15.32C Vancouver
ADS

Aug 11, 2021 10:12 AM -

ਰਾਹੁਲ ਗਾਂਧੀ ਦਾ ਟਵੀਟ ਹਟਾ ਦਿੱਤਾ ਗਿਆ ਹੈ, ਖਾਤਾ ਲੌਕ ਕਰ ਦਿੱਤਾ ਗਿਆ ਹੈ: ਟਵਿੱਟਰ ਇੰਡੀਆ ਨੇ ਦਿੱਲੀ ਉੱਚ ਅਦਾਲਤ ਨੂੰ ਜਬਰ-ਜਨਾਹ ਪੀੜਤ ਦੀ ਪਛਾਣ ਦੇ ਮਾਮਲੇ 'ਚ ਦਿੱਤਾ ਜਵਾਬ

Share On
removed-tweet-locked-account-of-rahul-gandhi-twitter-india-informs-delhi-hc-in-rape-victims-identity-case
Removed tweet, locked account of Rahul Gandhi: Twitter India informs Delhi HC in rape victim's identity case

ਟਵਿੱਟਰ ਇੰਡੀਆ ਨੇ ਅੱਜ ਬੁੱਧਵਾਰ ਨੂੰ, ਦਿੱਲੀ ਉੱਚ ਅਦਾਲਤ ਵਿੱਚ ਕਾਂਗਰਸ ਲੀਡਰ ਰਾਹੁਲ ਗਾਂਧੀ ਖ਼ਿਲਾਫ਼, ਕਥਿਤ ਤੌਰ 'ਤੇ ਦਿੱਲੀ ਕੈਨਟੋਨਮੈਂਟ ਇਲਾਕੇ ਵਿੱਚ ਜਬਰ-ਜਨਾਹ ਪੀੜਤਾ ਦੇ ਪਰਿਵਾਰ ਦੀ ਪਛਾਣ ਸਾਂਝੀ ਕਰਨ ਵਾਲੇ ਟਵੀਟ ਕਰਕੇ ਚੱਲ ਰਹੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਆਖਿਆ ਕਿ ਉਨ੍ਹਾਂ ਨੇ ਗਾਂਧੀ ਦਾ ਟਵੀਟ ਹਟਾ ਦਿੱਤਾ ਹੈ ਅਤੇ ਉਹਨਾਂ ਦਾ ਖਾਤਾ ਵੀ ਲੌਕ ਕਰ ਦਿੱਤਾ ਹੈ ।

"ਰਾਹੁਲ ਗਾਂਧੀ ਦੇ ਟਵੀਟ ਨਾਲ ਸਾਡੀ ਪਾਲਿਸੀ ਦਾ ਨਿਯਮ ਟੁੱਟਿਆ ਹੈ, ਅਸੀਂ ਪਹਿਲਾਂ ਹੀ ਉਸ ਟਵੀਟ ਨੂੰ ਹਟਾ ਚੁੱਕੇ ਹਾਂ ਅਤੇ ਉਨ੍ਹਾਂ ਦਾ ਟਵਿੱਟਰ ਖਾਤਾ ਵੀ ਲੌਕ ਕਰ ਦਿੱਤਾ ਗਿਆ ਹੈ,"ਟਵਿੱਟਰ ਵੱਲੋਂ ਦਿੱਲੀ ਐਚਸੀ ਨੂੰ ਜਾਣਕਾਰੀ ਦਿੱਤੀ ਗਈ।

ਅੱਗੇ ਟਵਿੱਟਰ ਕਾਉਂਸਿਲ ਨੇ ਆਖਿਆ,"ਪਟੀਸ਼ਨਕਰਤਾ ਨੇ ਗ਼ਲਤੀ ਨਾਲ @ਟਵਿੱਟਰਇੰਡੀਆ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ ਹੈ। ਅਸੀਂ ਉਸਨੂੰ (ਰਾਹੁਲ ਗਾਂਧੀ ਦੇ ਟਵੀਟ ਨੂੰ) ਹਟਾ ਦਿੱਤਾ ਹੈ। ਇਹ ਸਾਡੀ ਨੀਤੀ ਦੇ ਖ਼ਿਲਾਫ਼ ਹੈ। ਉਹ ਖਾਤਾ ਲੌਕ ਹੈ।"

ਟਵਿੱਟਰ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ, ਜੱਜ ਡੀਐੱਨ ਪਟੇਲ ਅਤੇ ਜਸਟਿਸ ਜਯੋਤੀ ਸਿੰਘ ਨੇ ਮਾਮਲੇ ਦੀ ਸੁਣਵਾਈ 27 ਸਿਤੰਬਰ ਤੱਕ ਟਾਲ ਦਿੱਤੀ ਹੈ।

ਪੀਆਈਐੱਲ ਨਾਲ ਦਿੱਲੀ ਉੱਚ ਅਦਾਲਤ ਵੱਲੋਂ,ਬੱਚਿਆਂ ਦੇ ਹਕੂਕ ਦੀ ਰਾਖੀ (ਐੱਨਸੀਪੀਸੀਆਰ) ਅਧੀਨ ਨੈਸ਼ਨਲ ਕਮਿਸ਼ਨ ਨੂੰ, ਰਾਹੁਲ ਗਾਂਧੀ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰਨ ਦੀ ਹਦਾਇਤ ਦੀ ਮੰਗ ਕੀਤੀ ਗਈ ਹੈ।

ਪਟੀਸ਼ਨਕਰਤਾ ਵੱਲੋਂ ਦਿੱਲੀ ਪੁਲਿਸ ਨੂੰ ਵੀ ਰਾਹੁਲ ਗਾਂਧੀ ਖ਼ਿਲਾਫ਼, ਨਾਬਾਲਗ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਰਾਖੀ) ਐਕਟ, 2015 ਅਧੀਨ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਪਟੀਸ਼ਨਕਰਤਾ ਮਕਰੰਦ ਸੁਰੇਸ਼ ਮਹਾਦਲੇਕਰ, ਜੋ ਕਿ ਆਪਣੇ ਆਪ ਨੂੰ ਸਮਾਜਿਕ ਕਾਰਕੁੰਨ ਦੱਸਦਾ ਹੈ, ਨੇ ਦਿੱਲੀ ਉੱਚ ਅਦਾਲਤ ਤੱਕ ਪਹੁੰਚ ਕਰਕੇ, ਕਾਂਗਰਸ ਲੀਡਰ ਰਾਹੁਲ ਗਾਂਧੀ ਖ਼ਿਲਾਫ਼, ਕਥਿਤ ਤੌਰ 'ਤੇ ਟਵਿੱਟਰ ਖਾਤੇ 'ਤੇ ਮਾਪਿਆਂ ਦੀ ਤਸਵੀਰ ਸਾਂਝੀ ਕਰਕੇ, ਜਬਰ-ਜਨਾਹ ਪੀੜਤਾ ਅਤੇ ਉਸਦੇ ਪਰਿਵਾਰ ਬਾਰੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦੇ ਮਾਮਲੇ ਵਿੱਚ ਦਖ਼ਲ ਦੇਕੇ ਸਹੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਵਕੀਲ ਗੌਤਮ ਝਾਅ, ਸ਼ਵੇਤਾ ਝਾਅ ਅਤੇ ਪੰਕਜ ਜ਼ਰੀਏ ਫਾਈਲ ਕੀਤੀ ਗਈ ਇਸ ਪਟੀਸ਼ਨ ਵਿੱਚ ਲਿਖਿਆ ਗਿਆ ਹੈ ਕਿ ਰਾਹੁਲ ਗਾਂਧੀ ਨੇ ਨਾਬਾਲਗ ਨਿਆਂ ਐਕਟ,2015 ਦੇ ਸੈਕਸ਼ਨ 74 ਅਤੇ ਬੱਚਿਆਂ ਨੂੰ ਯੋਨ ਅਪਰਾਧਾਂ ਤੋਂ ਬਚਾਉਣ ਵਾਲੇ (ਪੀਓਸੀਐੱਸਓ) ਐਕਟ, 2012 ਦੇ ਸੈਕਸ਼ਨ 23 (2) ਦੀ ਉਲੰਘਣਾ ਕੀਤੀ ਹੈ ਅਤੇ ਦੋਵਾਂ ਹੀ ਸੈਕਸ਼ਨਾਂ ਮੁਤਾਬਕ, ਜੁਰਮ ਨਾਲ ਪੀੜਤ ਬੱਚੇ ਦੀ ਪਛਾਣ ਸਾਂਝੀ ਨਾ ਕੀਤੀ ਜਾਣੀ ਲਾਜ਼ਮੀ ਹੈ।

ਪਟੀਸ਼ਨ ਵਿੱਚ ਆਖਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਕ਼ਾਨੂਨ ਬਿਲਕੁਲ ਪੱਕਾ ਹੈ, ਜਿਸ ਵਿੱਚ ਨਿਪੁਨ ਸਕਸੇਨਾ ਬਨਾਮ ਯੂਨੀਅਨ ਆਫ ਇੰਡੀਆ ਵਰਗੇ ਮਾਮਲੇ ਸ਼ਾਮਲ ਹਨ, ਸਰਵ-ਉੱਚ ਅਦਾਲਤ ਵਲੋਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਕ਼ਾਨੂਨ/ਪੀੜਤ ਨਾਲ ਤਕਰਾਰ ਦੌਰਾਨ ਬੱਚੇ ਦਾ ਨਾਂ, ਪਤਾ, ਸਕੂਲ ਜਾਂ ਉਹ ਸਾਰੇ ਤੱਥ, ਜੋ ਉਸਦੀ ਪਛਾਣ ਦੱਸਦੇ ਹੋਣ, ਮੀਡੀਆ ਵਿੱਚ ਸਾਂਝੇ ਨਹੀਂ ਕੀਤੇ ਜਾ ਸਕਦੇ।

"ਅਜਿਹੇ ਬੱਚੇ ਦੀ ਕੋਈ ਤਸਵੀਰ ਜਾਂ ਕੋਈ ਤੱਥ, ਜੋ ਸਿੱਧੇ ਜਾਂ ਅਸਿੱਧੇ ਤੌਰ 'ਤੇ ਉਸਦੀ ਪਛਾਣ ਦੱਸਦੇ ਹੋਣ, ਸਾਂਝੇ ਨਹੀਂ ਕੀਤੇ ਜਾ ਸਕਦੇ। ਜੋ ਬੱਚਾ ਕ਼ਾਨੂਨ ਨਾਲ ਕਿਸੇ ਤਕਰਾਰ ਵਿੱਚ ਨਹੀਂ ਹੈ ਪਰ ਕਿਸੇ ਅਪਰਾਧ ਦਾ ਪੀੜਤ ਹੈ, ਖ਼ਾਸ ਤੌਰ 'ਤੇ ਆਉਣ ਅਪਰਾਧ, ਉਸਨੂੰ ਸਗੋਂ ਹੋਰ ਸੁਰੱਖਿਆ ਦੀ ਲੋੜ ਹੈ,"ਪਟੀਸ਼ਨ 'ਚ ਆਖਿਆ ਗਿਆ।

Latest news

vancouver-driver-crashes-into-tree-after-fleeing-police-through-underground-parking-garage
Punjabi

ਵੈਨਕੂਵਰ ਵਿਚ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਭਜਾਈ ਕਾਰ ਦਰੱਖਤ ਨਾਲ ਟਕਰਾਈ

ਵੈਨਕੂਵਰ ਵਿਚ ਬੀਤੇ ਕੱਲ੍ਹ ਇੱਕ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਇੱਕ ਅੰਡਰਗ੍ਰਾਊਂਡ ਪਾਰਕਿੰਗ ਗੈਰਾਜ ਰਾਹੀਂ ਗੱਡੀ ਭਜਾ ਲਈ, ਜੋ ਅੱਗੇ ਇੱਕ ਦਰਖ਼ਤ ਨਾਲ ਟਕਰਾ ਗਈ। ਪੁਲਿਸ ਮੁਤਾਬਕ, ਇਸ 30 ਸਾਲਾ ਨੌਜਵਾਨ 'ਤੇ ਗੱਡੀ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਦੀ ਗੱਡੀ ਵਿਚ ਲੱਗੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਨੇ ਇੱਕ ਕਾਰ ਦੀ ਪਛਾਣ ਕੀਤੀ, ਜਿਸ ਦਾ ਇਨਸ਼ੋਰੈਂਸ ਖ਼ਤਮ ਹੋ ਚੁੱਕਾ ਸੀ ਅਤੇ ਉਸ ਨੂੰ ਪਾਬੰਦੀਸ਼ੁਦਾ ਡਰਾਈਵਰ ਚਲਾ ਰਿਹਾ ਸੀ।
b-c-approves-underground-block-cave-mining-expansion-at-red-chris-mine
Punjabi

ਬੀ.ਸੀ. ਸਰਕਾਰ ਨੇ ਰੈੱਡ ਕ੍ਰਿਸ ਮਾਈਨ ਵਿੱਚ ਬਲਾਕ-ਕੇਵਿੰਗ ਖਣਨ ਨੂੰ ਦਿੱਤੀ ਮਨਜ਼ੂਰੀ

ਬੀ.ਸੀ. ਸਰਕਾਰ ਨੇ ਤਾਂਬਾ ਅਤੇ ਗੋਲਡ ਦੀ ਮਾਈਨਿੰਗ ਕਰਨ ਵਾਲੀ ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਹ ਖਾਨ ਉੱਤਰ-ਪੱਛਮੀ ਬੀ. ਸੀ. ਵਿਚ ਇਸਕੁਟ ਇਲਾਕੇ ਤੋਂ ਲਗਭਗ 18 ਕਿਲੋਮੀਟਰ ਦੀ ਦੂਰੀ 'ਤੇ ਹੈ।ਪ੍ਰੀਮੀਅਰ ਡੇਵਿਡ ਈਬੀ ਅਤੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਮੁਤਾਬਕ,ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੌਰਾਨ ਲਗਭਗ 1,800 ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇਹ ਪ੍ਰੋਜੈਕਟ ਕੰਪਨੀ ਨਾਲ ਪਹਿਲਾਂ ਤੋਂ ਕੰਮ ਕਰ ਰਹੇ 1,500 ਪੱਕੇ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਵੀ ਸੁਰੱਖਿਅਤ ਰੱਖੇਗਾ।
canada-imposes-10-temporary-tariff-on-certain-canned-vegetable-imports
Punjabi

ਕੈਨੇਡਾ ਸਰਕਾਰ ਨੇ ਕੁਝ ਡੱਬਾਬੰਦ ਸਬਜ਼ੀਆਂ ਦੇ ਆਯਾਤ 'ਤੇ 10% ਲਗਾਇਆ ਟੈਰਿਫ

ਕੈਨੇਡਾ ਸਰਕਾਰ ਨੇ ਡੱਬਾਬੰਦ ​​ਸਬਜ਼ੀਆਂ ਦੇ ਇੰਪੋਰਟ 'ਤੇ 10 ਫੀਸਦੀ ਟੈਰਿਫ ਲਗਾ ਦਿੱਤਾ ਹੈ। ਵਿੱਤ ਮਿਨਿਸਟਰ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਦੱਸਿਆ ਕਿ ਇਹ ਟੈਰਿਫ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਵੱਧ ਤੋਂ ਵੱਧ 200 ਦਿਨਾਂ ਤੱਕ ਜਾਰੀ ਰਹੇਗਾ।
crane-driver-missing-after-vehicle-plunges-into-wapiti-river-near-grande-prairie
Punjabi

ਉੱਤਰ-ਪੱਛਮੀ ਐਲਬਰਟਾ ਵਿੱਚ ਨਦੀ 'ਚ ਡਿੱਗੀ ਕਰੇਨ, ਡਰਾਈਵਰ ਲਾਪਤਾ

ਉੱਤਰ-ਪੱਛਮੀ ਐਲਬਰਟਾ ਵਿੱਚ ਮੰਗਲਵਾਰ ਇਕ ਕਰੇਨ ਨਦੀ ਵਿਚ ਡਿੱਗ ਗਈ, ਜਿਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਮੰਗਲਵਾਰ ਨੂੰ Grande Prairie ਦੇ ਨੇੜੇ ਵਾਪਰੀ। ਪੁਲਿਸ ਮੁਤਾਬਕ, ਇੱਕ ਕਮਰਸ਼ੀਅਲ ਕਰੇਨ ਵਾਪਿਟੀ ਰਿਵਰ ਬ੍ਰਿਜ ਦੀ ਗਾਰਡਰੇਲ ਨੂੰ ਤੋੜਦੀ ਹੋਈ ਸਿੱਧੀ ਪਾਣੀ ਵਿੱਚ ਜਾ ਡਿੱਗੀ।
skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link