Oct 12, 2022 9:49 PM - The Canadian Press

ਵਰਨਨ ਮੋਨਾਸ਼ੀ ਤੋਂ ਐਮ.ਐਲ.ਏ. ਹਰਵਿੰਦਰ ਸੰਧੂ ਖਿਲਾਫ ਬ੍ਰਿਟਿਸ਼ ਕੋਲੰਬੀਆ ਰਿਕਾਲ ਪਟੀਸ਼ਨ ਫੇਲ੍ਹ ਹੋ ਗਈ ਹੈ।
ਇਸ ਸੰਬੰਧੀ ਜਾਣਕਾਰੀ ਅੱਜ ਇਲੈਕਸ਼ਨਸ ਬੀ.ਸੀ. ਵੱਲੋਂ ਸਾਂਝੀ ਕੀਤੀ ਗਈ ਹੈ।
ਏਜੈਂਸੀ ਦਾ ਕਹਿਣਾ ਹੈ ਕਿ ਰੀਕਾਲ ਪਟੀਸ਼ਨ ਰੀਕਾਲ ਅਤੇ ਇਨੀਸ਼ੀਏਟਿਵ ਐਕਟ ਤਹਿਤ 11 ਅਕਤੂਬਰ ਦੀ ਡੈਡਲਾਈਨ ਤਕ ਸਬਮਿਟ ਨਹੀਂ ਕੀਤੀ ਗਈ।
ਜੈਨੇਵਿਵ ਰਿੰਗ ਨੂੰ ਪਟੀਸ਼ਨ ਇਸ਼ੂ ਕੀਤੀ ਗਈ ਸੀ ਅਤੇ 28 ਵੋਟਰਾਂ ਨੂੰ ਕੈਨਵਸਰਸ ਦੇ ਤੌਰ 'ਤੇ ਦਸਤਖਤ ਇਕੱਤਰ ਕਰਨ ਲਈ ਕਿਹਾ ਗਿਆ ਸੀ।
ਇਲੈਕਸ਼ਨਸ ਬੀ.ਸੀ. ਦਾ ਕਹਿਣਾ ਹੈ ਕਿ ਫੇਲ੍ਹ ਹੋਣ ਦੇ ਬਾਵਜੂਦ ਰੀਕਾਲ ਪਰੌਪੋਨੈਂਟ ਨੂੰ ਪਟੀਸ਼ਨ ਸ਼ੀਟਸ ਏਜੈਂਸੀ ਨੂੰ ਪ੍ਰਦਾਨ ਕਰਨੀਆਂ ਹੋਣਗੀਆਂ।
ਹਾਲਾਂਕਿ ਇਸ ਦੌਰਾਨ ਦਸਤਖਤ ਸੰਬੰਧੀ ਜਾਣਕਾਰੀ ਵੇਰੀਫਾਈ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਜਾਣਕਾਰੀ ਜਾਰੀ ਕੀਤੀ ਜਾਵੇਗੀ।
8 ਨਵੰਬਰ ਤਕ ਰਿੰਗ ਅਤੇ ਸੰਧੂ ਨੂੰ ਫਾਈਨੈਂਸ਼ੀਅਲ ਡਿਸਕਲੋਜਰ ਰਿਪੋਰਟਸ ਚੀਫ਼ ਇਲੈਕਟੋਰਲ ਅਫ਼ਸਰ ਦੇ ਸਪੁਰਦ ਕਰਨ ਲਈ ਕਿਹਾ ਗਿਆ ਹੈ।
ਇਲੈਕਸ਼ਨਸ ਬੀ.ਸੀ. ਦਾ ਕਹਿਣਾ ਹੈ ਕਿ ਸਾਲ 1995 ਤੋਂ ਕਨੂੰਨ ਸਥਾਪਿਤ ਹੋਣ ਤੋਂ ਬਾਅਦ 27 ਰੀਕਾਲ ਪਟੀਸ਼ਨਸ ਜਾਰੀ ਕੀਤੀਆਂ ਗਈਆਂ ਹਨ ਪਰ ਇਸ 'ਚ ਕੋਈ ਵੀ ਐਕਟ ਦੀਆਂ ਰਿਕਵਾਇਰਮੈਂਟਸ 'ਤੇ ਪੂਰਾ ਨਹੀਂ ਉੱਤਰਿਆ।




