10.6C Vancouver
ADS

Apr 22, 2021 10:32 AM -

ਰਾਕੇਸ਼ ਟਿਕੈਤ ਨੇ ਆਖਿਆ,ਖੇਤੀ ਕਾਨੂੰਨਾਂ ਦੇ ਵਾਪਸ ਲਏ ਜਾਣ ਤੱਕ ਧਰਨੇ ਦੀਆਂ ਥਾਵਾਂ ਨਹੀਂ ਖਾਲੀ ਕਰਨਗੇ ਕਿਸਾਨ

Share On
rakesh-tikait-says-farmers-will-not-vacate-protest-sites-until-three-agriculture-laws-are-withdrawn
Rakesh Tikait says farmers will not vacate protest sites until three agriculture laws are withdrawn

ਭਾਰਤੀ ਕਿਸਾਨ ਯੂਨੀਅਨ (ਬੀਕਿਉ) ਦੇ ਲੀਡਰ ਰਾਕੇਸ਼ ਟਿਕਟ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਤੱਕ ਖੇਤੀ ਕ਼ਾਨੂਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਕਿਸਾਨ ਆਪਣੇ ਘਰਾਂ ਨੂੰ ਨਹੀਂ ਪਰਤਣਗੇ।

ਉਹਨਾਂ ਦੁਹਰਾਇਆ ਕਿ ਧਰਨੇ ਦੀਆਂ ਥਾਵਾਂ ਹੀ ਹੁਣ ਕਿਸਾਨਾਂ ਦੇ ਘਰ ਹਨ।

ਇਹ ਇਲਜ਼ਾਮ ਲਾਏ ਜਾਣ ਦੇ ਜਵਾਬ ਵਿੱਚ, ਕਿ ਕੋਰੋਨਾ ਵਾਇਰਸ ਕਿਸਾਨਾਂ ਦੇ ਇਕੱਠ ਕਰਕੇ ਵਧ ਰਿਹਾ ਹੈ, ਟਿਕੈਤ ਨੇ ਆਖਿਆ,"ਕਿਸਾਨ ਆਪਣੇ ਘਰਾਂ ਵਿੱਚ ਹਨ। ਹੋਰ ਅਸੀਂ ਉਨ੍ਹਾਂ ਨੂੰ ਕਿੱਥੇ ਜਾਣ ਲਈ ਆਖ ਸਕਦੇ ਹਾਂ? ਕੀ ਕੋਵਿਡ ਇੱਥੋਂ ਫ਼ੈਲ ਰਿਹਾ ਹੈ? ਕੀ ਕੋਰੋਨਾ ਇੱਥੋਂ ਫ਼ੈਲ ਰਿਹਾ ਹੈ? ਅਸੀਂ ਬੀਤੇ 5 ਮਹੀਨਿਆਂ ਤੋਂ ਇੱਥੇ ਰਹਿ ਰਹੇ ਹਾਂ, ਹੁਣ ਇਹੀ ਸਦਾ ਨਵਾਂ ਘਰ ਹੈ।"

ਟਿਕੈਤ ਨੇ ਇਹ ਵੀ ਕਿਹਾ ਕਿ ਕਈ ਕਿਸਾਨ ਅਜੇ ਕੋਵਿਡ ਦੇ ਟੀਕੇ ਦੀ ਦੂਜੀ ਖੁਰਾਕ ਲੈਣ ਲਈ ਸੰਘਰਸ਼ ਕਰ ਰਹੇ ਹਨ।

"ਕਈ ਕਿਸਾਨਾਂ ਨੇ ਟੀਕਾ ਲਵਾ ਲਿਆ ਹੈ ਪਰ ਕਈ ਅਜੇ ਦੂਜੀ ਖੁਰਾਕ ਲਈ ਸੰਘਰਸ਼ ਕਰ ਰਹੇ ਹਨ। ਅਸੀਂ ਅਫਸਰਾਂ ਨੂੰ ਇਥੇ ਕੈਂਪ ਲਾਉਣ ਲਈ ਆਖਿਆ ਹੈ,"ਉਨ੍ਹਾਂ ਅੱਗੇ ਆਖਿਆ।

ਉਨ੍ਹਾਂ ਕਿਸਾਨਾਂ 'ਤੇ ਲੱਗੇ ਇਸ ਇਲਜ਼ਾਮ ਤੋਂ ਵੀ ਇਨਕਾਰ ਕੀਤਾ ਕਿ ਕਿਸਾਨਾਂ ਨੇ ਇਫਤਾਰ ਲਈ ਕੋਵਿਡ-19 ਦੇ ਨਿਯਮ ਤੋੜੇ ਹਨ।

ਫੈਲੀ ਵੀਡੀਓ 'ਤੇ ਪ੍ਰਤੀਕਿਰਿਆ ਦਿੰਦਿਆਂ ਟਿਕੈਤ ਨੇ ਆਖਿਆ,"ਲੋਕ ਇੱਕ-ਦੂਜੇ ਤੋਂ ਦੂਰ ਬੈਠੇ ਸਨ। ਸਰਕਾਰ ਵੱਲੋਂ 50 ਲੋਕਾਂ ਦੇ ਇਕੱਠ ਦੀ ਇਜਾਜ਼ਤ ਹੈ। ਉੱਥੇ 22-35 ਲੋਕ ਸਨ।ਕੋਈ ਵੀ ਕਿਸੇ ਨੂੰ ਨਹੀਂ ਮਿਲਿਆ, ਕਿਸੇ ਨੇ ਕਿਸੇ ਨਾਲ ਹੱਥ ਨਹੀਂ ਮਿਲਾਏ।"

ਜ਼ਿਕਰਯੋਗ ਹੈ ਕਿ ਹਜ਼ਾਰਾਂ ਹੀ ਕਿਸਾਨ ਦਿੱਲੀ ਦੇ- ਸਿੰਘੂ, ਟਿਕਰੀ ਅਤੇ ਗਾਜ਼ੀਪੁਰ- ਬਾਰਡਰਾਂ 'ਤੇ ਨਵੇਂ ਖੇਤੀ ਕਾਨੂਨਾਂ ਖ਼ਿਲਾਫ਼ ਧਰਨਾ ਦੇ ਰਹੇ ਹਨ, ਜੋ ਸਰਵ ਉੱਚ ਅਦਾਲਤ ਵੱਲੋਂ ਰੋਕੇ ਹੋਏ ਹਨ।

Latest news

raghav-chadha-sandeep-pathak-ashok-mittal-join-bjp-after-quitting-aap
Punjabi

ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ

ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਇਕ ਵੱਡਾ ਤੂਫਾਨ ਦੇਖਣ ਨੂੰ ਮਿਲਿਆ ਹੈ, 'ਆਪ' ਦੇ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ 'ਆਪ' ਦਾ ਸਾਥ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
canadian-astronaut-joshua-kutryk-assigned-to-first-space-mission-aboard-spacex-crew-13
Punjabi

ਪੁਲਾੜ ਯਾਤਰੀ ਜੋਸ਼ੂਆ ਕੁਟਰਿਕ ਨੂੰ ਨਾਸਾ ਨੇ ਆਪਣੇ ਸਪੇਸ ਐਕਸ ਕਰੂ-13 ਮਿਸ਼ਨ ਲਈ ਚੁਣਿਆ

ਕੈਨੇਡਾ ਨੂੰ ਸਪੇਸ ਵਿਚ ਇੱਕ ਹੋਰ ਮਾਣ ਮਿਲਣ ਵਾਲਾ ਹੈ। ਕੈਨੇਡੀਅਨ ਸਪੇਸ ਏਜੰਸੀ ਅਨੁਸਾਰ, ਦੇਸ਼ ਦੇ ਪੁਲਾੜ ਯਾਤਰੀ ਜੋਸ਼ੂਆ ਕੁਟਰਿਕ ਨੂੰ ਨਾਸਾ ਨੇ ਆਪਣੇ ਸਪੇਸ ਐਕਸ ਕਰੂ-13 ਮਿਸ਼ਨ ਲਈ ਚੁਣਿਆ ਹੈ। ਇਹ ਮਿਸ਼ਨ ਸਤੰਬਰ 2026 ਤੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਰਵਾਨਾ ਹੋਣ ਦੀ ਉਮੀਦ ਹੈ। ਨਿਊਜ਼ ਰਿਲੀਜ਼ ਮੁਤਾਬਕ, ਇਹ ਕੁਟਰਿਕ ਦਾ ਪਹਿਲਾ ਪੁਲਾੜ ਮਿਸ਼ਨ ਹੋਵੇਗਾ, ਜਿਸ ਵਿਚ ਉਨ੍ਹਾਂ ਦੇ ਨਾਲ ਨਾਸਾ ਦੇ ਤਿੰਨ ਹੋਰ ਪੁਲਾੜ ਯਾਤਰੀ ਵੀ ਸ਼ਾਮਲ ਹੋਣਗੇ।
amritpal-singh-formally-arrested-in-ajnala-violence-case-after-nsa-detention-ends
Punjabi

ਅਜਨਾਲਾ ਹਿੰਸਾ ਮਾਮਲਾ: NSA ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਰਸਮੀ ਤੌਰ ’ਤੇ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਤੇ ਦਿਨੀਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਹਿੰਸਾ ਮਾਮਲੇ ਵਿੱਚ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਅੰਮ੍ਰਿਤਪਾਲ ਵਿਰੁੱਧ ਲੱਗੇ ਕੌਮੀਂ ਸੁਰੱਖਿਆ ਐਕਟ ਦੀ ਮਿਆਦ ਖ਼ਤਮ ਹੋਣ ਤੋਂ ਤੁਰੰਤ ਬਾਅਦ ਅਮਲ ਵਿੱਚ ਲਿਆਂਦੀ ਗਈ।
three-arrested-after-alleged-14-000-pokémon-card-robbery-in-vancouver
Punjabi

ਵੈਨਕੂਵਰ ਵਿੱਚ $14,000 ਦੇ ਪੋਕੇਮੋਨ ਕਾਰਡ ਲੁੱਟ ਮਾਮਲੇ ਵਿੱਚ ਤਿੰਨ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਨੇ $14,000 ਦੇ ਪੋਕੇਮੋਨ ਕਾਰਡ ਦੀ ਹਿੰਸਕ ਲੁੱਟ ਦੇ ਮਾਮਲੇ ਵਿਚ ਤਿੰਨ ਨਾਬਾਲਗ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਮੰਗਲਵਾਰ ਰਾਤ ਲਗਭਗ 8:00 ਵਜੇ ਈਸਟ ਕਿੰਗ ਐਡਵਰਡ ਐਵੇਨਿਊ ਅਤੇ ਓਨਟਾਰੀਓ ਸਟ੍ਰੀਟ ਦੇ ਇਲਾਕੇ ਵਿਚ ਵਾਪਰੀ ਸੀ।
westjet-raises-checked-baggage-fees-following-air-canada-citing-industry-pressures
Punjabi

ਵੈਸਟਜੈੱਟ ਵੱਲੋਂ ਚੈਕ ਕੀਤੇ ਸਮਾਨ ਦੀ ਫੀਸ ਵਿੱਚ ਵਾਧਾ, ਏਅਰ ਕੈਨੇਡਾ ਦੇ ਕਦਮਾਂ ਤੋਂ ਬਾਅਦ ਲਿਆ ਫੈਸਲਾ

ਕੈਨੇਡੀਅਨ ਹਵਾਈ ਮੁਸਾਫ਼ਰਾਂ ਦੀ ਜੇਬ 'ਤੇ ਹੋਰ ਬੋਝ ਪੈਣ ਵਾਲਾ ਹੈ। ਏਅਰ ਕੈਨੇਡਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਵੈਸਟਜੈਟ ਨੇ ਵੀ ਵੀਰਵਾਰ ਤੋਂ ਆਪਣੀਆਂ checked baggage fees ਵਿਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਏਅਰਲਾਈਨ ਨੇ ਇਸ ਫੈਸਲੇ ਪਿੱਛੇ ਗਲੋਬਲ ਹਾਲਾਤ ਅਤੇ ਇੰਡਸਟਰੀ ਦੇ ਬਦਲਦੇ ਰੁਝਾਨਾਂ ਦਾ ਹਵਾਲਾ ਦਿੱਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link