Feb 7, 2025 9:01 PM - Connect Newsroom

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਨਤੀਜੇ ਭਲਕੇ ਜਾਰੀ ਹੋਣਗੇ। ਫਰਵਰੀ 2020 ਵਿੱਚ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 62 ਸੀਟਾਂ ਜਿੱਤੀਆਂ ਸਨ ਅਤੇ ਭਾਜਪਾ ਨੇ 8 ਸੀਟਾਂ ਜਿੱਤੀਆਂ ਸਨ।
ਤਾਜ਼ਾ ਐਗਜ਼ਿਟ ਪੋਲ ਦੇ ਅਨੁਮਾਨਾਂ ਦੇ ਆਧਾਰ ’ਤੇ ਭਾਜਪਾ ਨੇ ਕਿਹਾ ਹੈ ਕਿ 8 ਫਰਵਰੀ ਨੂੰ ਉਸ ਦੀ ਸਰਕਾਰ ਆ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਢਾਈ ਦਹਾਕਿਆਂ ਬਾਅਦ ਭਾਜਪਾ ਨੂੰ ਦਿੱਲੀ ਦੀ ਸੱਤਾ ਮਿਲੇਗੀ।
ਉਥੇ ਹੀ ਆਮ ਆਦਮੀ ਪਾਰਟੀ ਨੇ ਐਗਜ਼ਿਟ ਪੋਲ ਡੇਟਾ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਕਿਹਾ ਹੈ ਕਿ ਦਿੱਲੀ ਵਿਚ ਚੌਥੀ ਵਾਰ ਉਨ੍ਹਾਂ ਦੀ ਸਰਕਾਰ ਬਣੇਗੀ। ਦੱਸ ਦੇਈਏ ਕਿ ਸ਼ਨੀਵਾਰ ਨੂੰ ਭਾਰਤ ਦੇ ਲੋਕਲ ਸਮੇਂ ਸਵੇਰ 8 ਵਜੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਅਤੇ ਦੁਪਹਿਰ ਤੱਕ ਸਥਿਤੀ ਸਾਫ ਹੋ ਜਾਵੇਗੀ।




