9.28C Vancouver
ADS

Sep 21, 2021 9:40 AM -

ਕੈਬਿਨੇਟ 'ਚ ਵਾਧੇ 'ਤੇ ਚਰਚਾ ਲਈ ਪੰਜਾਬ ਦੇ ਮੁੱਖ ਮੰਤਰੀ ਜਾਣਗੇ ਦਿੱਲੀ

Share On
punjab-cm-charanjit-singh-channi-to-visit-delhi-to-discuss-cabinet-expansion
Punjab CM Charanjit Singh Channi to visit Delhi to discuss cabinet expansion

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮੰਗਲਵਾਰ ਨੂੰ, ਸੂਬਾਈ ਕੈਬਿਨੇਟ ਦੇ ਵਾਧੇ ਬਾਰੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕਰਨ ਲਈ ਦਿੱਲੀ ਜਾਣਗੇ।

ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਵੀ ਕੌਮੀ ਰਾਜਧਾਨੀ ਵਿੱਚ ਹੋਣ ਵਾਲੀ ਇਸ ਉੱਚ-ਪੱਧਰੀ ਬੈਠਕ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਨਾਲ ਜਾਣਗੇ।

ਸੂਤਰਾਂ ਮੁਤਾਬਕ, ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਅਤੇ ਪਾਰਟੀ ਦੇ ਜਨਰਲ ਸਕੱਤਰ (ਜਥੇਬੰਦਕ) ਕੇਸੀ ਵੇਣੂਗੋਪਾਲ ਵੀ ਇਸ ਬੈਠਕ ਦੌਰਾਨ ਹਾਜ਼ਰ ਹੋਣਗੇ, ਜਿੱਥੇ ਚੰਨੀ ਦੀ ਕੈਬਿਨੇਟ ਵਿਚਲੇ ਨਾਂਵਾਂ ਬਾਰੇ ਚਰਚਾ ਹੋਵੇਗੀ।

ਆਉਣ ਵਾਲੇ ਕੁਝ ਹੀ ਮਹੀਨਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੰਤਰੀਆਂ ਦਾ ਨਵਾਂ ਬੈਚ, ਸਮਾਜਿਕ ਤਾਣੇ-ਬਾਣੇ ਅਤੇ ਜ਼ਾਤਾਂ ਦੇ ਅਧਾਰ 'ਤੇ ਚੁਣਿਆ ਜਾਣਾ ਹੈ।

ਇਸ ਗੱਲ-ਬਾਤ ਵਿੱਚ ਸ਼ਾਮਲ ਹੋਣ ਵਾਲੇ ਇੱਕ ਲੀਡਰ ਮੁਤਾਬਕ, ਹਾਲਾਂਕਿ ਕਾਂਗਰਸ ਦੀ ਉੱਚ ਪੱਧਰ ਦੀ ਲੀਡਰਸ਼ਿਪ ਦਿੱਲੀ ਵਿੱਚ ਮੌਜੂਦ ਨਹੀਂ ਹੈ ਪਰ ਬੈਠਕ ਵਿੱਚ ਇਸ ਫਹਿਰਿਸਤ ਦੇ ਖ਼ਾਕੇ 'ਤੇ ਉੱਚ ਪੱਧਰੀ ਲੀਡਰਸ਼ਿਪ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਮੁਹਰ ਲਾਈ ਜਾਵੇਗੀ।

ਕੈਬਿਨੇਟ ਵਿੱਚ ਵਾਧੇ ਦਾ ਕੰਮ ਦੋ-ਤਿੰਨ ਦਿਨਾਂ ਵਿੱਚ ਹੀ ਨਿਬੇੜਿਆ ਜਾਵੇਗਾ, ਕਿਉਂਕਿ ਸਰਕਾਰ ਵੱਲੋਂ ਕੀਤੇ ਵਾਅਦੇ ਅਤੇ ਐਲਾਨ ਪੂਰੇ ਕਰਨ ਲਈ ਬਹੁਤ ਘੱਟ ਸਮਾਂ ਬਚਿਆ ਹੈ।

ਦੱਸਣਯੋਗ ਹੈ ਕਿ ਚੰਨੀ ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ।

ਉਹ ਰੂਪਨਗਰ ਦੇ ਚਮਕੌਰ ਸਾਹਿਬ ਤੋਂ ਤਿੰਨ ਵਾਰੀ ਐੱਮਐੱਲਏ ਰਹੇ ਹਨ।

ਗ਼ੌਰਤਲਬ ਹੈ ਕਿ ਲੰਘੇ ਐਤਵਾਰ ਨੂੰ ਗੱਲਬਾਤ ਦੇ ਕਈ ਦੌਰ ਤੋਂ ਬਾਅਦ, ਪਾਰਟੀ ਹਾਈ ਕਮਾਂਡ ਵੱਲੋਂ, ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ, ਚੰਨੀ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਸੀ।

ਸ਼ਨੀਵਾਰ ਨੂੰ, ਅਮਰਿੰਦਰ ਸਿੰਘ ਨੇ ਸੂਬੇ ਦੇ ਗਵਰਨਰ ਬਨਵਾੜੀ ਲਾਲ ਪੁਰੋਹਿਤ ਨੂੰ, ਆਪਣੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ, ਕਈ ਮਹੀਨਿਆਂ ਤੋਂ ਚੱਲ ਰਹੇ ਕਲੇਸ਼ ਤੋਂ ਬਾਅਦ, ਆਪਣਾ ਅਸਤੀਫ਼ਾ ਸੌਂਪਿਆ ਸੀ।

ਗ਼ੌਰਤਲਬ ਹੈ ਕਿ ਇਹ ਸਾਰਾ ਬਦਲਾਅ, 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ।

Latest news

punjabi-candidates-set-for-electoral-contests-in-surreys-b-c-ridings
Punjabi

ਸਰੀ ਦੀਆਂ ਸੀਟਾਂ ’ਤੇ ਪੰਜਾਬੀ ਉਮੀਦਵਾਰਾਂ ਵਿਚਾਲੇ ਹੋਵੇਗਾ ਚੋਣ ਮੁਕਾਬਲਾ

ਬੀ.ਸੀ.ਵਿਚ 24 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਸਰੀ ਖੇਤਰ ਦੀਆਂ ਵੱਖ-ਵੱਖ ਸੀਟਾਂ 'ਤੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਅਤੇ ਬੀ.ਸੀ. ਐਨ.ਡੀ.ਪੀ. ਵਿਚਾਲੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ, ਜਿੱਥੇ ਦੋਵਾਂ ਪ੍ਰਮੁੱਖ ਪਾਰਟੀਆਂ ਵੱਲੋਂ ਪੰਜਾਬੀ ਭਾਈਚਾਰੇ ਦੇ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਚਿਹਰਿਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
russian-drone-attacks-kill-three-in-ukraine-disrupt-power-supply-to-370-000-people
Punjabi

ਰੂਸੀ ਡਰੋਨ ਹਮਲਿਆਂ ’ਚ ਯੂਕਰੇਨ ਵਿੱਚ 3 ਮੌਤਾਂ, 3.7 ਲੱਖ ਲੋਕਾਂ ਦੀ ਬਿਜਲੀ ਸਪਲਾਈ ਠੱਪ

ਯੂਕਰੇਨ ਵਿੱਚ ਸ਼ੁੱਕਰਵਾਰ ਤੜਕੇ ਰੂਸ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਵਿੱਚ ਲਗਭਗ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ਹਮਲਿਆਂ ਦੌਰਾਨ ਦੋ ਸ਼ਾਪਿੰਗ ਸੈਂਟਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਦਕਿ ਊਰਜਾ ਗਰਿੱਡ ’ਤੇ ਹਮਲਿਆਂ ਕਾਰਨ ਦੇਸ਼ ਦੇ ਉੱਤਰ-ਪੱਛਮੀ ਖੇਤਰ ਵਿੱਚ ਲਗਭਗ 3.7 ਲੱਖ ਲੋਕਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ।
u-s-made-vehicles-lose-20-market-share-in-canada-in-first-half-of-2026
Punjabi

ਕੈਨੇਡਾ ’ਚ ਅਮਰੀਕੀ ਗੱਡੀਆਂ ਦੀ ਮਾਰਕੀਟ ਹਿੱਸੇਦਾਰੀ 20% ਘਟੀ, ਟੈਰਿਫ ਬਣੇ ਵੱਡੀ ਵਜ੍ਹਾ

ਕੈਨੇਡਾ ਦੇ ਆਟੋ ਬਾਜ਼ਾਰ ਵਿਚ ਅਮਰੀਕੀ ਮੇਡ ਗੱਡੀਆਂ ਦੀ ਹਿੱਸੇਦਾਰੀ ਵਿਚ ਸਾਲ 2026 ਦੇ ਪਹਿਲੇ ਅੱਧ ਵਿਚ 20 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਗਿਰਾਵਟ ਕੈਨੇਡਾ ਵੱਲੋਂ ਅਮਰੀਕੀ ਕਾਰਾਂ ਅਤੇ ਟਰੱਕਾਂ 'ਤੇ ਲਗਾਏ ਗਏ 25 ਫੀਸਦੀ ਜਵਾਬੀ ਟੈਰਿਫਸ ਕਾਰਨ ਆਈ ਹੈ, ਜੋ ਔਟਵਾ ਨੇ ਵਾਸ਼ਿੰਗਟਨ ਵੱਲੋਂ ਲਗਾਏ ਗਏ ਟੈਰਿਫਸ ਦੇ ਜਵਾਬ ਵਿਚ ਲਗਾਏ ਸਨ।
calgary-police-seize-6-8-million-worth-of-drugs-arrest-four-suspects
Punjabi

ਕੈਲਗਰੀ ’ਚ $6.8 ਮਿਲੀਅਨ ਦੇ ਨਸ਼ੇ ਜ਼ਬਤ, 4 ਸ਼ੱਕੀ ਗ੍ਰਿਫ਼ਤਾਰ

ਕੈਲਗਰੀ ਪੁਲਿਸ ਨੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਡਰੱਗ ਬਰਾਮਦਗੀਆਂ ਵਿੱਚੋਂ ਇੱਕ 6.8 ਮਿਲੀਅਨ ਡਾਲਰ ਦੇ ਨਸ਼ੇ ਜ਼ਬਤ ਕਰਦਿਆਂ 4 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਜਾਂਚ ਦੀ ਸ਼ੁਰੂਆਤ ਜੂਨ 2026 ਵਿੱਚ ਹੋਈ ਸੀ, ਜਦੋਂ ਪੁਲਿਸ ਨੇ ਡਰੱਗ ਤਸਕਰੀ ਨਾਲ ਜੁੜੇ ਇੱਕ ਘਰ ਦੀ ਪਛਾਣ ਕੀਤੀ ਸੀ।
carney-continues-pro-canada-campaign-set-to-address-major-rally-in-edmonton-today
Punjabi

ਕਾਰਨੀ ਦੀ ਕੈਨੇਡਾ ਪੱਖੀ ਮੁਹਿੰਮ ਜਾਰੀ, ਅੱਜ ਐਡਮਿੰਟਨ ’ਚ ਕਰਨਗੇ ਵਿਸ਼ਾਲ ਰੈਲੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਐਲਬਰਟਾ ਵਿੱਚ ਕੈਨੇਡਾ ਪੱਖੀ ਮੁਹਿੰਮ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਉਹ ਅੱਜ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਰੈਡ ਡੀਅਰ ਦਾ ਦੌਰਾ ਕਰਨਗੇ ਅਤੇ ਬਾਅਦ ਵਿੱਚ ਫੈਡਰਲਿਸਟ ਗਰੁੱਪ ਫਾਰਐਵਰ ਕੈਨੇਡੀਅਨ ਨਾਲ ਐਡਮੰਟਨ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link