23.14C Vancouver
ADS

May 12, 2020 3:00 AM -

ਪੰਜਾਬ: ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਲੌਕਡਾਊਨ ਵਧਾਉਣ ਦਾ ਸਮਰਥਨ

Share On
punjab-cm-pitches-for-lockdown-extension-with-carefully-crafted-strategy
Punjab Chief Minister Captain Amarinder Singh on Monday pitched for extension of the lockdown with a "carefully crafted strategy", which is to be backed by fiscal and economic empowerment of the states to save lives and secure livelihood. Photo-ANI

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਹੋਈ ਵੀਡੀਓ ਕਾਨਫਰੰਸਿੰਗ ਦੀ ਗੱਲਬਾਤ ਤੋਂ ਬਾਅਦ, ਪੰਜਾਬ 'ਚ ਲੌਕਡਾਊਨ ਨੂੰ ਅੱਗੇ ਵਧਾਉਣ ਦਾ ਸਮਰਥਨ ਕੀਤਾ ਹੈ।

ਹਾਲਾਂਕਿ ਅਜਿਹਾ ਕਰਦੇ ਹੋਏ ਬੇਹੱਦ ਧਿਆਨ ਨਾਲ ਉਲੀਕੀ ਗਈ ਰਣਨੀਤੀ ਵਰਤਣ ਦੀ ਵੀ ਗੱਲ ਆਖੀ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਚਰਚਾ ਦੌਰਾਨ ਕੈਪਟਨ ਨੇ ਕਿਹਾ ਕਿ ਸੂਬਿਆਂ ਨੂੰ ਵਧੇਰੇ ਲਚਕਤਾ ਪ੍ਰਦਾਨ ਕਰਨ ਦੀ ਲੋੜ ਹੈ, ਜਿਸਦੇ ਆਸਰੇ ਮਾਈਕਰੋ ਪਲੈਨਿੰਗ ਕੀਤੀ ਜਾਵੇ ਅਤੇ ਕੋਵਿਡ-19 ਦੇ ਨਾਲ-ਨਾਲ ਵਿੱਤੀ ਸੰਕਟ ਵਿੱਚੋਂ ਨਿਕਲਣ ਦੇ ਵੀ ਹੱਲ ਹੋ ਸਕਣ।

ਕੈਪਟਨ ਨੇ ਕੋਵਿਡ ਟੈਸਟਿੰਗ ਸੰਬੰਧੀ ਰਾਸ਼ਟਰੀ ਰਣਨੀਤੀ ਲਿਆਉਣ ਦੀ ਵੀ ਮੰਗ ਕੀਤੀ।

ਉਨ੍ਹਾਂ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਘਟੋ-ਘੱਟ 33% ਤੱਕ ਦੀ ਮਦਦ ਅਤੇ 3 ਮਹੀਨਿਆਂ ਲਈ ਰੈਵੀਨਿਊ ਗਰਾਂਟ ਦੇਣ ਦੀ ਮੰਗ ਕੀਤੀ ਹੈ। ਕੈਪਟਨ ਨੇ ਮੰਗ ਕੀਤੀ ਕਿ ਪੰਜਾਬ ਦੇ ਜੀ.ਐਸ.ਟੀ. ਦਾ ਕੇਂਦਰ ਵੱਲੋਂ ਆਉਣ ਵਾਲਾ ਪੈਸੇ ਵੀ ਜਲਦੀ ਰਿਲੀਜ਼ ਕੀਤਾ ਜਾਵੇ।

ਇਸਦੀ ਰਾਸ਼ੀ 2,365.37 ਕਰੋੜ ਦੀ ਹੈ।

ਕੈਪਟਨ ਨੇ ਕਰਜ਼ਾ ਉਠਾਉਣ ਦੀ ਲਿਮਿਟ ਨੂੰ ਵੀ 3% ਤੋਂ ਵਧਾ ਕੇ 4% ਕਰਨ ਦੀ ਮੰਗ ਕੀਤੀ ਹੈ।

Latest news

two-surrey-men-charged-following-alleged-shooting-linked-to-extortion-investigation
Punjabi

ਸਰੀ ਵਿੱਚ ਗੋਲੀਬਾਰੀ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫ਼ਤਾਰ

ਸਰੀ ਪੁਲਿਸ ਸਰਵਿਸ ਨੇ 22 ਅਪ੍ਰੈਲ ਨੂੰ 87 ਐਵੇਨਿਊ ਦੇ 13400 ਬਲਾਕ 'ਤੇ ਸਥਿਤ ਇਕ ਘਰ 'ਤੇ ਗੋਲੀਆਂ ਚਲਾਉਣ ਵਾਲੀ ਘਟਨਾ ਨਾਲ ਜੁੜੇ 22 ਸਾਲ ਦੇ ਦਮਨਜੀਤ ਸਿੰਘ ਅਤੇ 30 ਸਾਲ ਦੇ ਪਰਦਮਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਹੈ। ਪੁਲਿਸ ਮੁਤਾਬਕ ਘਰ ਦੇ ਮਾਲਕਣ ਨੂੰ ਪਹਿਲਾਂ ਐਕਸਟੋਸ਼ਨ ਨਾਲ ਜੁੜੀਆਂ ਧਮਕੀਆਂ ਮਿਲੀਆਂ ਸਨ।
bus-rollover-near-beaverlodge-sends-several-passengers-to-hospital
Punjabi

ਨੌਰਥ ਵੈਸਟ ਐਲਬਰਟਾ ਵਿੱਚ ਕੋਚ ਬੱਸ ਪਲਟੀ, ਜ਼ਖ਼ਮੀਆਂ ਨੂੰ ਕਰਵਾਇਆ ਗਿਆ ਦਾਖਲ

ਨੌਰਥ ਵੈਸਟ ਐਲਬਰਟਾ ਵਿੱਚ ਅੱਜ ਸਵੇਰੇ ਇੱਕ ਕੋਚ ਬੱਸ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਬੱਸ ਦੇ ਪਲਟਣ ਕਾਰਨ ਹਾਈਵੇਅ ਬੰਦ ਕਰਨਾ ਪਿਆ। ਇਹ ਘਟਨਾ ਗ੍ਰੈਂਡੇ ਪ੍ਰੇਰੀ ਦੇ ਨੌਰਥ ਵੈਸਟ ਵਿੱਚ ਹਾਈਵੇਅ 672 ‘ਤੇ ਵਾਪਰੀ। ਇਸ ਘਟਨਾ ਤੋਂ ਬਾਅਦ ਹਾਈਵੇਅ 672 ਨੂੰ ਰੇਂਜ ਰੋਡ 90 ਅਤੇ ਰੇਂਜ ਰੋਡ 92 ਦੇ ਵਿਚਕਾਰ ਬੰਦ ਕਰ ਦਿੱਤਾ ਗਿਆ।
punjab-cm-bhagwant-mann-meets-nitin-gadkari-shivraj-singh-chouhan-in-delhi
Punjabi

ਮੁੱਖ ਮੰਤਰੀ ਮਾਨ ਨੇ ਦਿੱਲੀ 'ਚ ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਦਿੱਲੀ ਦੌਰੇ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਚ ਨੈਸ਼ਨਲ ਹਾਈਵੇਅ ਅਥਾਰਿਟੀ ਔਫ ਇੰਡੀਆ (NHAI) ਦੇ ਪ੍ਰਾਜੈਕਟਾਂ ‘ਤੇ ਚਰਚਾ ਕੀਤੀ ਗਈ ਹੈ।
edmonton-court-hears-evidence-of-prior-dog-attack-at-trial-over-death-of-11-year-old-boy
Punjabi

ਐਡਮਿੰਟਨ ਅਦਾਲਤ ਵਿੱਚ 11 ਸਾਲਾ ਬੱਚੇ ਦੀ ਮੌਤ ਮਾਮਲੇ ਵਿੱਚ ਗਵਾਹਾਂ ਨੂੰ ਕੀਤਾ ਗਿਆ ਪੇਸ਼

ਐਡਮਿੰਟਨ ਵਿੱਚ 2024 ਵਿਚ ਕੁੱਤਿਆਂ ਦੇ ਹਮਲੇ ਵਿਚ ਮਾਰੇ ਗਏ 11 ਸਾਲਾ Kache Grist ਦੇ ਮਾਮਲੇ ਵਿੱਚ ਮੰਗਲਵਾਰ ਨੂੰ ਅਦਾਲਤ ਵਿੱਚ ਗਵਾਹਾਂ ਨੂੰ ਪੇਸ਼ ਕੀਤਾ ਗਿਆ। ਕੁੱਤਿਆਂ ਦੀ ਮਾਲਕਣ Crystal MacDonald 'ਤੇ ਅਪਰਾਧਿਕ ਲਾਪਰਵਾਹੀ ਦੇ ਦੋਸ਼ ਲੱਗੇ ਹਨ।ਅਦਾਲਤ ਵਿੱਚ ਗਵਾਹੀ ਦਿੰਦੇ ਹੋਏ Shawn Hesseਨੇ ਦੱਸਿਆ ਕਿ ਜੁਲਾਈ 2023 ਵਿੱਚ ਇਨ੍ਹਾਂ ਜਾਨਵਰਾਂ ਨੇ ਉਸ ਦੇ ਕੁੱਤੇ ਨੂੰ ਮਾਰ ਦਿੱਤਾ ਸੀ।
poilievre-calls-for-immigration-ministers-removal-over-expiring-visa-concerns
Punjabi

ਪੀਅਰ ਪੌਲੀਐਵ ਨੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੂੰ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਲਿਬਰਲ ਸਰਕਾਰ 'ਤੇ ਹਮਲਾ ਬੋਲਿਆ ਹੈ ਅਤੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਾਰਕ ਕਾਰਨੀ ਅਤੇ ਸਬੰਧਤ ਮੰਤਰੀ ਕੋਲ ਉਨ੍ਹਾਂ 2 ਮਿਲੀਅਨ ਲੋਕਾਂ ਨੂੰ ਸੰਭਾਲਣ ਦੀ ਕੋਈ ਯੋਜਨਾ ਨਹੀਂ, ਜਿਨ੍ਹਾਂ ਦੇ ਵੀਜ਼ਾ ਖ਼ਤਮ ਹੋ ਰਹੇ ਹਨ ਅਤੇ ਨਾ ਇਮੀਗ੍ਰੇਸ਼ਨ ਮੰਤਰੀ ਕੋਲ ਅਜਿਹਾ ਕੋਈ ਸਿਸਟਮ ਮੌਜੂਦ ਹੈ ਜਿਸ ਨਾਲ ਇਹ ਪਤਾ ਲਗਾਇਆ ਜਾ ਸਕੇ ਕਿ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਕੌਣ ਦੇਸ਼ ਛੱਡ ਕੇ ਗਿਆ ਹੈ ਅਤੇ ਕੌਣ ਅਜੇ ਵੀ ਇੱਥੇ ਰਹਿ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link