13.07C Vancouver
ADS

Jan 2, 2026 5:25 PM - Connect Newsroom - Jasmine Singh with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਜਾਣਗੇ ਫਰਾਂਸ ਦੌਰੇ 'ਤੇ

Share On
prime-minister-mark-carney-to-visit-france-for-ukraine-peace-talks-next-week
Prime Minister Mark Carney speaks during an international meeting on Ukraine. (Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਫਰਾਂਸ ਦੌਰੇ 'ਤੇ ਜਾਣਗੇ। ​ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ, ਕਾਰਨੀ ਸੋਮਵਾਰ ਅਤੇ ਮੰਗਲਵਾਰ ਨੂੰ ਪੈਰਿਸ ਵਿਚ ਹੋਣਗੇ, ਜਿੱਥੇ ਉਹ ਯੂਕਰੇਨ ਲਈ ਸ਼ਾਂਤੀ ਸਮਝੌਤੇ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਲਈ ਯੂ.ਕੇ. ਅਤੇ ਫਰਾਂਸ ਦੀ ਅਗਵਾਈ ਵਿਚ ਬਣੇ 30 ਤੋਂ ਵੱਧ ਦੇਸ਼ਾਂ ਦੇ ਗਰੁੱਪ ਨਾਲ ਮੀਟਿੰਗ ਵਿਚ ਸ਼ਾਮਲ ਹੋਣਗੇ।

​ਸ਼ੁੱਕਰਵਾਰ ਨੂੰ ਜਾਰੀ ਇੱਕ ਮੀਡੀਆ ਬਿਆਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਮੁੱਖ ਫੋਕਸ ਯੂਕਰੇਨ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿਚ ਰੂਸੀ ਹਮਲਿਆਂ ਨੂੰ ਰੋਕਣ 'ਤੇ ਕੇਂਦਰਿਤ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਯੂਕਰੇਨ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਸੁਰੱਖਿਆ ਗਾਰੰਟੀ ਦੀ ਮੰਗ ਕਰ ਰਿਹਾ ਹੈ। ਕਾਰਨੀ ਦੇ ਦਫ਼ਤਰ ਨੇ ਕਿਹਾ ਕਿ ਕੈਨੇਡਾ ਗੱਠਜੋੜ ਦੇ ਸਹਿਯੋਗੀਆਂ ਨਾਲ ਮਿਲ ਕੇ ਯੂਕਰੇਨ ਦੀ ਰੱਖਿਆ ਸਮਰੱਥਾ ਵਧਾਉਣ ਅਤੇ ਦੇਸ਼ ਦੀ ਲੰਬੇ ਸਮੇਂ ਤੱਕ ਚੱਲਣ ਵਾਲੀ ਰਿਕਵਰੀ ਵਿਚ ਮਦਦ ਲਈ ਕੰਮ ਕਰ ਰਿਹਾ ਹੈ।

ਇਸ ਤੋਂ ਇਲਾਵਾ ਕੈਨੇਡਾ ਜੰਗ ਦੌਰਾਨ ਰੂਸ ਵਲੋਂ ਗੈਰ-ਕਾਨੂੰਨੀ ਤੌਰ 'ਤੇ ਡਿਪੋਰਟ ਕੀਤੇ ਗਏ ਯੂਕਰੇਨ ਦੇ ਹਾਜ਼ਾਰਾਂ ਬੱਚਿਆਂ ਦੀ ਵਾਪਸੀ ਵੀ ਚਾਹੁੰਦਾ ਹੈ। ਗੌਰਤਲਬ ਹੈ ਕਿ ਕੈਨੇਡਾ ਨੇ ਆਪਣਾ ਪਹਿਲਾਂ ਹੀ ਰੁਖ਼ ਸਾਫ ਰੱਖਿਆ ਹੈ ਕਿ ਰੂਸ ਨਾਲ ਕੋਈ ਵੀ ਸ਼ਾਂਤੀ ਸਮਝੌਤਾ ਯੂਕਰੇਨ ਦੀ ਹਾਜ਼ਰੀ ਅਤੇ ਸਹਿਮਤੀ ਨਾਲ ਹੋਣਾ ਚਾਹੀਦਾ ਹੈ।

Latest news

vancouver-police-seek-witnesses-after-downtown-incident-man-charged
Punjabi

ਡਾਊਨਟਾਊਨ ਵੈਨਕੂਵਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਗਵਾਹਾਂ ਦੀ ਕੀਤੀ ਜਾ ਰਹੀ ਭਾਲ

ਵੈਨਕੂਵਰ ਪੁਲਿਸ ਡਾਊਨਟਾਊਨ ਵਿਚ 25 ਮਾਰਚ ਨੂੰ ਵਾਪਰੀ ਇੱਕ Sexual Assault ਦੀ ਘਟਨਾ ਦੇ ਸਬੰਧ ਵਿਚ ਹੋਰ ਪੀੜਤਾਂ ਅਤੇ ਗਵਾਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਅਨੁਸਾਰ, ਡਨਸਮੁਇਰ ਅਤੇ ਪੇਂਡਰ ਵਿਚਕਾਰ ਗ੍ਰੈਨਵਿਲ ਸਟ੍ਰੀਟ 'ਤੇ ਇੱਕ ਅਣਪਛਾਤੇ ਵਿਅਕਤੀ ਨੇ ਇੱਕ ਲੜਕੀ ਨਾਲ ਇਤਰਾਜ਼ਯੋਗ ਹਰਕਤ ਕੀਤੀ ਅਤੇ ਰਸਤੇ ਵਿਚ ਜਾਂਦੇ ਹੋਰ ਲੋਕਾਂ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ed-searches-lovely-group-premises-in-jalandhar-phagwara-over-alleged-fema-violations
Punjabi

ਈ.ਡੀ. ਵਲੋਂ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਕੀਤੀ ਗਈ ਛਾਪੇਮਾਰੀ

ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦਿੱਲੀ ਟੀਮ ਵੱਲੋਂ ਅੱਜ ਜਲੰਧਰ ਅਤੇ ਫਗਵਾੜਾ ਵਿੱਚ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਇਸ ਗਰੁੱਪ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਸੀ।
spring-snowfall-drops-30-cm-on-coquihalla-highway-warnings-remain-across-b-c
Punjabi

ਬੀ.ਸੀ. ਦੇ ਕਈ ਮੁੱਖ ਹਾਈਵੇਅ 'ਤੇ ਹੋਈ ਬਰਫ਼ਬਾਰੀ ,ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੇ ਕਈ ਮੁੱਖ ਹਾਈਵੇਅ 'ਤੇ ਰਾਤ ਬਰਫ਼ਬਾਰੀ ਹੋਈ, ਜਿਸ ਕਾਰਨ ਅੰਦਰੂਨੀ ਖੇਤਰ ਵੱਲ ਸਫਰ ਕਰਨ ਵਾਲੇ ਡਰਾਈਵਰਾਂ ਨੂੰ ਖਾਸ ਕਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਨਵਾਇਰਮੈਂਟ ਅਨੁਸਾਰ, ਕੋਕੀਹਾਲਾ ਹਾਈਵੇਅ 'ਤੇ 30 ਸੈਂਟੀਮੀਟਰ ਬਰਫ਼ ਦਰਜ ਕੀਤੀ ਗਈ, ਜੋ ਕਿ ਸੂਬੇ ਵਿਚ ਸਭ ਤੋਂ ਵੱਧ ਸੀ। ਇਸ ਤੋਂ ਇਲਾਵਾ ਸਾਲਮੋ ਅਤੇ ਕ੍ਰੇਸਟਨ ਵਿਚਕਾਰ ਹਾਈਵੇਅ 3 'ਤੇ ਸਥਿਤ ਕੂਟੇਨੇ ਪਾਸ 'ਤੇ ਵੀ 21 ਸੈਂਟੀਮੀਟਰ ਬਰਫ਼ ਪਈ।
carney-meets-newly-elected-liberal-mps-highlights-increase-in-women-in-commons
Punjabi

ਪੀ.ਐਮ.ਕਾਰਨੀ ਨੇ ਨਵੀਂ ਚੁਣੀਆਂ ਲਿਬਰਲ ਐਮਪੀਜ਼ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਤਾਜ਼ਾ ਜ਼ਿਮਨੀ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੀਆਂ ਤਿੰਨ ਨਵੀਆਂ ਲਿਬਰਲਜ਼ ਐਮ.ਪੀਜ਼ ਨਾਲ ਅੱਜ ਔਟਵਾ ਵਿਚ ਮੁਲਾਕਾਤ ਕੀਤੀ। ਇਸ ਮੌਕੇ ਸਰਕਾਰ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਤਾੜੀਆਂ ਦੀ ਗੂੰਜ ਵਿਚ ਨਵੇਂ ਚਿਹਰਿਆਂ ਦਾ ਸਵਾਗਤ ਕੀਤਾ।
alberta-proposes-early-cabinet-review-for-industrial-projects-over-250m
Punjabi

ਐਲਬਰਟਾ ਸਰਕਾਰ ਸੂਬੇ ਵਿੱਚ ਵੱਡੇ ਪੱਧਰ ਦੇ ਉਦਯੋਗਿਕ ਪ੍ਰੋਜੈਕਟਾਂ ਵਿੱਚ ਕਰਨ ਜਾ ਰਹੀ ਤਬਦੀਲੀ

ਐਲਬਰਟਾ ਸਰਕਾਰ ਸੂਬੇ ਵਿੱਚ ਵੱਡੇ ਪੱਧਰ ਦੇ ਉਦਯੋਗਿਕ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਨਿਯਮਾਂ ਵਿੱਚ ਤਬਦੀਲੀ ਕਰਨ ਜਾ ਰਹੀ ਹੈ। ਐਨਰਜੀ ਮੰਤਰੀ ਬ੍ਰਾਇਨ ਜੀਨ ਵੱਲੋਂ ਪੇਸ਼ ਕੀਤੇ ਗਏ ਇੱਕ ਨਵੇਂ ਬਿੱਲ ਅਨੁਸਾਰ, ਹੁਣ ਸਰਕਾਰੀ ਕੈਬਨਿਟ ਮੈਂਬਰ ਨਿੱਜੀ ਉਦਯੋਗਾਂ ਦੇ ਵੱਡੇ ਪ੍ਰੋਜੈਕਟਾਂ ਦੀ ਪਹਿਲਾਂ ਸਮੀਖਿਆ ਕਰਨਗੇ ਤਾਂ ਜੋ ਉਨ੍ਹਾਂ ਦੀਆਂ ਅਰਜ਼ੀਆਂ ਵਿੱਚ ਸੁਧਾਰ ਕਰਕੇ ਪ੍ਰਕਿਰਿਆ ਨੂੰ ਸੌਖਾ ਬਣਾਇਆ ਜਾ ਸਕੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link