12.07C Vancouver
ADS

Aug 13, 2025 1:43 PM - The Canadian Press

ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਜੰਗਲ ਦੀ ਅੱਗ ਕਾਰਨ 20,000 ਲੋਕਾਂ ਨੂੰ ਛੱਡਣਾ ਪੈ ਸਕਦੈ ਘਰ

Share On
roughly-20-000-people-under-wildfire-evacuation-alert-in-newfoundland-and-labrador
About 5,400 residents in two areas of St. John's were told on Tuesday to be ready to leave their homes at a moment's notice.(Photo - The Canadian Press)

ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੀ ਰਾਜਧਾਨੀ ਅਤੇ ਸੂਬੇ ਦੇ ਹੋਰ ਹਿੱਸਿਆਂ ਵਿਚ ਜੰਗਲ ਦੀ ਅੱਗ ਦੇ ਘੇਰੇ ਵਿਚ ਆਏ ਲਗਭਗ 20,000 ਲੋਕਾਂ ਨੂੰ ਘਰ ਛੱਡਣਾ ਪੈ ਸਕਦਾ ਹੈ। ਸੇਂਟ ਜੌਨ ਦੇ ਦੋ ਇਲਾਕਿਆਂ ਦੇ ਕਰੀਬ 5,400 ਲੋਕਾਂ ਨੂੰ ਮੰਗਲਵਾਰ ਕਿਹਾ ਗਿਆ ਕਿ ਉਹ ਤੁਰੰਤ ਆਪਣੇ ਘਰ ਛੱਡਣ ਲਈ ਤਿਆਰ ਰਹਿਣ।

ਇਸ ਤੋਂ ਪਹਿਲਾਂ ਪੈਰਾਡਾਈਜ਼ ਅਤੇ ਕੰਸੈਪਸ਼ਨ ਬੇ ਸਾਊਥ ਦੇ ਨੇੜਲੇ ਇਲਾਕਿਆਂ ਦੇ ਲਗਭਗ 15,000 ਲੋਕਾਂ ਨੂੰ ਨਿਕਾਸੀ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਸ਼ਹਿਰਾਂ ਲਈ ਖਤਰਾ ਬਣ ਰਹੀ ਜੰਗਲੀ ਅੱਗ ਮੰਗਲਵਾਰ ਰਾਤ ਟਰਾਂਸ ਕੈਨੇਡਾ ਹਾਈਵੇਅ ਤੋਂ ਮਹਿਜ 250 ਮੀਟਰ ਦੀ ਦੂਰ 'ਤੇ ਸੀ।

ਕੈਨੇਡੀਅਨ ਆਰਮਡ ਫੋਰਸਿਜ਼ ਅਤੇ ਕੋਸਟ ਗਾਰਡ ਦੇ ਕਰਮਚਾਰੀ ਲੋਕਾਂ ਨੂੰ ਸਪੋਰਟ ਡਿਲਿਵਰ ਕਰਨ ਵਿਚ ਮਦਦ ਕਰ ਰਹੇ ਹਨ। ਨਿਊਫਾਊਂਡਲੈਂਡ ਲੈਬਰਾਡੋਰ ਵਿਚ 9 ਥਾਵਾਂ 'ਤੇ ਜੰਗਲੀ ਅੱਗਾਂ ਬਲ ਰਹੀਆਂ ਹਨ, ਜਿਨ੍ਹਾਂ ਵਿਚੋਂ 4 ਕਾਬੂ ਤੋਂ ਬਾਹਰ ਦੱਸੀਆਂ ਜਾਂਦੀਆਂ ਹਨ।

Latest news

b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
canada-deports-111-foreign-nationals-linked-to-extortion-and-organized-crime
Punjabi

ਕੈਨੇਡਾ ਵਿੱਚ ਐਕਸਟੋਸ਼ਨ ਤੇ ਸੰਗਠਿਤ ਅਪਰਾਧ ਨਾਲ ਜੁੜੇ 111 ਵਿਦੇਸ਼ੀ ਨਾਗਰਿਕ ਡਿਪੋਰਟ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਐਕਸਟੋਸ਼ਨ ਅਤੇ ਸੰਗਠਿਤ ਅਪਰਾਧ ਨੈੱਟਵਰਕ ਨਾਲ ਜੁੜੇ 100 ਤੋਂ ਵੱਧ ਮੁਲਜ਼ਮਾਂ ਨੂੰ ਦੇਸ਼ ਤੋਂ ਡਿਪੋਰਟ ਕਰਨ ਦਾ ਐਲਾਨ ਕੀਤਾ ਹੈ। ਏਜੰਸੀ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਇਸ ਕਾਰਵਾਈ ਦੌਰਾਨ 3 ਸਤੰਬਰ ਤੱਕ ਕੈਨੇਡਾ ਦੇ ਵੱਖ-ਵੱਖ ਖੇਤਰਾਂ ਵਿਚ 188 ਰੀਮੂਵਲ ਔਰਡਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 111 ਵਿਦੇਸ਼ੀ ਨਾਗਰਿਕਾਂ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਦਿੱਤਾ ਗਿਆ ਹੈ।
surrey-municipal-election-nominations-close-with-seven-mayoral-candidates
Punjabi

ਸਰੀ ਨਗਰ ਪਾਲਿਕਾ ਚੋਣਾਂ: ਮੇਅਰ ਅਹੁਦੇ ਲਈ ਸੱਤ ਉਮੀਦਵਾਰ ਮੈਦਾਨ ਵਿੱਚ

ਸਰੀ ਵਿਚ ਹੋਣ ਜਾ ਰਹੀਆਂ ਨਗਰ ਪਾਲਿਕਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਖ਼ਤਮ ਹੋ ਗਈ ਹੈ ਅਤੇ ਇੱਕ ਮੇਅਰ ਤੇ 8 ਕੌਂਸਲਰ ਅਤੇ 6 ਸਕੂਲ ਟਰੱਸਟੀ ਸਮੇਤ 15 ਸੀਟਾਂ ਲਈ ਤਕਰੀਬਨ 100 ਉਮੀਦਵਾਰ ਮੈਦਾਨ ਵਿਚ ਹਨ। ਮੇਅਰ ਅਹੁਦੇ ਲਈ ਇਸ ਵਾਰ ਸੱਤ ਉਮੀਦਵਾਰ ਆਹਮੋ-ਸਾਹਮਣੇ ਹਨ, ਜਿਨ੍ਹਾਂ ਵਿਚ ਲਿੰਡਾ ਐਨਿਸ, ਬ੍ਰੈਂਡਾ ਲੌਕ, ਡੱਗ ਮੈਕਕੈਲਮ, ਹੋਂਵੀਰ ਸਿੰਘ ਰੰਧਾਵਾ, ਮਾਈਕ ਸਟਾਰਚਕ, ਟ੍ਰੌਏ ਵੈਨ-ਵਲੀਟ ਅਤੇ ਈਗਲ ਐਮਨਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਸਿਟੀ ਕੌਂਸਲ ਦੀਆਂ ਅੱਠ ਸੀਟਾਂ ਲਈ 65 ਅਤੇ ਸਕੂਲ ਬੋਰਡ ਦੀਆਂ ਛੇ ਸੀਟਾਂ ਲਈ 23 ਉਮੀਦਵਾਰ ਚੋਣ ਲੜ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link