Aug 6, 2022 12:20 AM - The Canadian Press

ਬੀ.ਸੀ. ਦੇ ਜੌਬਸ ਮੰਤਰੀ ਰਵੀ ਕਾਹਲੋਂ ਦਾ ਕਹਿਣਾ ਹੈ ਕਿ ਜੁਲਾਈ ਦੇ ਮਹੀਨੇ 'ਚ ਬੀ.ਸੀ. 'ਚ 15,000 ਨੌਕਰੀਆਂ ਦਾ ਵਾਧਾ ਦਰਜ ਕੀਤਾ ਗਿਆ ਹੈ।
ਜੂਨ ਦੇ ਮਹੀਨੇ 'ਚ ਸੂਬੇ ਦੀ ਬੇਰੁਜਗਾਰੀ ਦਰ 4.6% 'ਤੇ ਦਰਜ ਹੋਣ ਤੋਂ ਬਾਅਦ ਜੁਲਾਈ 'ਚ ਬੇਰੁਜਗਾਰੀ ਦਰ 4.7% 'ਤੇ ਦਰਜ ਕੀਤੀ ਗਈ।
ਰਵੀ ਕਾਹਲੋਂ ਦਾ ਕਹਿਣਾ ਹੈ ਕਿ ਅੰਕੜੇ ਦਰਸ਼ਾਉਂਦੇ ਹਨ ਕਿ ਬੀ.ਸੀ. ਵੱਲੋਂ ਦੇਸ਼ ਦੀ ਇਕਨੌਮਿਕ ਰਿਕਵਰੀ ਦੀ ਅਗਵਾਈ ਕੀਤੀ ਜਾ ਰਹੀ ਹੈ।
ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜੁਲਾਈ 'ਚ ਕੈਲੋਨਾ ਦੇ ਇਲਾਕੇ 'ਚ ਬੇਰੁਜਗਾਰੀ ਦਰ 4% 'ਤੇ ਦਰਜ ਕੀਤੀ ਗਈ ਜਦਕਿ ਵੈਨਕੂਵਰ 'ਚ ਬੇਰੁਜਗਾਰੀ ਦਰ ਦਾ ਅੰਕੜਾ 5% ਤੋਂ ਘਟ ਕੇ 4.7% 'ਤੇ ਪਹੁੰਚ ਗਿਆ।
ਵਿਕਟੋਰੀਆ 'ਚ ਬੇਰੁਜਗਾਰੀ ਦਰ 4.3% ਅਤੇ ਐਬਟਸਫੋਰਡ 'ਚ ਇਹ ਅੰਕੜਾ 4.9% 'ਤੇ ਦਰਜ ਕੀਤਾ ਗਿਆ।




