Oct 27, 2025 12:53 PM - Connect Newsroom

ਪੀ.ਐਮ.ਮਾਰਕ ਕਾਰਨੀ ਇਸ ਹਫ਼ਤੇ ਸਾਊਥ ਕੋਰੀਆ ਵਿਚ APEC ਸੰਮੇਲਨ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ, ਇਹ ਦੋਹਾਂ ਵਿਚਕਾਰ ਪਹਿਲੀ ਮੀਟਿੰਗ ਹੋਵੇਗੀ,ਮਲੇਸ਼ੀਆ ਦੇ ਕੁਆਲਾਲੰਪੁਰ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਪ੍ਰਧਾਨ ਮੰਤਰੀ ਨੇ ਚੀਨ ਇਨਵੈਸਟਮੈਂਟ 'ਤੇ ਟਰੂਡੋ ਸਮੇਂ ਦੀਆਂ ਲੱਗੀਆਂ ਪਾਬੰਦੀਆਂ ਵਿਚ ਢਿੱਲ ਦੇਣ ਦਾ ਵੀ ਸੰਕੇਤ ਦਿੱਤਾ,ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਚੀਨ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਦੀ ਪ੍ਰਕਿਰਿਆ ਵਿਚ ਹਨ। ਉਨ੍ਹਾਂ ਬੀਜਿੰਗ ਨਾਲ ਫ੍ਰੀ ਟਰੇਡ ਡੀਲ ਜਾਂ ਚੀਨੀ ਇਲੈਕਟ੍ਰਿਕ ਵਾਹਨ'ਤੇ ਟੈਰਿਫ ਘਟਾਉਣ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ।
ਕੈਨੇਡਾ ਦੀ ਚੀਨ ਨਾਲ ਸੰਬਧਾਂ ਨੂੰ ਸੁਧਾਰਨ ਦੀ ਇਹ ਤਾਜ਼ਾ ਕੋਸ਼ਿਸ਼ ਅਮਰੀਕੀ ਟੈਰਿਫਸ ਵਿਚਕਾਰ ਵਧੀ ਹੈ,ਰਾਸ਼ਟਰਪਤੀ ਡੋਨਲਡ ਟਰੰਪ ਨੇ ਏਸ਼ੀਆ ਦੇ ਮੌਜੂਦਾ ਦੌਰੇ ਦੌਰਾਨ ਪੀ.ਐਮ.ਕਾਰਨੀ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕੀਤਾ ਹੈ। ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਮੇਰਾ ਨੇੜਲੇ ਭਵਿੱਖ ਵਿਚ ਕਾਰਨੀ ਨੂੰ ਮਿਲਣ ਦਾ ਕੋਈ ਇਰਾਦਾ ਨਹੀਂ ਅਤੇ ਕੈਨੇਡਾ ਨਾਲ ਇਸ ਸਮੇਂ ਸਾਡੀ ਜੋ ਸਥਿਤੀ ਹੈ ਉਸ ਤੋਂ ਮੈਂ ਖੁਸ਼ ਹਾਂ,ਅਸੀਂ ਇਸ ਨੂੰ ਇਸੇ ਤਰ੍ਹਾਂ ਚੱਲਣ ਦੇਵਾਂਗੇ।
ਟਰੰਪ ਨੇ ਓਨਟਾਰੀਓ ਸਰਕਾਰ ਦੀ ਐਂਟੀ ਟੈਰਿਫ ਟੀ.ਵੀ. ਐਡ ਤੋਂ ਨਾਰਾਜ਼ ਹੋ ਕੇ ਸ਼ਨੀਵਾਰ ਨੂੰ ਕੈਨੇਡਾ 'ਤੇ 10 ਫੀਸਦੀ ਟੈਰਿਫ ਹੋਰ ਲਗਾਉਣ ਦੀ ਧਮਕੀ ਦਿੱਤੀ ਸੀ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਕਦੋਂ ਲਾਗੂ ਕੀਤਾ ਜਾ ਸਕਦਾ ਹੈ। ਉਥੇ ਹੀ ਕਾਰਨੀ ਦਾ ਕਹਿਣਾ ਹੈ ਕਿ ਕੈਨੇਡਾ ਅਤੇ ਅਮਰੀਕਾ ਇੱਕ ਸਮਝੌਤਾ ਹੋਣ ਦੇ ਕਰੀਬ ਸਨ ਜਦੋਂ ਰਾਸ਼ਟਰਪਤੀ ਨੇ ਵਪਾਰ ਵਾਰਤਾ ਨੂੰ ਵੀਰਵਾਰ ਅਚਾਨਕ ਰੱਦ ਕਰ ਦਿੱਤਾ।




