14.8C Vancouver
ADS

Apr 22, 2024 5:03 PM - The Canadian Press

ਸਿਡਨੀ, ਬੀ.ਸੀ. ਨੇੜੇ ਲਾਪਤਾ ਹੋਏ 2 ਕਾਇਆਕਰ ਦੀ ਭਾਲ ਜਾਰੀ

Share On
search-underway-for-two-kayakers-reported-missing-near-sidney-b-c-say-rcmp
The Sidney/North Saanich RCMP is asking for the public's help locating two men who went missing while kayaking from D'Arcy Island to View Beach on Saturday afternoon.(Photo: The Canadian Press)

ਵੈਨਕੂਵਰ ਟਾਪੂ ਤੋਂ ਲਾਪਤਾ ਹੋਏ 2 ਕਾਇਆਕਰ ਦੀ ਤਲਾਸ਼ ਵਿਚ ਪੁਲਿਸ ਵਲੋਂ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ। ਅਸਲ ਵਿਚ ਸਿਡਨੀ/ ਉੱਤਰੀ ਸਾਨਿਚ ਆਰ.ਸੀ.ਐੱਮ.ਪੀ. ਨੇ ਲੋਕਾਂ ਨੂੰ ਦੋ ਵਿਅਕਤੀਆਂ ’ਤੇ ਨਜ਼ਰ ਰੱਖਣ ਲਈ ਕਿਹਾ ਹੈ ਜੋ ਟਾਪੂ ਵਿਊ ਬੀਚ ਅਤੇ ਡੀ.ਆਰ.ਸੀ. ਆਈਲੈਂਡ ਵਿਚਕਾਰ ਕਾਇਆਕਿੰਗ ਕਰਦੇ ਸਮੇਂ ਲਾਪਤਾ ਹੋ ਗਏ ਸਨ।

20 ਅਪ੍ਰੈਲ ਸ਼ਨੀਵਾਰ ਨੂੰ ਦੁਪਿਹਰ 2:15 ਵਜੇ ਦੇ ਕਰੀਬ ਲਾਪਤਾ ਹੋਏ ਕਾਇਆਕਰ ਵਿਚ 36 ਸਾਲਾ ਡੇਨੀਅਲ ਮੈਕਐਲਪਾਈਨ ਅਤੇ 26 ਸਾਲਾ ਨਿਕੋਲਸ ਵੈਸਟ ਸ਼ਾਮਲ ਹਨ ਜੋ ਆਖਰੀ ਵਾਰ ਨੀਲੇ ਰੰਗ ਦੀ 2 ਵਿਅਕਤੀਆਂ ਵਾਲੀ ਫਾਈਬਰਗਲਾਸ ਕਯਾਕ ਵਿਚ ਕਾਇਆਕਿੰਗ ਕਰਦੇ ਦੇਖੇ ਗਏ ਸਨ। ਪੁਲਿਸ ਅਨੁਸਾਰ ਮੈਕਐਲਪਾਈਨ ਫੁੱਟ 10 ਇੰਚ ਲੰਮਾ ਹੈ ਅਤੇ ਉਸਦਾ ਵਜ਼ਨ 150 ਪਾਊਂਡ ਦੇ ਕਰੀਬ ਹੈ। ਵੈਸਟ 6 ਫੁੱਟ 5 ਇੰਚ ਲੰਮਾ ਹੈ ਅਤੇ ਉਸਦਾ ਵਜ਼ਨ 170 ਪਾਊਂਡ ਦੇ ਕਰੀਬ ਹੈ।

ਇਸ ਤਲਾਸ਼ ਵਿਚ ਆਰ.ਸੀ.ਐੱਮ.ਪੀ., ਕੇਂਦਰੀ ਸਾਨਿਚ ਪੁਲਿਸ ਵਿਭਾਗ, ਪੀ.ਈ.ਐੱਮ.ਓ. ਖੋਜ ਅਤੇ ਬਚਾਅ, ਸੰਯੁਕਤ ਬਚਾਅ ਤਾਲਮੇਲ ਕੇਂਦਰ ਅਤੇ ਕੈਨੇਡੀਅਨ ਕੋਸਟ ਦੇ ਮੈਂਬਰਾਂ ਵਲੋਂ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਮੈਕਐਲਪਾਈਨ ਅਤੇ ਵੈਸਟ ਬਾਰੇ ਕੋਈ ਵੀ ਜਾਣਕਾਰੀ ਹੋਣ ’ਤੇ ਸਿਡਨੀ/ ਉੱਤਰੀ ਸਾਨਿਚ ਆਰ.ਸੀ.ਐੱਮ.ਪੀ. ਨਾਲ 250-656-3931 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Latest news

motorcyclist-seriously-injured-after-surrey-police-attempted-traffic-stop-iio-investigating
Punjabi

ਸਰੀ 'ਚ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਤੋਂ ਬਾਅਦ ਮੋਟਰਸਾਈਕਲ ਸਵਾਰ ਹਾਦਸੇ ਵਿੱਚ ਜ਼ਖ਼ਮੀ, IIO ਨੇ ਸੰਭਾਲੀ ਜਾਂਚ

ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ, ਸ਼ੁੱਕਰਵਾਰ ਤੜਕੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੀ ਜਾਂਚ ਬੀ.ਸੀ. ਦੇ Independent Investigations Office ਵਲੋਂ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ।
canadian-dairy-farmers-urge-ottawa-not-to-make-dairy-concessions-in-u-s-trade-talks
Punjabi

ਅਮਰੀਕਾ ਨਾਲ ਵਪਾਰਕ ਗੱਲਬਾਤ ਦੌਰਾਨ ਡੇਅਰੀ ਸੈਕਟਰ 'ਤੇ ਕੋਈ ਰਿਆਇਤ ਨਾ ਦਿੱਤੀ ਜਾਵੇ: ਡੇਅਰੀ ਫਾਰਮਰ ਔਫ ਕੈਨੇਡਾ

ਕੈਨੇਡੀਅਨ ਕਿਸਾਨਾਂ ਨੇ ਅਮਰੀਕੀ ਟੈਰਿਫ ਡੈੱਡਲਾਈਨ ਤੋਂ ਪਹਿਲਾਂ ਚੱਲ ਰਹੀ ਵਪਾਰਕ ਗੱਲਬਾਤ ਵਿਚ ਡੇਅਰੀ ਸੈਕਟਰ ਵਿਚ ਵਾਸ਼ਿੰਗਟਨ ਨੂੰ ਕੋਈ ਵੀ ਰਿਆਇਤਾਂ ਦੇਣ ਵਿਰੁੱਧ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਡੇਅਰੀ ਫਾਰਮਰ ਔਫ ਕੈਨੇਡਾ ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ food sovereignty ਵਿਕਾਊ ਨਹੀਂ ਹੈ ਅਤੇ ਕੋਈ ਵੀ ਮਾੜਾ ਸਮਝੌਤਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।
punjab-seeks-centres-intervention-over-canadian-work-permit-issues-affecting-students
Punjabi

ਕੈਨੇਡਾ ਵਿੱਚ ਵਰਕ ਪਰਮਿਟ ਮੁਸ਼ਕਲਾਂ: ਪੰਜਾਬ ਸਰਕਾਰ ਨੇ ਕੇਂਦਰ ਤੋਂ ਕੂਟਨੀਤਕ ਦਖ਼ਲ ਦੀ ਮੰਗ ਕੀਤੀ

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕੈਨੇਡਾ ’ਚ ਵਰਕ ਪਰਮਿਟ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ।
rcmp-investigating-five-suspicious-brush-fires-near-shuswap-lake-amid-extreme-wildfire-danger
Punjabi

ਸ਼ੁਸਵਾਪ ਲੇਕ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ ਜੰਗਲੀ ਅੱਗਾਂ, ਆਰਸੀਐਮਪੀ ਨੇ ਜਾਂਚ ਸ਼ੁਰੂ ਕੀਤੀ

ਬੀ.ਸੀ. ਵਿਚ ਜੰਗਲੀ ਅੱਗ ਦੇ ਭਾਰੀ ਖਤਰੇ ਵਿਚਕਾਰ ਸ਼ੁਸਵਾਪ ਲੇਕ ਦੇ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ brush fires ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਪਿੱਛੇ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੋਨਾ ਦੇ ਇੱਕ ਲੋਕਲ ਅਰਬਨ ਪਾਰਕ ਵਿਚ ਅੱਗ ਲਗਾਉਣ ਦੀਆਂ ਸ਼ੱਕੀ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
canada-weighs-trade-concessions-as-it-seeks-relief-from-u-s-tariffs
Punjabi

ਕੈਨੇਡਾ ਟਰੰਪ ਟੈਰਿਫ ਵਿਵਾਦ ਸੁਲਝਾਉਣ ਲਈ ਵਪਾਰਕ ਰਿਆਇਤਾਂ 'ਤੇ ਕਰ ਰਿਹਾ ਹੈ ਵਿਚਾਰ

ਕੈਨੇਡਾ ਸਰਕਾਰ ਟਰੰਪ ਪ੍ਰਸ਼ਾਸਨ ਦੇ ਟੈਰਿਫਸ ਤੋਂ ਰਾਹਤ ਪਾਉਣ ਲਈ ਕੁਝ ਸੂਬਿਆਂ ਵਿਚ ਅਮਰੀਕੀ ਸ਼ਰਾਬ 'ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨ, autos 'ਤੇ ਜਵਾਬੀ ਟੈਰਿਫ ਹਟਾਉਣ ਅਤੇ ਅਮਰੀਕੀ ਡੇਅਰੀ ਆਯਾਤ ਦੀ ਪਹੁੰਚ ਵਧਾਉਣ ਸਮੇਤ ਕਈ ਹੋਰ ਮੰਗਾਂ ਨੂੰ ਮੰਨਣ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕਾਰਨੀ ਸਰਕਾਰ ਟਰੰਪ ਪ੍ਰਸ਼ਾਸਨ ਨੂੰ ਇਹ ਜਤਾਉਣਾ ਚਾਹੁੰਦੀ ਹੈ ਕਿ ਉਹ ਵਪਾਰਕ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link