Nov 20, 2025 5:35 PM - Connect Newsroom - Jasmine Singh with files from The Canadian Press

ਬੀ. ਸੀ. ਦੇ ਨੌਰਥ ਅਤੇ ਸੈਂਟਰਲ ਕੋਸਟ ਦੇ ਵਸਨੀਕਾਂ ਨੂੰ ਅੱਜ ਮੌਸਮ ਵਿਭਾਗ ਵਲੋਂ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਇੱਕ ਫਰੰਟਲ ਸਿਸਟਮ ਇਸ ਖੇਤਰ ਵਿੱਚੋਂ ਲੰਘ ਰਿਹਾ ਹੈ, ਜਿਸ ਕਾਰਨ ਕਈ ਥਾਵਾਂ 'ਤੇ 70 ਮਿਲੀਮੀਟਰ ਤੱਕ ਭਾਰੀ ਬਾਰਸ਼ ਅਤੇ ਕੁਝ ਇਲਾਕਿਆਂ ਵਿਚ 30 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਸੰਭਾਵਨਾ ਹੈ।
ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਨੇ ਬੇਲਾ ਕੂਲਾ ਤੋਂ ਕਿਟੀਮਟ ਤੱਕ ਦੇ ਤੱਟਵਰਤੀ ਹਿੱਸੇ ਲਈ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਤੇਜ਼ ਬਾਰਸ਼ ਦੇ ਨਤੀਜੇ ਵਜੋਂ ਸਥਾਨਕ ਨਦੀਆਂ ਅਤੇ creeks ਨੇੜੇ ਅਚਾਨਕ ਹੜ੍ਹ ਵਰਗੀ ਸਥਿਤੀ ਹੋ ਸਕਦੀ ਹੈ ਅਤੇ ਸੜਕਾਂ 'ਤੇ ਪਾਣੀ ਜਮ੍ਹਾ ਹੋ ਸਕਦਾ ਹੈ।ਇਨਵਾਇਰਮੈਂਟ ਕੈਨੇਡਾ ਨੇ ਕਿਹਾ ਕਿ ਬਾਰਿਸ਼ ਸ਼ੁੱਕਰਵਾਰ ਤੱਕ ਹੌਲੀ ਹੋਣ ਦੀ ਉਮੀਦ ਹੈ।
ਉਥੇ ਹੀ, ਉੱਤਰ-ਪੱਛਮੀ ਬੀ.ਸੀ. ਵਿਚ ਸਥਿਤੀ ਵੱਖਰੀ ਹੈ, ਜਿੱਥੇ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪਹਿਲਾਂ ਇੱਥੇ ਸਿਰਫ਼ ਹੇਨਸ ਰੋਡ ਤੱਕ ਬਰਫਬਾਰੀ ਦੀ ਚਿਤਾਵਨੀ ਸੀਮਤ ਸੀ, ਜੋ ਹੁਣ ਵ੍ਹਾਈਟ ਪਾਸ ਤੱਕ ਵਧਾ ਦਿੱਤੀ ਗਈ ਹੈ।




