15.32C Vancouver
ADS

Mar 19, 2026 10:36 PM - Pervez Sandhu - Connect Newsroom

ਬੁਲੰਦ ਹੌਂਸਲੇ ਦੀ ਮਿਸਾਲ - ਜੈਸਮੀਨ ਮੰਡੇਰ ਦੀ ਜ਼ਬਰਦਸਤ ਵਾਪਸੀ

Share On
relentless-journey-of-jasmine-mander-from-set-back-to-getting-back-in-the-game
Jasmine Mander during a conversation with Connect FM News Director Pervez Sandhu. (Photo - Connect FM)

ਜੈਸਮੀਨ ਮੰਡੇਰ ਦਾ ਸੌਕਰ ਮੈਦਾਨ ਨਾਲ ਪਹਿਲਾ ਇੰਟਰੋਡਕਸ਼ਨ ਉਨ੍ਹਾਂ ਦੇ ਪਿਤਾ ਦਿਲਦਾਰ ਮੰਡੇਰ ਨੇ ਕਰੀਬ 25 ਸਾਲ ਪਹਿਲਾਂ ਕਰਵਾਇਆ ਸੀ। ਉਸ ਸਮੇਂ ਜੈਸਮੀਨ ਦੀ ਉਮਰ 5 ਸਾਲ ਸੀ। ਦਿਲਦਾਰ ਮੰਡੇਰ ਦੀ ਧੀ ਨੂੰ ਉਸ ਸਮੇਂ ਕੋਈ ਅੰਦਾਜ਼ਾ ਨਹੀਂ ਸੀ ਕਿ ਸੌਕਰ ਦੀ ਖੇਡ 'ਚ ਕਿਸ ਪ੍ਰਕਾਰ ਦੀਆਂ ਬੁਲੰਦੀਆਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ। ਪਰ ਉਸ ਸਮੇਂ ਤੋਂ ਸ਼ੁਰੂ ਹੋਏ ਸੌਕਰ ਦੇ ਸਫਰ ਵਿੱਚ ਜੈਸਮੀਨ ਨੂੰ ਕਈ ਪ੍ਰਾਪਤੀਆਂ ਹਾਸਿਲ ਹੋਈਆਂ। ਇੱਥੋਂ ਤੱਕ ਕਿ ਸਾਲ 2021 'ਚ ਟੋਕੀਓ ਓਲੰਪਿਕਸ ਦੌਰਾਨ ਜੈਸਮੀਨ ਕਨੇਡੀਅਨ ਨੈਸ਼ਨਲ ਸੌਕਰ ਟੀਮ ਦੀ ਸਟਾਫ਼ ਮੈਂਬਰ ਸੀ, ਉਹ ਟੀਮ ਜੋ ਓਲੰਪਿਕ ਗੋਲਡ ਮੈਡਲ ਜਿੱਤਣ 'ਚ ਕਾਮਯਾਬ ਰਹੀ। ਪਰ ਬੁਲੰਦੀਆਂ ਨਾਲ ਭਰਪੂਰ ਇਸ ਕਰੀਅਰ 'ਚ ਜੈਸਮੀਨ ਨੇ ਕਰੀਬ ਦੋ ਸਾਲ ਪਹਿਲਾਂ ਉਹ ਦੌਰ ਵੀ ਵੇਖਿਆ, ਜਿੱਥੇ ਡਰੋਨ ਗੇਟ ਵਿਵਾਦ ਹੋਇਆ ਅਤੇ ਜੈਸਮੀਨ ਨੂੰ ਇੱਕ ਬੈਨ ਦਾ ਸਾਹਮਣਾ ਕਰਨਾ ਪਿਆ। ਪਰ ਖਿਡਾਰੀ ਡਿੱਗਣ ਤੋਂ ਬਾਅਦ ਉੱਠਣਾ, ਅਤੇ ਉੱਠਣ ਤੋਂ ਬਾਅਦ ਫੇਰ ਭੱਜਣਾ ਤੇ ਕੰਪੀਟ ਕਰਨਾ ਜਾਣਦੇ ਹੁੰਦੇ ਹੈ। ਜੈਸਮੀਨ ਨੇ ਵੀ ਪੈਰਿਸ ਓਲੰਪਿਕਸ ਦੇ ਡਰੋਨ ਵਿਵਾਦ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੌਕਰ ਦੀ ਖੇਡ 'ਚ ਵਾਪਸੀ ਕਰਦੇ ਹੋਏ ਆਇਰਲੈਂਡ ਦੀ ਔਰਤਾਂ ਦੀ ਰਾਸ਼ਟਰੀ ਟੀਮ ਨਾਲ ਸੇਵਾਵਾਂ ਦੇਣਾ ਅਰੰਭਿਆ ਹੈ।

Jasmine Mander

ਜ਼ਬਰਦਸਤ ਵਾਪਸੀ

ਜੈਸਮੀਨ ਮੰਡੇਰ ਨੇ ਬੀਤੇ ਕੁਝ ਸਮੇਂ ਦੌਰਾਨ ਡਰੋਨ ਵਿਵਾਦ ਕਾਰਨ ਖੇਡ ਤੋਂ ਦੂਰ ਰਹਿਣ ਮਗਰੋਂ ਇੱਕ ਵਾਰ ਫਿਰ ਤੋਂ ਜ਼ਬਰਦਸਤ ਵਾਪਸੀ ਕਰਦਿਆਂ ਆਇਰਲੈਂਡ ਦੀ ਰਾਸ਼ਟਰੀ ਮਹਿਲਾ ਟੀਮ ਨਾਲ ਪ੍ਰਫਾਰਮੈਂਸ ਐਨਾਲਿਸਟ ਵਜੋਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜੈਸਮੀਨ ਨੇ ਦੱਸਿਆ ਕਿ ਆਇਰਲੈਂਡ ਦੀ ਕੋਚ ਦੇ ਨਾਲ ਗੱਲਬਾਤ ਹੋਈ ਸੀ ਅਤੇ ਉਨ੍ਹਾਂ ਜੈਸਮੀਨ ਨੂੰ ਟੀਮ ਨਾਲ ਜੋੜਨ 'ਚ ਕਾਫੀ ਇੰਟ੍ਰਸਟ ਵਿਖਾਇਆ ਸੀ। ਜੈਸਮੀਨ ਨੇ ਦੱਸਿਆ ਕਿ ਉਹ ਸਮਝਦੀ ਹੈ ਕਿ ਆਇਰਲੈਂਡ ਦੀ ਟੀਮ ਚੰਗੀ ਖੇਡ ਦਾ ਦਮ ਰੱਖਦੀ ਹੈ ਅਤੇ ਉਨ੍ਹਾਂ ਨਾਲ ਜੁੜਨਾ ਇੱਕ ਚੰਗਾ ਮੌਕਾ ਜਾਪਿਆ ਅਤੇ ਇਸੇ ਕਾਰਨ ਉਨ੍ਹਾਂ ਟੀਮ ਨਾਲ ਜੁੜਨ ਦਾ ਫੈਸਲਾ ਲਿਆ। ਜੈਸਮੀਨ ਨੇ ਦੱਸਿਆ ਕਿ ਉਹ ਫਿਲਹਾਲ ਆਇਰਲੈਂਡ ਦੀ ਟੀਮ ਨੂੰ ਵਰਲਡ ਕੱਪ 'ਚ ਪਹੁੰਚਾਉਣ ਦੇ ਟੀਚੇ ਨਾਲ ਅੱਗੇ ਵਧ ਰਹੀ ਹਨ। ਜੈਸਮੀਨ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਦਾ ਫੋਕਸ ਆਇਰਲੈਂਡ ਦੀ ਟੀਮ 'ਤੇ ਹੈ ਅਤੇ ਭਵਿੱਖ 'ਚ ਹੋਰ ਕਿਹੜੇ ਮੌਕੇ ਮਿਲਦੇ ਹਨ, ਉਸ ਬਾਰੇ ਫਿਲਹਾਲ ਕੋਈ ਪੱਕਾ ਫੈਸਲਾ ਨਹੀਂ ਲਿਆ ਹੈ।

Jasmine Mander

ਕਮਬੈਕ ਤੋਂ ਸੰਤੁਸ਼ਟ

ਜੈਸਮੀਨ ਦਾ ਕਹਿਣਾ ਹੈ ਕਿ ਉਹ ਚਾਹੁੰਦੀ ਸਨ ਕਿ ਹਾਈ ਲੈਵਲ ਦੀਆਂ ਟੀਮਾਂ ਨਾਲ ਕੰਮ ਕੀਤਾ ਜਾਵੇ ਅਤੇ ਅਜਿਹਾ ਹੀ ਹੋਇਆ ਹੈ। ਉਨ੍ਹਾਂ ਆਖਿਆ ਕਿ ਹਾਲ ਦੀ ਘੜੀ ਕਲੱਬ ਲੈਵਲ ਜਾਂ ਯੂਨੀਵਰਸਿਟੀ ਲੈਵਲ 'ਤੇ ਉਨ੍ਹਾਂ ਦਾ ਫੋਕਸ ਨਹੀਂ ਸੀ ਅਤੇ ਹਾਈ ਲੈਵਲ 'ਤੇ ਅਜੇ ਕਾਫੀ ਅਨਫਿਨਿਸ਼ਿਡ ਬਿਜਨਸ ਹੈ ਜਿਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੈ। ਜੈਸਮੀਨ ਦੇ ਪਿਤਾ ਵੀ ਸੌਕਰ ਦੀ ਖੇਡ ਦੇ ਪ੍ਰਸ਼ੰਸਕ ਹਨ ਅਤੇ ਖੇਡ ਨੂੰ ਜਾਣਦੇ ਅਤੇ ਸਮਝਦੇ ਹਨ, ਅਤੇ ਜੈਸਮੀਨ ਨੇ ਦੱਸਿਆ ਕਿ ਉਹ ਵੀ ਇਸ ਪ੍ਰਕਾਰ ਦੀ ਕਮਬੈਕ ਤੋਂ ਖੁਸ਼ੀ ਮਹਿਸੂਸ ਕਰਦੇ ਹਨ।

ਮੁਸ਼ਕਿਲ ਸਮੇਂ ਨੇ ਕਾਫੀ ਕੁਝ ਸਿਖਾਇਆ - ਕਰੀਅਰ ਨਹੀਂ ਬਦਲਿਆ


ਜੈਸਮੀਨ ਦਾ ਕਹਿਣਾ ਹੈ ਕਿ ਮੁਸ਼ਕਿਲ ਸਮੇਂ ਦੌਰਾਨ ਉਨ੍ਹਾਂ ਸਿੱਖਿਆ ਕਿ ਕਿਸ ਮਸਲੇ ਵੱਲ ਧਿਆਨ ਦੇਣਾ ਹੈ ਅਤੇ ਪ੍ਰਾਇਓਰਿਟੀਸ ਕੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਆਖਿਆ ਕਿ ਚੰਗੀ ਗੱਲ ਇਹ ਸੀ ਕਿ ਉਸ ਮੁਸ਼ਕਿਲ ਹਾਲਾਤਾਂ 'ਚ ਵੀ ਖੇਡ ਲਈ ਉਨ੍ਹਾਂ ਦਾ ਪਿਆਰ ਨਹੀਂ ਘਟਿਆ। ਉਨ੍ਹਾਂ ਆਖਿਆ ਕਿ ਉਸ ਸਮੇਂ ਨੇ ਸਿਖਾਇਆ ਕਿ ਪ੍ਰੋਫੈਸ਼ਨਲ ਕੰਮ 'ਚ ਕਈ ਵਾਰ ਬੜਾ ਇਕੱਲਾ ਮਹਿਸੂਸ ਹੋ ਸਕਦਾ ਹੈ ਅਤੇ ਤੁਹਾਡੀਆਂ ਉਚਾਈਆਂ ਅਤੇ ਪ੍ਰਾਪਤੀਆਂ ਕਾਫੀ ਹਾਈ ਪਰ ਕੋਈ ਛੋਟੀ ਜਿਹੀ ਗਲਤੀ ਕਾਫੀ ਥੱਲੇ ਲਿਜਾਣ ਵਾਲੀ ਮਹਿਸੂਸ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਮੁਸ਼ਕਿਲ ਸਮੇਂ 'ਚ ਪ੍ਰੀਵਾਰ ਦੇ ਮਿਲੇ ਸਹਿਯੋਗ ਨੇ ਹਮੇਸ਼ਾ ਸੰਭਲਣ 'ਚ ਮਦਦ ਕੀਤੀ। ਜੈਸਮੀਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਫੁੱਟਬਾਲ ਕਰੀਅਰ ਕਾਫੀ ਲੰਮਾ ਹੈ ਅਤੇ ਮੁਸ਼ਕਿਲ ਸਮੇਂ 'ਚ ਇਹ ਫੈਸਲਾ ਲੈਣਾ ਮੁਸ਼ਕਿਲ ਲਗਦਾ ਸੀ ਕਿ ਹੁਣ ਫੁੱਟਬਾਲ ਤੋਂ ਪਾਸੇ ਹਟ ਕੇ ਫਿਜ਼ਿਓਥੈਰੇਪੀ ਸੰਬੰਧੀ ਕਰੀਅਰ ਅੱਗੇ ਵਧਾਇਆ ਜਾਵੇ।

Jasmine Mander with her father Dildar Mander

ਪ੍ਰੀਵਾਰ ਨੇ ਦਿੱਤਾ ਸਾਥ

ਜੈਸਮੀਨ ਦਾ ਕਹਿਣਾ ਹੈ ਕਿ ਉਹ ਖੁਸ਼ਨਸੀਬ ਸਨ ਕਿ ਬੈਨ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਪ੍ਰੀਵਾਰ ਨੇ ਸੰਭਲਣ 'ਚ ਮਦਦ ਕੀਤੀ। ਉਨ੍ਹਾਂ ਆਖਿਆ ਕਿ ਦੋ ਕਿਸਮ ਦੇ ਲੋਕ ਹੁੰਦੇ ਹਨ, ਇੱਕ ਉਹ ਜੋ ਸੱਚੇ ਢੰਗ ਨਾਲ ਤੁਹਾਡਾ ਸਾਥ ਦਿੰਦੇ ਹਨ ਅਤੇ ਹਰ ਮੌਕੇ ਤੁਹਾਡੇ ਨਾਲ ਰਹਿੰਦੇ ਹਨ, ਅਤੇ ਦੂਜੇ ਉਹ ਜੋ ਸਿਰਫ ਚੰਗੇ ਸਮੇਂ ਦੌਰਾਨ ਤੁਹਾਡੇ ਨਾਲ ਰਹਿੰਦੇ ਹਨ। ਜੈਸਮੀਨ ਨੇ ਦੱਸਿਆ ਕਿ ਵਿਸ਼ਵ ਭਰ ਦੇ ਕਈ ਲੋਕ ਸਮਝਦੇ ਸਨ ਕਿ ਇਹ ਸਿਰਫ ਇੱਕ ਫੇਜ਼ ਹੈ ਅਤੇ ਇਹ ਵੀ ਜਲਦੀ ਹੀ ਲੰਘ ਜਾਵੇਗਾ। ਉਨ੍ਹਾਂ ਆਖਿਆ ਕਿ ਜਦ ਮੁਸ਼ਕਿਲ ਦੌਰ ਦੀ ਸ਼ੁਰੂਆਤ ਸੀ ਤਾਂ ਲਗਦਾ ਸੀ ਕਿ ਸਭ ਦਾ ਧਿਆਨ ਇਸੇ ਮਸਲੇ 'ਤੇ ਹੀ ਕੇਂਦਰਿਤ ਹੈ, ਪਰ ਕੁਝ ਸਮੇਂ 'ਚ ਸਮਝ ਆ ਗਿਆ ਸੀ ਕਿ ਇਸ 'ਚ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਅਤੇ ਇਸ ਮੁਸੀਬਤ ਸੰਬੰਧੀ ਗੱਲਬਾਤ ਕਰਨ ਦੀ ਝਿਜਕ ਵੀ ਚਲੀ ਗਈ ਸੀ।

Jasmine Mander

ਸੰਘਰਸ਼ ਕਰਦੇ ਲੋਕਾਂ ਨੂੰ ਸਲਾਹ

ਜੈਸਮੀਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਦ ਸੰਘਰਸ਼ ਕਰਨਾ ਪੈਂਦਾ ਹੈ ਜਾਂ ਕਿਸੇ ਮੁਸ਼ਕਿਲ ਘੜੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕਿਸੇ ਨਾ ਕਿਸੇ ਢੰਗ ਪਾਜੀਟਿਵ ਰਹਿਣਾ ਜਰੂਰੀ ਹੈ। ਉਨ੍ਹਾਂ ਆਖਿਆ ਕਿ ਉਹ ਖੁਸ਼ਨਸੀਬ ਸਨ ਕਿ ਪ੍ਰੀਵਾਰ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਸੰਭਾਲਿਆ, ਪਰ ਸਭ ਦੀ ਸਥਿਤੀ ਵੱਖੋ-ਵੱਖਰੀ ਹੁੰਦੀ ਹੈ ਅਤੇ ਸਭ ਨੂੰ ਆਪੋ-ਆਪਣੇ ਢੰਗ ਨਾਲ ਖੁਦ ਨੂੰ ਲਿਫਟ ਕਰਨ ਸੰਬੰਧੀ ਫੈਸਲਾ ਲੈਣ ਦੀ ਲੋੜ ਹੈ।

Jasmine Mander

ਲੋਕ ਦੇਣ ਸੌਕਰ ਦਾ ਸਾਥ

ਜੈਸਮੀਨ ਦਾ ਕਹਿਣਾ ਹੈ ਕਿ ਇਲਾਕੇ 'ਚ ਸੌਕਰ ਦੇ ਵਿਕਾਸ ਲਈ ਖੇਡ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਜੇਕਰ ਲੋਕ ਵਧ ਤੋਂ ਵਧ ਟਿਕਟਾਂ ਖਰੀਦਣ ਅਤੇ ਖੇਡਾਂ ਵੇਖਣ ਤਾਂ ਇਸ ਨਾਲ ਖੁਦ ਅਤੇ ਖਿਡਾਰੀਆਂ ਨੂੰ ਹੁਲਾਰਾ ਮਿਲੇਗਾ। ਜੈਸਮੀਨ ਨੇ ਆਖਿਆ ਕਿ ਜਿੱਥੇ ਇੱਕ ਪਾਸੇ ਖੇਡ 'ਚ ਵਿਕਾਸ ਲਈ ਪਾਰਟੀਸੀਪੇਸ਼ਨ ਜਰੂਰੀ ਹੈ, ਉੱਥੇ ਹੀ ਫਾਈਨੈਂਸ਼ੀਅਲ ਸਹਿਯੋਗ ਲਈ ਇਲਾਕੇ ਦੇ ਲੋਕਾਂ ਦਾ ਲੋਕਲ ਖੇਡ ਨੂੰ ਜਿਉਂਦਾ ਰੱਖਣ ਲਈ ਜਾ ਕੇ ਮੁਕਾਬਲਿਆਂ ਨੂੰ ਵੇਖਣਾ ਅਤੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣਾ ਵੀ ਜਰੂਰੀ ਹੈ।

To watch the interview, click the link:

Latest news

vancouver-police-seek-witnesses-after-downtown-incident-man-charged
Punjabi

ਡਾਊਨਟਾਊਨ ਵੈਨਕੂਵਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਗਵਾਹਾਂ ਦੀ ਕੀਤੀ ਜਾ ਰਹੀ ਭਾਲ

ਵੈਨਕੂਵਰ ਪੁਲਿਸ ਡਾਊਨਟਾਊਨ ਵਿਚ 25 ਮਾਰਚ ਨੂੰ ਵਾਪਰੀ ਇੱਕ Sexual Assault ਦੀ ਘਟਨਾ ਦੇ ਸਬੰਧ ਵਿਚ ਹੋਰ ਪੀੜਤਾਂ ਅਤੇ ਗਵਾਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਅਨੁਸਾਰ, ਡਨਸਮੁਇਰ ਅਤੇ ਪੇਂਡਰ ਵਿਚਕਾਰ ਗ੍ਰੈਨਵਿਲ ਸਟ੍ਰੀਟ 'ਤੇ ਇੱਕ ਅਣਪਛਾਤੇ ਵਿਅਕਤੀ ਨੇ ਇੱਕ ਲੜਕੀ ਨਾਲ ਇਤਰਾਜ਼ਯੋਗ ਹਰਕਤ ਕੀਤੀ ਅਤੇ ਰਸਤੇ ਵਿਚ ਜਾਂਦੇ ਹੋਰ ਲੋਕਾਂ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ed-searches-lovely-group-premises-in-jalandhar-phagwara-over-alleged-fema-violations
Punjabi

ਈ.ਡੀ. ਵਲੋਂ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਕੀਤੀ ਗਈ ਛਾਪੇਮਾਰੀ

ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦਿੱਲੀ ਟੀਮ ਵੱਲੋਂ ਅੱਜ ਜਲੰਧਰ ਅਤੇ ਫਗਵਾੜਾ ਵਿੱਚ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਇਸ ਗਰੁੱਪ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਸੀ।
spring-snowfall-drops-30-cm-on-coquihalla-highway-warnings-remain-across-b-c
Punjabi

ਬੀ.ਸੀ. ਦੇ ਕਈ ਮੁੱਖ ਹਾਈਵੇਅ 'ਤੇ ਹੋਈ ਬਰਫ਼ਬਾਰੀ ,ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੇ ਕਈ ਮੁੱਖ ਹਾਈਵੇਅ 'ਤੇ ਰਾਤ ਬਰਫ਼ਬਾਰੀ ਹੋਈ, ਜਿਸ ਕਾਰਨ ਅੰਦਰੂਨੀ ਖੇਤਰ ਵੱਲ ਸਫਰ ਕਰਨ ਵਾਲੇ ਡਰਾਈਵਰਾਂ ਨੂੰ ਖਾਸ ਕਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਨਵਾਇਰਮੈਂਟ ਅਨੁਸਾਰ, ਕੋਕੀਹਾਲਾ ਹਾਈਵੇਅ 'ਤੇ 30 ਸੈਂਟੀਮੀਟਰ ਬਰਫ਼ ਦਰਜ ਕੀਤੀ ਗਈ, ਜੋ ਕਿ ਸੂਬੇ ਵਿਚ ਸਭ ਤੋਂ ਵੱਧ ਸੀ। ਇਸ ਤੋਂ ਇਲਾਵਾ ਸਾਲਮੋ ਅਤੇ ਕ੍ਰੇਸਟਨ ਵਿਚਕਾਰ ਹਾਈਵੇਅ 3 'ਤੇ ਸਥਿਤ ਕੂਟੇਨੇ ਪਾਸ 'ਤੇ ਵੀ 21 ਸੈਂਟੀਮੀਟਰ ਬਰਫ਼ ਪਈ।
carney-meets-newly-elected-liberal-mps-highlights-increase-in-women-in-commons
Punjabi

ਪੀ.ਐਮ.ਕਾਰਨੀ ਨੇ ਨਵੀਂ ਚੁਣੀਆਂ ਲਿਬਰਲ ਐਮਪੀਜ਼ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਤਾਜ਼ਾ ਜ਼ਿਮਨੀ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੀਆਂ ਤਿੰਨ ਨਵੀਆਂ ਲਿਬਰਲਜ਼ ਐਮ.ਪੀਜ਼ ਨਾਲ ਅੱਜ ਔਟਵਾ ਵਿਚ ਮੁਲਾਕਾਤ ਕੀਤੀ। ਇਸ ਮੌਕੇ ਸਰਕਾਰ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਤਾੜੀਆਂ ਦੀ ਗੂੰਜ ਵਿਚ ਨਵੇਂ ਚਿਹਰਿਆਂ ਦਾ ਸਵਾਗਤ ਕੀਤਾ।
alberta-proposes-early-cabinet-review-for-industrial-projects-over-250m
Punjabi

ਐਲਬਰਟਾ ਸਰਕਾਰ ਸੂਬੇ ਵਿੱਚ ਵੱਡੇ ਪੱਧਰ ਦੇ ਉਦਯੋਗਿਕ ਪ੍ਰੋਜੈਕਟਾਂ ਵਿੱਚ ਕਰਨ ਜਾ ਰਹੀ ਤਬਦੀਲੀ

ਐਲਬਰਟਾ ਸਰਕਾਰ ਸੂਬੇ ਵਿੱਚ ਵੱਡੇ ਪੱਧਰ ਦੇ ਉਦਯੋਗਿਕ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਨਿਯਮਾਂ ਵਿੱਚ ਤਬਦੀਲੀ ਕਰਨ ਜਾ ਰਹੀ ਹੈ। ਐਨਰਜੀ ਮੰਤਰੀ ਬ੍ਰਾਇਨ ਜੀਨ ਵੱਲੋਂ ਪੇਸ਼ ਕੀਤੇ ਗਏ ਇੱਕ ਨਵੇਂ ਬਿੱਲ ਅਨੁਸਾਰ, ਹੁਣ ਸਰਕਾਰੀ ਕੈਬਨਿਟ ਮੈਂਬਰ ਨਿੱਜੀ ਉਦਯੋਗਾਂ ਦੇ ਵੱਡੇ ਪ੍ਰੋਜੈਕਟਾਂ ਦੀ ਪਹਿਲਾਂ ਸਮੀਖਿਆ ਕਰਨਗੇ ਤਾਂ ਜੋ ਉਨ੍ਹਾਂ ਦੀਆਂ ਅਰਜ਼ੀਆਂ ਵਿੱਚ ਸੁਧਾਰ ਕਰਕੇ ਪ੍ਰਕਿਰਿਆ ਨੂੰ ਸੌਖਾ ਬਣਾਇਆ ਜਾ ਸਕੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link