13.75C Vancouver
ADS

Mar 19, 2021 8:59 AM -

ਪੰਜਾਬ ਸੀਐੱਮ ਨੇ ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਨਾਲ ਨਵੇਂ ਸਿਰਿਓਂ ਗੱਲ ਕਰਕੇ ਨਵੇਂ ਕਾਨੂੰਨ ਬਣਾਉਣ ਦੀ ਕੀਤੀ ਤਾਕੀਦ

Share On
punjab-cm-urges-centre-to-scrap-farm-laws-bring-in-new-ones-after-fresh-talks-with-farmers
Punjab CM urges Centre to scrap farm laws, bring in new ones after fresh talks with farmers

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ ਅਹੰਕਾਰ ਅਤੇ ਵੱਕਾਰ ਤਿਆਗ ਕੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਤੁਰਤ ਰੱਦ ਕਰਨ ਦੀ ਅਪੀਲ ਕਰਦਿਆਂ ਕਿਸਾਨਾਂ ਨਾਲ ਇਸ ਮੁੱਦੇ 'ਤੇ ਨਵੇਂ ਸਿਰਿਓਂ ਗੱਲ ਕਰਕੇ ਨਵੇਂ ਖੇਤੀ ਕਾਨੂੰਨ ਬਣਾਉਣ ਦੀ ਤਾਕੀਦ ਕੀਤੀ ਅਤੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਸ਼ੁਰੂ ਤੋਂ ਹੀ ਖ਼ਿਲਾਫ਼ ਸੀ।

ਮੁੱਖ ਮੰਤਰੀ ਨੇ ਐਲਾਨ ਕੀਤਾ,"ਜੇ ਸਦਰ ਸੂਬੇ ਦੇ ਸੋਧ ਕਾਨੂੰਨਾਂ 'ਤੇ ਸਹਿਮਤੀ ਨਹੀਂ ਦਿੰਦੇ, ਤਾਂ ਅਸੀਂ ਸਰਵ ਉੱਚ ਅਦਾਲਤ ਜਾਵਾਂਗੇ।"

ਮੁੱਖ ਮੰਤਰੀ ਦੇ ਦਫ਼ਤਰ ਤੋਂ ਜਾਰੀ ਕੀਤੇ ਗਏ ਪ੍ਰੈਸ ਰਿਲੀਜ਼ ਮੁਤਾਬਕ,"ਬਦਕਿਸਮਤੀ ਨਾਲ ਵਿਧਾਨ ਸਭਾ 'ਚ ਸਾਰੀਆਂ ਪਾਰਟੀਆਂ ਵੱਲੋਂ ਸਰਵ-ਸਹਿਮਤੀ ਨਾਲ ਪਾਸ ਕੀਤੇ ਜਾਣ ਦੇ ਬਾਵਜੂਦ ਰਾਜਪਾਲ ਵੱਲੋਂ ਉਨ੍ਹਾਂ ਨੂੰ ਸਦਰ ਦੀ ਸਹਿਮਤੀ ਲਈ ਭੇਜਣ ਦੀ ਬਜਾਏ ਹਲੇ ਤੱਕ ਆਪਣੇ ਕੋਲ ਹੀ ਰੱਖਿਆ ਹੋਇਆ ਹੈ।"

ਉਹਨਾਂ ਅੱਗੇ ਆਖਿਆ,"ਇਹ ਮੰਦਭਾਗਾ ਹੈ ਕਿ ਅਕਾਲੀ ਅਤੇ ਆਪ ਵੱਲੋਂ ਬਾਅਦ ਵਿਚ ਇਸ ਮੁੱਦੇ 'ਤੇ ਸਿਆਸੀ ਖੇਡਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।"

ਆਪਣੀ ਸਰਕਾਰ ਦੇ 4 ਸਾਲ ਪੂਰੇ ਹੋਣ 'ਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹਨਾਂ ਨੂੰ ਕਿਸਾਨਾਂ ਅਤੇ ਭਾਰਤ ਸਰਕਾਰ ਵਿਚਾਲੇ ਕੋਈ ਵਿਚਲਾ ਰਾਹ ਨਜ਼ਰ ਨਹੀਂ ਆਉਂਦਾ, ਜਿਸ ਨਾਲ ਕਿ ਦੋਵਾਂ ਦਰਮਿਆਨ ਦੀਆਂ ਰੁਕਾਵਟਾਂ ਦੂਰ ਹੋ ਜਾਣ।

ਉਨ੍ਹਾਂ ਆਖਿਆ,"ਕੇਂਦਰ ਨੂੰ ਇਹ ਖੇਤੀ ਕਾਨੂੰਨ ਖ਼ਤਮ ਕਰਕੇ ਕਿਸਾਨਾਂ ਨਾਲ ਬੈਠ ਕੇ ਇਸਦੀ ਥਾਂਵੇਂ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਹਨ। ਇੱਥੇ ਇਸਨੂੰ ਆਪਣੇ ਵੱਕਾਰ ਦਾ ਮੁੱਦਾ ਬਣਾਉਣ ਦਾ ਕੀ ਫ਼ਾਇਦਾ? ਉੱਥੇ ਗਰੀਬ ਕਿਸਾਨ ਔਰਤਾਂ ਅਤੇ ਬਜ਼ੁਰਗਾਂ ਸਣੇ ਧਰਨੇ 'ਤੇ ਬੈਠੇ ਹਨ।"

ਉਹਨਾਂ ਧਰਨੇ ਦੇ ਸ਼ੁਰੂ ਹੋਣ ਤੋਂ ਲੈਕੇ ਹੁਣ ਤੱਕ ਸਿਰਫ਼ ਪੰਜਾਬ ਦੇ ਹੀ 112 ਕਿਸਾਨਾਂ ਦੀ ਮੌਤ ਹੋਣ ਵੱਲ ਵੀ ਧਿਆਨ ਦਿਵਾਉਂਦਿਆਂ ਪੁੱਛਿਆ,"ਬੀਤੇ ਸਮੇਂ 'ਚ ਵੀ ਸੰਵਿਧਾਨ 'ਚ 100 ਤੋਂ ਵੀ ਵੱਧ ਸੋਧਾਂ ਕੀਤੀਆਂ ਜਾ ਚੁੱਕੀਆਂ ਹਨ, ਤਾਂ ਫਿਰ ਇਨ੍ਹਾਂ ਕਾਨੂੰਨਾਂ ਨੂੰ ਖ਼ਤਮ ਕਰਨ ਲਈ ਹੁਣ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ?"

ਮੁੱਖ ਮੰਤਰੀ ਨੇ ਆਖਿਆ ਕਿ ਉਹਨਾਂ ਨੂੰ ਇਹ ਸਮਝਣ ਨਹੀਂ ਆ ਰਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਆੜਤੀਆਂ ਵਿਚਾਲੇ ਦਾ ਸਦੀਆਂ ਪੁਰਾਣਾ ਪਰਤਿਆਇਆ ਹੋਇਆ ਰਿਸ਼ਤਾ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ।

ਉਨ੍ਹਾਂ ਇਹ ਆਖਦਿਆਂ ਕਿ ਨਵੇਂ ਕਾਨੂੰਨਾਂ ਨਾਲ ਮੌਜੂਦਾ ਪ੍ਰਣਾਲੀ 'ਚ ਕੋਈ ਸੁਧਾਰ ਨਹੀਂ ਹੋ ਸਕਦਾ ਬਲਕਿ ਇਹ ਕਿਸਾਨੀ ਖੇਤਰ ਨੂੰ ਤਬਾਹ ਹੀ ਕਰਨਗੇ, ਕੇਂਦਰ ਤੋਂ ਪੁੱਛਿਆ ਕਿ ਆੜਤੀਆਂ ਦੀ ਥਾਂ ਕਾਰਪੋਰੇਟਾਂ ਨੂੰ ਲਿਆਇਆ ਜਾ ਰਿਹਾ ਹੈ , ਜੋ ਸਾਹਮਣੇ ਵੀ ਨਹੀਂ ਹੋਣਗੇ, ਤਾਂ ਗਰੀਬ ਕਿਸਾਨ (ਜਿਹਨਾਂ ਵਿਚੋਂ 75 % ਪੰਜਾਬ ਦੇ ਹਨ) ਲੋੜ ਪੈਣ 'ਤੇ ਕਿਸ ਕੋਲ ਜਾਵੇਗਾ?

Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link