13.93C Vancouver
ADS

Jul 26, 2024 4:25 PM - Connect Newsroom

ਕਾਰਗਿਲ ਦੀ ਜੰਗ ਨੂੰ ਯਾਦ ਕਰਦਿਆਂ.....

Share On
remembering-the-kargil-war
The war between Russia and Ukraine that has been going on for a long time or the war between Israel and Hamas that started in the last months is finally being fought for what purpose. (Photo: Facebook/Narendra Modi)

ਮੁਲਕ ਭਾਵੇਂ ਕੋਈ ਵੀ ਹੋਣ, ਉਨ੍ਹਾਂ ਦੀਆਂ ਸਰਹੱਦਾਂ ਦੇ ਦੋਹੀ ਪਾਸੀ ਸਿਆਸਤ ਨੱਚਦੀ ਰਹਿੰਦੀ ਹੈ। ਉਸ ਸਿਆਸਤ ਦੇ ਉਹਲੇ ਲੋਕਾਂ ਦਾ ਪਿਆਰ, ਸੱਭਿਆਚਾਰ ਅਤੇ ਭਾਵਨਾਵਾਂ ਢੱਕੀਆਂ ਜਾਂਦੀਆਂ ਹਨ।

ਪਿਆਰ ਅਤੇ ਭਾਵਨਾਵਾਂ ਭਰੀ ਇਹ ਖੁਸ਼ਬੂ ਜਿੰਨੀ ਮਰਜ਼ੀ ਬੇਵੱਸ ਹੋਵੇ, ਉਹ ਸਰਹੱਦਾਂ ਦੀਆਂ ਵਲਗਣਾਂ ਤੋਂ ਅਤੇ ਸਿਆਸਤ ਦੇ ਨਾਚ ਤੋਂ ਉੱਚੀ ਉੱਠ ਕੇ ਇੱਕ ਤੋਂ ਦੂਜੇ ਦੇਸ਼ ਦੇ ਲੋਕਾਂ ਤੱਕ ਕਿਸੇ ਨਾ ਕਿਸੇ ਤਰੀਕੇ ਪਹੁੰਚ ਹੀ ਜਾਂਦੀ ਹੈ।

ਸਿਆਸਤ ਦੇ ਨਾਅਰਿਆਂ ਦਾ ਸ਼ੋਰ ਜਿੰਨਾ ਮਰਜ਼ੀ ਉੱਚਾ ਹੋਵੇ, ਉਹ ਇਸ ਭਾਵਨਾ ਨੂੰ ਤਾਂ ਨਹੀਂ ਡੱਕ ਸਕਦਾ ਪਰ ਸੱਤਾ ਦੀ ਕੁਰਸੀ ਦੇ ਹੁਕਮ ਨਾਲ ਬੱਝੀਆਂ ਫੌਜਾਂ ਜ਼ਰੂਰ ਇੱਕ-ਦੂਜੇ ਵੱਲ ਤੋਪਾਂ, ਬੰਦੂਕਾਂ ਤਾਣ ਲੈਂਦੀਆਂ ਹਨ।

25 ਸਾਲ ਪਹਿਲਾਂ ਕਾਰਗਿਲ ਦੀ ਜੰਗ ਸਮੇਂ ਵੀ ਕੁਝ ਅਜਿਹਾ ਹੀ ਵਾਪਰਿਆ ਸੀ। ਮੈਂ ਉਸ ਜੰਗ ਦਾ ਚਸ਼ਮਦੀਦ ਗਵਾਹ ਹਾਂ। ਮੈਨੂੰ ਆਪਣੇ ਪੱਤਰਕਾਰਤਾ ਦੇ ਜੀਵਨ ਦੇ 40 ਦਿਨ ਬੋਫੋਰਜ਼ ਤੋਪਾਂ ਦੀ ਛਾਂ ਨੇੜੇ ਅਤੇ ਟਾਈਗਰ ਹਿੱਲ ਦੀਆਂ ਪਹਾੜੀਆਂ ਦੇ ਸਾਏ ਵਿੱਚ ਗੁਜ਼ਾਰਨੇ ਪਏ ਸਨ। ਮੈਂ ਆਪਣੇ ਫੌਜੀਆਂ ਨੂੰ ਜੰਗ ਦੇ ਮੈਦਾਨ ਵਿੱਚ ਆਪਣਾ ਮੋਰਚਾ ਫਤਿਹ ਕਰਨ ਲਈ ਅਤੇ ‘ਦੁਸ਼ਮਣ’ ਨੂੰ ਪਛਾੜਣ ਲਈ ਨਿੱਤਰਦੇ ਵੇਖਦਾ ਸਾਂ। ਅਗਲੀ ਸਵੇਰ ਤੱਕ ਉਨ੍ਹਾਂ ਵਿੱਚੋਂ ਕਿੰਨੇ ਹੀ ਤਾਬੂਤਾਂ ਵਿੱਚ ਬੰਦ ਹੋ ਕੇ ਆਪਣੇ ਘਰ ਦੀ ਦਹਿਲੀਜ਼ ਉੱਤੇ ਪਰਤ ਜਾਂਦੇ ਸਨ।

ਬਜ਼ੁਰਗ ਮਾਪਿਆਂ, ਵਿਧਵਾ ਹੋ ਗਈ ਪਤਨੀ ਅਤੇ ਅਨਾਥ ਬਣ ਚੁੱਕੇ ਮਾਸੂਮ ਬੱਚਿਆਂ ਲਈ ਉਸ ਤਾਬੂਤ ਦਾ ਢੱਕਣ ਖੁੱਲਦਾ ਵੇਖਣਾ ਡਾਹਢਾ ਦੁੱਖ ਭਰਿਆ ਹੁੰਦਾ ਹੈ। ਪਾਕਿਸਤਾਨ ਨੇ ਤਾਂ ਆਪਣੇ ਕਈ ਸੈਨਿਕਾਂ ਦੀਆਂ ਲਾਸ਼ਾਂ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਅਜਿਹੇ ਜੰਗੀ ਸ਼ਹੀਦਾਂ ਦੇ ਵਾਰਸਾਂ ਦੇ ਦਿਲਾਂ ਉੱਤੇ ਕੀ ਗੁਜ਼ਰੀ ਹੋਵੇਗੀ।

ਅੱਜ ਕਾਰਗਿਲ ਜੰਗ ਦੀ ਯਾਦ ਮਨਾਉਣ ਸਮੇਂ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਵਿੱਚ ਸੱਤਾਧਾਰੀ ਅਤੇ ਹੋਰ ਨੇਤਾ ਲੋਕ ਆਪੋ-ਆਪਣੇ ਜਵਾਨਾਂ ਦੀ ਬਹਾਦਰੀ ਦੇ ਕਿੱਸੇ ਸੁਣਾਉਂਦਿਆਂ ਥੱਕਦੇ ਨਹੀਂ ਹੋਣਗੇ ਅਤੇ ਨਾਲ ਹੀ ਇਸ ਜੰਗ ਦੀ ਆਪੇ ਮਿਥੀ ‘ਸਫਲਤਾ’ ਲਈ ਆਪਣੀ ਪਿੱਠ ਜ਼ਰੂਰ ਥਾਪੜਦੇ ਹੋਣਗੇ। ਉਹ ਇਸ ਗੱਲ ਨੂੰ ਤਾਂ ਕਦੇ ਵੀ ਨਹੀਂ ਸੋਚਦੇ ਹੋਣੇ ਕਿ ਆਖਰ ਇਹ ਜੰਗ ਕਿਸ ਮਕਸਦ ਨੂੰ ਲੈ ਕੇ ਲੜੀ ਗਈ ਸੀ ਅਤੇ ਕਿਸੇ ਵੀ ਦੇਸ਼ ਨੇ ਇਸ ਵਿੱਚ ਕਿਹੜੀ ਪ੍ਰਾਪਤੀ ਹਾਸਲ ਕੀਤੀ ਸੀ।

ਲੰਮੇ ਸਮੇਂ ਤੋਂ ਚੱਲ ਰਹੀ ਰੂਸ ਅਤੇ ਯੂਕਰੇਨ ਦੀ ਜੰਗ ਜਾਂ ਪਿਛਲੇ ਮਹੀਨਿਆਂ ਵਿੱਚ ਛਿੜੀ ਇਸਰਾਈਲ ਅਤੇ ਹਮਾਸ ਦੀ ਜੰਗ ਆਖਰ ਕਿਸ ਮਕਸਦ ਲਈ ਲੜੀ ਜਾ ਰਹੀ ਹੈ। ਇਹ ਜੰਗਾਂ ਵੀ ਜਦੋਂ ਖ਼ਤਮ ਹੋਣਗੀਆਂ ਤਾਂ ਕੀ ਕੋਈ ਦੱਸ ਸਕੇਗਾ ਕਿ ਫੌਜੀਆਂ ਦੇ ਨਾਲ-ਨਾਲ ਮਾਸੂਮ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀਆਂ ਲਾਸ਼ਾਂ ਦੀ ਕੀਮਤ ਉੱਤੇ ਕਿਸੇ ਦੇਸ਼ ਨੂੰ ਕੀ ਹਾਸਲ ਹੋਵੇਗਾ।

ਅਕਸਰ ਵੱਖ-ਵੱਖ ਦੇਸ਼ਾਂ ਦਰਮਿਆਨ ਅਤੀਤ ਵਿੱਚ ਛਿੜੀਆਂ ਜੰਗਾਂ ਦੇ ਪਿੱਛੇ ਅਖੌਤੀ ਹੈਂਕੜਬਾਜ਼ੀ, ਸਿਆਸਤ ਦੀ ਗੰਦੀ ਖੇਡ ਜਾਂ ਫਿਰ ਪੈਸੇ ਦੀ ਭੁੱਖ ਕਾਰਣ ਹਥਿਆਰਾਂ ਦਾ ਅੰਨ੍ਹਾ ਵਪਾਰ ਇਹ ਵੱਡੀ ਭੂਮਿਕਾ ਨਿਭਾਉਂਦਾ ਨਜ਼ਰ ਆਉਂਦਾ ਹੈ।

ਸਵੇਰੇ ਸ਼ਾਮ ਸ਼ਾਂਤੀ ਦੀਆਂ ਗੱਲਾਂ ਕਰਨ ਵਾਲੇ ਨੇਤਾ ਵੀ ਜਨਤਕ ਮੰਚਾਂ ’ਤੇ ਜੰਗ ਦੀਆਂ ਗੱਲਾਂ ਜਾਂ ਇੱਕ ਦੂਜੇ ਦੇਸ਼ ਨੂੰ ਕੁਚਲ ਦੇਣ ਅਤੇ ਨੀਵਾਂ ਦਿਖਾਉਣ ਵਰਗੀਆਂ ਗੱਲਾਂ ਜ਼ਿਆਦਾ ਉੱਚੀ ਆਵਾਜ਼ ਵਿੱਚ ਕਰਦੇ ਹਨ। ਕੀ ਕੋਈ ਤਾਕਤ ਮਨੁੱਖਤਾ ਦੇ ਘਾਣ ਵੱਲ ਵੱਧ ਰਹੀ ਅਤੇ ਦਿਨੋ-ਦਿਨ ਹੋਰ ਉੱਚੀ ਹੋ ਰਹੀ ਇਸ ਕਹਿਰ ਭਰੀ ਜੰਗੀ ਹਨੇਰੀ ਨੂੰ ਠੱਲ ਪਾ ਸਕਦੀ ਹੈ। ਮਾਨਵਤਾ ਦੀ ਪੁਕਾਰ ਤਾਂ ਇਹੀ ਹੈ ਕਿ ਸਾਨੂੰ ਜੰਗ ਨਹੀਂ, ਸ਼ਾਂਤੀ ਚਾਹੀਦੀ ਹੈ, ਰੋਟੀ ਚਾਹੀਦੀ ਹੈ, ਪਿਆਰ ਚਾਹੀਦਾ ਹੈ।.......ਆਮੀਨ

ਜੁਗਿੰਦਰ ਸੰਧੂ

Latest news

single-vehicle-collision-leads-to-drug-trafficking-investigation
Punjabi

ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਕੀਤੀ ਮਦਦ

ਵੈਨਕੂਵਰ ਆਈਲੈਂਡ ਦੇ ਕੋਲਵੁੱਡ ਸ਼ਹਿਰ ਵਿਚ ਬੀਤੀ ਰਾਤ ਇੱਕ ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਮਦਦ ਕੀਤੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਰਾਤ ਲਗਭਗ ਪੌਣੇ 9 ਵਜੇ ਆਈਲੈਂਡ ਹਾਈਵੇਅ ਅਤੇ ਵੇਲ ਰੋਡ ਦੇ ਇੰਟਰਸੈਕਸ਼ਨ ਨੇੜੇ ਇੱਕ ਪਿਕਅੱਪ ਟਰੱਕ ਦੇ ਟੈਲੀਫੋਨ ਦੇ ਖੰਭੇ ਨਾਲ ਟਕਰਾਉਣ ਦੀ ਰਿਪੋਰਟ ਮਿਲੀ।
carney-speaks-with-mexican-president-sheinbaum-on-trade-cusma-and-wildfire-cooperation
Punjabi

ਪੀ.ਐਮ.ਕਾਰਨੀ ਅਤੇ ਮੈਕਸੀਕੋ ਦੀ ਰਾਸ਼ਟਰਪਤੀ ਵਿਚਾਲੇ ਵਪਾਰ ਤੇ CUSMA ਨੂੰ ਲੈ ਕੇ ਹੋਈ ਗੱਲਬਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਫ਼ੋਨ 'ਤੇ ਅਹਿਮ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਆਪਸੀ ਵਪਾਰ ਸਬੰਧਾਂ ਅਤੇ ਉੱਤਰੀ ਅਮਰੀਕਾ ਵਪਾਰ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਚਰਚਾ ਕੀਤੀ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਦੇ ਜੰਗਲਾਂ ਵਿਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ 400 ਤੋਂ ਵੱਧ ਅੱਗ ਬੁਝਾਉਣ ਵਾਲੇ ਅਤੇ ਸਪੋਰਟ ਸਟਾਫ਼ ਭੇਜਣ ਲਈ ਰਾਸ਼ਟਰਪਤੀ ਸ਼ੀਨਬੌਮ ਦਾ ਤਹਿ ਦਿਲੋਂ ਧੰਨਵਾਦ ਕੀਤਾ।
advance-voting-for-3-federal-by-elections-begins-friday-in-canada
Punjabi

ਕੈਨੇਡਾ ਦੀਆਂ 3 ਫੈਡਰਲ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ

ਕੈਨੇਡਾ ਵਿਚ ਤਿੰਨ ਫ਼ੈਡਰਲ ਹਲਕਿਆਂ ਦੀਆਂ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਲੈਕਸ਼ਨਜ਼ ਕੈਨੇਡਾ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਵੋਟਿੰਗ ਪ੍ਰਕਿਰਿਆ ਸੋਮਵਾਰ ਤੱਕ ਲਗਾਤਾਰ ਚਾਰ ਦਿਨ ਸਵੇਰੇ 9:00 ਵਜੇ ਤੋਂ ਰਾਤ 9:00 ਵਜੇ ਤੱਕ ਚੱਲੇਗੀ।
43-dead-16-rescued-after-boat-capsizes-in-nigeria
Punjabi

ਸੋਕੋਟੋ ਵਿੱਚ ਕਿਸ਼ਤੀ ਪਲਟਣ ਨਾਲ 43 ਮੌਤਾਂ, 16 ਲੋਕ ਬਚਾਏ ਗਏ

ਨਾਈਜੀਰੀਆ ਦੇ ਉੱਤਰ-ਪੱਛਮ ਵਿੱਚ ਪੈਂਦੇ ਸੋਕੋਟੋ ਸੂਬੇ ਵਿੱਚ ਇੱਕ ਸਮਰੱਥਾ ਤੋਂ ਵੱਧ ਭਰੀ ਕਿਸ਼ਤੀ ਪਲਟਣ ਕਾਰਨ ਲਗਭਗ 40 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਅਤੇ ਵਸਨੀਕਾਂ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਰਾਸ਼ਟਰੀ ਅੰਦਰੂਨੀ ਜਲ ਮਾਰਗ ਅਥਾਰਟੀ ਦੇ ਖੇਤਰੀ ਅਧਿਕਾਰੀ ਅਬਦੁਲਕਾਦਿਰ ਯੂਸਫ਼ ਨੇ ਦੱਸਿਆ ਕਿ ਲਗਭਗ 40 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ।
garbage-dumping-videos-go-viral-in-abbotsford-police-launch-investigation
Punjabi

ਐਬਟਸਫੋਰਡ ਵਿੱਚ ਕੂੜਾ ਸੁੱਟਣ ਦੀਆਂ ਵੀਡੀਓਜ਼ ਵਾਇਰਲ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਐਬਟਸਫੋਰਡ ਵਿਚ ਜਲਮਾਰਗ ਅਤੇ ਸਥਾਨਕ ਪਾਰਕ ਵਿਚ ਕੂੜਾ ਸੁੱਟਣ ਦੀਆਂ ਦੋ ਵੱਖ-ਵੱਖ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਦੋਵੇਂ ਮਾਮਲੇ ਜੁਲਾਈ ਦੇ ਅਖੀਰ ਦੇ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਵੀਡੀਓ ਵਿਚ ਮਹਿਲਾ ਮਿੱਲ ਲੇਕ ਪਾਰਕ ਵਿਖੇ ਅਤੇ ਦੂਜੀ ਵੀਡੀਓ ਵਿਚ ਬਲੂਜੇ ਐਲੀਮੈਂਟਰੀ ਸਕੂਲ ਨੇੜੇ ਕੂੜਾ ਸੁੱਟਦੀ ਦਿਖਾਈ ਦੇ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link