18.34C Vancouver
ADS

May 4, 2021 1:42 PM -

ਪੰਜਾਬ ਸੀਐੱਮ ਨੇ ਪੀਐੱਮ ਮੋਦੀ ਅਤੇ ਸ਼ਾਹ ਨੂੰ 50 ਐੱਮਟੀ ਐੱਲਐੱਮਓ, 20 ਟੈਂਕਰਾਂ ਲਈ ਲਿਖੀ ਚਿੱਠੀ

Share On
punjab-cm-writes-to-pm-modi-and-shah-for-50-mt-lmo-20-tankers
Punjab CM writes to PM Modi and Shah for 50 MT LMO, 20 tankers

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੰਗਲਵਾਰ ਨੂੰ ਸੂਬੇ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੌਰਾਨ ਆਕਸੀਜਨ ਦੀ ਕਮੀ ਕਰਕੇ 50 ਮੀਟ੍ਰਿਕ ਟਨ (ਐੱਮ ਟੀ) ਵਾਧੂ ਤਰਲ ਮੈਡੀਕਲ ਆਕਸੀਜਨ (ਐੱਲ ਐੱਮ ਓ) ਮੁੱਹਈਆ ਕਰਾਉਣ ਲਈ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ।

ਉਨ੍ਹਾਂ ਚਿੱਠੀ ਵਿੱਚ ਫ਼ੌਰੀ ਤੌਰ 'ਤੇ ਐੱਲ ਐੱਮ ਓ ਦੀ ਨਿਕਾਸੀ ਲਈ ਦਖਲ ਦੇਕੇ ਬੋਕਾਰੋ ਤੋਂ 20 ਵਾਧੂ ਟੈਂਕਰ (ਖ਼ਾਸ ਤੌਰ 'ਤੇ ਰੇਲ ਜ਼ਰੀਏ) ਭੇਜਣ ਦੀ ਮੰਗ ਕੀਤੀ।

ਸੂਬੇ ਵਿੱਚ ਆਕਸੀਜਨ ਸਪੋਟ ਦੇ ਅਧਾਰ 'ਤੇ ਵੱਖੋ-ਵੱਖਰੇ ਪੱਧਰਾਂ 'ਤੇ ਬਿਮਾਰ ਕੋਵਿਡ ਮਰੀਜ਼ਾਂ ਦੀ ਗਿਣਤੀ, ਮੀਡਿਆ ਰਿਲੀਜ਼ ਮੁਤਾਬਕ 10,000 ਤੋਂ ਵੀ ਵਧਣ ਕਰਕੇ, ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵੱਖੋ-ਵੱਖ ਚਿੱਠੀਆਂ ਲਿਖੀਆਂ ਗਈਆਂ ਹਨ।

ਆਕਸੀਜਨ ਦੀ ਕਮੀ ਕਰਕੇ ਗਈਆਂ ਜਾਨਾਂ 'ਤੇ ਡੂੰਘਾ ਦੁੱਖ ਜ਼ਾਹਰ ਕਰਦਿਆਂ, ਅਮਰਿੰਦਰ ਸਿੰਘ ਨੇ ਆਖਿਆ ਕਿ ਵਧਦੇ ਮਾਮਲਿਆਂ ਅਤੇ ਆਕਸੀਜਨ ਦੀ ਸੀਮਤ ਉਪਲਭਧਤਾ ਹੋਣ ਕਰਕੇ, ਉਹ ਬੈਡਾਂ ਦਾ ਪੱਧਰ 2 ਅਤੇ ਪੱਧਰ 3 ਵਧਾ ਨਹੀਂ ਸਕੇ।

ਭਾਰਤ ਸਰਕਾਰ ਵੱਲੋਂ ਪੰਜਾਬ ਦੇ ਭੂਗੋਲਿਕ ਪੱਖੋਂ ਪਾਕਿਸਤਾਨ ਦੇ ਨੇੜੇ ਹੋਣ ਦੇ ਬਾਵਜੂਦ ਵਾਹਗਾ-ਅਟਾਰੀ ਬਾਰਡਰ ਜ਼ਰੀਏ ਪੰਜਾਬ ਦੇ ਸਥਾਨਕ ਉਦਯੋਗ ਨੂੰ ਐੱਲ ਐੱਮ ਓ ਦੀ ਵਪਾਰਕ ਆਮਦ ਨੂੰ ਇਜਾਜ਼ਤ ਨਾ ਦੇ ਸਕਣ ਦੇ ਯੋਗ ਹੋਣ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਆਖਿਆ, ਸੂਬਾ ਆਕਸੀਜਨ ਬੈਡਾਂ ਦੀ ਕਮੀ ਨਾਲ ਜੂਝ ਰਿਹਾ ਹੈ।

ਅਮਰਿੰਦਰ ਸਿੰਘ ਨੇ ਆਖਿਆ,"ਪਰ ਅੱਗੇ, ਸਾਨੂੰ ਲੋੜੀਂਦੀ ਮਾਤਰਾ 'ਚ ਦੂਜੇ ਸਰੋਤਾਂ ਤੋਂ ਸਪਲਾਈ ਦਾ ਭਰੋਸਾ ਦੇਣ ਦੇ ਬਾਵਜੂਦ, ਮੈਨੂੰ ਇਹ ਦੱਸਦਿਆਂ ਅਫ਼ਸੋਸ ਹੈ ਕਿ ਇਹ ਨਹੀਂ ਹੋ ਸਕਿਆ।"

"ਇਸ ਵੇਲੇ, ਸੂਬੇ ਤੋਂ ਬਾਹਰ ਕੁਲ 195 ਐੱਮਟੀ ਐੱਲਐੱਮਓ ਦੀ ਵੰਡ ਕੀਤੀ ਗਈ ਹੈ, ਜਿਸ ਵਿੱਚੋਂ 90 ਐੱਮਟੀ ਪੂਰਬੀ ਭਾਰਤ ਦੇ ਬੋਕਾਰੋ ਤੋਂ ਮਿਲਣਾ ਹੈ। ਬਾਕੀ 105 ਐੱਮਟੀ ਹਰਿਆਣਾ,ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਐੱਲਐੱਮਓ ਸੁਵਿਧਾਵਾਂ ਤੋਂ ਆਉਂਦੀ ਹੈ। ਹਾਲਾਂਕਿ, ਪੰਜਾਬ ਨੂੰ ਇਸਦਾ ਰੋਜ਼ਾਨਾ ਦਾ ਕੋਟਾ ਨਹੀਂ ਮਿਲ ਰਿਹਾ," ਮੁੱਖ ਮੰਤਰੀ ਨੇ ਆਖਿਆ।

ਇਸ ਵੇਲੇ ਪੰਜਾਬ ਲਈ ਇਨ੍ਹਾਂ ਐੱਲਐੱਮਓ ਤੋਂ ਮੌਜੂਦਾ ਲੋੜ ਦੀ ਪੂਰਤੀ ਲਈ 5.6 ਐੱਮਟੀ ਪਾਨੀਪਤ, ਹਰਿਆਣਾ ਤੋਂ, 100 ਐੱਮਟੀ ਦੇਹਰਾਦੂਨ ਦੇ ਸੇਲਾ ਕੂਈ ਤੋਂ ਅਤੇ 10 ਐੱਮਟੀ ਰੁੜਕੀ ਤੋਂ ਲੈਕੇ ਕੀਤੀ ਜਾ ਰਹੀ ਹੈ, ਉਹਨਾਂ ਅੱਗੇ ਦੱਸਿਆ।
ਕੇਂਦਰ ਸਰਕਾਰ ਦੇ ਪ੍ਰਬੰਧਾਂ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਅੱਜ ਤੋਂ ਪਾਨੀਪਤ ਅਤੇ ਬਰੋਟੀਵਾਲਾ ਤੋਂ ਐੱਲਐੱਮਓ ਦੀ ਸਪਲਾਈ ਵਿੱਚ ਵਿਘਨ ਪਾ ਕੇ ਪੰਜਾਬ ਨੂੰ ਹੁਣ ਕੇਂਦਰ ਸਮਝਾ ਚੁੱਕਾ ਹੈ ਕਿ , ਸੂਬੇ ਵਿੱਚ ਪਹਿਲਾਂ ਤੋਂ ਹੀ ਸੀਮਤ ਆਕਸੀਜਨ ਹੋਣ 'ਤੇ ਹੁਣ ਹੋਰ ਵੱਧ ਮੁਸ਼ਕਲ ਆਵੇਗੀ, ਜਿਸ ਨਾਲ ਵੱਧੀ ਗਿਣਤੀ ਵਿੱਚ ਲਗਾਤਾਰ ਆਕਸੀਜਨ ਸਪੋਟ 'ਤੇ ਰਹਿਣ ਵਾਲੇ ਗੰਭੀਰ ਮਰੀਜ਼ਾਂ ਦੀ ਜਾਨ ਨੂੰ ਹੋਰ ਖ਼ਤਰਾ ਹੋਣ ਦੀ ਸੰਭਾਵਨਾ ਨਾਲ ਮੈਡੀਕਲ ਐਮਰਜੈਂਸੀ ਦੇ ਹਾਲਾਤ ਪੈਦਾ ਹੋਣਗੇ।

ਇਹ ਵਿਘਨ ਰੋਕਿਆ ਜਾਣਾ ਚਾਹੀਦਾ ਹੈ, ਉਨ੍ਹਾਂ ਅੱਗੇ ਕਿਹਾ ਕਿ ਲੋੜ ਪੈਣ 'ਤੇ, ਤਾਂ ਸੂਬੇ ਨੂੰ ਛੇਤੀ ਹੀ ਨੇੜਲੇ ਵਾਧੂ ਸਰੋਤਾਂ ਤੋਂ ਮਦਦ ਦਿੱਤੀ ਜਾਣੀ ਚਾਹੀਦੀ ਹੈ।

ਟੈਂਕਰਾਂ ਦੀ ਕਮੀ ਵੱਲ ਇਸ਼ਾਰਾ ਕਰਦਿਆਂ, ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਵੱਲੋਂ ਰੋਜ਼ਾਨਾ 2 ਖਾਲੀ ਟੈਂਕਰ ਹਵਾਈ ਮਾਰਗ ਰਾਹੀਂ ਰਾਂਚੀ ਲਿਜਾਏ ਜਾ ਰਹੇ ਸਨ, ਜੋ ਕਿ ਬੋਕਾਰੋ ਤੋਂ ਭਰ ਕੇ 48 -50 ਘੰਟਿਆਂ ਦਾ ਸੜਕੀ ਸਫ਼ਰ ਤੈਅ ਕਰਕੇ ਵਾਪਸ ਆਉਂਦੇ ਸਨ।

ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਪਹਿਲਾਂ ਹੀ ਬੇਨਤੀ ਕੀਤੀ ਜਾ ਚੁੱਕੀ ਹੈ ਕਿ ਬੋਕਾਰੋ ਤੋਂ ਰੋਜ਼ਾਨਾ ਲਗਾਤਾਰ 90 ਐੱਮਟੀ ਐੱਲਐੱਮਓ ਦੀ (ਰੇਲ ਰਾਹੀਂ) ਨਿਕਾਸੀ ਕੀਤੇ ਜਾਣ ਲਈ 20 ਵਾਧੂ ਟੈਂਕਰਾਂ ਦੀ ਇਜਾਜ਼ਤ ਦਿੱਤੀ ਜਾਵੇ ਪਰ ਸਾਨੂੰ ਆਖਿਆ ਗਿਆ ਕਿ ਸਿਰਫ਼ ਦੋ ਹੀ ਮੁਹਈਆ ਕਰਾਏ ਜਾਣਗੇ, ਅਤੇ ਉਹ ਵੀ ਹਲੇ ਤੱਕ ਨਹੀਂ ਦਿੱਤੇ ਗਏ।

ਪ੍ਰੈਸ ਰਿਲੀਜ਼ ਮੁਤਾਬਕ,ਉਨ੍ਹਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਸ ਵੱਡੀ ਆਫ਼ਤ ਵੇਲੇ ਤੁਰਤ ਮਦਦ ਦੇਣ ਦੀ ਬੇਨਤੀ ਕੀਤੀ ਹੈ।

Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link