May 16, 2022 5:57 PM - THE CANADIAN PRESS

ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਾਲੀਆ ਵਿਚ ਅਮਰੀਕੀ ਸੈਨਿਕਾਂ ਨੂੰ ਤਾਇਨਾਤ ਕਰਨ ਦੇ ਆਦੇਸ਼ 'ਤੇ ਸੋਮਵਾਰ ਨੂੰ ਹਸਤਾਖਰ ਕਰ ਦਿੱਤੇ ਹਨ।
ਬਾਈਡੇਨ ਨੇ ਅਜਿਹਾ ਕਰਕੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਲਏ ਫ਼ੈਸਲੇ ਨੂੰ ਪਲਟ ਦਿੱਤਾ ਹੈ, ਜਿਸ ਵਿਚ ਟਰੰਪ ਨੇ ਸਾਰੇ 700 ਸੁਰੱਖਿਆ ਬਲਾਂ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਸੀ, ਜੋ ਉੱਥੇ ਤਾਇਨਾਤ ਹਨ।
ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਬਾਈਡੇਨ ਦੇ ਫੈਸਲੇ ਦੀ ਪੁਸ਼ਟੀ ਕੀਤੀ ਹੈ। ਇਹ ਫ਼ੈਸਲਾ ਰੱਖਿਆ ਸਕੱਤਰ ਲੋਇਡ ਔਸਟਿਨ ਵੱਲੋਂ ਸੋਮਾਲੀਆ ਵਿਚ ਅਲ-ਸ਼ਬਾਬ ਦੇ ਵਿਰੁੱਧ ਅਮਰੀਕੀ ਫੌਜ ਦੀ ਮੌਜੂਦਗੀ ਨੂੰ ਮੁੜ ਸਥਾਪਿਤ ਕਰਨ ਦੀ ਬੇਨਤੀ ਕਰਨ ਤੋਂ ਬਾਅਦ ਆਇਆ ਹੈ। ਅਧਿਕਾਰੀ ਨੇ ਕਿਹਾ ਕਿ ਖੇਤਰ ਵਿਚ ਪਹਿਲਾਂ ਤੋਂ ਹੀ ਮੌਜੂਦ ਅਮਰੀਕੀ ਸੈਨਿਕਾਂ ਨੂੰ ਮੁੜ ਹੋਰ ਥਾਵਾਂ ਲਈ ਤਾਇਨਾਤ ਕੀਤਾ ਜਾਵੇਗਾ।




