18.3C Vancouver
ADS

Feb 17, 2026 12:29 PM - Connect Newsroom - Ramandeep Kaur with files from The Canadian Press

ਪੀ.ਐਮ. ਕਾਰਨੀ ਮਾਰਚ ਦੇ ਸ਼ੁਰੂ ਵਿਚ ਕਰਨਗੇ ਨਵੀਂ ਦਿੱਲੀ ਦਾ ਦੌਰਾ

Share On
prime-minister-mark-carney-to-visit-india-in-early-march-for-trade-talks
Prime Minister Mark Carney speaks during a press conference in Ottawa. (Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਮਾਰਚ ਦੇ ਸ਼ੁਰੂ ਵਿਚ ਨਵੀਂ ਦਿੱਲੀ ਦਾ ਦੌਰਾ ਕਰਨਗੇ। ਓਨਟਾਰੀਓ ਦੇ ਆਰਥਿਕ ਵਿਕਾਸ ਮਿਨਿਸਟਰ ਵਿਕਟਰ ਫੈਡੇਲੀ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿਚ ਇਹ ਜਾਣਕਾਰੀ ਦਿੱਤੀ, ਜਿੱਥੇ ਉਹ ਏ.ਆਈ. ਗਲੋਬਲ ਸਮਿਟ ਵਿਚ ਸ਼ਾਮਲ ਹੋਏ ਸਨ। ਕਾਰਨੀ ਦੇ ਦੌਰੇ ਦਾ ਮੁੱਖ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਕੰਪਰੀਹੈਂਸਿਵ ਈਕੋਨਮਿਕ ਪਾਰਟਨਰਸ਼ਿਪ ਲਈ ਗੱਲਬਾਤ ਨੂੰ ਅੱਗੇ ਵਧਾਉਣਾ ਹੈ।

ਫੈਡੇਲੀ ਨੇ ਦੱਸਿਆ ਕਿ ਫੈਡਰਲ ਸਰਕਾਰ ਨੇ ਇਸ ਗੱਲਬਾਤ ਲਈ ਓਨਟਾਰੀਓ ਸਮੇਤ ਹੋਰ ਸੂਬਿਆਂ ਨਾਲ ਸਲਾਹ-ਮਸ਼ਵਰਾ ਕੀਤਾ ਹੈ। ਪ੍ਰਧਾਨ ਮੰਤਰੀ ਦੇ ਇਸ ਦੌਰੇ ਦੌਰਾਨ ਯੂਰੇਨੀਅਮ, ਊਰਜਾ, ਖਣਿਜ, ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।

ਇਸ ਵਿਚ 10-ਸਾਲਾ ਯੂਰੇਨੀਅਮ ਸਪਲਾਈ ਸਮਝੌਤਾ ਵੀ ਸ਼ਾਮਲ ਹੋ ਸਕਦਾ ਹੈ। ਦੋਵਾਂ ਦੇਸ਼ਾਂ ਦਾ ਟੀਚਾ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ $50 ਬਿਲੀਅਨ ਤੱਕ ਪਹੁੰਚਾਉਣਾ ਹੈ। ਫੈਡੇਲੀ ਮੁਤਾਬਕ, ਪ੍ਰਧਾਨ ਮੰਤਰੀ ਕਾਰਨੀ ਦੇ 1 ਤੋਂ 2 ਮਾਰਚ ਨੂੰ ਭਾਰਤ ਵਿਚ ਹੋਣ ਦੀ ਸੰਭਾਵਨਾ ਹੈ।

Latest news

high-risk-driving-enforcement-in-burnaby-puts-the-brakes-on-170-drivers
Punjabi

ਬਰਨਬੀ ਵਿੱਚ ਹਾਈ ਰਿਸਕ ਡਰਾਈਵਿੰਗ ਇਨਫੋਰਸਮੈਂਟ ਨੇ 170 ਡਰਾਈਵਰਾਂ 'ਤੇ ਕੀਤੀ ਕਾਰਵਾਈ

ਬਰਨਬੀ ਪੁਲਿਸ ਨੇ ਮਈ ਮਹੀਨੇ ਦੌਰਾਨ ਹਾਈ ਰਿਸਕ ਡਰਾਈਵਿੰਗ ਮੁਹਿੰਮ ਦੇ ਹਿੱਸੇ ਵਜੋਂ ਸਪੀਡਿੰਗ ਦੇ ਮਾਮਲੇ ਵਿਚ 170 ਡਰਾਈਵਰਾਂ 'ਤੇ ਕਾਰਵਾਈ ਕੀਤੀ ਹੈ। ਪੁਲਿਸ ਅਨੁਸਾਰ,ਇਹ ਕਾਰਵਾਈ ਵੱਖ-ਵੱਖ ਥਾਵਾਂ ਅਤੇ ਦਿਨ ਦੇ ਵੱਖ-ਵੱਖ ਸਮਿਆਂ 'ਤੇ ਕੀਤੀ ਗਈ। ਇਹ ਸਾਰੇ ਡਰਾਈਵਰ ਤੈਅ ਸਪੀਡ ਲਿਮਿਟ ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾ ਰਹੇ ਸਨ।
fifa-world-cup-opener-in-vancouver-sets-public-transit-ridership-record
Punjabi

ਵੈਨਕੂਵਰ ਵਿੱਚ ਫੀਫਾ ਵਰਲਡ ਕੱਪ ਦੇ ਪਹਿਲੇ ਮੈਚ ਨੇ ਆਵਾਜਾਈ ਦੇ ਤੋੜੇ ਪਿਛਲੇ ਸਾਰੇ ਰਿਕਾਰਡ

ਵੈਨਕੂਵਰ ਵਿਚ ਫੀਫਾ ਵਰਲਡ ਕੱਪ 2026 ਦੇ ਪਹਿਲੇ ਮੈਚ ਨੇ ਆਵਾਜਾਈ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਟਰਾਂਸਲਿੰਕ ਮੁਤਾਬਕ 13 ਜੂਨ ਨੂੰ 2010 ਵਿੰਟਰ ਓਲੰਪਿਕ ਤੋਂ ਬਾਅਦ ਪਹਿਲੀ ਵਾਰ ਸਟੇਡੀਅਮ ਈਵੈਂਟ ਵਾਲੇ ਦਿਨ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਬਲਿਕ ਟਰਾਂਜ਼ਿਟ ਦੀ ਵਰਤੋਂ ਕੀਤੀ। ਹਜ਼ਾਰਾਂ ਫੁੱਟਬਾਲ ਪ੍ਰਸ਼ੰਸਕ ਆਸਟ੍ਰੇਲੀਆ ਅਤੇ ਤੁਰਕੀ ਵਿਚਾਲੇ ਹੋਏ ਰੋਮਾਂਚਕ ਮੈਚ ਨੂੰ ਦੇਖਣ ਲਈ ਬੀ.ਸੀ. ਪਲੇਸ ਅਤੇ ਫੀਫਾ ਫੈਨ ਫੈਸਟੀਵਲ ਵਿਖੇ ਪਹੁੰਚੇ।
motorcyclist-killed-in-maple-ridge-collision-investigation-ongoing
Punjabi

ਮੈਪਲ ਰਿਜ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਹੋਈ ਮੌਤ

ਮੈਪਲ ਰਿਜ ਵਿਚ ਸ਼ਨੀਵਾਰ ਰਾਤ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਕਰੀਬ 8.45 ਵਜੇ ਲੌਹੀਡ ਹਾਈਵੇ ਅਤੇ 287 ਸਟ੍ਰੀਟ 'ਤੇ ਵਾਪਰਿਆ। ਇਸ ਕਾਰਨ ਲੌਹੀਡ ਹਾਈਵੇ 'ਤੇ ਵੈਸਟ ਬਾਊਂਡ ਆਵਾਜਾਈ ਬੰਦ ਕਰਨੀ ਪਈ ਜਿਸ ਨੂੰ ਐਤਵਾਰ ਤੜਕੇ 4:35 ਵਜੇ ਮੁੜ ਖੋਲ੍ਹਿਆ ਗਿਆ। ਇੱਥੇ ਇਕ ਮੋਟਰਸਾਈਕਲ ਅਤੇ ਟਰੱਕ ਵਿਚਕਾਰ ਟੱਕਰ ਹੋਈ,ਜਿਸ ਕਾਰਨ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਟਰੱਕ ਦੇ ਏਅਰਬੈਗ ਖੁੱਲ੍ਹ ਗਏ।
canada-reports-second-consecutive-annual-decline-in-opioid-overdose-deaths
Punjabi

ਕੈਨੇਡਾ 'ਚ ਓਪੀਔਡ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਦੂਜੇ ਸਾਲ ਦਰਜ ਕੀਤੀ ਗਈ ਗਿਰਾਵਟ

ਕੈਨੇਡਾ ਵਿੱਚ ਓਪੀਔਡ ਦੇ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਦੂਜੇ ਸਾਲ ਵੀ ਗਿਰਾਵਟ ਦਰਜ ਕੀਤੀ ਗਈ ਹੈ,ਇਸ ਦਾ ਖੁਲਾਸਾ ਸਾਲ 2025 ਦੀ ਰਿਪੋਰਟ ਵਿਚ ਹੋਇਆ ਹੈ। ਹੈਲਥ ਕੈਨੇਡਾ ਵੱਲੋਂ ਜਾਰੀ ਰਿਪੋਰਟ ਅਨੁਸਾਰ, ਸਾਲ 2024 ਵਿੱਚ ਆਈ ਕਮੀ ਤੋਂ ਬਾਅਦ ਹੁਣ ਪਿਛਲੇ ਸਾਲ ਵੀ ਮੌਤਾਂ ਦਾ ਅੰਕੜਾ ਘਟਿਆ ਹੈ ਪਰ ਇਸ ਸੁਧਾਰ ਦੇ ਬਾਵਜੂਦ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ ਪਿਛਲੇ ਸਾਲ 5,630 ਲੋਕਾਂ ਨੇ ਓਵਰਡੋਜ਼ ਕਾਰਨ ਆਪਣੀ ਜਾਨ ਗੁਆਈ ਹੈ। ਇਸ ਮੁਤਾਬਕ ਹਰ ਰੋਜ਼ ਕਰੀਬ 15 ਲੋਕਾਂ ਦੀ ਮੌਤ ਓਪੀਔਡ ਦੀ ਓਵਰਡੋਜ਼ ਕਾਰਨ ਹੋਈ।
metro-vancouver-outside-workers-begin-full-strike-after-17-months-without-contract
Punjabi

17 ਮਹੀਨਿਆਂ ਤੋਂ ਬਿਨਾਂ ਕੰਟਰੈਕਟ ਦੇ ਕੰਮ ਕਰ ਰਹੇ ਮੈਟਰੋ ਵੈਨਕੂਵਰ ਦੇ ਬਾਹਰੀ ਕਰਮਚਾਰੀਆਂ ਨੇ ਹੜਤਾਲ ਕੀਤੀ ਸ਼ੁਰੂ

ਮੈਟਰੋ ਵੈਨਕੂਵਰ ਦੇ ਆਊਟਸਾਈਡ ਵਰਕਰਾਂ ਵੱਲੋਂ ਮੁਕੰਮਲ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ 17 ਮਹੀਨਿਆਂ ਤੋਂ ਬਿਨਾਂ ਕੰਟਰੈਕਟ ਦੇ ਕੰਮ ਕਰ ਰਹੇ ਲਗਭਗ 700 ਵਰਕਰ ਇਸ ਹੜਤਾਲ ਵਿੱਚ ਸ਼ਾਮਲ ਹਨ। ਗ੍ਰੇਟਰ ਵੈਨਕੂਵਰ ਰੀਜਨਲ ਡਿਸਟ੍ਰਿਕਟ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜੈਸੀ ਮੇਡੀਰੋਸ ਮੁਤਾਬਕ, ਮੈਨੇਜਮੈਂਟ ਲਗਾਤਾਰ ਫਰੰਟਲਾਈਨ ਵਰਕਰਾਂ ਦੀਆਂ ਚਿੰਤਾਵਾਂ ਨੂੰ ਅਣਦੇਖਿਆ ਕਰ ਰਹੀ ਹੈ, ਜੋ ਪੂਰੇ ਖੇਤਰ ਵਿਚ ਅਹਿਮ ਸੇਵਾਵਾਂ ਪ੍ਰਦਾਨ ਕਰਦੇ ਹਨ। ਹਾਲਾਂਕਿ, ਜ਼ਰੂਰੀ ਸੇਵਾਵਾਂ ਦੇਣ ਵਾਲੇ ਕਰਮਚਾਰੀ ਜੌਬਸ 'ਤੇ ਰਹਿਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link