Oct 31, 2025 7:11 PM - Connect Newsroom

ਐਲਬਰਟਾ ਸਰਕਾਰ ਵੱਲੋਂ ਨੋਟਵਿਦਸਟੈਡਿੰਗ ਕਲਾਜ਼ ਦੀ ਵਰਤੋਂ ਕਰਕੇ ਅਧਿਆਪਕਾਂ ਦੀ ਹੜਤਾਲ ਖ਼ਤਮ ਕਰਨ ਦੇ ਫੈਸਲੇ ਦਾ ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਨੇ ਸਮਰਥਨ ਕੀਤਾ ਹੈ।
ਸਕਾਟ ਮੋ ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਨੂੰ ਵਾਪਸ ਕਲਾਸਾਂ ਵਿੱਚ ਲਿਆਉਣ ਲਈ ਲਾਜ਼ਮੀ ਸੀ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਨਾਗਰਿਕਾਂ ਦੇ ਹਿੱਤਾਂ ਲਈ ਸਾਰੇ ਕਾਨੂੰਨੀ ਸਾਧਨਾਂ ਦੀ ਵਰਤੋਂ ਕਰਨ।
ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ ‘ਚ ਐਲਬਰਟਾ ਸਰਕਾਰ ਨੇ ਸਿਰਫ ਕੁਝ ਘੰਟਿਆਂ ਵਿੱਚ ਐਮਰਜੈਂਸੀ ਕਾਨੂੰਨ ਪਾਸ ਕਰਕੇ 51,000 ਅਧਿਆਪਕਾਂ ਨੂੰ ਵਾਪਸ ਕੰਮ ‘ਤੇ ਜਾਣ ਦੇ ਹੁਕਮ ਦਿੱਤੇ ਸਨ। ਸਰਕਾਰ ਦੇ ਇਸ ਫੈਸਲੇ ਨਾਲ ਅਧਿਆਪਕਾਂ ਦੀ ਤਿੰਨ ਹਫ਼ਤੇ ਲੰਬੀ ਹੜਤਾਲ ਖ਼ਤਮ ਹੋ ਗਈ ਹੈ।




