18.94C Vancouver
ADS

Mar 11, 2025 7:50 PM - Connect Newsroom

ਰਾਊਜ਼ ਐਵੇਨਿਊ ਅਦਾਲਤ ਨੇ ਕੇਜਰੀਵਾਲ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੇ ਦਿੱਤੇ ਆਦੇਸ਼

Share On
rouse-avenue-court-orders-fir-against-kejriwal-over-misuse-of-government-funds
Kejriwal is accused of misappropriating public money by putting up large hoardings for campaigning.(Photo: Facebook/Arvind Kejriwal)

ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕਰਨ ਦਾ ਹੁਕਮ ਦਿੱਤਾ ਹੈ। ਕੇਜਰੀਵਾਲ 'ਤੇ ਪ੍ਰਚਾਰ ਲਈ ਵੱਡੇ ਹੋਰਡਿੰਗ ਲਗਾ ਕੇ ਜਨਤਕ ਪੈਸੇ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਅਦਾਲਤ ਨੇ ਪੁਲਿਸ ਤੋਂ 18 ਮਾਰਚ ਤੱਕ ਮਾਮਲੇ ਦੀ ਸਟੇਟਸ ਰਿਪੋਰਟ ਵੀ ਮੰਗੀ ਹੈ।

ਗੌਰਤਲਬ ਹੈ ਕਿ ਤਾਜ਼ਾ ਮਾਮਲਾ ਉਦੋਂ ਆਇਆ ਹੈ ਜਦੋਂ ਕੇਜਰੀਵਾਲ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਜ਼ਮਾਨਤ 'ਤੇ ਹਨ। ਉਹ 13 ਜੁਲਾਈ, 2024 ਨੂੰ ਜੇਲ੍ਹ ਤੋਂ ਬਾਹਰ ਆਏ ਸਨ। ਈ. ਡੀ. ਨੇ ਕੇਜਰੀਵਾਲ ਨੂੰ 21 ਮਾਰਚ 2024 ਨੂੰ ਗ੍ਰਿਫਤਾਰ ਕੀਤਾ ਸੀ ਅਤੇ 26 ਜੂਨ ਨੂੰ ਸੀ. ਬੀ. ਆਈ. ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ, ਸੁਪਰੀਮ ਕੋਰਟ ਨੇ 12 ਜੁਲਾਈ ਨੂੰ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕੀਤੀ ਸੀ।

Latest news

b-c-lng-project-signs-long-term-supply-agreement-with-german-energy-company
Punjabi

ਬੀ.ਸੀ. ਦੇ Ksi Lisims LNG ਪ੍ਰੋਜੈਕਟ ਨੇ ਜਰਮਨੀ ਨਾਲ ਲੰਬੇ ਸਮੇਂ ਦਾ ਗੈਸ ਸਪਲਾਈ ਸਮਝੌਤਾ ਕੀਤਾ

ਬੀ. ਸੀ. ਲਈ ਵੱਡਾ ਦਿਨ ਹੈ, ਸੂਬੇ ਦੇ ਉੱਤਰੀ ਤੱਟ 'ਤੇ ਅਲਾਸਕਾ ਬਾਰਡਰ ਨੇੜੇ ਬਣਨ ਵਾਲੇ Ksi Lisims ਐਲ.ਐਨ.ਜੀ. ਐਕਸਪੋਰਟ ਟਰਮੀਨਲ ਤੋਂ ਜਰਮਨੀ ਨੂੰ ਤਰਲ ਕੁਦਰਤੀ ਗੈਸ ਦੀ ਸਪਲਾਈ ਕਰਨ ਲਈ ਇਤਿਹਾਸਕ ਸਮਝੌਤਾ ਸਹੀਬੱਧ ਹੋ ਗਿਆ ਹੈ। ਇਸ ਇੰਟਰਨੈਸ਼ਨਲ ਐਨਰਜੀ ਐਕਸਪੋਰਟ ਸਮਝੌਤੇ ਦਾ ਐਲਾਨ ਅੱਜ ਫੈਡਰਲ ਐਨਰਜੀ ਮੰਤਰੀ ਟਿਮ ਹਾਜਸਨ ਨੇ ਵੈਨਕੂਵਰ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
former-environment-minister-steven-guilbeault-to-resign-as-mp-later-this-summer
Punjabi

ਸਾਬਕਾ ਵਾਤਾਵਰਣ ਮੰਤਰੀ ਸਟੀਵਨ ਗਿਲਬੌਲ ਇਸ ਗਰਮੀ ਦੇ ਅਖੀਰ ਤੱਕ ਐਮਪੀ ਅਹੁਦੇ ਤੋਂ ਦੇਣਗੇ ਅਸਤੀਫ਼ਾ

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਾਤਾਵਰਣ ਮੰਤਰੀ ਸਟੀਵਨ ਗਿਲਬੌਲ ਨੇ ਮਾਂਟਰੀਅਲ ਏਰੀਏ ਦੇ ਆਪਣੇ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਅੱਜ ਸਵੇਰੇ ਲਿਬਰਲ ਨੈਸ਼ਨਲ ਕਾਕਸ ਦੀ ਮੀਟਿੰਗ ਦੌਰਾਨ ਆਪਣੇ ਸਾਥੀਆਂ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਗਿਲਬੌਲ ਨੇ ਦੱਸਿਆ ਕਿ ਉਹ ਇਸੇ ਗਰਮੀ ਦੇ ਅਖੀਰ ਵਿਚ ਆਪਣੀ ਸੀਟ ਛੱਡ ਦੇਣਗੇ ਪਰ ਉਦੋਂ ਤੱਕ ਕਾਕਸ ਦੇ ਮੈਂਬਰ ਬਣੇ ਰਹਿਣਗੇ।
rcmp-seize-fentanyl-mdma-and-weapons-from-suspected-drug-labs-in-abbotsford-and-chilliwack
Punjabi

ਐਬਟਸਫੋਰਡ ਅਤੇ ਚਿਲੀਵੈਕ ਵਿੱਚ ਆਰ.ਸੀ.ਐਮ.ਪੀ. ਵੱਲੋਂ ਦੋ ਸ਼ੱਕੀ ਡਰੱਗ ਲੈਬ ਦਾ ਪਰਦਾਫਾਸ਼

ਐਬਟਸਫੋਰਡ ਅਤੇ ਚਿਲੀਵੈਕ ਵਿਚ ਆਰ.ਸੀ.ਐਮ.ਪੀ. ਨੇ ਦੋ ਗੁਪਤ ਤੌਰ 'ਤੇ ਚਲਾਈਆਂ ਜਾ ਰਹੀਆਂ ਡਰੱਗ ਲੈਬ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਲੈਬ ਵਿਚੋਂ ਭਾਰੀ ਮਾਤਰਾ ਵਿਚ ਫੈਂਟਾਨਿਲ ਅਤੇ ਐਮ.ਡੀ.ਐਮ.ਏ. ਡਰੱਗ, ਕੰਰਸੀ ਤੇ ਹਥਿਆਰ ਵੀ ਜ਼ਬਤ ਕੀਤੇ ਗਏ। ਆਰ.ਸੀ.ਐਮ.ਪੀ. ਦੀ Pacific Region ਲਈ ਫੈਡਰਲ ਪੁਲਿਸ ਮੁਤਾਬਕ, ​ਇਸ ਕਾਰਵਾਈ ਦੌਰਾਨ ਅਧਿਕਾਰੀਆਂ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜੋ ਅਗਲੇਰੀ ਜਾਂਚ ਤੱਕ ਫਿਲਹਾਲ ਰਿਹਾਈ 'ਤੇ ਹਨ।
iran-releases-10-indian-sailors-held-since-july-2025-india-says
Punjabi

ਈਰਾਨ ਨੇ ਜੁਲਾਈ 2025 ਤੋਂ ਹਿਰਾਸਤ ਵਿੱਚ ਰਹੇ 10 ਭਾਰਤੀ ਮਲਾਹ ਕੀਤੇ ਰਿਹਾਅ

ਈਰਾਨ ਨੇ ਜੁਲਾਈ 2025 ਤੋਂ ਹਿਰਾਸਤ ਵਿੱਚ ਰੱਖੇ ਹੋਏ 10 ਭਾਰਤੀ ਮਲਾਹਾਂ ਨੂੰ ਭਾਰਤ ਵੱਲੋਂ ਕੀਤੀਆਂ ਗਈਆਂ ਲਗਾਤਾਰ ਕੂਟਨੀਤਿਕ ਕੋਸ਼ਿਸ਼ਾਂ” ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਭਾਰਤ ਦੇ ਸ਼ਿਪਿੰਗ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਲਾਹ MV Harbour Phoenix ਨਾਮ ਦੇ ਇੱਕ ਤੇਲ ਟੈਂਕਰ ‘ਤੇ ਸਵਾਰ ਸਨ, ਜਿਸਨੂੰ ਪਿਛਲੇ ਸਾਲ ਜਾਸਕ ਪੋਰਟ ਨੇੜੇ ਇਰਾਨੀ ਅਧਿਕਾਰੀਆਂ ਨੇ ਰੋਕ ਲਿਆ ਸੀ।
alberta-judge-calls-for-stronger-vaccination-outreach-improved-housing-conditions-after-death-of-first-nations-boy
Punjabi

ਐਲਬਰਟਾ ਦੇ ਜੱਜ ਨੇ ਬੱਚੇ ਦੀ ਮੌਤ ਮਗਰੋਂ ਵੈਕਸੀਨੇਸ਼ਨ ਮੁਹਿੰਮਾਂ ਅਤੇ ਰਿਹਾਇਸ਼ ਸੁਧਾਰਨ ਦੀ ਕੀਤੀ ਸਿਫਾਰਸ਼

ਨੌਰਦਰਨ ਐਲਬਰਟਾ ਵਿੱਚ 6 ਸਾਲਾ Indigenous ਬੱਚੇ ਦੀ ਮੌਤ ਦੇ ਮਾਮਲੇ ਵਿੱਚ ਜੱਜ ਨੇ ਸੂਬੇ ਵਿੱਚ ਰਿਹਾਇਸ਼ੀ ਭੀੜ ਨੂੰ ਘਟਾਉਣ ਅਤੇ ਟੀਕਾਕਰਨ ਮੁਹਿੰਮਾਂ ਨੂੰ ਬਿਹਤਰ ਬਣਾਉਣ ਦੀਆਂ ਸਿਫ਼ਾਰਸ਼ਾਂ ਕੀਤੀਆਂ ਹਨ। ਅਦਾਲਤ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਇੱਕ ਮੌਤ ਦੀ ਜਾਂਚ ਰਿਪੋਰਟ ਵਿੱਚ ਇਸ ਸਬੰਧੀ ਵੇਰਵੇ ਸਾਂਝੇ ਕੀਤੇ ਗਏ ਹਨ।13 ਨਵੰਬਰ, 2020 ਨੂੰ ਬੱਚੇ ਦੀ ਇੱਕ ਸਥਾਨਕ ਨਰਸਿੰਗ ਸਟੇਸ਼ਨ ਵਿੱਚ ਮੌਤ ਹੋ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link