13.36C Vancouver
ADS

Mar 15, 2024 7:05 PM - The Connect News

ਨਾਮਵਰ ਕਲਾਕਾਰ ਅਤੇ ਫੂਡ ਮਾਹਰ ਬਾਲ ਮੁਕੰਦ ਸ਼ਰਮਾ ਪੰਜਾਬ ਦੇ ਫੂਡ ਕਮਿਸ਼ਨਰ ਲਾਏ

Share On
prominent-artist-and-food-expert-balmukand-sharma-appointed-food-commissioner-punjab
Punjab Chief Minister Bhagwant Mann has appointed Punjabi film industry renowned actor Bal Mukand Sharma as Food Commissioner of Punjab.(Photo:Instagram/balmukandsharmaofficial)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਮਵਰ ਕਲਾਕਾਰ ਬਾਲ ਮੁਕੰਦ ਸ਼ਰਮਾ ਨੂੰ ਪੰਜਾਬ ਦੇ ਫੂਡ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ ਲੰਮਾ ਸਮਾਂ ਮਾਰਕਫੈੱਡ ਵਿਚ ਬਤੌਰ ਸੀਨੀਅਰ ਅਧਿਕਾਰੀ ਵੀ ਕੰਮ ਕਰ ਚੁੱਕੇ ਹਨ।

ਭਲਕੇ ਚੋਣ ਜ਼ਾਬਤਾ ਲੱਗਣ ਤੋਂ ਠੀਕ ਇਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਹ ਕਾਰਜਭਾਰ ਸੌਂਪਿਆ ਹੈ। ਇਹ ਅਹੁਦਾ ਡੀ. ਪੀ. ਰੈੱਡੀ ਦੇ ਸੇਵਾਮੁਕਤ ਹੋਣ ਦੇ ਬਾਅਦ ਤੋਂ ਖਾਲੀ ਚੱਲ ਰਿਹਾ ਸੀ।

ਖਾਸ ਗੱਲ ਇਹ ਹੈ ਕਿ ਲਗਾਤਾਰ ਦੂਜੇ ਦਿਨ ਮੁੱਖ ਮੰਤਰੀ ਨੇ ਕਿਸੇ ਕਲਾਕਾਰ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀਤੇ ਕੱਲ੍ਹ ਹੀ ਜਿਨ੍ਹਾਂ ਅੱਠ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕੀਤਾ ਸੀ, ਉਨ੍ਹਾਂ ਵਿਚ ਕਰਮਜੀਤ ਅਨਮੋਲ ਵੀ ਹਨ ਜੋ ਪੰਜਾਬੀ ਫਿਲਮਾਂ ਦੇ ਮੰਨੇ-ਪ੍ਰਮੰਨੇ ਕਲਾਕਾਰ ਅਤੇ ਮੁੱਖ ਮੰਤਰੀ ਦੇ ਕਰੀਬੀ ਹਨ।

Latest news

canadas-inflation-rate-rises-to-3-per-cent-in-july
Punjabi

ਜੁਲਾਈ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਵਧ ਕੇ 3 ਫੀਸਦੀ ਹੋਈ

ਕੈਨੇਡਾ ਦੀ ਮਹਿੰਗਾਈ ਦਰ ਜੁਲਾਈ ਵਿਚ ਵੱਧ ਕੇ ਸੈਂਟਰਲ ਬੈਂਕ ਦੇ ਟਾਰਗੇਟ ਤੋਂ ਬਾਹਰ ਤਿੰਨ ਫੀਸਦੀ ਹੋ ਗਈ ਹੈ। ਸੋਮਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਰਿਪੋਰਟ ਮੁਤਾਬਕ, ਮੁਦਰਾਸਫੀਤੀ ਵਿਚ ਇਹ ਤਾਜ਼ਾ ਤੇਜ਼ੀ ਪ੍ਰਮੁੱਖ ਤੌਰ 'ਤੇ ਗੈਸੋਲੀਨ ਕੀਮਤਾਂ ਵਿਚ ਹੋਏ ਵਾਧੇ ਕਾਰਨ ਆਈ, ਜਦੋਂ ਕਿ ਗ੍ਰੋਸਰੀ ਸਟੋਰਾਂ ਵਿਚ ਕੋਸਟ ਪ੍ਰੈਸ਼ਰ ਇਸ ਦੌਰਾਨ ਘੱਟ ਦੇਖਣ ਨੂੰ ਮਿਲਿਆ।
two-homes-damaged-by-fire-in-port-coquitlam-about-12-people-displaced
Punjabi

ਪੋਰਟ ਕੋਕੁਇਟਲਮ ਵਿਚ ਦੋ ਘਰਾਂ ਨੂੰ ਲੱਗੀ ਅੱਗ, ਕਰੀਬ 12 ਲੋਕ ਹੋਏ ਬੇਘਰ

ਪੋਰਟ ਕੋਕੁਇਟਲਮ ਵਿਚ ਐਤਵਾਰ ਦੋ ਘਰਾਂ ਵਿਚ ਅੱਗ ਲੱਗਣ ਕਾਰਨ ਕਰੀਬ 12 ਲੋਕ ਬੇਘਰ ਹੋ ਗਏ। ਇਸ ਘਟਨਾ ਦੌਰਾਨ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਅੱਗ ਬੁਝਾਉਣ ਵਾਲੇ ਦਾ ਇੱਕ ਸਾਥੀ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ​ਘਟਨਾ ਸਥਾਨ ਦੀਆਂ ਤਸਵੀਰਾਂ ਵਿਚ Langan ਐਵੇਨਿਊ ਦੇ 1900 ਬਲਾਕ ਵਿਚ ਸਥਿਤ ਦੋ ਘਰਾਂ ਵਿਚੋਂ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ।
woman-dies-after-entering-lake-ontario-at-mississauga-park
Punjabi

ਮਿਸੀਸਾਗਾ ਵਿੱਚ ਲੇਕ ਓਨਟਾਰੀਓ ਵਿੱਚ ਡਿੱਗਣ ਤੋਂ ਬਾਅਦ ਮਹਿਲਾ ਦੀ ਮੌਤ

ਮਿਸੀਸਾਗਾ ਵਿਚ ਸ਼ਨੀਵਾਰ ਰਾਤ ਜੈਕ ਡਾਰਲਿੰਗ ਮੈਮੋਰੀਅਲ ਪਾਰਕ ਵਿਖੇ ਲੇਕ ਓਨਟਾਰੀਓ ਦੇ ਪਾਣੀ ਵਿਚ ਰੁੜ੍ਹ ਜਾਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ। ਪੀਲ ਰੀਜਨਲ ਪੁਲਿਸ ਮੁਤਾਬਕ ਘਟਨਾ ਰਾਤ ਕਰੀਬ 10:30 ਵਜੇ ਵਾਪਰੀ, ਜਦੋਂ ਮਹਿਲਾ ਲੇਕ ਦੇ ਨੇੜੇ ਮੌਜੂਦ ਸੀ ਅਤੇ ਅਚਾਨਕ ਪੈਰ ਫਿਸਲਣ ਜਾਂ ਪਾਣੀ ਦੀ ਤੇਜ਼ ਲਹਿਰ ਆਉਣ ਕਾਰਨ ਆਪਣਾ ਸੰਤੁਲਨ ਖੋਹ ਕੇ ਪਾਣੀ ਦੇ ਨਾਲ ਵਹਿ ਗਈ।
canada-u-s-trade-talks-enter-critical-stage-as-tariff-differences-remain
Punjabi

ਕੈਨੇਡਾ-ਅਮਰੀਕਾ ਵਪਾਰ ਵਾਰਤਾ ਫ਼ੈਸਲਾਕੁੰਨ ਪੜਾਅ ’ਚ, ਟੈਰਿਫ ’ਤੇ ਅਜੇ ਵੀ ਅੜਿੱਕਾ

ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਵਪਾਰਕ ਵਾਰਤਾ ਇਸ ਹਫ਼ਤੇ ਫ਼ੈਸਲਾਕੁੰਨ ਦੌਰ ਵਿਚ ਪਹੁੰਚ ਗਈ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਗੂ ਕੀਤੇ ਜਾਣ ਵਾਲੇ ਨਵੇਂ 50 ਫੀਸਦੀ ਟੈਰਿਫਸ ਨੂੰ ਟਾਲਣ ਲਈ ਔਟਵਾ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ​ਵੀਕੈਂਡ ਦੌਰਾਨ ਕੈਨੇਡਾ-ਅਮਰੀਕਾ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਵਿਚਕਾਰ ਵਰਚੁਅਲ ਬੈਠਕ ਹੋਈ, ਜਿਸ ਵਿਚ ਕੈਨੇਡਾ ਦੀ ਮੁੱਖ ਵਪਾਰਕ ਵਾਰਤਾਕਾਰ ਜੈਨਿਸ ਚੈਰੇਟਵੀ ਸ਼ਾਮਲ ਸਨ।
peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link