16.45C Vancouver
ADS

Apr 24, 2026 4:37 PM - Connect Newsroom - Jasmine Singh

ਅਦਾਲਤੀ ਸ਼ਰਤਾਂ ਦੀ ਉਲੰਘਣਾ ਤੇ ਹੋਰ ਦੋਸ਼ਾਂ ਤਹਿਤ ਐਬਟਸਫੋਰਡ ਪੁਲਿਸ ਨੇ 35 ਸਾਲਾ ਨੌਜਵਾਨ ਕੀਤਾ ਗ੍ਰਿਫ਼ਤਾਰ

Share On
abbotsford-police-arrest-repeat-break-and-enter-suspect-allege-breaches-of-court-ordered-conditions
: Abbotsford Police Department patrol vehicle. Police say a repeat break and enter suspect is in custody following an April 2026 arrest. (Photo: X Abbotsford Police Department)

ਐਬਟਸਫੋਰਡ ਪੁਲਿਸ ਨੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਕਰਨ ਅਤੇ ਚੋਰੀ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਵਿਚ 35 ਸਾਲਾ ਜਸਕਰਨ ਸਿੰਘ ਨੂੰ ਮੁੜ ਗ੍ਰਿਫ਼ਤਾਰ ਕੀਤਾ ਹੈ। ਜਸਕਰਨ ਨੂੰ ਪਹਿਲਾਂ ਨਵੰਬਰ 2025 ਵਿਚ ਪੀਰਡਨਵਿਲੇ ਰੋਡ 'ਤੇ 32500 ਬਲਾਕ ਵਿਚ ਪੈਂਦੇ ਇੱਕ ਘਰ ਵਿਚ ਸੰਨ੍ਹ ਲਾਉਣ ਦੇ ਮਾਮਲੇ ਵਿਚ ਫੜਿਆ ਗਿਆ ਸੀ, ਜਿਸ ਤੋਂ ਬਾਅਦ ਮਾਰਚ 2026 ਵਿਚ ਅਦਾਲਤ ਨੇ ਉਸ ਨੂੰ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਹਾਊਸ ਅਰੈਸਟ ਦੀਆਂ ਸਖ਼ਤ ਸ਼ਰਤਾਂ 'ਤੇ ਰਿਹਾਅ ਕੀਤਾ ਸੀ।

ਹਾਲਾਂਕਿ, 7 ਅਪ੍ਰੈਲ ਨੂੰ ਬੇਵਨ ਐਵੇਨਿਊ ਦੇ 32600 ਬਲਾਕ ਵਿਚ ਇੱਕ ਹੋਰ ਘਰ ਵਿਚ ਹੋਈ ਚੋਰੀ ਦੌਰਾਨ ਪੁਲਿਸ ਨੇ ਉਸ ਦੀ ਪਛਾਣ ਬਤੌਰ ਸ਼ੱਕੀ ਵਜੋਂ ਕੀਤੀ ਅਤੇ 16 ਅਪ੍ਰੈਲ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ, ਹੁਣ ਉਸ ਵਿਰੁੱਧ ਬ੍ਰੇਕ ਐਂਡ ਐਂਟਰ, ਚੋਰੀ ਲਈ ਯੰਤਰ ਰੱਖਣ ਅਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਪੰਜ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਅਨੁਸਾਰ, ਜਸਕਰਨ ਸਿੰਘ ਮੌਜੂਦਾ ਸਮੇਂ ਹਿਰਾਸਤ ਵਿਚ ਹੈ।

Latest news

liberal-mp-shaun-chen-announces-resignation-citing-health-concerns
Punjabi

ਲਿਬਰਲ ਐਮਪੀ ਸ਼ੌਨ ਚੇਨ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਅਸਤੀਫ਼ੇ ਦਾ ਕੀਤਾ ਐਲਾਨ

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਐਮਪੀ ਸ਼ੌਨ ਚੇਨ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਚੇਨ 2015 ਤੋਂ ਸਕਾਰਬਰੋ ਨੌਰਥ ਦੀ ਨੁਮਾਇੰਦਗੀ ਕਰ ਰਹੇ ਹਨ, ਪਿਛਲੇ ਸਾਲ ਉਹ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਸਿਹਤ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਸ ਮਹੀਨੇ ਦੇ ਅੰਤ ਤੱਕ ਸੰਸਦ ਵਿਚ ਸੀਟ ਛੱਡਣ ਦਾ ਫੈਸਲਾ ਕੀਤਾ ਹੈ।
targeted-shooting-in-surreys-whalley-area-leaves-one-person-injured
Punjabi

ਸਰੀ ਦੇ ਵ੍ਹੇਲੀ ਇਲਾਕੇ ਵਿੱਚ ਟਾਰਗੇਟਿਡ ਸ਼ੂਟਿੰਗ, ਇੱਕ ਵਿਅਕਤੀ ਜ਼ਖਮੀ

ਸਰੀ ਦੇ ਵ੍ਹੇਲੀ ਇਲਾਕੇ ਵਿਚ ਇੱਕ ਟਾਰਗੇਟਿਡ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ, ਜਿਸ ਵਿਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਇਹ ਘਟਨਾ ਸ਼ੁੱਕਰਵਾਰ ਰਾਤ ਲਗਭਗ ਪੌਣੇ 12 ਵਜੇ 88 ਐਵੇਨਿਊ ਅਤੇ 127 ਸਟ੍ਰੀਟ ਨੇੜੇ ਇੱਕ ਘਰ ਦੇ ਬਾਹਰ ਵਾਪਰੀ। ਸਰੀ ਪੁਲਿਸ ਸਰਵਿਸ ਦੇ ਅਧਿਕਾਰੀ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਪੀੜਤ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿਚ ਮਿਲਿਆ, ਜਦੋਂ ਕਿ ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋ ਚੁੱਕਾ ਸੀ।
ottawa-launches-100m-steel-freight-rebate-to-support-domestic-producers
Punjabi

ਔਟਵਾ ਨੇ ਘਰੇਲੂ ਸਟੀਲ ਦੀ ਢੁਆਈ ਲਈ $100 ਮਿਲੀਅਨ ਦੀ ਰਿਬੇਟ ਯੋਜਨਾ ਕੀਤੀ ਸ਼ੁਰੂ

ਕੈਨੇਡਾ ਸਰਕਾਰ ਨੇ ਘਰੇਲੂ ਉਤਪਾਦਕ ਨੂੰ ਦੇਸ਼ ਭਰ ਵਿਚ ਸਟੀਲ ਦੀ ਸ਼ਿਪਮੈਂਟ ਲਈ freight cost ਘਟਾਉਣ ਵਿਚ ਮਦਦ ਦੇਣ ਦਾ ਫੈਸਲਾ ਕੀਤਾ ਹੈ। ਆਵਾਜਾਈ ਮੰਤਰੀ ਸਟੀਵਨ ਮੈਕਕਿਨਨ ਨੇ ਅੱਜ ਇਸ ਸਬੰਧ ਵਿਚ $100-ਮਿਲੀਅਨ ਦੇ ਰਿਬੇਟ ਪਲੈਨ ਦਾ ਐਲਾਨ ਕੀਤਾ। ਇਹ ਕਦਮ ਟੈਰਿਫ ਨਾਲ ਪ੍ਰਭਾਵਿਤ domestic producers ਦੀ ਮਦਦ ਲਈ ਉਠਾਇਆ ਜਾ ਰਿਹਾ ਹੈ।
netanyahu-rejects-gaza-plan-says-israeli-forces-will-not-withdraw-until-hamas-is-disarmed
Punjabi

15-ਨੁਕਾਤੀ ਯੋਜਨਾ ਨੂੰ ਬੈਂਜਾਮਿਨ ਨੇਤਨਯਾਹੂ ਨੇ ਕੀਤਾ ਰੱਦ

ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਗਾਜ਼ਾ ਲਈ ਬਣਾਈ ਗਈ 15-ਨੁਕਾਤੀ ਯੋਜਨਾ ਨੂੰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਮਾਸ ਦੇ ਪੂਰੀ ਤਰ੍ਹਾਂ ਨਿਹੱਥੇ ਹੋਣ ਤੱਕ ਇਜ਼ਰਾਇਲੀ ਫੌਜ ਦੀ ਵਾਪਸੀ ਨਹੀਂ ਹੋਵੇਗੀ। ਨੇਤਨਯਾਹੂ ਨੇ ਐਤਵਾਰ ਨੂੰ ਕੈਬਨਿਟ ਮੀਟਿੰਗ ਦੌਰਾਨ ਕਿਹਾ ਕਿ ਇਜ਼ਰਾਈਲ ਇਸ ਦਸਤਾਵੇਜ਼ ਨੂੰ ਸਵੀਕਾਰ ਨਹੀਂ ਕਰਦਾ।
air-canada-extends-suspension-of-dubai-tel-aviv-flights-into-january-2027
Punjabi

ਏਅਰ ਕੈਨੇਡਾ ਨੇ ਦੁਬਈ ਅਤੇ ਤੇਲ ਅਵੀਵ ਲਈ ਉਡਾਣਾਂ ਦੀ ਮੁਅੱਤਲੀ ਜਨਵਰੀ 2027 ਤੱਕ ਵਧਾਈ

ਏਅਰ ਕੈਨੇਡਾ ਨੇ ਮਿਡਲ ਈਸਟ ਵਿਚ ਚੱਲ ਰਹੀ ਅਨਿਸ਼ਚਿਤਤਾ ਕਾਰਨ ਦੁਬਈ ਅਤੇ ਤੇਲ ਅਵੀਵ ਲਈ ਆਪਣੀਆਂ ਉਡਾਣਾਂ ਦੀ ਮੁਅੱਤਲੀ ਨੂੰ ਜਨਵਰੀ 2027 ਤੱਕ ਵਧਾ ਦਿੱਤਾ ਹੈ। ਪਹਿਲਾਂ ਏਅਰਲਾਈਨ ਵੱਲੋਂ ਆਪਣੇ ਸਰਦੀਆਂ ਦੀ ਸਮਾਂ-ਸਾਰਣੀ ਦੇ ਹਿੱਸੇ ਵਜੋਂ ਦੁਬਈ ਲਈ ਫਲਾਈਟਸ ਮੁੜ ਸ਼ੁਰੂ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link