Apr 2, 2020 7:23 PM -

ਕਿਊਬੈਕ ਦੇ ਪ੍ਰੀਮੀਯਰ ਫ੍ਰਾਂਸੂਆ ਲੈਗੌਲਟ ਦਾ ਕਹਿਣਾ ਹੈ ਕਿ ਪੁਲਿਸ ਨੂੰ ਲੋਕਾਂ ਵੱਲੋਂ, ਸਿਹਤ ਸੰਬੰਧੀ ਨਿਰਦੇਸ਼ਾਂ ਦਾ ਉਲੰਘਣ ਕਰਨ ਦੇ ਮਾਮਲਿਆਂ 'ਚ ਘਟ ਨਰਮਾਈ ਵਰਤਣੀ ਚਾਹੀਦੀ ਹੈ।
ਉਨ੍ਹਾਂ ਅਜਿਹਾ ਉਨ੍ਹਾਂ ਲੋਕਾਂ ਲਈ ਕਿਹਾ ਹੈ, ਜੋ ਕਿ ਕੋਵਿਡ-19 ਸੰਬੰਧੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ।
ਪ੍ਰੀਮਿਅਰ ਨੇ ਕਿਹਾ ਕਿ ਲਗਾਤਾਰ ਖਬਰਾਂ ਆ ਰਹੀਆਂ ਹਨ ਕਿ ਬਹੁਤ ਸਾਰੇ ਲੋਕ ਪਬਲਿਕ ਹੈਲਥ ਰੈਗੂਲੇਸ਼ਨਸ ਦੀ ਪਾਲਣਾ ਨਹੀਂ ਕਰ ਰਹੇ।
ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ 'ਤੇ 1,000 ਤੋਂ 6,000 ਡਾਲਰ ਤਕ ਦੇ ਜੁਰਮਾਨੇ ਲਗਾਏ ਜਾ ਸਕਦੇ ਹਨ।
ਕਿਊਬੈਕ 'ਚ ਇੱਕ ਵਾਰ ਫੇਰ ਤੋਂ ਵਾਇਰਸ ਪੀੜਤ ਲੋਕਾਂ ਦੀ ਗਿਣਤੀ 'ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ।
ਕੱਲ ਤੇ ਅੱਜ ਵਿਚਾਲੇ ਕੋਵਿਡ-19 ਦੇ 907 ਹੋਰ ਮਾਮਲੇ ਦਰਜ ਕੀਤੇ ਗਏ ਹਨ।
ਕਿਊਬੈਕ 'ਚ ਪੀੜਤ ਲੋਕਾਂ ਦੀ ਗਿਣਤੀ 5,518 ਤਕ ਪਹੁੰਚ ਗਈ ਹੈ।
ਸੂਬੇ ਦੇ 3 ਹੋਰ ਲੋਕਾਂ ਦੀ ਜਾਨ ਵੀ ਚਲੀ ਗਈ ਹੈ।
ਹੁਣ ਤਕ ਸੂਬੇ ਦੇ 36 ਵਾਇਰਸ ਪੀੜਤਾਂ ਦੀ ਜਾਨ ਜਾ ਚੁੱਕੀ ਹੈ।




