਿੱਤੀ।




