17.87C Vancouver
ADS

Jul 10, 2020 10:22 PM -

ਕਿਊਬੈਕ 'ਚ ਜਿਨਸੀ ਬਦਸਲੂਕੀ ਦੇ ਇਲਜ਼ਾਮਾਂ ਨਾਲ ਹਿੱਲਿਆ ਕਲਾ ਖੇਤਰ

Share On
quebec-arts-scene-shaken-by-wave-of-anonymous-sex-misconduct-allegations
Canada's Safia Nolin performs on stage during a "Canada 150" celebration in Trafalgar Square, London, Saturday, July 1, 2017. Quebec's music and arts scene is being rocked by a wave of sexual assault and harassment allegations against big names in the province's entertainment industry. Singer Safia Nolin posted to the Instagram page, and copied it to her personal page as well, accusations against prominent Quebec television star, Maripier Morin, claiming the TV personality utterred racist statements to her and bit her on the buttocks. THE CANADIAN PRESS/AP, Matt Dunham

ਕਿਊਬੈਕ ਦਾ ਕਲਾ ਖੇਤਰ 'ਚ ਕੁਝ ਜਿਨਸੀ ਸ਼ੋਸ਼ਣ ਬਾਰੇ ਲਗਾਤਾਰ ਲਗਾਏ ਜਾ ਰਹੇ ਇਲਜ਼ਾਮਾਂ ਕਾਰਨ ਸੁਰਖੀਆਂ 'ਚ ਆ ਗਿਆ ਹੈ।

ਜਿਹੜੇ ਲੋਕਾਂ 'ਤੇ ਇਲਜ਼ਾਮ ਲੱਗ ਰਹੇ ਹਨ, ਉਨ੍ਹਾਂ ਵਿੱਚ ਸੰਗੀਤਕਾਰ, ਕੌਂਸਰਟ ਪ੍ਰਮੋਟਰ ਅਤੇ ਕਮੇਡੀਅਨ ਸ਼ਾਮਿਲ ਹਨ।

ਅਜਿਹੇ ਹੀ ਇਲਜ਼ਾਮਾਂ ਤੋਂ ਬਾਅਦ ਅੱਜ 'ਸਿੰਪਲ ਪਲੈਨ' ਬੈਂਡ ਦੇ ਡੇਵਿਡ ਡੈਸਰੌਜ਼ੀਅਰਜ਼ ਨੇ ਗਰੁੱਪ ਤੋਂ ਅਸਤੀਫਾ ਦੇ ਦਿੱਤਾ।

ਉਨ੍ਹਾਂ 'ਤੇ ਆਪਣੀਆਂ ਫੀਮੇਲ ਫੈਨਜ਼ ਬਾਰੇ ਸ਼ਿਕਾਰੀ ਵਿਵਹਾਰ ਰੱਖਣ ਦਾ ਇਲਜ਼ਾਮ ਲੱਗਿਆ ਹੈ।

ਇਸੇ ਸੂਚੀ 'ਚ ਟੀ.ਵੀ. ਸ਼ਖਸੀਅਤ ਮੈਰੀਪਿਅਰ ਮੌਰੀਨ ਨੇ ਵੀ ਮੁਆਫੀ ਮੰਗੀ ਹੈ।

ਉਨ੍ਹਾਂ 'ਤੇ ਗਾਇਕਾ ਸਾਫੀਆ ਨੌਲਿਨ ਨੇ ਇਲਜ਼ਾਮ ਲਗਾਏ ਹਨ ਕਿ ਮੌਰੀਨ ਨੇ ਕੁਝ ਨਸਲੀ ਟਿੱਪਣੀਆਂ ਕੀਤੀਆਂ ਸਨ ਅਤੇ ਇੱਕ ਵਾਰ ਉਨ੍ਹਾਂ ਦੇ ਕਿਸੇ ਨਿਜੀ ਅੰਗ 'ਤੇ ਦੰਦੀ ਵੱਡੀ ਸੀ।

ਹਾਲਾਂਕਿ ਇੱਕ ਇੰਸਟਾਗ੍ਰਾਮ ਪੇਜ 'ਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ, ਜੋ ਕਿ ਜ਼ਿਆਦਾ ਮੌਕਿਆਂ 'ਤੇ ਗੁਪਤ ਲੋਕਾਂ ਵੱਲੋਂ ਲਗਾਏ ਜਾ ਰਹੇ ਹਨ।

ਇਸ ਇੰਸਟਾਗ੍ਰਾਮ ਪੇਜ 'ਤੇ ਕਰੀਬ 46,000 ਫੌਲੋਅਰ ਹੋ ਚੁੱਕੇ ਹਨ।

Latest news

carney-calls-u-s-a-friend-amid-canada-u-s-trade-war-tensions
Punjabi

ਟਰੇਡ ਵਾਰ ਦੇ ਤਣਾਅ ਦਰਮਿਆਨ ਕਾਰਨੀ ਨੇ ਅਮਰੀਕਾ ਨੂੰ ਦੱਸਿਆ ‘ਦੋਸਤ’

ਕੈਨੇਡਾ-ਅਮਰੀਕਾ ਟਰੇਡ ਵਾਰ ਦੇ ਤਣਾਅਪੂਰਨ ਮਾਹੌਲ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟੋਰੌਂਟੋ ਵਿਖੇ ਇਨਵੈਸਟਮੈਂਟ ਸਮਿਟ ਦੌਰਾਨ ਆਪਣੇ ਪ੍ਰਮੁੱਖ ਭਾਸ਼ਣ ਵਿਚ ਅਮਰੀਕਾ ਨੂੰ ਦੋਸਤ ਕਹਿ ਕੇ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਹਮੇਸ਼ਾ ਗੁਆਂਢੀ ਰਹਿਣਗੇ ਅਤੇ ਕੈਨੇਡਾ ਕਈ ਅਹਿਮ ਖੇਤਰਾਂ ਵਿਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਹਿੱਸੇਦਾਰ ਬਣਿਆ ਰਹੇਗਾ।
calgary-landfill-fire-court-orders-company-to-stop-illegal-waste-storage
Punjabi

ਕੈਲਗਰੀ ਲੈਂਡਫਿਲ ਅੱਗ ਮਾਮਲੇ ’ਚ ਅਦਾਲਤ ਸਖ਼ਤ, ਕੰਪਨੀ ਨੂੰ ਲਾਈ ਫਟਕਾਰ

ਕੈਲਗਰੀ ਦੀ ਇੱਕ ਕੰਪਨੀ ਨਾਲ ਜੁੜੇ ਲੈਂਡਫਿਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਲ ਰਹੀ ਅੱਗ ਅਤੇ ਧੂੰਏਂ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕ ਪਰੇਸ਼ਾਨ ਹਨ। ਇਸ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ ਅਪਣਾਇਆ ਹੈ। ਕੋਰਟ ਔਫ ਕਿੰਗਜ਼ ਬੈਂਚ ਦੇ ਜੱਜ ਜਸਟਿਸ ਜੇਮਜ਼ Eamon ਨੇ ਕਿਹਾ ਹੈ ਕਿ ਜਿਸ ਸਥਾਨਕ ਕੰਪਨੀ ਦੇ ਲੈਂਡਫਿਲ ਵਿੱਚ ਅੱਗ ਲੱਗੀ ਹੋਈ ਹੈ, ਉਸਨੇ ਜਾਣਬੁੱਝ ਕੇ ਨਗਰ ਨਿਗਮ ਦੇ ਉਪ-ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕੀਤਾ ਹੈ।
alberta-ndps-kyle-campbell-wins-calgary-shaw-byelection
Punjabi

ਐਲਬਰਟਾ NDP ਦੇ ਕਾਈਲ ਕੈਂਪਬੈਲ ਨੇ ਕੈਲਗਰੀ-ਸ਼ਾਅ ਉਪ-ਚੋਣ ਜਿੱਤੀ

ਐਲਬਰਟਾ ਐਨ.ਡੀ.ਪੀ. ਦੇ ਉਮੀਦਵਾਰ ਕਾਈਲ ਕੈਂਪਬੈਲ ਨੇ ਕੈਲਗਰੀ-ਸ਼ਾਅ ਹਲਕੇ ਵਿੱਚ ਹੋਈਆਂ ਉਪ-ਚੋਣਾਂ ਵਿਚ ਜਿੱਤ ਹਾਸਲ ਕਰ ਲਈ ਹੈ। ਹੁਣ ਉਹ ਇੱਥੇ ਵਿਧਾਇਕ ਵਜੋਂ ਸੇਵਾਵਾਂ ਨਿਭਾਉਣਗੇ। ਇਹ ਚੋਣ ਨਤੀਜਾ ਸੂਬੇ ਦੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ।ਇਹ ਮੁਕਾਬਲਾ ਫਸਵਾਂ ਰਿਹਾ, ਜਿਸ ਵਿੱਚ ਕਾਈਲ ਕੈਂਪਬੈਲ ਨੇ ਆਪਣੇ ਯੂ.ਸੀ.ਪੀ. ਵਿਰੋਧੀ ਮਾਈਕ ਡੈਰੀ ਨੂੰ 582 ਵੋਟਾਂ ਦੇ ਫ਼ਰਕ ਨਾਲ ਹਰਾਇਆ।
carney-government-preparing-to-open-four-major-airports-to-private-and-foreign-investment
Punjabi

ਕਾਰਨੀ ਸਰਕਾਰ 4 ਵੱਡੇ ਹਵਾਈ ਅੱਡਿਆਂ ’ਚ ਨਿੱਜੀ ਤੇ ਵਿਦੇਸ਼ੀ ਨਿਵੇਸ਼ ਦਾ ਰਾਹ ਖੋਲ੍ਹਣ ਦੀ ਤਿਆਰੀ ’ਚ

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਦੇਸ਼ ਦੇ 4 ਹਵਾਈ ਅੱਡਿਆਂ ਵਿਚ ਨਿੱਜੀ ਅਤੇ ਵਿਦੇਸ਼ੀ ਨਿਵੇਸ਼ ਦੇ ਰਾਹ ਖੋਲ੍ਹਣ ਲਈ ਮੰਗਲਵਾਰ ਨੂੰ ਅਗਲੇ ਕਦਮਾਂ ਦਾ ਰਸਮੀ ਐਲਾਨ ਕਰ ਸਕਦੀ ਹੈ। ਰਿਪੋਰਟਸ ਮੁਤਾਬਕ, ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਬਾਰੇ ਚਰਚਾ ਕਰਨ ਲਈ ਕੱਲ੍ਹ ਰਾਤ ਲਿਬਰਲ ਪਾਰਟੀ ਦੀ ਇੱਕ ਵਿਸ਼ੇਸ਼ ਕਾਕਸ ਮੀਟਿੰਗ ਹੋਈ ਹੈ।
trump-administrations-new-50-per-cent-tariffs-on-110-canadian-products-take-effect
Punjabi

ਕੈਨੇਡੀਅਨ ਉਤਪਾਦਾਂ ’ਤੇ ਟਰੰਪ ਦੇ ਨਵੇਂ 50 ਫੀਸਦੀ ਟੈਰਿਫ ਲਾਗੂ

ਕੈਨੇਡੀਅਨ ਐਕਸਪੋਰਟ 'ਤੇ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਐਲਾਨੇ ਗਏ ਨਵੇਂ ਟੈਰਿਫ ਮੰਗਲਵਾਰ ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਵਿਚ ਪਨੀਰ ਤੋਂ ਲੈ ਕੇ ਮੋਟਰਬੋਟ, ATV, ਧਾਤ ਅਤੇ ਕਾਗਜ਼ ਦੇ ਉਤਪਾਦ ਵਰਗੀਆਂ 110 ਵਸਤਾਂ 'ਤੇ 50 ਫੀਸਦੀ ਟੈਰਿਫ ਲਗਾਇਆ ਗਿਆ ਹੈ। ​ਇਸ ਦੇ ਨਾਲ ਹੀ, ਵ੍ਹਾਈਟ ਹਾਊਸ ਨੇ ਨਮਕ, ਸੀਮੈਂਟ, ਖੰਡ, ਟਾਇਲਟ ਪੇਪਰ ਅਤੇ ਮੱਛੀ ਫੜਨ ਵਾਲੀਆਂ ਡੰਡੀਆਂ ਵਰਗੀਆਂ 10 ਵਸਤੂਆਂ ਤੋਂ 50 ਫ਼ੀਸਦੀ ਟੈਰਿਫ ਹਟਾਉਣ ਦਾ ਐਲਾਨ ਵੀ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link