12.8C Vancouver
ADS

Feb 15, 2022 6:26 PM - ANI

ਫਿਲਮ ਅਦਾਕਾਰ ਅਤੇ ਕਿਸਾਨ ਅੰਦੋਲਨ ਦੌਰਾਨ ਚਰਚਾ 'ਚ ਰਹਿਣ ਵਾਲੇ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ

Share On
punjabi-actor-deep-sidhu-dies-in-road-accident-near-haryanas-sonipat
Punjabi actor Deep Sidhu passed away in a road accident near Sonipat in Haryana on Tuesday. (Photo - ANI)

ਪੰਜਾਬੀ ਫਿਲਮ ਅਦਾਕਾਰ ਅਤੇ ਕਿਸਾਨ ਅੰਦੋਲਨ ਦੌਰਾਨ ਚਰਚਾ 'ਚ ਰਹੇ ਦੀਪ ਸਿੱਧੂ ਦੀ ਇੱਕ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ।

ਮੀਡੀਆ ਰਿਪੋਰਟਸ ਅਨੁਸਾਰ ਦੀਪ ਸਿੱਧੂ ਇੱਕ ਸਕਾਰਪੀਓ ਗੱਡੀ 'ਚ ਸਵਾਰ ਸਨ ਜਦ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।

ਘਟਨਾ ਦਿੱਲੀ ਤੋਂ ਪੰਜਾਬ ਦੇ ਰਸਤੇ 'ਚ ਕੁੰਡਲੀ-ਮਾਨੇਸਰ ਹਾਈਵੇਅ 'ਤੇ ਵਾਪਰੀ ਦੱਸੀ ਗਈ ਹੈ।

ਯਾਦ ਰਹੇ ਦੀਪ ਸਿੱਧੂ ਕਿਸਾਨ ਅੰਦੋਲਨ ਦੌਰਾਨ ਆਪਣੇ ਬਿਆਨਾਂ ਲਈ ਚਰਚਾ 'ਚ ਰਹੇ ਸਨ।

26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਵੀ ਦੀਪ ਸਿੱਧੂ ਨੂੰ ਮੁਲਜਮ ਬਣਾਇਆ ਗਿਆ ਸੀ।

ਦੀਪ ਸਿੱਧੂ ਨੇ ਕਈ ਪ੍ਰਸਿੱਧ ਫਿਲਮਾਂ 'ਚ ਵੀ ਕੰਮ ਕੀਤਾ ਸੀ।

ਜੋਰਾ 10 ਨੰਬਰੀਆ ਉਨ੍ਹਾਂ ਦੀਆਂ ਚਰਚਿਤ ਫਿਲਮਾਂ 'ਚ ਸ਼ਾਮਿਲ ਸੀ।

Latest news

carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
four-arrested-after-anti-gang-probe-uncovers-suspected-synthetic-drug-lab-in-abbotsford
Punjabi

ਐਬਟਸਫੋਰਡ 'ਚ ਗੁਪਤ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼, ਸਰੀ ਸਮੇਤ ਤਿੰਨ ਥਾਵਾਂ 'ਤੇ ਛਾਪਿਆਂ ਦੌਰਾਨ ਚਾਰ ਗ੍ਰਿਫ਼ਤਾਰ

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਨੇ ਪੇਂਡੂ ਐਬਟਸਫੋਰਡ ਵਿਚ ਗੁਪਤ ਰੂਪ ਤੋਂ ਬਣਾਈ ਜਾ ਰਹੀ ਇੱਕ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼ ਕਰਦਿਆਂ ਇਸ ਦੀ ਜਾਂਚ ਦੇ ਸਬੰਧ ਵਿਚ ਸਰੀ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਰੇਡ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
federal-alberta-governments-announce-510m-housing-infrastructure-agreement
Punjabi

ਫੈਡਰਲ ਸਰਕਾਰ ਅਤੇ ਐਲਬਰਟਾ ਵਿਚਾਲੇ 510 ਮਿਲੀਅਨ ਡਾਲਰ ਤੋਂ ਵੱਧ ਦੇ ਹਾਊਸਿੰਗ ਇਨਫਰਾਸਟ੍ਰਕਚਰ ਸਮਝੌਤੇ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਹਾਊਸਿੰਗ ਸਮੇਤ ਕਈ ਮਹੱਤਵਪੂਰਣ ਇਨਫਰਾਸਟਕਚਰ ਸਬੰਧੀ ਅਹਿਮ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਆਉਣ ਵਾਲੇ 8 ਸਾਲਾਂ ਦੌਰਾਨ ਫੈਡਰਲ ਸਰਕਾਰ ਕੈਨੇਡਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ (CHIF) ਜਰੀਏ ਐਲਬਰਟਾ ਦੇ ਸਥਾਨਕ ਇਨਫਰਾਸਟ੍ਰਕਚਰ ਵਿੱਚ $510 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰੇਗੀ।
more-than-100-aftershocks-follow-powerful-earthquake-in-japans-kyushu-region-death-toll-rises-to-13
Punjabi

ਜਾਪਾਨ ਦੇ ਕਿਊਸ਼ੂ ਖੇਤਰ 'ਚ 6.8 ਤੀਬਰਤਾ ਦੇ ਭੂਚਾਲ ਮਗਰੋਂ 100 ਤੋਂ ਵੱਧ ਝਟਕੇ, ਮ੍ਰਿਤਕਾਂ ਦੀ ਗਿਣਤੀ ਹੋਈ 13

ਜਾਪਾਨ ਦੇ ਸਾਊਥ ਵੈਸਟ ਵਿੱਚ ਪੈਂਦੇ Kyushu ਖੇਤਰ ਵਿੱਚ ਮੰਗਲਵਾਰ ਨੂੰ ਆਏ 6.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਝਟਕੇ ਦਰਜ ਕੀਤੇ ਗਏ ਹਨ। ਇਸ ਆਫ਼ਤ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। Kumamoto ਸੂਬੇ ਵਿੱਚ ਬਚਾਅ ਟੀਮਾਂ ਤੇਜ਼ ਗਰਮੀ ਦੇ ਬਾਵਜੂਦ ਇੱਕ ਪੇਪਰ ਫੈਕਟਰੀ ਅਤੇ ਸ਼ਾਪਿੰਗ ਮਾਲ ਦੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
westjet-flight-attendants-sign-operational-wind-down-agreement-as-aug-2-strike-deadline-approaches
Punjabi

ਵੈਸਟਜੈਟ ਫਲਾਈਟ ਅਟੈਂਡੈਂਟਸ ਨਾਲ ਆਪ੍ਰੇਸ਼ਨਲ ਵਿੰਡ-ਡਾਊਨ ਕਰਾਰ, ਪਰ ਬਣਿਆ ਹੋਇਆ ਹੜਤਾਲ ਦਾ ਖਤਰਾ

ਵੈਸਟਜੈੱਟ ਅਤੇ ਇਸ ਦੇ ਲਗਭਗ 4,400 ਫਲਾਈਟ ਅਟੈਂਡੈਂਟ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਸੰਭਾਵੀ ਹੜਤਾਲ ਦੇ ਸੂਰਤ ਵਿਚ ਜਹਾਜ਼ਾਂ ਨੂੰ ਸੁਰੱਖਿਅਤ ਤਰੀਕੇ ਨਾਲ ਜ਼ਮੀਨ 'ਤੇ ਉਤਾਰਨ ਅਤੇ ਕੈਬਿਨ ਕਰੂ ਦੀ ਘਰ ਵਾਪਸੀ ਯਕੀਨੀ ਬਣਾਉਣ ਲਈ ਇੱਕ operational wind-down ਯੋਜਨਾ 'ਤੇ ਦਸਤਖਤ ਕੀਤੇ ਹਨ। ਖ਼ਦਸ਼ਾ ਹੈ ਕਿ ਜੇਕਰ ਦੋਵਾਂ ਧਿਰਾਂ ਵਿਚਕਾਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਫਲਾਈਟ ਅਟੈਂਡੈਂਟ 2 ਅਗਸਤ ਤੋਂ ਹੜਤਾਲ 'ਤੇ ਜਾ ਸਕਦੇ ਹਨ,ਜਿਸ ਕਾਰਨ ਅਗਸਤ ਦੇ ਲੌਂਗ ਵੀਕਐਂਡ ਦੌਰਾਨ ਹਜ਼ਾਰਾਂ ਮੁਸਾਫ਼ਰਾਂ ਦੇ ਸਫ਼ਰ 'ਤੇ ਅਸਰ ਪੈਣ ਦਾ ਖ਼ਦਸ਼ਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link