12.38C Vancouver
ADS

Jul 2, 2026 4:35 PM - Connect Newsroom - Ramandeep Kaur with files from The Canadian Press

ਮਾਂਟਰੀਅਲ-ਨੋਰਡ 'ਚ ਸ਼ੱਕੀ ਮਨੁੱਖੀ ਤਸਕਰੀ ਨੈੱਟਵਰਕ ਦੇ ਟਿਕਾਣੇ 'ਤੇ ਛਾਪੇਮਾਰੀ ਦੌਰਾਨ ਪ੍ਰਵਾਸੀ ਨੂੰ ਕੀਤਾ ਗ੍ਰਿਫ਼ਤਾਰ

Share On
rcmp-search-montréal-nord-residence-in-suspected-human-smuggling-investigation
An RCMP vehicle is pictured outside a residence in Montréal-Nord during a police search related to a suspected human smuggling investigation. (Photo: The Canadian Press)

ਮਾਂਟਰੀਅਲ ਵਿਚ ਅੱਜ ਸਵੇਰ ਪੁਲਿਸ ਨੇ ਇੱਕ ਸ਼ੱਕੀ ਮਨੁੱਖੀ ਤਸਕਰੀ ਨੈੱਟਵਰਕ ਦੇ ਟਿਕਾਣੇ 'ਤੇ ਛਾਪੇਮਾਰੀ ਵਿਚ ਇੱਕ ਕਥਿਤ ਤਸਕਰ ਅਤੇ ਇੱਕ ਪ੍ਰਵਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਮੁਤਾਬਕ, ਮਾਂਟਰੀਅਲ-ਨੋਰਡ ਇਲਾਕੇ ਦੀ ਇਹ ਰਿਹਾਇਸ਼ੀ ਇੱਕ stash house ਵਜੋਂ ਵਰਤੀ ਜਾ ਰਿਹਾ ਸੀ ਯਾਨੀ ਜਿੱਥੇ ਅਮਰੀਕਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਲਿਆਂਦੇ ਪ੍ਰਵਾਸੀਆਂ ਨੂੰ ਅਸਥਾਈ ਤੌਰ 'ਤੇ ਰੱਖਿਆ ਜਾਂਦਾ ਸੀ ਜਾਂ ਉਨ੍ਹਾਂ ਲੋਕਾਂ ਨੂੰ ਲੁਕਾਇਆ ਜਾਂਦਾ ਸੀ ਜੋ ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਜਾਣ ਦੀ ਤਿਆਰੀ ਵਿਚ ਹੁੰਦੇ ਸਨ।

ਆਰ.ਸੀ.ਐਮ.ਪੀ. ਦੀ ਬਾਰਡਰ ਯੂਨਿਟ ਮੁਤਾਬਕ, ਇਹ ਨੈੱਟਵਰਕ ਪ੍ਰਵਾਸੀਆਂ ਨੂੰ ਖਿੱਚਣ ਲਈ ਸਨੈਪਚੈਟ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੇ ਨੈੱਟਵਰਕ ਦਾ ਇਸ਼ਤਿਹਾਰ ਦਿੰਦਾ ਸੀ। ਫਿਲਹਾਲ ਪੁਲਿਸ ਵੱਲੋਂ ਦੋਵਾਂ ਦੇ ਨਾਂ ਅਤੇ ਉਹਨਾਂ 'ਤੇ ਲੱਗਣ ਵਾਲੇ ਚਾਰਜਿਜ਼ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਕਾਰਵਾਈ ਕਿਊਬੈਕ ਸਰਹੱਦ 'ਤੇ ਮਨੁੱਖੀ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ, ਜਿੱਥੇ ਪਿਛਲੇ ਮਹੀਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਦੇ ਮਾਮਲੇ ਵਿਚ ਇੱਕ ਭਾਰਤੀ ਮੂਲ ਦੇ 25 ਸਾਲਾ ਚੇਤਨ ਕੁਮਾਰ ਦੇ ਟਰੱਕ ਨੂੰ ਰੋਕਦੇ ਸਮੇਂ ਇੱਕ ਆਰ.ਸੀ.ਐਮ.ਪੀ. ਅਧਿਕਾਰੀ ਜ਼ਖਮੀ ਹੋ ਗਿਆ ਸੀ ਅਤੇ ਅਗਸਤ 2025 ਵਿਚ ਪੁਲਿਸ ਨੇ 44 ਵਿਦੇਸ਼ੀ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਇੱਕ ਗੱਡੀ ਨੂੰ ਕਾਬੂ ਕਰਕੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

Latest news

brampton-retail-robbery-series-punjabi-youth-arrested
Punjabi

ਬਰੈਂਪਟਨ ’ਚ ਲੜੀਵਾਰ ਡਕੈਤੀਆਂ: ਪੰਜਾਬੀ ਨੌਜਵਾਨ ਤਪਿੰਦਰ ਸਿੰਘ ਘੁੰਮਣ ਗ੍ਰਿਫ਼ਤਾਰ

ਬਰੈਂਪਟਨ ਵਿਚ ਰਿਟੇਲ ਸਟੋਰਾਂ ਵਿਚ ਲੜੀਵਾਰ ਡਕੈਤੀਆਂ ਦੀਆਂ ਘਟਨਾਵਾਂ ਦੇ ਸਬੰਧ ਵਿਚ ਇੱਕ ਪੰਜਾਬੀ ਨੌਜਵਾਨ ਨੂੰ ਪੀਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਤਪਿੰਦਰ ਸਿੰਘ ਘੁੰਮਣ ਵਜੋਂ ਹੋਈ ਹੈ। ਪੀਲ ਪੁਲਿਸ ਨੇ ਦੱਸਿਆ ਕਿ 14 ਅਗਸਤ ਤੋਂ 24 ਅਗਸਤ ਵਿਚਕਾਰ ਬਰੈਂਪਟਨ ਦੇ 5 ਰਿਟੇਲ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਔਫੀਸਰ ਮੁਤਾਬਕ, ਹਰੇਕ ਕੇਸ ਵਿਚ ਸ਼ੱਕੀ ਦਾ ਤਰੀਕਾ ਇੱਕੋ-ਜਿਹਾ ਸੀ, ਉਹ ਕਾਰੋਬਾਰ ਵਿਚ ਦਾਖਲ ਹੁੰਦਾ ਸੀ ਅਤੇ ਇੱਕ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਪੈਸਿਆਂ ਦੀ ਲੁੱਟ ਕਰਦਾ ਸੀ।
canada-u-s-trade-war-could-drag-on-as-washington-weighs-more-tariffs
Punjabi

ਕੈਨੇਡਾ-ਅਮਰੀਕਾ ਟ੍ਰੇਡ ਵਾਰ ਹੋ ਸਕਦੀ ਹੈ ਲੰਮੀ, ਹੋਰ ਟੈਰਿਫ ਲਗਾਉਣ ਦੀ ਤਿਆਰੀ ’ਚ ਵਾਸ਼ਿੰਗਟਨ

ਕੈਨੇਡਾ ਅਤੇ ਅਮਰੀਕਾ ਵਿਚਕਾਰ ਟ੍ਰੇਡ ਵਾਰ ਲੰਮੀ ਖਿੱਚ ਸਕਦੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਚਿਤਾਵਨੀ ਦਿੱਤੀ ਹੈ ਕਿ ਵਾਸ਼ਿੰਗਟਨ ਕੈਨੇਡੀਅਨ ਸਾਮਾਨ 'ਤੇ ਹੋਰ ਜਵਾਬੀ ਟੈਰਿਫ ਲਗਾਉਣ 'ਤੇ ਅੱਜ ਹੀ ਵਿਚਾਰ ਕਰ ਸਕਦਾ ਹੈ। ਉਥੇ ਹੀ, ਇਸ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕੈਨੇਡੀਅਨਜ਼ ਨੂੰ ਇਹ ਸਾਫ ਕਿਹਾ ਹੈ ਕਿ ਅਮਰੀਕਾ ਤੋਂ ਵਪਾਰਕ ਦੂਰੀ ਬਣਾਉਣ ਦੇ ਫੈਸਲੇ ਦੀ ਕੈਨੇਡਾ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ ਪਰ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਹੋਰ ਵੀ ਮਾਰੂ ਹੋਣਗੇ।
suspended-vancouver-police-officer-kalwinder-dosanjh-granted-bail-under-23-strict-conditions
Punjabi

ਮੁਅੱਤਲ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਨੂੰ 23 ਸਖ਼ਤ ਸ਼ਰਤਾਂ ’ਤੇ ਮਿਲੀ ਜ਼ਮਾਨਤ

ਵੈਨਕੂਵਰ ਪੁਲਿਸ ਦੇ ਸਸਪੈਂਡ ਕੀਤੇ ਗਏ ਔਫੀਸਰ ਕਲਵਿੰਦਰ ਦੋਸਾਂਝ ਨੂੰ ਸਰੀ ਵਿਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ 23 ਸਖ਼ਤ ਸ਼ਰਤਾਂ 'ਤੇ ਜ਼ਮਾਨਤ ਮਿਲੀ ਹੈ। ਇਨ੍ਹਾਂ ਵਿਚ ਬਰਨਬੀ ਆਰ.ਸੀ.ਐਮ.ਪੀ. ਦੇ ਜ਼ਮਾਨਤ ਸੁਪਰਵਾਈਜ਼ਰ ਨੂੰ ਨਿਯਮਿਤ ਰਿਪੋਰਟ ਕਰਨਾ, ਇਜਾਜ਼ਤ ਤੋਂ ਬਿਨਾਂ ਬੀ.ਸੀ. ਤੋਂ ਬਾਹਰ ਨਾ ਜਾਣਾ ਸ਼ਾਮਲ ਹਨ, ਨਾਲ ਹੀ ਉਨ੍ਹਾਂ ਦਾ ਪਾਸਪੋਰਟ ਅਤੇ ਹੋਰ ਯਾਤਰਾ ਦਸਤਾਵੇਜ਼ ਵੀ ਜਮ੍ਹਾ ਕਰਵਾਏ ਗਏ ਹਨ।
canada-imposes-retaliatory-tariffs-of-up-to-50-per-cent-on-u-s-imports
Punjabi

ਕੈਨੇਡਾ ਵੱਲੋਂ ਅਮਰੀਕੀ ਵਸਤੂਆਂ 'ਤੇ 15 ਤੋਂ 50 ਫੀਸਦੀ ਤੱਕ ਜਵਾਬੀ ਟੈਰਿਫ ਲਾਗੂ

ਕੈਨੇਡਾ ਸਰਕਾਰ ਵੱਲੋਂ ਮੰਗਲਵਾਰ ਤੋਂ ਅਮਰੀਕਾ ਤੋਂ ਆਉਣ ਵਾਲੀਆਂ ਕਈ ਵਸਤੂਆਂ 'ਤੇ 15 ਤੋਂ 50 ਫੀਸਦੀ ਤੱਕ ਜਵਾਬੀ ਟੈਰਿਫ ਲਾਗੂ ਕਰ ਦਿੱਤੇ ਗਏ ਹਨ। ਇਹ ਵਿਰੋਧੀ ਟੈਰਿਫ ਲਗਭਗ $28-ਬਿਲੀਅਨ ਦੇ ਅਮਰੀਕੀ ਆਯਾਤ 'ਤੇ ਅਸਰ ਪਾਉਣਗੇ, ਜਿਨ੍ਹਾਂ ਵਿਚ ਸਟੀਲ ਤੋਂ ਲੈ ਕੇ ਫਰਨੀਚਰ ਅਤੇ ਸੂਤੀ ਟੀ-ਸ਼ਰਟਾਂ ਤੱਕ ਸ਼ਾਮਲ ਹਨ।
sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link