Jan 29, 2021 2:48 AM -

ਕੈਨੇਡਾ ਮੌਰਗੇਜ ਅਤੇ ਹਾਊਸਿੰਗ ਕਾਰਪੋਰੇਸ਼ਨ ਦੀ ਇੱਕ ਰਿਪੋਰਟ ਦਰਸ਼ਾਉਂਦੀ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਿਹਰਾਂ 'ਚ ਰੈਂਟਲ ਮਾਰਕੀਟ ਵੈਕੈਨਸੀ ਰੇਟ ਬੀਤੇ ਸਾਲ 3.2% ਤੱਕ ਪਹੁੰਚ ਗਿਆ।
ਮੈਟਰੋ ਵੈਨਕੂਵਰ 'ਚ ਇਸ ਰੇਟ ਦੇ ਦੁਗਣੇ ਤੱਕ ਵਧਦੇ ਹੋਏ 2.6% ਹੋ ਜਾਣ ਬਾਰੇ ਦੱਸਿਆ ਗਿਆ ਹੈ।
ਕਰੀਬ 2 ਦਹਾਕਿਆਂ 'ਚ ਇਸ ਨੂੰ ਸਭ ਤੋਂ ਵੱਧ ਦੱਸਿਆ ਗਿਆ ਹੈ।
ਸੀ.ਐਮ.ਐਚ.ਸੀ. ਦੇ ਚੀਫ਼ ਇਕਾਨਮਿਸਟ ਬੌਬ ਡੁਗਨ ਦਾ ਕਹਿਣਾ ਹੈ ਕਿ ਪੈਂਡੈਮਿਕ ਨੇ ਰੈਂਟਲ ਡਿਮਾਂਡ 'ਚ ਕਟੌਤੀ ਲਿਆਂਦੀ ਹੈ।
ਹਾਲਾਂਕਿ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਵੱਡੇ ਸ਼ਹਿਰਾਂ 'ਚ ਰੈਂਟ ਵਧਣ ਦਾ ਸਿਲਸਿਲਾ ਜਾਰੀ ਹੈ।
ਵੈਨਕੂਵਰ 'ਚ ਕਿਸੇ 2 ਬੈਡਰੂਮ ਦੇ ਅਪਾਰਟਮੈਂਟ ਦਾ ਔਸਤ ਕਿਰਾਇਆ $1,800 ਦੱਸਿਆ ਗਿਆ ਹੈ। ਟੋਰੌਂਟੋ ਦੀ ਤੁਲਣਾ 'ਚ ਇਸ ਨੂੰ $150 ਵਧੇਰੇ ਦੱਸਿਆ ਗਿਆ ਹੈ।




