Oct 26, 2022 8:52 PM - Connect News

ਡਿਊਟੀ ਨਿਭਾਉਂਦੇ ਹੋਏ ਜਾਨ ਗਵਾਉਣ ਵਾਲੀ ਬਰਨਬੀ ਆਰ.ਸੀ.ਐਮ.ਪੀ. ਦੀ ਕਾਂਸਟੇਬਲ ਸ਼ੈਲੀਨ ਯੈਂਗ ਦੇ ਫਿਊਨਰਲ ਦੀ ਮਿਤੀ ਐਲਾਨ ਦਿੱਤੀ ਗਈ ਹੈ।
ਬਰਨਬੀ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਕਾਂਸਟੇਬਲ ਯੈਂਗ ਦੀ ਯਾਦ ਅਤੇ ਸਨਮਾਨ 'ਚ ਅਧਿਕਾਰਿਤ ਸਰਵਿਸ 2 ਨਵੰਬਰ ਨੂੰ ਸਵੇਰ 11 ਵਜੇ ਹੋਵੇਗੀ।
ਇਹ ਅਧਿਕਾਰਿਤ ਸਰਵਿਸ ਰਿਚਮੰਡ ਦੇ ਓਲੰਪਿਕ ਓਵਲ 'ਚ ਰੱਖੀ ਗਈ ਹੈ।
ਯਾਦ ਰਹੇ ਕਾਂਸਟੇਬਲ ਯੈਂਗ ਦੇ ਪਰਿਵਾਰ ਵੱਲੋਂ ਪ੍ਰਾਈਵੇਸੀ ਦਾ ਹਵਾਲਾ ਦੇ ਕੇ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਆਉਂਦੇ ਦਿਨਾਂ 'ਚ ਪਰਿਵਾਰ ਮਾਮਲੇ 'ਚ ਪੱਖ ਪੇਸ਼ ਕਰ ਸਕਦਾ ਹੈ।
ਅੱਜ ਦੇ ਐਲਾਨ 'ਚ ਆਖਿਆ ਗਿਆ ਕਿ ਪਰਿਵਾਰ ਨੂੰ ਸਮਾਂ ਅਤੇ ਸਪੇਸ ਪ੍ਰਦਾਨ ਕਰਨਾ ਜਰੂਰੀ ਹੈ ਅਤੇ ਪਰਿਵਾਰ ਬੇਹੱਦ ਦੁੱਖ ਵਿੱਚੋਂ ਲੰਘ ਰਿਹਾ ਹੈ।
ਇਹ ਵੀ ਦੱਸਿਆ ਗਿਆ ਕਿ ਕਾਂਸਟੇਬਲ ਯੈਂਗ ਦਾ ਫਿਊਨਰਲ ਪਬਲਿਕ ਲਈ ਓਪਨ ਨਹੀਂ ਹੋਵੇਗਾ ਅਤੇ ਸੀਟਿੰਗ ਨੂੰ ਪਰਿਵਾਰ, ਇਨਵਾਈਟਿਡ ਗੈਸਟਸ, ਅਧਿਕਾਰੀਆਂ ਅਤੇ ਯੂਨੀਫਾਰਮਡ ਮੈਂਬਰਾਂ ਲਈ ਸੀਮਤ ਰੱਖਿਆ ਜਾਵੇਗਾ।
ਬੀਤੇ ਹਫ਼ਤੇ ਮੰਗਲਵਾਰ ਨੂੰ ਬਰਨਬੀ 'ਚ ਇੱਕ ਬਾਈਲਾਅ ਅਫ਼ਸਰ ਦੀ ਅਸਿਸਟੈਂਸ ਕਾਲ 'ਤੇ ਕਾਂਸਟੇਬਲ ਯੈਂਗ ਨੇ ਬਰੌਡਵਿਉ ਪਾਰਕ ਦੇ ਇਲਾਕੇ ਵਿੱਚ ਪਹੁੰਚ ਕੀਤੀ ਸੀ ਜਿੱਥੇ ਇੱਕ ਤਕਰਾਰ ਤੋਂ ਬਾਅਦ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ।
ਇਸੇ ਦੌਰਾਨ ਉਨ੍ਹਾਂ ਦੀ ਜਾਨ ਚਲੀ ਗਈ ਸੀ।




