16.17C Vancouver
ADS

Aug 24, 2022 12:14 AM - Connect News

ਪ੍ਰਿੰਸ ਜੌਰਜ 'ਚ ਫਿਲਮੀ ਅੰਦਾਜ਼ 'ਚ ਕਾਬੂ ਕੀਤੇ ਗਏ ਦਿਲਮੀਤ ਸਿੰਘ ਚਾਹਲ ਤੇ ਜ਼ਕਾਰੀਆ ਬੈਂਜਮਿਨ 'ਤੇ ਲੱਗੇ ਮਲਟੀਪਲ ਦੋਸ਼

Share On
prince-george-charges-approved-in-mondays-police-incident
The B.C. Prosecution Service approved the following charges against 22-year-old Dilmeet Singh Chahal and 21-year-old Zakaria Benjamin Athaya in relation to yesterday’s police-involved shooting. (Photo - Prince george RCMP/Twitter)

ਸੋਮਵਾਰ ਨੂੰ ਪ੍ਰਿੰਸ ਜੌਰਜ 'ਚ ਵਾਪਰੀ ਪੁਲਿਸ ਸੰਬੰਧੀ ਗੋਲੀ ਚੱਲਣ ਦੀ ਘਟਨਾ 'ਚ 2 ਲੋਕਾਂ 'ਤੇ ਦੋਸ਼ ਤੈਅ ਕੀਤੇ ਗਏ ਹਨ।

ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਪਛਾਣ 22 ਸਾਲਾ ਦਿਲਮੀਤ ਸਿੰਘ ਚਾਹਲ ਅਤੇ 21 ਸਾਲਾ ਜਕਾਰੀਆ ਬੈਂਜਮਿਨ ਆਥੀਆ ਵਜੋਂ ਕੀਤੀ ਗਈ ਹੈ।

ਮਾਮਲੇ 'ਚ ਦਿਲਮੀਤ ਸਿੰਘ ਚਾਹਲ 'ਤੇ ਕੰਵੇਐਂਸ ਦੇ ਖਤਰਨਾਕ ਆਪ੍ਰੇਸ਼ਨ, ਪੁਲਿਸ ਅਫ਼ਸਰ ਦੇ ਪਿੱਛਾ ਕਰਨ ਦੇ ਬਾਵਜੂਦ ਭੱਜਣ ਦੀ ਕੋਸ਼ਿਸ਼, ਪ੍ਰੋਹਿਬਟਿਡ ਜਾਂ ਰਿਸਟ੍ਰਿਕਟਿਡ ਬੰਦੂਕ ਅਤੇ ਅਸਲੇ ਨੂੰ ਰੱਖਣ, ਮੋਟਰ ਵਾਹਨ 'ਚ ਗੈਰਅਧਿਕਾਰਿਤ ਫਾਇਰਆਰਮ ਰੱਖਣ ਅਤੇ ਪੁਲਿਸ ਨੂੰ ਅੜਿੱਕੇ ਪੇਸ਼ ਕਰਨ ਦੇ ਦੋਸ਼ ਤੈਅ ਕੀਤੇ ਗਏ ਹਨ।

ਉਧਰ ਜਕਾਰੀਆ ਬੈਂਜਾਮਿਨ ਆਥੀਆ 'ਤੇ ਪ੍ਰੋਹਿਬਟਿਡ ਜਾਂ ਰਿਸਟ੍ਰਿਕਟਿਡ ਬੰਦੂਕ ਅਤੇ ਅਸਲੇ ਨੂੰ ਰੱਖਣ, ਮੋਟਰ ਵਾਹਨ 'ਚ ਗੈਰਅਧਿਕਾਰਿਤ ਫਾਇਰਆਰਮ ਰੱਖਣ ਅਤੇ ਪੁਲਿਸ ਨੂੰ ਅੜਿੱਕੇ ਪੇਸ਼ ਕਰਨ ਦੇ ਦੋਸ਼ ਲੱਗੇ ਹਨ।

ਪੁਲਿਸ ਨੇ ਦੱਸਿਆ ਕਿ ਮਾਮਲੇ 'ਚ ਇੱਕ ਤੀਜਾ ਸ਼ੱਕੀ ਵੀ ਸ਼ਾਮਿਲ ਸੀ ਜਿਸ ਨੂੰ ਜਾਂਚ ਤੋਂ ਬਾਅਦ ਬਿਨਾ ਦੋਸ਼ਾਂ ਦੇ ਰਿਹਾਅ ਕਰ ਦਿੱਤਾ ਗਿਆ।

ਕੀ ਹੈ ਪੂਰਾ ਮਾਮਲਾ:

ਸੋਮਵਾਰ ਨੂੰ ਪ੍ਰਿੰਸ ਜੌਰਜ ਵਿੱਚ ਵਾਪਰੀ ਇੱਕ ਘਟਨਾ ਦੌਰਾਨ 3 ਲੋਕ ਪੁਲਿਸ ਅੜਿੱਕੇ ਚੜ੍ਹੇ ਸਨ।

ਇੱਕ ਬਿਆਨ 'ਚ ਦੱਸਿਆ ਗਿਆ ਕਿ ਸੋਮਵਾਰ ਦੁਪਹਿਰ ਕਰੀਬ 2 ਵਜੇ ਪ੍ਰਿੰਸ ਜੌਰਜ ਆਰ.ਸੀ.ਐਮ.ਪੀ. ਦੇ ਅਫ਼ਸਰ ਟਰੈਫਿਕ ਸਟੌਪ ਨੂੰ ਅੰਜਾਮ ਦੇ ਰਹੇ ਸਨ।

ਇਸੇ ਦੌਰਾਨ ਇੱਕ ਸ਼ੱਕੀ ਵਾਹਨ ਨੂੰ ਮੌਕੇ ਤੋਂ ਦੌੜਾ ਲਿਆ ਗਿਆ।

ਇਸ ਵਾਹਨ ਨੂੰ ਕੁਝ ਹੀ ਮਿੰਟਾਂ ਬਾਅਦ ਇੱਕ ਹੋਰ ਪੁਲਿਸ ਵਾਹਨ ਵੱਲੋਂ 10 ਐਵੀਨਿਊ ਅਤੇ ਕਾਰਨੀ ਸਟ੍ਰੀਟ ਕੋਲ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ।

ਇਸ ਦੌਰਾਨ ਪੁਲਿਸ ਦੀ ਗੱਡੀ ਨੂੰ ਠੋਕਰ ਮਾਰਦੇ ਹੋਏ ਗੱਡੀ ਨੂੰ ਮੌਕੇ ਤੋਂ ਕੱਢ ਲਿਆ ਗਿਆ।

ਇਸ ਤੋਂ ਬਾਅਦ ਪੁਲਿਸ ਨੇ ਇਲਾਕੇ 'ਚ ਸ਼ੱਕੀਆਂ ਦੀ ਭਾਲ ਤੇਜ ਕਰ ਦਿੱਤੀ ਅਤੇ ਇਸੇ ਦੌਰਾਨ ਰੌਸ ਕ੍ਰੇਸੇਂਟ ਅਤੇ 5 ਐਵੀਨਿਊ ਕੋਲ ਵਾਹਨ ਵਿਖਾਈ ਦਿੱਤਾ।

ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਇਹ ਵਾਹਨ ਪੁਲਿਸ ਵਾਹਨ 'ਚ ਠੋਕ ਦਿੱਤਾ ਗਿਆ ਅਤੇ ਵਾਹਨ 'ਚ ਸਵਾਰ 3 ਲੋਕ ਮੌਕੇ ਤੋਂ ਦੌੜ ਨਿਕਲੇ।

ਪੁਲਿਸ ਨੇ ਤਿੰਨਾਂ ਦਾ ਪਿੱਛਾ ਕੀਤਾ ਅਤੇ ਇਸ ਦੌਰਾਨ ਪੁਲਿਸ ਨੇ ਗੋਲੀ ਵੀ ਚਲਾਈ।

ਕੌਰਪੋਰਲ ਜੈਨੀਫਰ ਕੂਪਰ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਤਿੰਨੇ ਸ਼ੱਕੀ ਕਾਬੂ ਕਰ ਲਏ ਗਏ।

Latest news

fort-st-john-rcmp-investigate-second-targeted-drive-by-shooting-in-recent-weeks
Punjabi

ਫੋਰਟ ਸੇਂਟ ਜੌਨ ਵਿੱਚ ਦੂਜੀ ਟਾਰਗੇਟਿਡ ਡਰਾਈਵ-ਬਾਇ ਸ਼ੂਟਿੰਗ, ਕਿਸੇ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਨਹੀਂ

ਬੀ.ਸੀ. ਦੇ ਫੋਰਟ ਸੇਂਟ ਜੌਨ ਵਿਚ ਟਾਰਗੇਟਿਡ ਡਰਾਈਵ-ਬਾਇ ਸ਼ੂਟਿੰਗ ਯਾਨੀ ਚੱਲਦੀ ਗੱਡੀ ਵਿਚੋਂ ਗੋਲੀਆਂ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਸ਼ਹਿਰ ਵਿਚ ਪਿਛਲੇ ਕੁਝ ਹਫ਼ਤਿਆਂ ਵਿਚ ਅਜਿਹੀ ਦੂਜੀ ਘਟਨਾ ਹੈ। ਪੁਲਿਸ ਅਨੁਸਾਰ, ਅੱਜ ਵੱਡੇ ਤੜਕੇ ਲਗਭਗ 1:37 ਵਜੇ ਸ਼ਹਿਰ ਦੇ ਡਾਊਨਟਾਊਨ ਨੇੜੇ 108 ਐਵੇਨਿਊ ਦੇ 9800 ਬਲਾਕ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ।
federal-government-restores-full-health-coverage-for-refugees-and-asylum-claimants
Punjabi

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਫੈਡਰਲ ਹੈਲਥ ਕਵਰੇਜ ਮੁੜ ਕੀਤੀ ਬਹਾਲ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ ਸ਼ਰਨਾਰਥੀ ਅਤੇ ਸ਼ਰਣ ਮੰਗਣ ਵਾਲਿਆਂ ਲਈ ਹੈਲਥ ਕੇਅਰ ਸਰਵਿਸਿਜ਼ ਵਿਚ ਕੀਤੀਆਂ ਗਈਆਂ ਕਟੌਤੀਆਂ ਨੂੰ ਵਾਪਸ ਲੈਂਦੇ ਹੋਏ ਪੂਰੀ ਕਵਰੇਜ ਨੂੰ ਮੁੜ ਬਹਾਲ ਕਰ ਦਿੱਤਾ ਹੈ। ⁠ਸਰਕਾਰ ਨੇ ਇਸੇ ਸਾਲ 1 ਮਈ ਨੂੰ ਅੰਤਰਿਮ ਫੈਡਰਲ ਹੈਲਥ ਪ੍ਰੋਗਰਾਮ ਅਧੀਨ ਨਵੇਂ ਨਿਯਮ ਲਾਗੂ ਕੀਤੇ ਸਨ।
rcmp-warn-western-canada-trucking-businesses-about-credit-card-fraud-scheme
Punjabi

ਆਰਸੀਐਮਪੀ ਨੇ ਪੱਛਮੀ ਕੈਨੇਡਾ ਦੇ ਟਰੱਕਿੰਗ ਕਾਰੋਬਾਰਾਂ ਨੂੰ ਕ੍ਰੈਡਿਟ ਕਾਰਡ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਦਿੱਤੀ ਚੇਤਾਵਨੀ

ਕੈਨੇਡਾ ਵਿਚ ਟਰੱਕਿੰਗ ਅਤੇ ਆਵਾਜਾਈ ਕਾਰੋਬਾਰ ਨੂੰ ਕ੍ਰੈਡਿਟ ਕਾਰਡ ਰਾਹੀਂ ਇੱਕ ਵੱਡੇ ਫਰਾਡ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਖਾਸ ਕਰ ਇਹ ਚਿਤਾਵਨੀ ਪੱਛਮੀ ਕੈਨੇਡਾ ਲਈ ਦਿੱਤੀ ਗਈ ਹੈ, ਇਸ ਨੈੱਟਵਰਕ ਦਾ ਖੁਲਾਸਾ ਸਸਕੈਚਵਨ ਆਰਸੀਐਮਪੀ ਨੇ ਕੀਤਾ ਹੈ, ਜਿਸ ਮੁਤਾਬਕ, ਧੋਖੇਬਾਜ਼ ਫੋਨ 'ਤੇ ਸੰਪਰਕ ਕਰਕੇ ਟਰੱਕ ਦੇ ਟਾਇਰ, ਇੰਜਣ ਤੇਲ ਅਤੇ ਟ੍ਰੇਲਰ ਦੇ ਪੁਰਜ਼ੇ ਵਰਗੀਆਂ ਚੀਜ਼ਾਂ ਖਰੀਦਣ ਲਈ ਫਰਜ਼ੀ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਰਹੇ ਹਨ।
rustad-criticizes-b-c-premiers-public-response-as-wildfire-evacuations-continue
Punjabi

ਜੰਗਲੀ ਅੱਗ ਦੇ ਸੰਕਟ ਦੌਰਾਨ ਰਸਟੈਡ ਨੇ ਪ੍ਰੀਮੀਅਰ ਈਬੀ ਦੀ ਜਨਤਕ ਮੌਜੂਦਗੀ 'ਤੇ ਚੁੱਕੇ ਸਵਾਲ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਨੇ ਸੂਬੇ ਵਿਚ ਜੰਗਲੀ ਅੱਗ ਦੇ ਚੱਲਦਿਆਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦੇ ਦਿੱਤੇ ਗਏ ਹੁਕਮਾਂ ਵਿਚਕਾਰ ਪ੍ਰੀਮੀਅਰ ਡੇਵਿਡ ਈਬੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਰਸਟੈਡ ਨੇ ਕਿਹਾ ਕਿ ਜਦੋਂ ਸੂਬੇ ਦੇ ਹਜ਼ਾਰਾਂ ਨਾਗਰਿਕ ਮੁਸ਼ਕਲ ਸਥਿਤੀ ਵਿਚ ਹਨ ਅਤੇ ਪਰਿਵਾਰਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਘਰ ਸੁਰੱਖਿਅਤ ਬਚੇ ਹਨ ਜਾਂ ਨਹੀਂ, ਅਜਿਹੇ ਸਮੇਂ ਵਿਚ ਪ੍ਰੀਮੀਅਰ ਦਾ ਜਨਤਕ ਤੌਰ 'ਤੇ ਸਾਹਮਣੇ ਨਾ ਆਉਣਾ ਬਿਲਕੁਲ ਗਲਤ ਹੈ।
modi-netanyahu-discuss-west-asia-developments-in-phone-call
Punjabi

ਪ੍ਰਧਾਨ ਮੰਤਰੀ ਮੋਦੀ ਅਤੇ ਨੇਤਨਯਾਹੂ ਨੇ ਫੋਨ 'ਤੇ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਚਰਚਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫੋਨ ’ਤੇ ਗੱਲਬਾਤ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਪੱਛਮੀ ਏਸ਼ੀਆ ਵਿੱਚ ਵਾਪਰ ਰਹੀਆਂ ਤਾਜ਼ਾ ਘਟਨਾਵਾਂ ਅਤੇ ਹਾਲੀਆ ਹਾਲਾਤ ਉੱਤੇ ਵੀ ਚਰਚਾ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਇਜ਼ਰਾਇਲੀ ਸਪੈਸ਼ਲ ਸਟ੍ਰੈਟਜਿਕ ਪਾਰਟਨਰਸ਼ਿਪ ਵਿੱਚ ਹੋ ਰਹੀ ਗੱਲਬਾਤ ਦੀ ਸਮੀਖਿਆ ਵੀ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link