Feb 15, 2022 8:23 PM - ANI

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੀਪ ਸਿੱਧੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੀਪ ਸਿੱਧੂ ਦਾ ਹਰਿਆਣਾ ਦੇ ਸੋਨੀਪਤ ਕੋਲ ਇੱਕ ਸੜਕ ਹਾਦਸੇ 'ਚ ਦੇਹਾਂਤ ਹੋ ਗਿਆ।
ਇਸ 'ਤੇ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਨਾਮੀ ਕਲਾਕਾਰ ਅਤੇ ਸੋਸ਼ਲ ਐਕਟੀਵਿਸਟ ਦੀਪ ਸਿੱਧੂ ਦੀ ਮੌਤ 'ਤੇ ਬੇਹੱਦ ਦੁੱਖ ਹੋਇਆ ਹੈ।
ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ 'ਚ ਉਹ ਦੀਪ ਸਿੱਧੂ ਦੇ ਪਰਿਵਾਰ ਅਤੇ ਉਨ੍ਹਾਂ ਦੇ ਫੈਨਸ ਨੂੰ ਯਾਦ ਕਰ ਰਹੇ ਹਨ।
ਚੰਨੀ ਨੇ ਇੱਕ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਦੀਪ ਸਿੱਧੂ ਦੀ ਮੌਤ 'ਤੇ ਦੁੱਖ ਜਾਹਿਰ ਕੀਤਾ ਹੈ।
ਉਨ੍ਹਾਂ ਇੱਕ ਟਵੀਟ ਕਰ ਕਿਹਾ ਕਿ, ਮੁਕਤਸਰ ਦੇ ਰਹਿਣ ਵਾਲੇ ਦੀਪ ਸਿੱਧੂ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਸਨ।
ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਮੌਤ 'ਤੇ ਉਨ੍ਹਾਂ ਦੇ ਕਰੀਬੀਆਂ ਤੇ ਪ੍ਰਸ਼ੰਸਕਾਂ ਨੂੰ ਸਦਮਾ ਪਹੁੰਚਿਆ ਹੈ।
ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਦੀਪ ਸਿੱਧੂ ਦੀ ਮੌਤ 'ਤੇ ਉਹ ਸਦਮੇ 'ਚ ਹਨ।
ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ 'ਚ ਉਹ ਦੀਪ ਸਿੱਧੂ ਦੇ ਪਰਿਵਾਰ ਬਾਰੇ ਸੋਚ ਰਹੇ ਹਨ।
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਦੀਪ ਸਿੱਧੂ ਬਾਰੇ ਇੱਕ ਟਵੀਟ 'ਚ ਲਿਖਿਆ, ਦੀਪ ਸਿੱਧੂ ਜੀ ਦੀ ਮੌਤ ਦੀ ਖਬਰ ਬਹੁਤ ਜ਼ਿਆਦਾ ਅਫਸੋਸਨਾਕ ਹੈ, ਪ੍ਰਮਾਤਮਾ ਚਰਨਾਂ ਚ ਨਿਵਾਸ ਬਖਸ਼ੇ।
ਚਰਨਜੀਤ ਚੰਨੀ ਦਾ ਟਵੀਟ:
Deeply saddened to learn about the unfortunate demise of renowned actor and social activist, #DeepSidhu. My thoughts and prayers are with the bereaved family and fans.
ਬਿਕਰਮ ਮਜੀਠੀਆ ਦਾ ਟਵੀਟ:
Shocked by the news of the sudden demise of beloved Punjabi actor #DeepSidhu in a tragic accident. It's a huge loss to the Punjabi film industry. My deepest condolences to the bereaved family in this hour of grief, may Akal Purakh grant peace to the departed soul.
ਸੁਖਬੀਰ ਬਾਦਲ ਦਾ ਟਵੀਟ:
The untimely demise of Punjabi actor and activist #DeepSidhu has come as a shock to his admirers and the entire film fraternity. The lawyer turned artiste from Muktsar was an inspiration for many. Sincere condolences to his family and prayers for the departed soul.
ਭਗਵੰਤ ਮਾਨ ਦਾ ਟਵੀਟ:
ਦੀਪ ਸਿੱਧੂ ਜੀ ਦੀ ਮੌਤ ਦੀ ਖ਼ਬਰ ਬਹੁਤ ਜ਼ਿਆਦਾ ਅਫ਼ਸੋਸਨਾਕ ਹੈ…ਪ੍ਰਮਾਤਮਾ ਚਰਨਾਂ ਚ ਨਿਵਾਸ ਬਖਸ਼ੇ…RIP




