21.5C Vancouver
ADS

Nov 6, 2025 8:13 PM - "Connect Newsroom - Jasmine Singh with files from The Canadian Press"

ਟੋਰਾਂਟੋ ਵਿੱਚ ਬਲੂ ਜੇਜ਼ ਦੀ ਵਰਲਡ ਸੀਰੀਜ਼ ਦੌਰਾਨ ਸ਼ਹਿਰ ਨੂੰ ਆਰਥਿਕ ਤੌਰ 'ਤੇ ਮਿਲਿਆ ਵੱਡਾ ਹੁਲਾਰਾ

Share On
blue-jays-playoff-run-drives-tourism-surge-and-business-gains-in-toronto
Fans gather outside Toronto’s Rogers Centre during the Blue Jays’ World Series home games.

ਟੋਰਾਂਟੋ ਵਿੱਚ ਬਲੂ ਜੇਜ਼ ਦੀ ਵਰਲਡ ਸੀਰੀਜ਼ ਦੌਰਾਨ ਸ਼ਹਿਰ ਨੂੰ ਆਰਥਿਕ ਤੌਰ ‘ਤੇ ਵੱਡਾ ਹੁਲਾਰਾ ਮਿਲਿਆ। ਡੈਸਟੀਨੇਸ਼ਨ ਟੋਰਾਂਟੋ ਦੀ ਰਿਪੋਰਟ ਅਨੁਸਾਰ ਸੀਰੀਜ ਦੌਰਾਨ ਹੋਟਲਾਂ, ਰੈਸਟੋਰੈਂਟਾਂ ਅਤੇ ਸਥਾਨਕ ਦੁਕਾਨਾਂ ਦੀ ਕਮਾਈ ਵਿੱਚ ਮਹੱਤਵਪੂਰਣ ਵਾਧਾ ਹੋਇਆ।

ਵਰਲਡ ਸੀਰੀਜ਼ ਦੇ ਚਾਰ ਘਰੇਲੂ ਮੈਚਾਂ ਦੌਰਾਨ ਹੋਟਲਾਂ ਦੀ ਮੰਗ ਵਿੱਚ ਔਸਤਨ 15 ਫੀਸਦੀ ਵਾਧਾ ਹੋਇਆ, ਜਿਸ ਨਾਲ 11,000 ਤੋਂ ਵੱਧ ਕਮਰੇ ਬੁੱਕ ਹੋਏ। ਡੈਸਟੀਨੇਸ਼ਨ ਟੋਰਾਂਟੋ ਦੇ ਪ੍ਰਧਾਨ ਐਂਡਰੂ ਵੀਅਰ ਨੇ ਕਿਹਾ ਕਿ ਫੈਨਜ਼ ਨੇ ਹੋਟਲਾਂ, ਰੈਸਟੋਰੈਂਟਾਂ ਅਤੇ ਦੁਕਾਨਾਂ ਨੂੰ ਭਰ ਦਿੱਤਾ, ਜਿਸ ਨਾਲ ਹਜ਼ਾਰਾਂ ਕਾਰੋਬਾਰਾਂ ਅਤੇ ਕਰਮਚਾਰੀਆਂ ਨੂੰ ਚੰਗੀ ਆਮਦਨ ਹੋਈ।

ਪੇਮੈਂਟ ਸੈਸਿੰਗ ਕੰਪਨੀ ਮੋਨੇਰਿਸ ਦਾ ਕਹਿਣਾ ਹੈ ਕਿ ਰੌਜਰਜ਼ ਸੈਂਟਰ ਨੇੜੇ ਰੈਸਟੋਰੈਂਟਾਂ ਵਿੱਚ ਗੇਮ 6 ਦੌਰਾਨ ਕਮਾਈ ਪਿਛਲੇ ਹਫ਼ਤੇ ਨਾਲੋਂ 20 ਫੀਸਦੀ ਵੱਧ ਦੇਖਣ ਨੂੰ ਮਿਲੀ, ਜਦਕਿ ਗੇਮ 7 ਦੌਰਾਨ ਇਹ ਵਾਧਾ 26 ਫੀਸਦੀ ਤੱਕ ਪਹੁੰਚ ਗਿਆ।

Latest news

charges-approved-after-alleged-sexual-assault-in-downtown-vancouver
Punjabi

ਵੈਨਕੂਵਰ 'ਚ ਮਹਿਲਾ ਨਾਲ ਜਿਨਸੀ ਹਮਲੇ ਦੇ ਮਾਮਲੇ ਵਿੱਚ ਸ਼ੱਕੀ ਵਿਰੁੱਧ ਕੀਤਾ ਗਿਆ ਮਾਮਲਾ ਦਰਜ

ਵੈਨਕੂਵਰ ਦੇ ਡਾਊਨਟਾਊਨ ਵਿਚ ਇੱਕ ਮਹਿਲਾ ਨਾਲ ਜਿਨਸੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਮੁਤਾਬਕ, 25 ਮਾਰਚ ਦੀ ਸ਼ਾਮ 7:20 ਵਜੇ ਪੁਲਿਸ ਨੂੰ ਡਨਸਮੁਇਰ ਅਤੇ ਪੇਂਡਰ ਵਿਚਕਾਰ ਗ੍ਰੈਨਵਿਲ ਸਟ੍ਰੀਟ 'ਤੇ ਇੱਕ ਮਹਿਲਾ ਨੇ ਸੰਪਰਕ ਕਰਕੇ ਸ਼ਿਕਾਇਤ ਕੀਤੀ ਕਿ ਇੱਕ ਅਣਪਛਾਤੇ ਵਿਅਕਤੀ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ ਹੈ।
bolsonaro-moved-to-house-arrest-after-hospital-discharge-in-brazil
Punjabi

ਬ੍ਰਾਜ਼ੀਲ ਦੇ ਬੋਲਸੋਨਾਰੋ ਨੂੰ ਸਿਹਤ ਠੀਕ ਨਾ ਹੋਣ ਕਾਰਨ ਘਰ ਵਿੱਚ ਸਜ਼ਾ ਕੱਟਣ ਦੀ ਮਿਲੀ ਇਜਾਜ਼ਤ

ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਹੁਣ ਉਹ ਆਪਣੀ 27 ਸਾਲ ਦੀ ਸਜ਼ਾ ਘਰ ਵਿੱਚ ਰਹਿ ਕੇ ਕੱਟਣਗੇ।ਸੁਪਰੀਮ ਫੈਡਰਲ ਕੋਰਟ ਦੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਆਏ ਫੈਸਲੇ ਮੁਤਾਬਕ, ਖ਼ਰਾਬ ਸਿਹਤ ਦੇ ਮੱਦੇਨਜ਼ਰ ਬੋਲਸੋਨਾਰੋ ਨੂੰ ਘਰ ਵਿੱਚ ਸਜ਼ਾ ਕੱਟਣ ਦੀ ਇਜਾਜ਼ਤ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਇਸ ਫੈਸਲੇ ਦੀ 90 ਦਿਨਾਂ ਵਿੱਚ ਸਮੀਖਿਆ ਕੀਤੀ ਜਾਵੇਗੀ।
punjab-and-haryana-high-court-orders-fresh-cross-examination-in-majithia-defamation-case
Punjabi

ਮਜੀਠੀਆ ਮਾਣਹਾਨੀ ਕੇਸ ਵਿੱਚ ਹਾਈਕੋਰਟ ਦੇ ਹੁਕਮ, ਮੁੜ ਹੋਵੇਗੀ ਕਰੌਸ ਐਗਜ਼ਾਮੀਨੇਸ਼ਨ

ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਵਿਰੁੱਧ ਦਰਜ ਮਾਣਹਾਨੀ ਦੇ ਕੇਸ ਵਿਚ ਹਾਈਕੋਰਟ ਤੋਂ ਝਟਕਾ ਲੱਗਾ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਸੰਜੇ ਸਿੰਘ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਮਜੀਠੀਆ ਦੇ ਮਾਣਹਾਨੀ ਕੇਸ ਦਾ ਦੁਬਾਰਾ ਕਰੌਸ ਐਗਜ਼ਾਮੀਨੇਸ਼ਨ ਕਰਨ ਦੇ ਹੁਕਮ ਦਿੱਤੇ ਹਨ।
abbotsford-police-issue-public-safety-notice-ahead-of-offenders-release
Punjabi

ਐਬਟਸਫੋਰਡ ਪੁਲਿਸ ਨੇ ਕੈਦੀ ਦੀ ਰਿਹਾਈ ਤੋਂ ਪਹਿਲਾਂ ਜਨਤਕ ਸੁਰੱਖਿਆ ਸੂਚਨਾ ਜਾਰੀ

ਐਬਟਸਫੋਰਡ ਪੁਲਿਸ ਨੇ ਇੱਕ ਹਾਈ ਰਿਸਕ ਸੈਕਸ ਓਫੈਂਡਰ ਦੀ ਰਿਹਾਈ ਨੂੰ ਲੈ ਕੇ ਆਮ ਜਨਤਾ ਲਈ ਪਬਲਿਕ ਸੇਫਟੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੁਲਿਸ ਨੇ ਕਿਹਾ ਕਿ 46 ਸਾਲਾ ਸਟੀਫਨ ਬ੍ਰੈਡਲੀ ਈਵਿੰਗ, ਜੋ ਕਿ ਗੰਭੀਰ ਜਿਨਸੀ ਅਪਰਾਧਾਂ ਦਾ ਦੋਸ਼ੀ ਹੈ 30 ਮਾਰਚ ਨੂੰ ਵਿਲੀਅਮ ਹੈੱਡ ਇੰਸਟੀਚਿਊਸ਼ਨ ਤੋਂ ਰਿਹਾਅ ਹੋ ਕੇ ਸ਼ਹਿਰ ਵਿਚ ਰਹਿਣ ਜਾ ਰਿਹਾ ਹੈ।
alberta-man-sentenced-to-17-years-in-u-s-prison-in-florida-child-exploitation-sting
Punjabi

ਐਲਬਰਟਾ ਦੇ ਵਿਅਕਤੀ ਨੂੰ ਅਮਰੀਕਾ ਵਿਚ ਨਾਬਾਲਗ ਬੱਚਿਆਂ ਨੂੰ ਝਾਂਸੇ ਵਿਚ ਦੇਣ ਦੇ ਦੋਸ਼ ਵਿੱਚ 17 ਸਾਲ ਦੀ ਸਜ਼ਾ

ਐਲਬਰਟਾ ਦੇ ਇਕ ਵਿਅਕਤੀ ਨੂੰ ਅਮਰੀਕਾ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਸਟਿੰਗ ਆਪ੍ਰੇਸ਼ਨ ਵਿੱਚ ਫਸਣ ਤੋਂ ਬਾਅਦ ਫਲੋਰੀਡਾ ਦੀ ਅਦਾਲਤ ਨੇ 17 ਸਾਲ ਦੀ ਸਜ਼ਾ ਸੁਣਾਈ ਹੈ। ਰੈੱਡ ਡੀਅਰ ਦੇ ਰਹਿਣ ਵਾਲੇ 31 ਸਾਲਾ ਜੇਮਸ ਹੇਲਮਲੈਂਡ ਨਾਬਾਲਗ ਬੱਚੀ ਨੂੰ ਝਾਂਸੇ ਵਿਚ ਲੈਣ ਅਤੇ ਬਾਲ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਰੱਖਣ ਅਤੇ ਵੰਡਣ ਦਾ ਦੋਸ਼ੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link