7.83C Vancouver
ADS

Jun 30, 2022 5:08 PM - ANI

ਪੰਜਾਬ ਦੇ ਕੱਚੇ ਮੁਲਾਜ਼ਮ ਹੋਣਗੇ ਪੱਕੇ, ਮੁੱਖ ਮੰਤਰੀ ਭਗਵੰਤ ਮਾਨ ਨੇ ਬਣਾਈ ਤਿੰਨ ਮੈਂਬਰੀ ਕਮੇਟੀ

Share On
punjab-cm-announces-three-member-cabinet-committee-for-regularising-contractual-employees
Punjab CM Bhagwant Mann (Photo : ANI)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਯੋਗ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਤਿੰਨ ਮੈਂਬਰੀ ਕੈਬਨਿਟ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ।

ਇਸ ਤਿੰਨ ਮੈਂਬਰੀ ਕਮੇਟੀ ਵਿਚ ਹਰਪਾਲ ਚੀਮਾ, ਗੁਰਮੀਤ ਮੀਤ ਹੇਅਰ ਅਤੇ ਹਰਜੋਤ ਬੈਂਸ ਸ਼ਾਮਲ ਹਨ। ਇਨ੍ਹਾਂ ਨੂੰ ਕੱਚੇ ਮੁਲਾਜ਼ਮਾਂ ਨੂ ਪੱਕੇ ਕਰਨ ਵਿਚ ਪੇਸ਼ ਆ ਰਹੀਆਂ ਸਾਰੀਆਂ ਕਾਨੂੰਨੀ ਰੁਕਾਵਟਾਂ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਤਾਂ ਜੋ ਇਸ ਸਬੰਧੀ ਨਵਾਂ ਬਿੱਲ ਪਾਸ ਕੀਤਾ ਜਾ ਸਕੇ।

ਪੰਜਾਬ ਵਿਧਾਨ ਸਭਾ ਵਿਚ ਇਸ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਠੇਕੇ, ਐਡਹਾਕ, ਦਿਹਾੜੀ 'ਤੇ, ਵਰਕ ਚਾਰਜਿਜ਼ ਅਤੇ ਆਰਜ਼ੀ ਆਧਾਰ 'ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਲੋੜ ਪ੍ਰਤੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਨਵੇਂ ਬਿੱਲ ਨੂੰ ਪੇਸ਼ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬਲਾਉਣ ਤੋਂ ਨਹੀਂ ਝਿਜਕੇਗੀ। ਉਨ੍ਹਾਂ ਕਿਹਾ ਕਿ ਸਾਡੀ ਇਹ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਇਸ ਨੇਕ ਕੰਮ ਨੂੰ ਕਰਨ ਵਿਚ ਕੋਈ ਕਸਰ ਨਹੀਂ ਛੱਡਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਰਾਹਤ ਦੇਣਾ ਸਰਕਾਰ ਦਾ ਫਰਜ਼ ਬਣਦਾ ਹੈ, ਇਸ ਲਈ ਨਵਾਂ ਖਰੜਾ ਬਿੱਲ ਲਾਗੂ ਕਰਨ ਤੋਂ ਪਹਿਲਾਂ ਸਾਰੀਆਂ ਕਾਨੂੰਨੀ ਅੜਚਨਾਂ ਨੂੰ ਦੂਰ ਕੀਤਾ ਜਾਵੇਗਾ, ਤਾਂ ਜੋ ਇਹ ਪਿਛਲੇ ਬਿੱਲਾਂ ਵਾਂਗ ਅੱਗੇ ਜਾ ਕੇ ਨਾ ਫ਼ਸੇ।

Latest news

calgary-massage-therapist-faces-four-more-sexual-assault-charges
Punjabi

ਕੈਲਗਰੀ ਦੇ ਮਸਾਜ ਥੈਰੇਪਿਸਟ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਚਾਰ ਹੋਰ ਦੋਸ਼

ਕੈਲਗਰੀ ਦੇ ਇਕ ਮਸਾਜ ਥੈਰੇਪਿਸਟ ਖਿਲਾਫ ਜਿਣਸੀ ਸ਼ੋਸ਼ਣ ਦੇ ਹੋਰ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਅਗਸਤ 2025 ਵਿੱਚ 17 ਐਵੇਨਿਊ ਸਾਊਥ ਵੈਸਟ ਉੱਤੇ ਸਥਿਤ ਕਿਨੀਸੀਓ ਮਸਾਜ ਥੈਰੇਪੀ ਵਿਖੇ ਇੱਕ ਅਪਾਇੰਟਮੈਂਟ ਦੌਰਾਨ ਵਾਪਰੀ ਕਥਿਤ ਘਟਨਾ ਦੇ ਸਬੰਧ ਵਿੱਚ ਜੁਲਾਈ ਵਿੱਚ 53 ਸਾਲਾ Yuriy Zhivov ਨੂੰ ਗ੍ਰਿਫ਼ਤਾਰ ਕੀਤਾ ਸੀ।
poilievre-pushes-back-against-musks-call-for-canadian-provinces-to-separate
Punjabi

ਮਸਕ ਦੇ ਟਵੀਟ ’ਤੇ ਪੌਲੀਐਵ ਨੇ ਜਤਾਇਆ ਇਤਰਾਜ਼

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਐਲੋਨ ਮਸਕ ਵੱਲੋਂ ਕਿਊਬੈਕ, ਐਲਬਰਟਾ ਅਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋਣ ਦੀ ਦਿੱਤੀ ਗਈ ਸਲਾਹ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸ਼ੁੱਕਰਵਾਰ ਨੂੰ ਓਨਟਾਰੀਓ ਦੇ ਬਰਲਿੰਗਟਨ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਪੌਲੀਐਵ ਨੇ ਕਿਹਾ ਕਿ ਕੈਨੇਡੀਅਨਜ਼ ਆਪਣੇ ਫੈਸਲੇ ਖੁਦ ਕਰਦੇ ਹਨ ਅਤੇ ਅਜਿਹੇ ਲੋਕਾਂ ਦੇ ਮੂਰਖਤਾਪੂਰਨ ਟਵੀਟ 'ਤੇ ਸਮਾਂ ਬਰਬਾਦ ਕਰਨ ਦੀ ਕੋਈ ਲੋੜ ਨਹੀਂ, ਜਿਨ੍ਹਾਂ ਦਾ ਕੈਨੇਡੀਅਨ ਨਾਲ ਕੋਈ ਵਾਸਤਾ ਨਹੀਂ ਹੈ।
gaurav-yadav-appointed-permanent-punjab-dgp
Punjabi

ਗੌਰਵ ਯਾਦਵ ਪੰਜਾਬ ਦੇ ਪੱਕੇ DGP ਨਿਯੁਕਤ

ਪੰਜਾਬ ਸਰਕਾਰ ਨੇ IPS ਗੌਰਵ ਯਾਦਵ ਨੂੰ ਪੱਕੇ ਤੌਰ ‘ਤੇ DGP ਨਿਯੁਕਤ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੀ ਗੌਰਵ ਯਾਦਵ ਇਸ ਅਹੁਦੇ 'ਤੇ ਕਾਰਜਕਾਰੀ ਸੇਵਾਵਾਂ ਨਿਭਾਅ ਰਹੇ ਸਨ। ਇਸ ਨਾਲ, ਪੰਜਾਬ ਪੁਲਿਸ, ਜੋ ਪਿਛਲੇ ਚਾਰ ਸਾਲਾਂ ਤੋਂ ਇੱਕ ਕਾਰਜਕਾਰੀ DGP ਦੀ ਦੇਖ-ਰੇਖ ਹੇਠ ਹੈ, ਨੂੰ ਇੱਕ ਸਥਾਈ ਮੁਖੀ ਹੋਣ ਦੀ ਪ੍ਰਵਾਨਗੀ ਮਿਲ ਗਈ ਹੈ।
poilievre-to-visit-alberta-to-deliver-speech-on-canadian-unity
Punjabi

ਕੈਨੇਡਾ ਦੀ ਏਕਤਾ ’ਤੇ ਭਾਸ਼ਣ ਦੇਣ ਲਈ ਐਲਬਰਟਾ ਜਾਣਗੇ ਪੌਲੀਐਵ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਐਲਬਰਟਾ ਦਾ ਦੌਰਾ ਕਰਨਗੇ, ਜਿੱਥੇ ਉਹ ਕੈਨੇਡਾ ਦੀ ਏਕਤਾ 'ਤੇ ਭਾਸ਼ਣ ਦੇਣਗੇ। ਇਹ ਦੌਰਾ ਐਲਬਰਟਾ ਵਿੱਚ ਕੈਨੇਡਾ ਤੋਂ ਵੱਖ ਹੋਣ ਸਬੰਧੀ ਹੋਣ ਵਾਲੇ ਰੈਫਰੈਂਡਮ ਤੋਂ ਠੀਕ ਪਹਿਲਾਂ ਹੋ ਰਿਹਾ ਹੈ।
rcmp-union-raises-concerns-over-proposed-financial-crimes-agency
Punjabi

ਮਨੀ ਲੌਂਡਰਿੰਗ ਰੋਕਣ ਲਈ ਨਵੀਂ ਏਜੰਸੀ ’ਤੇ RCMP ਯੂਨੀਅਨ ਨੂੰ ਇਤਰਾਜ਼

ਕੈਨੇਡਾ ਸਰਕਾਰ ਵੱਲੋਂ ਮਨੀ ਲੌਂਡਰਿੰਗ ਅਤੇ ਆਨਲਾਈਨ ਫਰਾਡ ਤੇ ਵਿੱਤੀ ਕ੍ਰਾਈਮ ਨਾਲ ਨਜਿੱਠਣ ਲਈ ਨਵੀਂ ਵਿੱਤੀ ਅਪਰਾਧ ਏਜੰਸੀ ਬਣਾਉਣ ਦੇ ਪ੍ਰਸਤਾਵਿਤ ਬਿੱਲ C-29 ਨੂੰ ਲੈ ਕੇ ਆਰ.ਸੀ.ਐਮ.ਪੀ. ਯੂਨੀਅਨ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ। ਰਾਸ਼ਟਰੀ ਪੁਲਿਸ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਰੌਬ ਫੈਰਰ ਨੇ ਵੀਰਵਾਰ ਸੰਸਦੀ ਕਮੇਟੀ ਸਾਹਮਣੇ ਗਵਾਹੀ ਦਿੰਦਿਆਂ ਕਿਹਾ ਕਿ ਇਸ ਨਵੀਂ ਏਜੰਸੀ ਦੇ ਗਠਨ ਨਾਲ ਪਹਿਲਾਂ ਹੀ ਸਟਾਫ਼ ਅਤੇ ਸਾਧਨਾਂ ਦੀ ਭਾਰੀ ਕਿੱਲਤ ਨਾਲ ਜੂਝ ਰਹੀ ਆਰ.ਸੀ.ਐਮ.ਪੀ. ਹੋਰ ਕਮਜ਼ੋਰ ਹੋ ਸਕਦੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link