7.64C Vancouver
ADS

Aug 22, 2025 6:03 PM - Connect Newsroom

ਵੈਨਕੂਵਰ ਆਈਲੈਂਡ 'ਤੇ ਨਕਲੀ ਕਰੰਸੀ ਸਰਕੂਲੇਟ ਹੋਣ ਦਾ ਮਾਮਲਾ ਆਇਆ ਸਾਹਮਣੇ

Share On
rcmp-investigating-counterfeit-bills-spent-in-sidney-bc
Police are advising all businesses and individuals accepting cash payments to carefully inspect all bills for authenticity.

ਵੈਨਕੂਵਰ ਆਈਲੈਂਡ 'ਤੇ ਨਕਲੀ ਕਰੰਸੀ ਸਰਕੂਲੇਟ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ, ਜਿਸ ਬਾਰੇ ਪੁਲਿਸ ਇਸ ਖੇਤਰ ਵਿਚ ਲੋਕਾਂ ਅਤੇ ਕਾਰੋਬਾਰੀ ਮਾਲਕ ਨੂੰ ਅਲਰਟ ਕਰ ਰਹੀ ਹੈ। ਪੁਲਿਸ ਮੁਤਾਬਕ, ਉਨ੍ਹਾਂ ਨੂੰ 21 ਅਗਸਤ ਨੂੰ ਵਿਕਟੋਰੀਆ ਦੇ ਨੌਰਥ ਵਿਚ ਪੈਂਦੇ ਸਿਡਨੀ ਦੇ ਇੱਕ ਸਟੋਰ ਵਿਚ ਟ੍ਰਾਂਜੈਕਸ਼ਨ ਦੌਰਾਨ 100 ਡਾਲਰ ਦੇ ਨਕਲੀ ਨੋਟ ਵਰਤੇ ਜਾਣ ਦੀ ਰਿਪੋਰਟ ਮਿਲੀ।

ਸਿਡਨੀ/ਨੌਰਥ ਸੈਨਿਚ ਆਰ.ਸੀ.ਐਮ.ਪੀ. ਨੇ ਕਿਹਾ ਕਿ ਨੋਟ ਦੇਖਣ ਵਿਚ ਬਿਲੁਕਲ ਅਸਲੀ ਵਰਗਾ ਸੀ ਪਰ ਇਸ ਦੇ ਹੋਲੋਗ੍ਰਾਫਿਕ ਭਾਗ 'ਤੇ ਪ੍ਰੋਪ ਮਨੀ ਬਹੁਤ ਛੋਟੇ ਟਾਈਪ ਵਿਚ ਲਿਖਿਆ ਹੋਇਆ ਸੀ। ਜਾਂਚਕਰਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਨਕਲੀ ਨੋਟਾਂ ਦੇ ਸੰਪਰਕ ਵਿਚ ਆਉਂਦਾ ਹੈ, ਉਹ ਸਥਾਨਕ ਪੁਲਿਸ ਨੂੰ ਇਸ ਦੀ ਤੁਰੰਤ ਰਿਪੋਰਟ ਕਰੇ।

Latest news

kelowna-rcmp-provincial-gang-unit-seize-weapons-and-drugs-after-enforcement-operation
Punjabi

ਕੈਲੋਨਾ ਆਰ.ਸੀ.ਐਮ.ਪੀ. ਅਤੇ ਸੂਬਾਈ ਗੈਂਗ ਯੂਨਿਟ ਵੱਲੋਂ ਸਾਂਝੀ ਕਾਰਵਾਈ ਦੌਰਾਨ ਹਥਿਆਰ ਅਤੇ ਨਸ਼ਾ ਬਰਾਮਦ

ਕੈਲੋਨਾ ਆਰ.ਸੀ.ਐਮ.ਪੀ. ਅਤੇ ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਟੀਮ ਨੇ ਇੱਕ ਸਾਂਝੀ ਕਾਰਵਾਈ ਤਹਿਤ ਹਥਿਆਰਾਂ ਅਤੇ ਨਸ਼ਿਆਂ ਸਮੇਤ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
nearly-10-000-federal-public-servants-warned-of-possible-job-cuts-unions-say
Punjabi

ਕੈਨੇਡਾ ਸਰਕਾਰ ਵੱਲੋਂ ਇੱਕ ਹਫ਼ਤੇ ਦੌਰਾਨ 10,000 ਫੈਡਰਲ ਸਰਕਾਰੀ ਮੁਲਾਜ਼ਮਾਂ ਨੂੰ ਜਾਰੀ ਕੀਤੇ ਗਏ ਨੋਟਿਸ

ਕੈਨੇਡਾ ਸਰਕਾਰ ਵੱਲੋਂ ਖਰਚਿਆਂ ਵਿਚ ਕਟੌਤੀ ਕਰਨ ਦੀ ਮੁਹਿੰਮ ਤਹਿਤ ਪਿਛਲੇ ਇੱਕ ਹਫ਼ਤੇ ਦੌਰਾਨ ਲਗਭਗ 10,000 ਫੈਡਰਲ ਸਰਕਾਰੀ ਮੁਲਾਜ਼ਮਾਂ ਨੂੰ ਵਰਕਫੋਰਸ ਐਡਜਸਟਮੈਂਟ ਨੋਟਿਸ ਜਾਰੀ ਹੋਏ ਹਨ, ਜਿਸ ਵਿਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਦੀਆਂ ਨੌਕਰੀਆਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਵਿਚ ਗਲੋਬਲ ਅਫੇਅਰਜ਼ ਕੈਨੇਡਾ ਅਤੇ ਹੈਲਥ ਕੈਨੇਡਾ ਦੇ ਮੁਲਾਜ਼ਮ ਵੀ ਸ਼ਾਮਲ ਹਨ।
spain-declines-to-join-trump-backed-board-of-peace-initiative
Punjabi

ਸਪੇਨ ਨੇ ਟਰੰਪ ਵੱਲੋਂ ਸ਼ੁਰੂ ਕੀਤੀ ਗਈ 'ਬੋਰਡ ਔਫ ਪੀਸ' ਮੁਹਿੰਮ ਦਾ ਹਿੱਸਾ ਬਣਨ ਤੋਂ ਕੀਤਾ ਇਨਕਾਰ

ਸਪੇਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ 'ਬੋਰਡ ਔਫ ਪੀਸ' ਮੁਹਿੰਮ ਦਾ ਹਿੱਸਾ ਬਣਨ ਤੋਂ ਮਨ੍ਹਾ ਕਰ ਦਿੱਤਾ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਕਿਹਾ ਕਿ ਇਹ ਫੈਸਲਾ ਸਪੇਨ ਦੀ ਸੰਯੁਕਤ ਰਾਸ਼ਟਰ ਪ੍ਰਣਾਲੀ ਪ੍ਰਤੀ ਵਚਨਬੱਧਤਾ ਦੇ ਮੱਦੇਨਜ਼ਰ ਲਿਆ ਗਿਆ ਹੈ।
drone-strike-in-eastern-ukraine-kills-four-including-child-as-peace-talks-continue
Punjabi

ਪੂਰਬੀ ਯੂਕਰੇਨ ਵਿੱਚ ਡ੍ਰੋਨ ਹਮਲੇ ਦੌਰਾਨ ਇੱਕ ਬੱਚੇ ਸਮੇਤ ਚਾਰ ਦੀ ਮੌਤ

ਰੂਸ ਨੇ ਵੀਰਵਾਰ ਦੇਰ ਰਾਤ ਨੂੰ ਯੂਕਰੇਨ ਦੇ ਡੋਨੇਤਸਕ ਖੇਤਰ ਵਿੱਚ ਡ੍ਰੋਨ ਹਮਲਾ ਕੀਤਾ। ਇਸ ਹਮਲੇ ਵਿੱਚ ਚਾਰ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਇੱਕ ਪੰਜ ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਸ ਦੀ ਪੁਸ਼ਟੀ ਸ਼ੁੱਕਰਵਾਰ ਨੂੰ ਯੂਕਰੇਨ ਦੇ ਸਥਾਨਕ ਅਧਿਕਾਰੀਆਂ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਪੰਜ ਹੋਰ ਲੋਕ ਜ਼ਖਮੀ ਹੋਏ ਹਨ ਅਤੇ ਦੋ ਘਰ ਪੂਰੀ ਤਰਾਂ ਤਬਾਹ ਹੋ ਗਏ।
high-court-directs-punjab-government-to-decide-amritpal-singh-parole-plea-within-seven-days
Punjabi

ਅੰਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ’ਤੇ ਸੱਤ ਦਿਨਾਂ ਅੰਦਰ ਫੈਸਲਾ ਕਰੋ: ਹਾਈ ਕੋਰਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸ਼ੁੱਕਰਵਾਰ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਿਲ ਹੋਣ ਸੰਬੰਧੀ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਸੱਤ ਦਿਨਾਂ ਦੇ ਅੰਦਰ ਫੈਸਲਾ ਲੈਣ ਦਾ ਹੁਕਮ ਦਿੱਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link